Upkaar -News                                                                                 Home
ਸਵਰਗੀ ਮਾਤਾ ਸਵਰਨ ਕੌਰ ਜੀ ਦੀ ਅੰਤਿਮ ਅਰਦਾਸ ਅਤੇ ਸ਼ਰਧਾਜਲੀਆਂ।
  

ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਯੂ ਏ ਈ ਦੇ ਪ੍ਰਧਾਨ ਅਤੇ ਪੰਜਾਬੀ ਸਾਹਿਤਕਾਰ ਰੂਪ ਸਿੱਧੂ ਦੇ ਸਵਰਗੀ ਮਾਤਾ ਸਵਰਨ ਕੌਰ ਜੀ ਦੀ ਅੰਤਿਮ ਅਰਦਾਸ ਵਿੱਚ ਵੱਖ ਵੱਖ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਆਗੂਆਂ ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ।
19 ਫਰਵਰੀ, 2018 ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਯੂ ਏ ਈ ਦੇ ਪ੍ਰਧਾਨ ਅਤੇ ਪੰਜਾਬੀ ਸਾਹਿਤਕਾਰ ਰੂਪ ਸਿੱਧੂ ਅਤੇ ਪੰਜਾਬ ਯੂਨੀਵਰਸਿਟੀ ਦੇ ਡਾਕਟਰ ਮਲਕੀਤ ਸਿੱਧੂ ਦੇ ਸਵਰਗੀ ਮਾਤਾ ਸਵਰਨ ਕੌਰ ਜੀ ਦੀ ਅੰਤਿਮ ਅਰਦਾਸ ਵਿੱਚ ਵੱਖ ਵੱਖ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਆਗੂਆਂ ਅਤੇ ਸਾਹਿਤਕਾਰਾਂ ਨੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਸਬੰਧੀ ਕਰਵਾਏ ਗਏ ਸਮਾਗਮ ਵਿੱਚ ਸੰਤ ਬਾਬਾ ਕੁਲਵੰਤ ਰਾਮ ਜੀ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੋਸਾਇਟੀ ਸੰਤ ਕੁਲਵੰਤ ਰਾਮ, ਸਕੱਤਰ   ਨਿਰਮਲ ਸਿੰਘ, ਸੰਤ ਪ੍ਰਦੀਪ ਦਾਸ ਕਠਾਰ, ਸੰਤ ਜਸਵੰਤ ਸਿੰਘ ਰਾਵਲਪਿੰਡੀ, ਸੰਤ ਗੁਰਮੁੱਖ ਦਾਸ, ਸੰਤ ਜਸਵਿੰਦਰ ਸਿੰਘ, ਸੰਤ ਹਰਚਰਨ ਦਾਸ, ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਯੂ ਏ ਈ ਦੇ ਚੇਅਰਮੈਨ ਬਖਸ਼ੀ ਰਾਮ, ਮੁੱਖ ਗ੍ਰੰਥੀ ਬਾਬਾ ਕਮਲਰਾਜ ਸਿੰਘ ਗੱਡੂ, ਸਾਬਕਾ ਵਿਧਾਇਕ ਹਰਗੋਪਾਲ ਸਿੰਘ ਗੱਡੂ, ਤਰਸੇਮ ਸਹੋਤਾ ਨੰਗਲ, ਰੋਸ਼ਨ ਭਾਰਤੀ, ਕੁਲਦੀਪ ਚੰਦ ਨੰਗਲ, ਪੰਜਾਬ ਯੂਨੀਵਰਸਿਟੀ ਤੋਂ ਆਧਿਆਪਕ ਆਗੂ ਏ ਐਸ ਆਹਲੁਵਾਲੀਆ, ਮੈਡਮ ਪ੍ਰੋਮਿਲਾ ਪਾਠਕ, ਡਾਕਟਰ ਨਰੇਸ਼ ਕੁਮਾਰ, ਡਾਕਟਰ ਰਾਜੇ ਰੰਗਾ, ਲੁਧਿਆਣਾ ਤੋਂ ਨਿਰਪਿੰਦਰ ਸਿੰਘ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਗੋਪੀ ਰਾਮ ਠਾਕੁਰ, ਡਾਕਟਰ ਚਰਨਜੀਤ ਸਿੰਘ, ਤਰਸੇਮ ਲਾਲ ਸਰਪੰਚ, ਡੁਬਈ ਤੋਂ ਸੁਖਜਿੰਦਰ ਸਿੰਘ, ਹਰਮੇਸ਼ ਲਾਲ, ਗਿਆਨ ਚੰਦ, ਰਣਜੀਤ ਮਾਹੀ, ਮਲਕੀਤ ਬਬੇਲੀ, ਤੀਲਕ ਰਾਜ ਮਾਹੀ, ਧਰਮਪਾਲ ਫਿਲੌਰ, ਹਰਬੰਸ ਜਲੰਧਰ, ਚਰਨਜੀਤ ਸਿੰਘ, ਸ਼ਿਵਦਿਆਲ ਅਣਜਾਣ, ਗੁਰਦਿਆਲ ਮਾਹੀ, ਲੇਖ ਰਾਜ ਮਾਹੀ, ਦੀਪਕ ਕੁਮਾਰ, ਰਣਜੀਤ ਕਾਂਝਲਾ ਅਜ਼ਾਦ, ਗੁਰਦੀਪ ਸਿੰਘ, ਨਰਿੰਦਰ ਪਾਲ ਕੰਗ, ਜੋਗਿੰਦਰ ਸਿੰਘ, ਮਨਜਿੰਦਰ ਕੌਰ, ਦਵਿੰਦਰ ਢਿਲੋਂ, ਆਦਿ ਨੇ ਅੰਤਿਮ ਅਰਦਾਸ ਵਿੱਚ ਮਾਤਾ ਜੀ ਨੂੰ ਸ਼ਰਧਾਂਜ਼ਲੀ ਭੇਂਟ ਕੀਤੀ। ਇਸ ਮੌਕੇ ਬਹੁਜਨ ਸਮਾਜ ਪਾਰਟੀ ਦੇ ਸਾਬਕਾ ਪ੍ਰਧਾਨ ਅਤੇ ਸਾਬਕਾ ਰਾਜ ਸਭਾ ਮੈਂਬਰ ਅਵਤਾਰ ਸਿੰਘ ਕਰੀਮਪੁਰੀ, ਅੰਬੇਦਕਰ ਟਾਇਮਜ਼ ਦੇ ਮੁੱਖ ਸੰਪਾਦਕ ਪ੍ਰੇਮ ਕੁਮਾਰ ਚੁੰਬਰ ਆਦਿ ਵਲੋਂ ਭੇਜੇ ਸ਼ੋਕ ਸੰਦੇਸ਼ ਪੜੇ ਗਏ। ਸਾਹਿਤਕਾਰ ਰੂਪ ਸਿੱਧੂ ਨੇ ਇਸ ਦੁੱਖ ਦੀ ਘੜੀ ਵਿੱਚ ਸ਼ਾਮਿਲ ਹੋਏ ਸਮੂਹ ਦੋਸਤਾਂ, ਰਿਸਤੇਦਾਰਾਂ ਦਾ ਧੰਨਵਾਦ ਕੀਤਾ। ਕੁਲਦੀਪ ਚੰਦ 9417563054