}
                                                                           

News

Home


ਲੁਧਿਆਣਾ ਦੀ ਗ਼ਰੀਬ ਲੜਕੀ ਦੀਪਿਕਾ ਦੀ ਸ਼ਾਦੀ ਸਮੇਂ ਮਾਲੀ ਮਦਦ ਭੇਜੀ ਗਈ

01 ਅਗਸਤ, 2020 ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਅਜਮਾਨ ਵਲੋਂ ਗ਼ਰੀਬ ਲੜਕੀਆਂ ਦੀ ਸ਼ਾਦੀ ਸਮੇਂ ਭੇਜੇ ਜਾਣ ਵਾਲੀ ਮਾਲੀ ਮਦਦ ਕਰਨ ਦੀ ਲੜੀ ਨੂੰ ਜਾਰੀ ਰੱਖਦਿਆਂ ਗ਼ਰੀਬ ਲੜਕੀ ਦੀ ਸ਼ਾਦੀ ਸਮੇਂ ਮਾਲੀ ਮਦਦ ਭੇਜੀ ਗਈ। ਲੁਧਿਆਣਾ ਦੀ ਰਹਿਣ ਵਾਲੀ ਬੀਬੀ ਦੀਪਿਕਾ ਦੇ ਵਿਆਹ ਸਮੇਂ ਉਸਦੀ ਮਾਤਾ ਜੀ ਦੀ ਕਮਜ਼ੋਰ ਮਾਲੀ ਹਾਲਤ ਨੂੰ ਦੇਖਦਿਆਂ ਹੋਇਆਂ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਵਲੋਂ ਦੀਪਿਕਾ ਦੀ ਸ਼ਾਦੀ ਸਮੇਂ 11000 ਰੁਪੈ ਦੀ ਮਾਲੀ ਮਦਦ ਭੇਜੀ ਗਈ ਹੈ। ਬੇਸ਼ੱਕ ਅੱਜ ਕੱਲ ਦੇ ਹਾਲਾਤਾਂ ਅਨੁਸਾਰ ਇਹ ਮਾਲੀ ਮਦਦ ਕੋਈ ਵੱਡੀ ਮਦਦ ਨਹੀ ਹੈ ਪਰ ਫਿਰ ਵੀ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਦਾ ਇਹ ਉਪਰਾਲਾ ਸਮਾਜ ਦੀਆਂ ਗ਼ਰੀਬ ਬੇਟੀਆਂ ਦੇ ਨਾਲ ਖੜੇ ਹੋਣ ਦਾ ਪ੍ਰਤੀਕ ਹੈ। ਸੁਸਾਇਟੀ ਵਲੋਂ ਇਹ ਮਦਦ ਗ਼ਰੀਬ ਅਨਾਥ ਲੜਕੀਆਂ ਦੀ ਸ਼ਾਦੀ ਸਮੇਂ ਕੀਤੀ ਜਾਂਦੀ ਹੈ। ਸੁਸਾਇਟੀ ਦੇ ਪਰਧਾਨ ਰੂਪ ਸਿੱਧੂ ਨੇ ਕਮਲਰਾਜ ਸਿੰਘ ਗੱਡੂ ਅਤੇ ਸ਼੍ਰੀ ਸੱਤ ਪਾਲ ਮਹੇ ਅਤੇ ਹੋਰ ਮੈਂਬਰਾਂ ਦਾ ਇਸ ਸੇਵਾ ਵਿੱਚ ਪਾਏ ਮਾਲੀ ਯੋਗਦਾਨ ਲਈ ਧੰਨਵਾਦ ਕੀਤਾ।