}
                                                                           

News

Home


 ਸਤਿਗੁਰੂ ਰਵਿਦਾਸ ਜੀ ਦੇ ਆਮਗਨ ਦਿਵਸ ਨੂੰ ਸਮ੍ਰਪਿਤ ਸਮਾਗਮ ਅਜਮਾਨ ਯੂ. ਏ. ਈ ਵਿਖੇ ਕਰਵਾਇਆ ਗਿਆ

ਭਾਰਤ ਤੋਂ ਵਿਸ਼ੇਸ਼ ਤੌਰ 'ਤੇ ਆਏ ਗਾਇਕ ਵਿਜੈ ਮਾਨ ਨੇ ਗੁਰਬਾਣੀ ਕੀਰਤਨ ਅਤੇ ਗੀਤਾਂ ਨਾਲ ਹਾਜ਼ਰੀ ਲਗਵਾਈ ਅਤੇ ਬੀਬੀ ਗੁਰਦੀਸ਼ ਕੌਰ ਦੇ ਜਥੇ ਨੇ ਗੁਰਬਾਣੀ ਗਾਇਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਮੁਫਤ ਮੈਡੀਕਲ ਕੈਂਪ ਵਿਚ 600 ਤੋਂ ਵੱਧ ਲੋਕਾਂ ਦੀ ਮੁਫ਼ਤ ਡਾਕਟਰੀ ਜਾਂਚ ਕੀਤੀ ਗਈ। ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਮਾਗਮ ਕਾਮਯਾਬੀ ਨਾਲ ਸੰਪੂਰਣ ਹੋਇਆ –ਰੂਪ ਸਿੱਧੂ                                                             ...            

15 ਫਰਵਰੀ 2020(ਅਜਮਾਨ )ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਵਲੋਂ ਯੂ. ਏ. ਈ ਦੇ ਅਜਮਾਨ ਸ਼ਹਿਰ ਵਿਖੇ ਧੰਨ ਧੰਨ ਸਾਹਿਬ ਸਤਿਗੁਰੂ ਰਵਿਦਾਸ ਜੀ ਮਹਾਰਾਜ ਦਾ 643ਵਾਂ ਆਗਮਨ ਦਿਵਸ ਸਮਾਗਮ 14 ਫਰਵਰੀ ਦਿਨ ਸ਼ੁੱਕਰਵਾਰ ਨੂੰ ਇੰਡੀਅਨ ਐਸੋਸੀਏਸ਼ਨ ਅਜਮਾਨ ਦੇ ਹਾਲ ਵਿਖੇ ਬਹੁਤ ਹੀ ਧੂਮਧਾਮ ਅਤੇ ਸ਼ਰਧਾ ਨਾਲ ਕਰਵਾਇਆ ਗਿਆ। ਸ਼੍ਰੀ ਸੁਖਮਨੀ ਸਾਹਿਬ ਜੀ ਅਤੇ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੀ ਬਾਣੀ ਦੇ ਪਾਠ ਉਪਰੰਤ ਕੀਰਤਨ ਦਰਬਾਰ ਸਜਿਆ। ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਦੇ ਹੈਡ ਗ੍ਰੰਥੀ ਭਾਈ ਕਮਲਰਾਜ ਸਿੰਘ ਗੱਡੂ, ਭਾਈ ਰੂਪ ਲਾਲ ਉਮ ਅਲ ਕੁਵੀਨ ਵਾਲੇ, ਅਮਰੀਕ ਗ਼ਾਫ਼ਿਲ, ਚਮਕੌਰ ਸਿੰਘ, ਸਵਰਨ ਸਿੰਘ, ਭੁਪਿੰਦਰ ਸਿੰਘ, ਸੁਖਵਿੰਦਰ ਸਿੰਘ, ਪ੍ਰਿਤਪਾਲ ਸਿੰਘ, ਸੋਢੀ ਸਿੰਘ, ਜਸਮੀਤ ਕੌਰ, ਜੋਤੀ ਅਤੇ ਹੋਰ ਬਹੁਤ ਸਾਰੇ ਕੀਰਤਨੀਆਂ ਨੇ ਸੰਗਤਾਂ ਨੂੰ ਕੀਰਤਨ ਨਾਲ ਨਿਹਾਲ ਕੀਤਾ। ਵਿਸ਼ੇਸ਼ ਤੌਰ ਤੇ ਇਸ ਸਮਾਗਮ ਲਈ ਭਾਰਤ ਤੋਂ ਆਏ ਸੂਫ਼ੀ ਗਾਇਕ ਵਿਜੈ ਮਾਨ ਨੇ ਗੁਰਬਾਣੀ ਕੀਰਤਨ ਅਤੇ ਗੀਤਾਂ ਨਾਲ ਸਮਾਗਮ ਨੂੰ ਇੱਕ ਖਾਸ ਰੰਗ ਵਿੱਚ ਰੰਗ ਦਿੱਤਾ। ਬੀਬੀ ਗੁਰਦੀਸ਼ ਕੌਰ ਦੇ ਜਥੇ ਨੇ ਰਸਭਿੰਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਇੰਡੀਅਨ ਪੰਜਾਬੀ ਕੰਮਿਊਨਿਟੀ ਦੇ ਸਾਥੀਆਂ ਨੇ ਸਮਾਗਮ ਨੂੰ ਸਫਲ ਬਨਾਉਣ ਵਿੱਚ ਵਿਸ਼ੇਸ਼ ਯੋਗਦਾਨ ਪਾਇਆ। ਰਾਸ ਅਲ ਖੇਮਾਂ ਵਿਖੇ ਉਸਾਰੇ ਜਾ ਰਹੇ ਗੁਰੂਘਰ ਨਾਨਕ ਦਰਬਾਰ ਦੀ ਪ੍ਰਬੰਧਕ ਕਮੇਟੀ ਵਲੋਂ ਭਾਈ ਤਲਵਿੰਦਰ ਸਿੰਘ ਜੀ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਸ਼ਰਧਾਪੂਰਵਕ ਹਾਜ਼ਰੀ ਲਗਵਾਈ ਗਈ। ਰਾਸ ਅਲ ਖੇਮਾਂ, ਆਬੂ ਧਾਬੀ, ਅਲੈਨ,  ਕਲਬਾ, ਫੁਜੀਰਾ, ਖੁਰਫਕਾਨ, ਦਿੱਬਾ, ਉਮ ਅਲ ਕੁਈਨ, ਅਜਮਾਨ, ਸ਼ਾਰਜਾ, ਰੁਵੇਸ, ਦੁਬਈ ਅਤੇ ਜਬਲ ਅਲੀ ਦੇ ਕਈ ਇਲਾਕਿਆਂ ਤੋਂ ਸੰਗਤ ਇਸ ਸਮਾਗਮ ਵਿੱਚ ਪਹੁੰਚੀ। ਪਰਾਇਮ ਮੈਡੀਕਲ ਸੈਂਟਰ ਅਜਮਾਨ ਵਲੋਂ ਇਸ ਸਮਾਗਮ ਦੌਰਾਨ ਮੁਤ ਮੈਡੀਕਲ ਜਾਂਚ ਕੈਂਪ ਵੀ ਲਗਵਾਇਆ ਗਿਆ । ਇਸ ਕੈਂਪ ਵਿਚ ਲਗਪਗ 600 ਆਦਮੀਆਂ ਨੇ ਆਪਣੀ ਮੈਡੀਕਲ ਜਾਂਚ ਕਰਵਾਈ। ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਦੇ ਪਰਧਾਨ ਰੂਪ ਸਿੱਧੂ ਨੇ ਸੰਗਤਾਂ ਦਾ ਧੰਨਵਾਦ ਕਰਦਿਆਂ ਸਤਿਗੁਰਾਂ ਦੀ ਬਾਣੀ ਅਤੇ ਉਪਦੇਸ਼ਾਂ ਬਾਰੇ ਦੱਸਿਆ ਅਤੇ ਸਮਾਜ ਭਲਾਈ ਕੰਮਾਂ ਵਿਚ ਯੋਗਦਾਨ ਪਾਉਣ ਲਈ ਸੰਗਤਾਂ ਨੂੰ ਬੇਨਤੀਆਂ ਵੀ ਕੀਤੀਆਂ। ਇਸ ਸਮਾਗਮ ਵਿੱਚ ਹਾਜ਼ਰੀ ਲਗਵਾਉਣ ਲਈ ਭਾਰਤ ਤੋਂ ਵਿਸ਼ੇਸ਼ ਤੌਰ ਤੇ ਆਏ ਬੀਬੀ ਸੁਖਵਿੰਦਰ ਕੌਰ, ਦੀਪਕ ਕੁਮਾਰ ਬੰਗੜ ਅਤੇ ਦਿਨੇਸ਼ ਕੁਮਾਰ ਨੂੰ ਗਰੂ ਘਰ ਦੇ ਸਿਰੋਪੇ ਭੇਟ ਕੀਤੇ ਗਏ।     ਸ. ਜੋਗਿੰਦਰ ਸਿੰਘ ਭੰਗਾਲੀਆ ਜੀ ਦੀ ਕੌਪਣੀ ਪ੍ਰੀਤਮ ਫਿਲਮਜ਼ ਵਲੋਂ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੀ ਜੀਵਨੀ ਬਾਰੇ ਬਣਾਈ ਜਾ ਰਹੀ ਐਨੀਮੇਸ਼ਨ ਫਿਲਮ "ਜੈ ਭੀਮ " ਦਾ ਪੋਸਟਰ ਰੀਲੀਜ਼ ਕੀਤਾ ਗਿਆ। ਇਹ ਫਿਲਮ ਇਸੇ ਸਾਲ ਮਈ ਮਹੀਨੇ ਵਿੱਚ ਰਿਲੀਜ਼ ਹੋਵੇਗੀ। ਜੋਗਿੰਦਰ ਸਿੰਘ ਜੀ ਦਾ ਇਸ ਸਮਾਗਮ ਲਈ ਹਮੇਸ਼ਾ ਹੀ ਬਹੁਤ ਯੋਗਦਾਨ ਹੁੰਦਾ ਹੈ ਅਤੇ ਸਮਾਜ ਭਲਾਈ ਕਾਰਜਾਂ ਲਈ ਉਹ ਹਮੇਸ਼ਾ ਯੋਗਦਾਨ ਪਾਉਂਦੇ ਰਹਿੰਦੇ ਹਨ। ਭਗਵਾਨ ਵਾਲਮੀਕ ਬ੍ਰਹਮ ਗਿਆਨ ਜਾਗ੍ਰਤੀ ਸੰਸਥਾ ਵਲੋਂ ਇਸ ਸਮਾਗਮ ਵਿੱਚ ਵਧ ਚੜ ਕੇ ਹਿੱਸਾ ਲਿਆ ਗਿਆ ਅਤੇ ਸੰਸਥਾ ਦੇ ਪਰਧਾਨ ਸ਼੍ਰੀ ਸੱਤਪਾਲ ਅਤੇ, ਸਕੱਤਰ ਰਾਮ ਲੁਭਾਇਆ ਨੇ ਸੰਗਤਾਂ ਨੂੰ ਗੁਰੂ ਜੀ ਦੇ ਉਪਦੇਸ਼ਾਂ ਤੋਂ ਜਾਣੂ ਕਰਵਾਇਆ। ਸ਼੍ਰੀ ਸਿੱਧੂ ਨੇ ਕਿਹਾ ਕਿ ਇਸ ਸਮਾਗਮ ਨੂੰ ਸਫਲ ਬਨਾਉਣ ਲਈ ਸੁਸਾਇਟੀ ਦੇ ਹੈਡਗ੍ਰੰਥੀ ਭਾਈ ਕਮਲਰਾਜ ਸਿੰਘ, ਮੰਚ ਸਕੱਤਰ ਬਲਵਿੰਦਰ ਸਿੰਘ, ਸੁਖਜਿੰਦਰ ਸਿੰਘ, ਠੇਕੇਦਾਰ ਸੱਤਪਾਲ ਭਨੂੰ, ਠੇਕੇਦਾਰ ਰੂਪ ਲਾਲ ਬੰਗੜ, ਤਰਸੇਮ ਸਿੰਘ. ਧਰਮ ਪਾਲ ਠਾਕਰ, ਸਤਨਾਲ ਸਿੰਘ ਪਰੈਸਟੀਜ਼ ਕੰਪਣੀ, ਅਮਰਜੀਤ ਸਿੰਘ ਜੀ ਅਲ ਕੁਬੇਨ ਵਾਲੇ, ਕੁਲਦੀਪ ਸਿੰਘ, ਬਲਦੀਪ ਸਿੰਘ ਅਤੇ ਉਨਾਂ ਦੇ ਸਾਥੀ, ਡਾਕਟਰ ਪਰਮਜੀਤ, ਪਾਖਰ ਸਿੰਘ, ਸਤਵਿੰਦਰ ਕੁਮਾਰ, ਬਿੱਟੂ ਰਾਮ,ਫੋਰਮੈਨ ਬਾਲੀ, ਜੋਗ ਰਾਜ ਅਤੇ ਦੀਪ ਹੁਰਾਂ ਦਾ ਯੋਗਦਾਨ ਸਲਾਹੁਣਯੋਗ ਹੈ।

ਇਸ ਵਾਰ ਵੀ ਸ਼੍ਰੀ ਜਸਵਿੰਦਰ ਸਿੰਘ ਪਰਦੇਸੀ ਜੀ ਦੀ ਅਗਵਾਈ ਵਿਚ ਰਾਸ ਅਲ ਖੇਮਾਂ ਦੀ ਸੰਗਤ ਦਾ ਯੋਗਦਾਨ ਹਮੇਸ਼ਾ ਨਾਲੋਂ ਵੱਧ ਮਿਲਿਆ। ਸੈਕੜਿਆਂ ਦੀ ਗਿਣਤੀ ਵਿੱਚ ਸੰਗਤਾਂ ਬੱਸਾਂ ਭਰ ਭਰ ਕੇ ਰਾਸ ਅਲ ਖੈਮਾਂ ਤੋਂ ਸਮਾਗਮ ਵਿਚ ਪੁੱਜੀਆਂ।  ਰਾਸ ਅਲ ਖੇਮਾਂ ਤੋਂ ਸੱਤਪਾਲ ਖਾਨਪੁਰੀ, ਮਹਿੰਦਰ ਪਾਲ ਅਤੇ ਭਾਈ ਬਲਵਿੰਦਰ ਸਿੰਘ ਨਾਹਰ ਜੀ ਦਾ ਉਤਸ਼ਾਹ ਇਸ ਸਮਾਗਮ ਨੂੰ ਚਾਰ ਚੰਨ ਲਾਉਣ ਵਾਲਾ ਸੀ। ਸ਼੍ਰੀ ਸਿੱਧੂ ਨੇ ਖੁਸ਼ੀ ਅਤੇ ਮਾਣ ਦਾ ਪ੍ਰਗਟਾਵਾਂ ਕਰਦਿਆਂ ਕਿਹਾ ਕਿ ਹਰ ਸਾਲ ਹੀ ਇਸ ਸਮਾਗਮ ਵਿੱਚ ਅਲ ਹਾਮਦ ਕੰਪਣੀ ਦੀ ਸੰਗਤ ਦਾ ਯੋਗਦਾਨ ਅਨਮੋਲ ਹੁੰਦਾ ਹੈ। ਅਲ ਹਾਮਦ ਦੀ ਸੰਗਤ ਦੇ ਯੋਗਦਾਨ ਤੋਂ ਬਿਨਾ ਤਾਂ ਇਹ ਸਮਾਗਮ ਕਰਵਾਉਣਾ ਸੰਭਵ ਨਹੀ ਹੈ।ਇਹ ਸੁਸਾਇਟੀ, ਫੋਰਮੈਨ ਭਾਈ ਪਾਖਰ ਸਿੰਘ ਜੀ, ਫੋਰਮੈਨ ਸੁਰਿੰਦਰ ਕੁਮਾਰ, ਸਰੂਪ ਸਿੰਘ, ਮਦਨ ਲਾਲ, ਫੋਰਮੈਨ ਅਮਰੀਕ ਗ਼ਾਫ਼ਿਲ, ਜਸਵਿੰਦਰ ਢੇਸੀ ਅਤੇ ਫੋਰਮੈਨ ਤੋਖੀ ਦੀ ਖਾਸ ਕਰਕੇ ਧੰਨਵਾਦੀ ਹੇ। ਜਸਵਿੰਦਰ ਢੇਸੀ ਅਤੇ ਉਨਾਂ ਦੇ ਸਾਥੀਆਂ ਨੇ ਹਰ ਵਾਰ ਦੀ ਤਰਾਂ ਹੀ ਸਿਕਿਓਰਿਟੀ ਦੀ ਸੇਵਾ ਬਹੁਤ ਹੀ ਸੁਚੱਜੇ ਤਰੀਕੇ ਨਾਲ ਨਿਭਾਈ। ਹੋਰ ਬਹੁ ਸਾਰੇ ਮੁਖ ਸੇਵਾਦਾਰਾਂ ਵਿੱਚੋਂ ਕਮਲਜੀਤ ਸਿੰਘ, ਕੁਲਵਿੰਦਰ ਮੱਟੂ, ਗੁਰਿੰਦਰ ਸਿੰਘ ਮੱਖਣ ਸਰਹਾਲੀ, ਗੁਰਮੁਖ ਸਿੰਘ ਅਤੇ ਰਾਮ ਸਰੂਪ ਦਾ ਸੁਸਾਇਟੀ ਧੰਨਵਾਦ ਕਰਦੀ ਹੈ। ਲੰਗਰ ਬਨਾਉਣ ਅਤੇ ਵਰਤਾਉਣ ਦੀ ਸੇਵਾ ਭਾਈ ਸਰੂਪ ਸਿੰਘ, ਸੋਢੀ ਰਾਮ ਮਾਹੀ, ਜਸਵੰਤ ਮੰਗਾ, ਜਸਪ੍ਰੀਤ ਜੱਸੀ ਅਤੇ ਵਿਜੇ ਨੇ ਨਿਭਾਈ। ਸੁਸਾਇਟੀ ਮੈਂਬਰਾਂ ਵਲੋਂ ਕੀਰਤਨੀ ਜਥਿਆਂ ਅਤੇ ਸੇਵਾਦਾਰਾਂ ਨੂੰ ਗੁਰੂਘਰ ਦੇ ਸਿਰੋਪੇ ਭੇਟ ਕੀਤੇ ਗਏ। ਸ਼੍ਰੀ ਰੂਪ ਸਿੱਧੂ ਨੇ ਸਮੂਹ ਸੁਸਾਇਟੀ ਮੈਂਬਰਾਂ ਅਤੇ ਸਮੂਹ ਸੰਗਤ ਦਾ ਇਸ ਸਮਾਗਮ ਨੂੰ ਸਫਲ ਬਨਾਉਣ ਲਈ ਧੰਨਵਾਦ ਕੀਤਾ। ਚਾਹ-ਪਕੌੜੇ ਅਤੇ ਗੁਰੂ ਦੇ ਲੰਗਰ ਦਿਨ ਭਰ ਅਤੁੱਟ ਵਰਤਾਏ ਗਏ।