|
ਸਤਿਗੁਰੂ ਰਵਿਦਾਸ ਜੀ ਦੇ ਆਮਗਨ ਦਿਵਸ ਨੂੰ ਸਮ੍ਰਪਿਤ ਸਮਾਗਮ ਅਜਮਾਨ ਸ਼ਹਿਰ
ਵਿਖੇ
ਕਰਵਾਇਆ ਗਿਆ
।
|
ਇਸ ਵਾਰ ਸਮਾਗਮ ਦੌਰਾਨ ਮੁਫਤ ਮੈਡੀਕਲ ਕੈਂਪ ਵੀ
ਲਗਵਾਇਆ ਗਿਆ। ਅੱਤ ਦੀ ਗਰਮੀ ਦੇ ਬਾਵਜੂਦ ਵੀ ਪਿਛਲੇ ਵਰ੍ਹੇ ਦੇ ਸਮਾਗਮ ਨਾਲੋਂ ਵੱਧ
ਸੰਗਤ, ਪੁਖਤਾ ਪ੍ਰਬੰਧਾਂ ਅਤੇ ਸ਼ਾਨਦਾਰ ਹਾਲ ਹੋਣ ਕਰਕੇ ਸਮਾਗਮ ਪਿਛਲੇ ਸਾਲ
ਨਾਲੋਂ ਵੱਧ ਕਾਮਯਾਬ ਸਮਾਗਮ ਰਿਹਾ – ਰੂਪ ਸਿੱਧੂ
14-07-2018
(ਅਜਮਾਨ
) ਧੰਨ ਧੰਨ ਸਾਹਿਬ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ 641ਵੇਂ
ਆਗਮਨ ਦਿਵਸ ਨੂੰ ਸਮ੍ਰਪਿਤ ਸਮਾਗਮ 13ਜੁਲਾਈ ਦਿਨ ਸ਼ੁੱਕਰਵਾਰ ਨੂੰ ਅਜਮਾਨ ਸ਼ਹਿਰ
ਵਿਖੇ ਬਹੁਤ ਹੀ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਗਿਆ। ਸੁਭਾ
ਨੂੰ
ਸ਼੍ਰੀ ਸੁਖਮਨੀ ਸਾਹਿਬ
ਜੀ
ਅਤੇ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੀ ਬਾਣੀ ਦੇ ਪਾਠ ਕੀਤੇ ਗਏ। ਬਾਣੀ ਜਾਪ
ਉਪਰੰਤ ਕੀਰਤਨ ਦਰਬਾਰ ਸਜਿਆ।
ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਦੇ ਹੈਡ ਗ੍ਰੰਥੀ ਭਾਈ ਭਾਈ ਕਮਲਰਾਜ
ਸਿੰਘ ਗੱਡੂ, ਭਾਈ ਕਰਤਾਰ ਸਿੰਘ ਦਿੱਲੀ ਵਾਲੇ, ਭਾਈ ਗੁਰਵਿੰਦਰ ਸਿੰਘ
ਬੱਲੋਵਾਲੀਆ, ਭਾਈ ਹਰਬਿਲਾਸ, ਭਾਈ ਸਤਨਾਮ
ਕੁਮਾਰ, ਭਾਈ ਰੂਪ ਲਾਲ ਉਮ ਅਲ ਕੁਵੀਨ ਵਾਲੇ, ਭਾਈ ਪ੍ਰੇਮ ਸਿੰਘ, ਬਾਬਾ
ਸੁਰਜੀਤ, ਭਾਈ ਹਰਦਿਆਲ ਸਿੰਘ, ਭਾਈ ਸੁਰਜੀਤ ਸਿੰਘ ਕਾਲਾ, ਭਾਈ ਸਰੂਪ ਸਿੰਘ,
ਭਾਈ ਜੈਕੀ ਰਾਹੋਂ, ਭਾਈ ਹਰੀ ਕ੍ਰਿਸ਼ਨ, ਭਾਈ ਵਿਨੋਦ ਕੁਮਾਰ, ਭਾਈ ਸੰਦੀਪ ਗਰਚਾ,
ਸੁੱਖ ਪਾਲ ਅਤੇ ਸਾਥੀ, ਬੀਬੀ ਸੁਮਨ, ਜੰਗੀ ਦੋਲੀਕੇ ਅਤੇ
ਵਿਜੇ ਕੁਮਾਰ ਨੇ ਸੰਗਤਾਂ ਨੂੰ ਕੀਰਤਨ ਨਾਲ ਨਿਹਾਲ ਕੀਤਾ । ਰਾਸ ਅਲ
ਖੇਮਾਂ,ਆਬੂ ਧਾਬੀ,ਅਲੈਨ,
ਕਲਬਾ,
ਫੁਜੀਰਾ,
ਖੁਰਫਕਾਨ,
ਦਿੱਬਾ,
ਉਮ ਅਲ ਕੁਈਨ,
ਅਜਮਾਨ,
ਸ਼ਾਰਜਾ,
ਰੁਵੇਸ,
ਦੁਬਈ ਅਤੇ ਜਬਲ ਅਲੀ ਦੇ ਕਈ ਇਲਾਕਿਆਂ ਤੋਂ ਸੰਗਤ ਇਸ ਸਮਾਗਮ ਵਿੱਚ ਪਹੁੰਚੀ। ਇਸ
ਵਾਰ ਸਮਾਗਮ ਦੌਰਾਨ ਮੁਫਤ ਮੈਡੀਕਲ ਜਾਂਚ ਕੈਂਪ ਵੀ ਲਗਵਾਇਆ ਗਿਆ ਇਸ ਮੈਡੀਕਲ
ਕੈਂਪ ਦੀ ਸੇਵਾ ਅਮੀਨਾ ਹਸਪਤਾਲ ਅਜਮਾਨ ਵਲੋਂ ਕੀਤੀ ਗਈ। ਇਸ ਕੈਂਪ ਵਿਚ ਲਗਪਗ
300 ਆਦਮੀਆਂ ਨੇ ਆਪਣੀ ਮੈਡੀਕਲ ਜਾਂਚ ਕਰਵਾਈ। ਸ਼੍ਰੀ ਗੁਰੂ ਰਵਿਦਾਸ ਵੈਲਫੇਅਰ
ਸੋਸਾਇਟੀ ਦੇ ਪਰਧਾਨ ਰੂਪ ਸਿੱਧੂ ਨੇ ਸੰਗਤਾਂ ਨੂੰ ਸਤਿਗੁਰਾਂ ਦੀ ਬਾਣੀ ਅਤੇ
ਉਪਦੇਸ਼ਾਂ ਬਾਰੇ ਦੱਸਦਿਆਂ ਸੁਸਾਇਟੀ ਦੀਆਂ ਉਪਲੱਬਧੀਆਂ ਅਤੇ ਸੇਵਾਵਾਂ ਬਾਰੇ ਵੀ
ਦੱਸਿਆਂ ਅਤੇ ਆਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਭਾਰਤੀਆਂ ਨੂੰ ਯੂ.ਏ.ਈ ਦੇ
ਕਾਨੂੰਨਾਂ ਦੀ ਪਾਲਣਾ ਕਰਦੇ ਰਹਿਣ,
ਨਸ਼ਿਆਂ ਤੋਂ ਬਚਣ ਅਤੇ ਸਮਾਜ ਸੇਵਾ ਵਿਚ ਯੋਗਦਾਨ ਪਾਉਂਦੇ ਰਹਿਣ ਲਈ ਕਿਹਾ ।
ਸ਼੍ਰੀ ਸਿੱਧੂ ਨੇ ਕਿਹਾ ਕਿ ਇਸ ਸਮਾਗਮ ਨੂੰ ਸਫਲ ਬਨਾਉਣ
ਲਈ
ਸੁਸਾਇਟੀ ਦੇ ਭਾਈ ਕਮਲਰਾਜ ਸਿੰਘ,
ਮੰਚ ਸਕੱਤਰ ਬਲਵਿੰਦਰ ਸਿੰਘ,
ਇੰਜੀਨੀਅਰ ਰਾਕੇਸ਼ ਜੱਸੀ,
ਬਿੱਕਰ ਸਿੰਘ, ਰੂਪ ਲਾਲ ਬੰਗੜ,
ਤਰਸੇਮ ਸਿੰਘ ਫੁੱਲ,
ਡਾਰਟਰ ਪਰਮਜੀਤ,
ਧਰਮਪਾਲ, ਸੁਖਜਿੰਦਰ ਸਿੰਘ, ਵੈਦ ਜੋਗਿੰਦਰ ਸਿੰਘ, ਪਾਖਰ ਸਿੰਘ, ਚਰਨਦਾਸ ਸੋਢੀ,
ਚਮਨ ਲਾਲ, ਸੁਰਿੰਦਰ ਫੋਰਮੈਨ, ਰੂਪ ਲਾਲ ਬੰਗੜ,
ਤਰਸੇਮ ਸਿੰਘ, ਜਸਵਿੰਦਰ ਸਿੰਘ ਪਰਦੇਸੀ,
ਸੱਤਪਾਲ ਖਾਨਪੁਰੀ,
ਮੁਹਿੰਦਰ ਪਾਲ,
ਪਰਮਜੀਤ ਸਿੰਘ,
ਸੁਭਾਸ਼ ਚੰਦ,
ਰਾਜ ਕੁਮਰ,
ਕਮਲਜੀਤ,
ਕੁਲਵਿੰਦਰ ਮੱਟੂ, ਰਾਮ ਲਾਲ, ਰਵੀ ਪਾਲ, ਹਰਮੇਸ਼ ਗੌਹਿਰ, ਬਲਵੀਰ ਮਾਹੀ ਅਤੇ ਰਾਮ
ਲੁਭਾਇਆ ਨੇ ਅਣਥੱਕ ਸੇਵਾ ਨਿਭਾਈ ਹੈ। ਸਿਕਿਊਰਿਟੀ ਦੀ ਸਾਰੀ ਸੇਵਾ ਜਸਵਿੰਦਰ
ਢੇਸੀ ਅਤੇ ਉਨ੍ਹਾਂ ਦੇ ਸਾਥੀਆਂ ਵਲੋਂ ਅਤੇ ਲੰਗਰ ਬਨਾਉਣ ਅਤੇ ਵਰਤਾਉਣ ਦੀ ਸੇਵਾ
ਭਾਈ ਸਰੂਪ ਸਿੰਘ, ਸਤਵਿੰਦਰ ਕੁਮਾਰ, ਸੋਢੀ ਰਾਮ ਮਾਹੀ ਅਤੇ ਜੋਗਿੰਦਰ ਸਿੱਧੂ
ਅਤੇ ਨੀਟਾ ਨੇ ਨਿਭਾਈ। ਸੁਸਾਇਟੀ ਮੈਂਬਰਾਂ ਵਲੋਂ ਕੀਰਤਨੀ ਜਥਿਆਂ ਅਤੇ
ਸੇਵਾਦਾਰਾਂ ਨੂੰ ਗੁਰੂਘਰ ਦੇ ਸਿਰੋਪੇ ਭੇਟ ਕੀਤੇ ਗਏ। ਸ਼੍ਰੀ ਰੂਪ ਸਿੱਧੂ ਨੇ
ਸਮੂਹ ਸੁਸਾਇਟੀ ਮੈਂਬਰਾਂ ਅਤੇ ਸਮੂਹ ਸੰਗਤ ਦਾ ਇਸ ਸਮਾਗਮ ਨੂੰ ਸਫਲ ਬਨਾਉਣ ਲਈ
ਧੰਨਵਾਦ ਕੀਤਾ। ਠੰਡੇ ਮਿੱਠੇ ਜਲ ਦੀ ਸ਼ਬੀਲ, ਚਾਹ-ਪਕੌੜੇ, ਮਠਿਆਈਆਂ ਅਤੇ ਗੁਰੂ
ਦੇ ਲੰਗਰ ਦਿਨ ਭਰ ਅਤੁੱਟ ਵਰਤਾਏ ਗਏ।
|
|