}
                                                                           

News

Home


 ਪਿੰਡ ਖਾਰਾ ਦੇ ਹਰਪਰੀਤ ਸਿੰਘ ਦੀ ਮਿਰਤਕ ਦੇਹ ਪੰਜਾਬ ਭੇਜੀ

6 ਮਈ 2018, (ਅਜਮਾਨ, ਯੂ.ਏ.ਈ) ਪਿੰਡ ਖਾਰਾ ਜ਼ਿਲਾ ਫਰੀਦ ਕੋਟ ਦੇ 24 ਸਾਲਾ ਨੌਜਵਾਨ ਦੀ ਮਿਰਤਕ ਦੇਹ 1 ਮਈ ਨੂੰ ਪੰਜਾਬ ਭੇਜ ਦਿੱਤੀ ਗਈ  ਜਸਪਰੀਤ ਸਿੰਘ ਦੀ ਮੌਤ 11 ਅਪ੍ਰੈਲ ਨੂੰ ਦਿਲ ਬੰਦ ਹੋਣ ਕਰਕੇ ਹੋਈ ਸੀ 28 ਅਪ੍ਰੈਲ ਨੂੰ ਸ਼੍ਰੀ ਰੂਪ ਸਿੱਧੂ ਨੂੰ ਭਾਰਤੀ ਕੌਂਸਲਖਾਨੇ ਵਲੋਂ ਸੂਚਿਤ ਕੀਤਾ ਗਿਆ ਕਿ ਜਸਪ੍ਰੀਤ ਸਿੰਘ ਦੀ ਮਿਰਤਕ ਦੇਹ ਭੇਜਣ ਵਿਚ ਮਦਦ ਕੀਤੀ ਜਾਵੇ 29 ਅਪ੍ਰੈਲ ਨੂੰ ਸਵੇਰੇ ਹੀ ਕੁਝ ਕੰਪਣੀ ਦੇ ਫੋਰਮੈਨ ਸੁਖਚੈਨ ਸਿੰਘ ਨਾਲ ਰੂਪ ਸਿੱਧੂ ਨੇ ਮੁਲਾਕਤ ਕੀਤੀ ਅਤੇ ਸਾਰੀ ਜਾਣਕਾਰੀ ਪ੍ਰਾਪਤ ਕੀਤੀ ਸੁਖਚੈਨ ਸਿੰਘ ਤੋਂ ਪਤਾ ਲੱਗਾ ਕਿ ਉਸ ਨੇ  ਆਪਣੇ ਪਿੰਡ ਖਾਰਾ ਦੇ ਕਈ ਨੌਜਵਾਨਾਂ ਨੂੰ ਇਸ ਕੰਪਣੀ ਵਿਚ ਨੌਕਰੀ ਦਿਲਵਾਈ ਹੋਈ ਹੈ ਜਸਪ੍ਰੀਤ ਸਿੰਘ ਨੂੰ ਵੀ ਸੁਖਚੈਨ ਸਿੰਘ ਨੇ ਹੀ ਏਥੇ ਲਿਆਂਦਾ ਸੀਜਸਪਰੀਤ ਦੀ ਮੌਤ ਤੋਂ ਬਾਦ ਉਸਦੇ ਭਰਾ ਅਤੇ ਪਿਤਾ ਨੇ ਸੁਖਚੈਨ ਸਿੰਘ ਅਤੇ ਖਾਰਾ ਪਿੰਡ ਦੇ ਹੋਰ ਨੌਜਵਾਨਾ ਤੇ ਉਂਗਲੀਆਂ ਉਠਾਉਣੀਆਂ ਸ਼ੁਰੂ ਕਰ ਦਿੱਤੀ ਸਨ ਅਤੇ ਮਿਰਤਕ ਦੇਹ ਭਾਰਤ ਲਿਆਣ ਲਈ ਲੋੜੀਦਾ ਮੁਖਤਾਰਨਾਮਾ ਦੇਣ ਤੋਂ ਨਾਂਹ ਕਰ ਦਿੱਤੀ ਜਿਸ ਕਰਕੇ ਮਿਰਤਕ ਦੇਹ ਭੇਜਣ ਵਿਚ ਦੇਰੀ ਹੋਈ ਹੈ ਭਾਰਤੀ ਕੌਂਸਲਖਾਨੇ ਦੇ ਕਹਿਣ ਤੇ ਆਖਰਕਾਰ ਜਸਪਰੀਤ ਸਿੰਘ ਦੇ ਪਿਤਾ ਨੇ ਸ਼ਾਰਜਾਹ ਵਿਖੇ ਕੰਮ ਕਰਦੇ ਕੇਰਲ ਸੂਬੇ ਦੇ ਸ੍ਰੀਹਰੀ ਕੁਮਾਰ ਨੂੰ ਮੁਖਤਾਰਨਾਮਾ ਦੇ ਦਿੱਤਾ ਰੂਪ ਸਿੱਧੂ ਨੇ ਸੁਖਚੈਨ ਸਿੰਘ ਦੀ ਮਦਦ ਨਾਲ ਸਾਰੀਆਂ ਲੋੜੀਦੀਆਂ ਕਾਰਵਾਈਆਂ 29 ਅਪ੍ਰੈਲ ਨੂੰ ਹੀ ਮੁਕੰਮਿਲ ਕਰਵਾ ਲਈਆਂ ਅਤੇ 30 ਅਪ੍ਰੈਲ ਨੂੰ ਮਿਰਤਕ ਦੇਹ ਤਾਬੂਤ ਵਿਚ ਰੱਖ ਦਿੱਤੀ ਗਈ ਅਤੇ ਉਸੇ ਰਾਤ 12:30 ਤੇ ਮਿਰਤਕ ਦੇਹ ਪੰਜਾਬ ਲਈ ਰਵਾਨਾ ਹੋ ਗਈ ਇਸ ਮਿਰਤਕ ਦੇਹ ਭੇਜਣ ਵਿਚ ਸੁਖਚੈਨ ਸਿੰਘ ਅਤੇ ਉਸਦੀ ਕੰਪਣੀ ਨੇ ਹਰ ਤਰਾਂ ਨਾਲ ਸਹਿਯੋਗ ਦਿਤਾ ਹੈ ਸਾਰੀ ਦੌੜ-ਭੱਜ ਅਤੇ ਮਿਰਤਕ ਦੇਹ ਭੇਜਣ ਦਾ ਸਾਰਾ ਖਰਚਾ ਵੀ ਕੰਪਣੀ ਵਲੋਂ ਕੀਤਾ ਗਿਆ ਹੈ ਕੰਪਣੀ ਨੇ ਜਸਪਰੀਤ ਸਿੰਘ ਦੀ ਬਕਾਇਆ ਤਨਖਾਹ ਵੀ ਸਰੀਕੁਮਾਰ ਹੱਥੀਂ ਜਸਪਰੀਤ ਦੇ ਪਿਤਾ ਨੂੰ ਭੇਜ ਦਿੱਤੀ ਹੈ ਜਸਪਰੀਤ ਸਿੰਘ ਦੀ ਮਿਰਤਕ ਦੇਹ ਭੇਜਣ ਸਮੇਂ ਰੂਪ ਸਿੱਧੂ, ਸੁਖਜਿੰਦਰ ਸਿੰਘ, ਸੁਖਚੈਨ ਸਿੰਘ, ਖਾਰਾ ਪਿੰਡ ਦੇ ਬਹੁਤ ਸਾਰੇ ਹੋਰ ਲੜਕੇ ਅਤੇ ਉਸ ਕੰਪਣੀ ਦੇ ਹੋਰ ਸਾਰੇ ਕਾਮੇ ਵੀ ਮੌਜੂਦ ਸਨ ਮਿਰਤਕ ਦੇਹ ਤਾਬੂਤ ਵਿਚ ਬੰਦ ਕਰਨ ਤੋਂ ਪਹਿਲਾਂ ਮਰਿਆਦਾ ਅਨੁਸਾਰ ਅਰਦਾਸ ਕੀਤੀ ਗਈ ਸ਼੍ਰੀ ਰੂਪ ਸਿੱਧੂ ਨੇ ਕਿਹਾ ਕਿ ਉਨਾਂ ਨੂੰ ਇਸ ਕੇਸ ਦੀ ਖਬਰ ਭਾਰਤੀ ਕੌਂਸਲਖਾਨੇ ਤੋਂ 28 ਅਪ੍ਰੈਲ ਨੂੰ ਹੀ ਮਿਲੀ ਸੀ ਅਤੇ 30 ਤਾਰੀਖ ਨੂੰ ਹੀ ਮਿਰਤਕ ਦੇਹ ਭੇਜਣ ਦਾ ਕੰਮ ਪੂਰਾ ਹੋ ਗਿਆ ਹੈ  ਪਰਮਾਤਮਾ ਇਸ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾ ਵਿਚ ਨਿਵਾਸ ਬਖਸ਼ੇ ਅਤੇ ਦੁਖੀ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ੇ