ਸੰਤ ਜਸਵੰਤ ਸਿੰਘ ਜੀ ਰਾਵਲਪਿੰਡੀ ਵਾਲਿਆਂ ਨੇ
ਪਿਵੋਟ ਕੰਪਣੀ ਦੇ ਅਲੈਨ ਕੈਂਪ ਵਿਖੈ ਪ੍ਰਵਚਨ ਕੀਤੇ
07-11-2011 (ਅਲੈਨ)
ਸ਼ਨੀਵਾਰ ਸ਼ਾਮ ਨੂੰ ਪਿਵੋਟ ਕੰਪਣੀ ਦੇ ਅਲੈਨ ਲੇਬਰ ਕੈਂਪ ਵਿਖੇ ਧਰਮ ਪ੍ਰਚਾਰ ਦੀਵਾਨ ਸਜਿਆ । ਕੰਪਣੀ
ਦੇ ਪੰਜਾਬੀ ਵਰਕਰਾਂ ਵਲੋਂ ਕੀਤੇ ਇਸ ਉਪਰਾਲੇ ਵਿੱਚ ਗੁਰਬਾਣੀ ਦੀ ਰੋਸ਼ਨੀ ਵਿੱਚ ਵੀਚਾਰਾਂ ਹੋਈਆਂ ।
ਭਾਰਤ ਤੋਂ ਆਏ ਹੋਏ ਸੰਤ ਜਸੰਤ ਸਿੰਘ ਜੀ ਰਾਵਲਿਪੰਡੀ ਵਾਲਿਆਂ ਨੇ ਸੰਗਤਾਂ ਨੂੰ ਕਥਾ ਕਰਕੇ ਨਿਹਾਲ
ਕਰਦਿਆਂ ਹੋਇਆਂ ਆਪਣਾ ਜੀਵਨ ਗੁਰਬਾਣੀ ਦੀ ਸੇਧ ਲੈਕੇ ਜੀਊਣ ਲਈ ਪ੍ਰੇਰਿਆ । ਉਹਨਾਂ ਨੇ ਸਤਿਗੁਰੂ
ਰਵਿਦਾਸ ਜੀ ਮਹਾਰਾਜ ਦੀ ਬਾਣੀ ਦੇ ਕੁੱਝ ਸ਼ਬਦਾਂ ਦੀ ਵਿਆਖਿਆ ਵੀ ਕੀਤੀ । ਸ਼੍ਰੀ ਗੁਰੂ ਰਵਿਦਾਸ
ਵੈਲਫੇਅਰ ਸੋਸਾਇਟੀ ਦੇ ਪਰਧਾਨ ਰੂਪ ਸਿੱਧੂ, ਹੈਡ ਗ੍ਰੰਥੀ ਕਮਲਰਾਜ ਸਿੰਘ, ਸੇਕਟਰੀ ਬਲਵਿੰਦਰ
ਸਿੰਘ ਅਤੇ ਤਿਲਕ ਰਾਜ ਅਲ ਫੁਤੇਮ ਕੈਰੀਲੋਨ ਵਾਲੇ ਜੀ ਵੀ ਖਾਸ ਤੌਰ
ਤੇ ਇਸ ਦੀਵਾਨ ਵਿੱਚ ਸ਼ਾਮਲ ਹੋਏ। ਰੂ ਸਿੱਧੂ ਨੇ ਸੋਸਾਇਟੀ ਦੀਆਂ ਗਤੀਵਿਧੀਆਂ ਅਤੇ ਉਦੇਸ਼ਾਂ ਬਾਰੇ
ਜਾਣਕਾਰੀ ਦੇਣ ਉਪਰੰਤ ਸਤਿਗੁਰੁ ਰਵਿਦਾਸ ਜੀ ਦੀ ਜੀਵਨੀ ਬਾਰੇ ਤਿਆਰ ਕੀਤੇ ਹੋਏ ਸਵਾਲ ਜਵਾਬਾਂ ਦੇ
ਸੈਟ ਵੰਡੇ ਅਤੇ ਆਏ ਹੋਏ ਮਹਾਂਪੁਰਸ਼ਾਂ ਅਤੇ ਸੰਗਤ ਦਾ ਧੰਨਵਾਦ ਕੀਤਾ । ਚਾਹ ਮਠਿਆਈਆਂ ੳਤੇ ਹੁਰੂ ਦਾ
ਲੰਗਰ ਅਤੁੱਟ ਵਰਤਾਇਆ ਗਿਆ ।
Roop Sidhu