ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਯੂ. ਏ. ਈ ਦੇ ਉਪਰਾਲੇ
ਨਾਲ ਮ੍ਰਿਤਿਕ ਦੇਹ ਪੰਜਾਬ ਭੇਜੀ ਗਈ
੧੧-੦੯-੨੦੧੦
ਰਾਸ ਅਲ ਖੇਮਾਂ : ਇਕ ਪੰਜਾਬੀ ਨੌਜਵਾਨ,
ਕੁਲਦੀਪ ਕੁਮਾਰ ਸਪੁਤਰ ਸ੍ਰੀ ਰੇਸ਼ਮ ਸਿੰਘ ਪਿੰਡ ਨਿੱਕੀਆਲ
ਲੇਹਲਾਂ ਜ਼ਿਲਾ ਹੁਸ਼ਿਆਰਪੁਰ ਦੀ ਰਾਸ ਅਲ ਖੇਮਾਂ ਵਿਖੇ ਅਚਾਨਕ
ਮੌਤ ਹੋ ਗਈ ਸੀ
।
ਉਸਦੇ ਪਿਤਾ ਰੇਸ਼ਮ ਸਿੰਘ ਅਤੇ ਹੋਰ ਰਿਸ਼ਤੇਦਾਰ ਵੀ ਇੱਥੇ ਹੀ ਸਨ
।
ਕੁਲਦੀਪ ਕੁਮਾਰ ਅਤੇ ਪ੍ਰੀਵਾਰ ਦੀ ਮਾਲੀ ਹਾਲਤ ਕਮਜ਼ੋਰ ਸੀ ਅਤੇ
ਦੇਹ ਵਾਪਿਸ ਪੰਜਾਬ ਭੇਜਣ ਵਿਚ ਮੁਸ਼ਕਿਲ ਆਉਦੀ ਦੇਖਕੇ,
ਸ੍ਰੀ ਗੁਰੂ ਰਵਿਦਾਸ ਵੈਲਫੈਅਰ ਸੋਸਾਇਟੀ ਦੇ ਮੁੱਖ ਅਹੁਦੇਦਾਰ
ਸ੍ਰੀ ਬਖਸ਼ੀ ਰਾਮ ਪਾਲ ਜੀ ਜੰਡਿਆਲੀ ਵਾਲਿਆਂ ਦੇ ਉਪਰਾਲੇ ਸਦਕਾ,
ਸ੍ਰੀ ਗੁਰੂ ਰਵਿਦਾਸ ਵੈਲਫੈਅਰ ਸੋਸਾਇਟੀ ਨੇ ਦੇਹ ਵਾਪਿਸ ਪੰਜਾਬ
ਭੇਜਣ ਦਾ ਸਾਰਾ ਖਰਚਾ ( ਕਰੀਬ ਇਕ ਲੱਖ ਰੁਪੈ) ਅਤੇ ਕਨੂੰਨੀ
ਕਾਰਵਾਈ ਸੋਸਾਇਟੀ ਵਲੋਂ ਕਰਵਾ ਕੇ ਇਸ ਪ੍ਰੀਵਾਰ ਦੀ ਮਦਦ ਕੀਤੀ
।
ਸੋਸਇਟੀ ਦੇ ਪ੍ਰਧਾਨ ਸ੍ਰੀ ਰੂਪ ਸਿੱਧੂ ਜੀ ਦਾ ਕਹਿਣਾ ਹੈ ਕਿ
ਅਗਰ ਕਿਸੇ ਨੂੰ ਵੀ ਅਜਿਹੇ ਦੁੱਖ ਭਰੇ ਮੌਕੇ ਤੇ ਯੂ. ਏ. ਈ ਵਿੱਚ
ਮਦਦ ਦੀ ਜਰੂਰਤ ਹੋਵੇ ਤਾਂ ਉਹ ਸਾਡੇ ਨਾਲ ਸੰਪਰਕ ਕਰਨ
।
ਸੋਸਾਇਟੀ ਉਹਨਾ ਦੀ ਹਰ ਸੰਭਵ ਮਦਦ ਦੀ ਕੋਸਿਸ ਕਰੇਗੀ
। |