ਧੰਨ ਧੰਨ ਸਤਿਗੁਰੂ ਰਵਿਦਾਸ ਜੀ ਮਹਾਰਾਜ ਦਾ 641ਵਾਂ ਆਗਮਨ ਦਿਵਸ
ਅਜਮਾਨ ਵਿਖੇ 9 ਫਰਵਰੀ ਨੂੰ ਮਨਾਇਆ ਜਾਵੇਗਾ।
|
05 ਜਨਵਰੀ, 2018 ( ਅਜਮਾਨ ) ਸ਼੍ਰੀ ਗੁਰੂ ਰਵਿਦਾਸ ਵੈਲਫੇਅਰ
ਸੁਸਾਇਟੀ ਵਲੋਂ ਧੰਨ ਧੰਨ ਸਾਹਿਬ ਸਤਿਗੁਰੂ ਰਵਿਦਾਸ ਜੀ ਮਹਾਰਾਜ
ਦਾ 641ਵਾਂ ਆਗਮਨ ਦਿਵਸ ਅਜਮਾਨ ਵਿਖੇ 9 ਫਰਵਰੀ ਨੂੰ ਮਨਾਇਆ
ਜਾਵੇਗਾ। ਹਰ ਸਾਲ ਦੀ ਤਰਾਂ ਹੀ ਇਹ ਸਮਾਗਮ ਬਹੁਤ ਹੀ ਸ਼ਰਧਾ ਅਤੇ
ਉਤਸ਼ਾਹ ਨਾਲ ਮਨਾਉਣ ਲਈ ਤਿਆਰੀਆਂ ਆਰੰਭ ਹੋ ਗਈਆਂ ਹਨ। ਇਸ ਸਮਾਗਮ
ਵਿਚ ਯੂ ਏ ਈ ਦੇ ਹਰ ਸ਼ਹਿਰ ਤੋਂ ਸੰਗਤ ਹਾਜ਼ਰੀਆਂ ਲਗਵਾਏਗੀ।
ਗੁਰਬਾਣੀ ਜਾਪ ਉਪਰੰਤ ਬਹੁਤ ਸਾਰੇ ਕੀਰਤਨੀਏ ਅਤੇ ਕਥਾਵਾਚਕ
ਸਤਿਗੁਰਾਂ ਦੇ ਜੀਵਨ ਅਤੇ ਸੰਦੇਸ਼ਾਂ ਬਾਰੇ ਚਾਨਣਾ ਪਾਉਣਗੇ ਅਤੇ
ਸੰਗਤਾਂ ਨੂੰ ਗੁਰੂ ਆਸ਼ੇ ਨਾਲ ਜੋੜਨਗੇ। ਸੁਸਾਇਟੀ ਦੇ ਚੇਅਰਮੈਨ
ਸ਼੍ਰੀ ਬਖਸ਼ੀ ਰਾਮ ਜੀ ਵਲੋਂ ਸਮੂ੍ਹ ਸੰਗਤਾਂ ਨੂੰ ਇਸ ਸਮਾਗਮ ਵਿਚ
ਪਹੁੰਚਣ ਲਈ ਸੱਦਾ ਦਿੱਤਾ ਜਾਂਦਾ ਹੈ । ਰਾਸ ਅਲ ਖੇਮਾਂ
ਤੋਂ ਆਉਣ ਦੇ ਸਾਧਨਾ ਬਾਰੇ ਜਾਣਕਾਰੀ ਲਈ ਚੇਅਰਮੈਨ ਸ਼੍ਰੀ ਬਖਸ਼ੀ
ਰਾਮ ਜੀ ਅਤੇ ਆਬੂ ਧਾਬੀ ਏਰੀਏ ਤੋਂ ਸ਼੍ਰੀ ਚਰਨਦਾਸ ਸੋਢੀ ਨਾਲ
ਸੰਪਰਕ ਕੀਤਾ ਜਾ ਸਕਦਾ ਹੈ। |
|