ਪਿੰਡ
ਮਹੱਦੀਪੁਰ ਅਰਾਈਆਂ ਦੇ ਹਰਬਿਲਾਸ ਦੀ ਮਿਰਤਕ ਦੇਹ ਪੰਜਾਬ ਭੇਜੀ ਗਈ।
|
12
ਮਈ 2018, (ਅਜਮਾਨ, ਯੂ.ਏ.ਈ)
ਪਿੰਡ ਮਹੱਦੀਪੁਰ ਅਰਾਈਆਂ ਦੇ ਹਰਬਿਲਾਸ
ਸਪੁੱਤਰ ਸੋਨੀ ਰਾਮ ਦੀ
ਮਿਰਤਕ ਦੇਹ 10 ਮਈ ਰਾਤ ਨੂੰ ਅਮ੍ਰਿਤਸਰ ਭੇਜ ਦਿੱਤੀ ਗਈ।
57 ਸਾਲਾ ਹਰਬਿਲਾਸ ਬਹੁਤ ਸਾਲਾਂ ਤੋਂ ਯੂ.ਏ.ਈ ਦੇ ਅਜਮਾਨ ਸ਼ਹਿਰ ਵਿਖੇ ਇੱਕ
ਕੰਪਣੀ ਵਿਚ ਕੰਮ ਕਰ ਰਿਹਾ ਸੀ।
6 ਮਈ ਨੂੰ ਅਚਾਨਕ ਦਿਲ ਦਾ ਦੌਰਾ ਪੈਣ ਕਰਕੇ ਉਸਦੀ ਮੌਤ ਹੋ ਗਈ।
ਉਸਦੇ ਪਰਿਵਾਰ ਵਾਲਿਆਂ ਨੇ 7 ਮਈ ਸ਼ਾਮ ਨੂੰ ਸ਼੍ਰੀ ਰੂਪ ਸਿੱਧੂ ਨੂੰ ਇਸ
ਬਾਰੇ ਦੱਸਿਆ ਅਤੇ ਮਿਰਤਕ ਦੇਹ ਪੰਜਾਬ ਭਿਜਵਾਉਣ ਵਿੱਚ ਮਦਦ ਕਰਨ ਲਈ ਕਿਹਾ।
ਉਸੇ ਦਿਨ ਹੀ ਰੂਪ ਸਿੱਧੂ ਨੇ ਕੰਪਣੀ ਦੇ ਜੁੰਮੇਵਾਰ ਵਿਅਕਤੀਆਂ ਨਾਲ ਸੰਪਰਕ
ਅਤੇ ਲੋੜੀਂਦੀਆਂ ਕਾਰਵਾਈਆਂ ਸ਼ੁਰੂ ਕਰ ਦਿੱਤੀਆਂ।
ਕੰਪਣੀ ਵਲੋਂ ਹਰ ਤਰਾਂ ਦਾ ਸਹਿਯੋਗ ਕੀਤਾ ਗਿਆ।
ਸਾਰੀਆਂ ਕਾਰਵਾਈਆਂ ਖਤਮ ਕਰਨ ਤੋਂ ਬਾਦ 10 ਮਈ ਨੂੰ ਮਿਰਤਕ ਦੇਹ ਏਅਰ
ਇੰਡੀਆ ਐਕਸਪ੍ਰੈਸ ਦੀ ਫਲਾਈਟ ਰਾਹੀ ਅਮ੍ਰਿਤਸਰ ਏਅਰਪੋਰਟ ਭੈਜ ਦਿੱਤੀ ਗਈ।
ਏਥੇ ਇਹ ਜ਼ਿਕਰ ਕਰਨਾ ਵੀ ਜ਼ਰੂਰੀ ਬਣਦਾ ਹੈ ਕਿ ਮਿਰਤਕ ਦੇਹ ਪੰਜਾਬ
ਭੇਜਣ ਦਾ ਸਾਰਾ ਖਰਚਾ ਕੰਪਣੀ ਵਲੋਂ ਕੀਤਾ ਗਿਆ ਹੈ।ਮਿਰਤਕ
ਦੀ ਬਕਾਇਆ ਤਨਖਾਹ ਅਤੇ ਹੋਰ ਹਿਸਾਬ ਬਾਰੇ ਕੰਪਣੀ ਨਾਲ ਗੱਲਬਾਤ ਜਾਰੀ ਹੈ।
ਰੁਪ ਸਿੱਧੂ ਨੇ ਕਿਹਾ ਕਿ ਮਿਰਤਕ ਦੇਹ ਭੇਜਣ ਲਈ ਸੇਵਾ ਸ਼੍ਰੀ ਗੁਰੂ ਰਵਿਦਾਸ
ਵੈਲਫੇਅਰ ਸੁਸਾਇਟੀ ਅਜਮਾਨ ਅਤੇ ਇੰਡੀਅਨ ਐਸੋਸੀਏਸ਼ਨ ਅਜਮਾਨ ਵਲੋਂ ਨਿਭਾਈ
ਗਈ ਹੈ।
|