ਗੜ੍ਹਦੀਵਾਲ
ਦੇ ਹਰਵਿੰਦਰ ਸਿੰਘ ਦੀ ਮਿਰਤਕ ਦੇਹ ਪੰਜਾਬ ਭੇਜੀ ਗਈ।
|
31
ਮਈ 2018 ( ਅਜਮਾਨ) ਗੜ੍ਹਦੀਵਾਲ ਕਸਬੇ ਦੇ ਹਰਵਿੰਦਰ ਸਿੰਘ ਦੀ ਮਿਰਤਕ ਦੇਹ ਪੰਜਾਬ
ਭੇਜੀ ਗਈ।
ਹਰਵਿੰਦਰ ਸਿੰਘ ਯੂ.ਏ.ਈ ਦੇ ਅਜਮਾਨ
ਸ਼ਹਿਰ ਵਿਖੇ ਕੰਮ ਕਰਦਾ ਸੀ।
11 ਮਈ ਰਾਤ ਨੂੰ ਅਚਾਨਕ ਸਾਹ ਬੰਦ ਹੋਣ ਕਰਕੇ ਉਸਨੂੰ ਏਥੋਂ ਦੇ ਖਲੀਫਾ ਹਸਪਤਾਲ ਵਿਚ
ਦਾਖਲ ਕਰਵਾਇਆ ਗਿਆ ਜਿੱਥੇ ਉਹ 12 ਮਈ ਤੜਕਸਾਰ ਮਿਰਤਕ ਘੋਸ਼ਿਤ ਕਰ ਦਿੱਤਾ ਗਿਆ।
ਮੌਤ ਦੇ ਕਾਰਣਾ ਦਾ ਪਤਾ ਨਾ ਲੱਗਣ ਕਰਕੇ ਉਸਦਾ ਖੂਨ ਟੈਸਟ ਕਰਵਾਉਣ ਵਾਸਤੇ ਸ਼ਾਰਜਾਹ
ਫੋਰੈਂਸਿਕ ਲੈਬ ਵਿਖੇ ਭੇਜਿਆ ਗਿਆ ਜਿਥੋਂ ਨਤੀਜੇ ਆਉਣ ਵਿਚ ਕਾਫੀ ਦਿਨ ਲੱਗ ਗਏ।
ਗੜ੍ਹਦੀਵਾਲ ਦੇ ਹੋਰ ਨੌਜਵਾਨਾਂ ਵਲੋਂ ਰੂਪ ਸਿੱਧੂ ਨਾਲ ਮਦਦ ਲਈ ਸੰਪਰਕ ਕੀਤਾ ਗਿਆ
ਤਾਂ ਰੂਪ ਸਿੱਧੂ ਨੇ ਨੱਠ ਭੱਜ ਕਰਕੇ ਸਾਰੀਆਂ ਲੋੜੀਦੀਆਂ ਕਾਰਵਾਈਆਂ ਪੂਰੀਆਂ ਕਰਨੀਆਂ
ਸ਼ੁਰੂ ਕੀਤੀਆਂ।
ਕੰਪਣੀ ਵਲੋਂ ਵੀ ਪੂਰਾ ਸਾਥ ਦਿੱਤਾ ਗਿਆ ਅਤੇ ਮਿਰਤਕ ਦੇਹ ਭੇਜਣ ਦਾ ਸਾਰਾ ਖਰਚਾ ਵੀ
ਕੰਪਣੀ ਨੇ ਹੀ ਕੀਤਾ।
ਹਰਵਿੰਦਰ ਸਿੰਘ ਦੀ ਮਿਰਤਕ ਦੇਹ 31 ਮਈ ਨੂੰ ਪੰਜਾਬ ਭੇਜ ਦਿੱਤੀ ਗਈ।
ਉਸਦੀ ਕੰਪਣੀ ਕੋਲੋਂ ਉਸਦਾ ਸਾਰਾ ਹਿਸਾਬ ਉਸਦੇ ਪਿਤਾ ਦੇ ਬੈਂਕ ਖਾਤੇ ਵਿਚ
ਭਿਜਵਾ ਦਿੱਤਾ ਗਿਆ ਹੈ।
ਹਰਵਿੰਦਰ ਦਾ ਅੰਤਿਮ ਸੰਸਕਾਰ 1 ਜੂੰਨ ਨੂੰ ਉਸਦੇ ਪਿੰਡ ਵਿਖੇ ਕੀਤਾ ਗਿਆ।
|