15-10-2010
ਉੱਘੇ ਲੇਖਕ ਐਸ ਐਲ ਵਿਰਦੀ ਵਿਦੇਸ਼ ਰਵਾਨਾ
ਉੱਘੇ ਲੇਖਕ ਤੇ ਚਿੰਤਕ ਡਾ. ਐਸ ਐਲ ਵਿਰਦੀ ਐਡਵੋਕੇਟ ਨੇ ਆਪਣੇ
ਮਿਸ਼ਨ ਦੀ ਪੂਰਤੀ ਹਿਤ ਪੂਰਬੀ ਦੇਸ਼ਾਂ ਨੂੰ ਰਵਾਨਾ ਹੋਣ ਤੋਂ ਪਹਿਲਾਂ
ਦੱਸਿਆਂ ਕਿ ਉਹ ਨਿਊਜ਼ੀਲੈਂਡ ਦੇ ਸ਼ਹਿਰ ਔਕਲੈਂਡ ਵਿਖੇ ੧੭ ਅਕਤੂਬਰ,੨੦੧੦
ਨੂੰ ਧੱਮਾ ਕ੍ਰਾਂਤੀ ਦੀ
੫੫ਵੀਂ
ਵਰੇ ਗੰਢ ਮੌਕੇ ਬਤੌਰ ਮੁ੍ਨਖ ਮਹਿਮਾਨ ਸ਼ਾਮਿਲ ਹੋਣਗੇ ਤੇ “ਲਾਈਟ
ਔਫ ਏਸ਼ੀਆ” ਵਿਸ਼ੇ ਤੇ ਵਿਚਾਰ ਪੇਸ਼ ਕਰਨਗੇ[੧੯ ਅਕਤੂਬਰ ਨੂੰ ਰੇਡੀਓ
ਪੰਜਾਬ ਤੇ ਪੰਜਾਬੀ ਸੱਭਿਆਚਾਰਕ ਅਤੇ ਐਨ. ਆਰ. ਆਈ ਵਿਸ਼ੇ ਉੱਤੇ
ਸਰੋਤਿਆਂ ਦੇ ਰੂ-ਬ-ਰੂ ਹੋਣਗੇ[ ੨੪ ਅਕਤੂਬਰ ਨੂੰ ਡਾਕਟਰ
ਅੰਬੇਡਕਰ ਸਪੋਰਟਸ ਕਲੱਬ ਨਿਊਜ਼ੀਲੈਂਡ ਵਲੋਂ ਹਰ ਸਾਲ ਆਯੋਜਿਤ
ਕੀਤੀਆਂ ਜਾਂਦੀਆਂ ਰਾਸ਼ਟਰੀ ਖੇਡਾਂ ਵਿੱਚ ਜੇਤੂ ਖਿਡਾਰੀਆਂ ਨੂੰ
ਇਨਾਮ ਦੇਕੇ ਸਨਮਾਨਿਤ ਕਰਨਗੇ । ਡਾਕਟਰ ਵਿਰਦੀ ੩੦ ਅਕਤੂਬਰ ਨੂੰ
ਹੇਸਟਿੰਗਜ਼ ਸ਼ਹਿਰ ਵਿਖੇ, ਪੰਜਾਬ ਦੇ ਨੌਜਵਾਨ ਵਿਦਿਆਰਥੀਆਂ ਦੀਆਂ
ਸਮੱਸਿਆਵਾਂ ਅਤੇ ਐਨ. ਆਰ. ਆਈਜ਼ ਵਿਸ਼ੇ ਤੇ ਵਿਚਾਰ ਕਰਨਗੇ । ੩੧
ਅਕਤੂਬਰ ਨੂੰ ਵਰਤਮਾਨ ਸਮੇ ਵਿੱਚ ਯੋਗ ਵਸ਼ਿਸ਼ਟ ਦੀ ਮਹਾਨਤਾ ਵਿਸ਼ੇ
ਤੇ ਗੁਰੂ ਘਰ ਬੰਬੇ ਹਿੱਲ ਵਿਖੇ ਵਿਚਾਰ ਦੇਣਗੇ । ਸ਼ਹੀਦ ਭਗਤ
ਸਿੰਘ ਚੈਰੀਟੇਬਲ ਟਰੱਸਟ ਨਿਊਜ਼ੀਲੈਂਡ ਵਲੋਂ ਆਯੋਜਿਤ ਸੈਮੀਨਾਰ
ਵਿੱਚ ‘ਸੰਸਾਰੀਕਰਨ, ਉਦਾਰੀਕਰਨ ਅਤੇ ਨਿੱਜੀਕਰਨ’ ਬਾਰੇ ਲੋਕਾਂ
ਦੇ ਰੂ-ਬ-ਰੂ ਹੋਣ ਉਪਰੰਤ ਨਿਊਜ਼ੀਲੈਂਡ ਦੀ ਪਾਰਲੀਮੈਂਟ ਵਿੱਚ ਮੂਲ
ਭਾਰਤੀਆਂ ਨੂੰ ਮਿਲਣਗੇ । ਐਡਵੋਕੇਟ ਵਿਰਦੀ ਦਾ ਨਿਊਜ਼ੀਲੈਂਡ ਵਿੱਚ
ਸੰਪਰਕ ਨੰਬਰ ੦੦੬੪੨੧੯੪੫੭੪੫ ਹੈ ।
Prominent Writer S. L. Virdi Advocate's Visit for Social
Reformation
Prominent
writer and activist Dr. S. L. Virdi Advocate, before
leaving for the Eastern Countries in order to
accomplish is mission, told that he will attend the
54th anniversary of Dhamma Kranti on 17 Oct, 2010 at
Auckland in New Zealand and will present his views
on the topic "Light of Asia". On 19 Oct, he will
interact with listeners of Radio Punjab on the topic
"Punjabi Culture & NRIs". On 23-24 Oct, he will give
away the prizes to the winners of national games
organised every year by the Dr. Ambedkar Sports
Club, New Zealand. Dr. Virdi will share his views on
"Problems of Young Students of Punjab & NRIs" at
Hastings on 30 Oct. On 31 Oct, he will speak on the
topic "Relevance of Yog Vashisht in the Present Era"
at Guru Ghar in Bombay Hill. After interacting with
the people on "Globalistion, Liberalisation &
Privation" in Seminar organised by Shaheed Bhagat
Singh Charitable Trust, he will meet the NRIs in
Parliament of New Zealnand. Advocate Virdi's Contact
No. in New Zealand is 006421945745.
---------------------------------------------------------------------------------------------------------------------
ਅਦਾਰਾ
upkaar.com
ਵਲੋਂ ਡਾਕਟਰ ਵਿਰਦੀ ਜੀ ਨੂੰ ਉਹਨਾਂ ਦੇ ਮਿਸ਼ਨ ਹਿੱਤ ਵਿਦੇਸ਼
ਦੌਰੇ ਲਈ ਬਹੁਤ ਬਹੁਤ ਸ਼ੁੱਭ ਕਾਮਨਾਵਾਂ
|