|
ਕੁਲਦੀਪ ਚੰਦ ਸਮਾਜਿਕ ਕਾਰਜਾਂ ਲਈ ਗਲੋਵਲ ਅਚੀਵਰਜ ਐਵਾਰਡ ਨਾਲ
ਸਨਮਾਨਿਤ। |
29
ਨਵੰਬਰ, 2019,ਅਰਪਨ ਸੋਸਾਇਟੀ ਦੇ ਡਾਇਰੈਕਟਰ ਅਤੇ ਸਮਾਜਿਕ ਮੁੱਦਿਆਂ ਤੇ ਲਿਖਣ ਵਾਲੇ
ਕੁਲਦੀਪ ਚੰਦ ਨੂੰ ਗਲੋਵਲ ਅਚੀਵਰਜ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਗੋਪਾਲ ਕਿਰਨ
ਸਮਾਜ ਸੇਵੀ ਸੰਸਥਾ ਵਲੋਂ ਮੱਧ ਪ੍ਦੇਸ਼ ਦੇ ਗਵਾਲੀਅਰ ਸ਼ਹਿਰ ਵਿੱਚ ਪਰਕਾਸ਼ ਸਿੰਘ
ਨਿਮਰਜੇ ਅਤੇ ਜਹਾਂਨਾਰਾ ਦੀ ਅਗਵਾਈ ਵਿੱਚ ਆਯੋਜਿਤ ਕੀਤੇ ਗਏ ਦੋ ਰੋਜਾ ਅੰਤਰਰਾਸ਼ਟਰੀ
ਸਮਾਰੋਹ ਵਿੱਚ ਵਿਸ਼ਵ ਦੇ ਵੱਖ ਵੱਖ ਦੇਸ਼ਾਂ ਤੋਂ ਸਮਾਜ ਸੇਵਕ ਅਤੇ ਲੇਖਕ ਜਿਨ੍ਹਾਂ
ਵਿੱਚ ਬੈਲਜੀਅਮ ਤੋਂ ਕਪਿਲ ਕੁਮਾਰ, ਯੂ ਐਸ ਏ ਤੋਂ ਅਹਿਸਾਨਉੱਲਾ ਪਾਸ਼ਾ, ਜਪਾਨ ਤੋਂ
ਮੈਡਮ ਰਮਾ ਸ਼ਰਮਾ, ਕੈਨੇਡਾ ਤੋਂ ਸ਼ਰਣ ਘਈ, ਫਿਜੀ ਤੋਂ ਸੁਏਤਾ ਦੱਤ ਚੌਧਰੀ, ਡੀ ਆਈ ਜੀ
ਚੰਬਲ ਰੇਂਜ ਅਸ਼ੋਕ ਗੋਇਲ, ਇੰਜਨੀਅਰ ਆਰ ਐਸ ਵਰਮਾ ਆਈ ਈ ਐਸ, ਮੇਜਰ ਵੀ ਆਰ ਜਾਧਵ, ਆਰ
ਵੀ ਵਰਮਾ ਡਾਇਰੈਕਟਰ ਮੋਸਮ ਵਿਭਾਗ, ਡਾਕਟਰ ਅੰਜਨੀ ਜਲਾਲ, ਡਾਕਟਰ ਰਾਧਾ ਬਾਲਮੀਕੀ,
ਪ੍ੀਤੀ ਸੁਰਾਨਾ, ਸੁਨੀਤਾ, ਵਿਪਨ ਕੁਮਾਰ, ਪੁਨੀਤ, ਕਾਂਚਨ ਵੀਰ, ਨਗੀਨਾ ਖਾਨ,
ਪ੍ੋਫੈਸਰ ਕਾਮਰਾਜ ਸਿੰਘ, ਜੈ ਸ੍ੀ ਵਾਸਤਵਾ, ਰਾਹੀ ਰਿਆਜ, ਹਰਜੀਤ ਕੌਰ, ਪ੍ਵੀਨ
ਗੌਤਮ, ਰਵੀ ਕੁਮਾਰ, ਨਰੇਸ਼ ਕੁਮਾਰ, ਐਮ ਐਲ ਗੰਗੋਰੇ ਆਦਿ ਨੇ ਭਾਗ ਲਿਆ। ਇਸ ਮੌਕੇ
ਦੇਸ਼ ਦੇ ਵੱਖ ਵੱਖ ਸੂੱਬਿਆਂ ਤੋਂ ਆਏ ਸਮਾਜਿਕ ਕਾਰਜਾਂ ਵਿੱਚ ਅਹਿਮ ਭੂਮਿਕਾ ਨਿਭਾਉਣ
ਵਾਲੇ 50 ਵਿਅਕਤੀਆਂ ਨੂੰ ਗਲੋਵਲ ਅਚੀਵਰਜ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ
ਮੌਕੇ ਦੇਸ਼ ਦੇ ਵੱਖ ਵੱਖ ਭਾਗਾਂ ਵਿੱਚ ਸਮਾਜਿਕ-ਆਰਥਿਕ ਤੋਰ ਤੇ ਪੱਛੜੇ ਵਰਗਾਂ ਦੀ
ਹਾਲਾਤ ਤੇ, ਦਲਿਤਾਂ ਅਤੇ ਘੱਟ ਗਿਣਤੀਆਂ ਤੇ ਵੱਧ ਰਹੇ ਹਮਲਿਆਂ, ਸਿੱਖਿਆ ਅਤੇ ਸਿਹਤ
ਵਰਗੀਆਂ ਮੁੱਢਲੀਆਂ ਜਰੂਰਤਾਂ ਦੇ ਹੋ ਰਹੇ ਵਪਾਰੀਕਰਣ ਬਾਰੇ ਵਿਸਥਾਰ ਵਿੱਚ ਚੱਰਚਾ
ਕੀਤੀ ਗਈ ਅਤੇ ਆਏ ਹੇਏ ਵੱਖ ਵੱਖ ਬੁੱਧੀਜੀਵੀਆਂ ਨੇ ਇਸ ਸਬੰਧੀ ਗੰਭੀਰ ਚਿੰਤਾ ਦਾ
ਪ੍ਗਟਾਵਾ ਕੀਤਾ। ਗੋਪਾਲ ਕਿਰਨ ਸਮਾਜ ਸੇਵੀ ਸੰਸਥਾ ਦੇ ਪਰਕਾਸ਼ ਸਿੰਘ ਨਿਮਰਜੇ ਅਤੇ
ਜਹਾਂਨਾਰਾ ਨੇ ਇਸ ਸਮਾਰੋਹ ਦੇ ਉਦੇਸ਼ਾਂ ਬਾਰੇ ਵਿਸਥਾਰ ਵਿੱਚ ਦੱਸਿਆ। ਇਸ ਮੌਕੇ
ਪੰਜਾਬ ਰਾਜ ਤੋਂ ਪਹੁੰਚੇ ਕੁਲਦੀਪ ਚੰਦ ਨੇ ਪੰਜਾਬ ਵਿੱਚ ਦਲਿੱਤਾਂ ਅਤੇ ਦੂਜੇ ਰਾਜਾਂ
ਤੋਂ ਆਣ ਵਾਲੇ ਵਿਅਕਤੀਆ ਤੇ ਹੋ ਰਹੇ ਗੈਰ ਮਨੁੱਖੀ ਅਤਿੱਆਚਾਰਾਂ ਦੇ ਮਾਮਲਿਆਂ ਸਬੰਧੀ
ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਉਨ੍ਹਾਂ ਨੇ ਸਿੱਖਿਆ ਅਤੇ ਸਿਹਤ ਪੱਖੋਂ ਪੱਛੜ ਰਹੇ
ਪੰਜਾਬ ਦੇ ਕਾਰਨਾਂ ਬਾਰੇ ਵੀ ਅਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਦੇਸ਼ ਦੇ
ਵਿਕਾਸ ਲਈ ਮੀਡੀਆ ਦੀ ਭੂਮਿਕਾ ਬਾਰੇ ਵਿਚਾਰ ਪ੍ਗਟਾਂਦਿਆਂ ਕਿਹਾ ਕਿ ਬਹੁਤੇ ਮੀਡੀਆ
ਕਰਮੀ ਸਮਾਜਿਕ-ਆਰਥਿਕ ਅਤੇ ਰਾਜਨੀਤਿਕ ਪ੍ਭਾਵਾਂ ਅਧੀਨ ਕੰਮ ਕਰਦੇ ਹਨ ਜਿਸ ਕਾਰਨ ਆਮ
ਲੋਕਾਂ ਦਾ ਲੋਕਤੰਤਰ ਦੇ ਚੌਥਾ ਥੰਮ ਮੰਨੇ ਜਾਣ ਵਾਲੇ ਮੀਡੀਆ ਤੋਂ ਵੀ ਵਿਸ਼ਵਾਸ਼ ਉੱਠਦਾ
ਜਾ ਰਿਹਾ ਹੈ ਜੋਕਿ ਵਿਕਸਿਤ ਦੇਸ਼ਾਂ ਦੀ ਲੜੀ ਵਿੱਚ ਸ਼ਾਮਿਲ ਹੋਣ ਦਾ ਦਾਅਵਾ ਕਰਨ ਵਾਲੇ
ਦੇਸ਼ ਲਈ ਖਤਰਨਾਕ ਹੈ। ਪੰਜਾਬ ਤੋਂੇ ਕੁਲਦੀਪ ਚੰਦ ਨੂੰ ਗਲੋਵਲ ਅਚੀਵਰਜ ਐਵਾਰਡ ਦਾ
ਸਨਮਾਨ ਮਿਲਣਾ ਸਮਾਜ ਲਈ ਕੰਮ ਕਰਨ ਅਤੇ ਲਿਖਣ ਵਾਲੇ ਸਮੂਹ ਵਿਅਕਤੀਆਂ ਲਈ ਮਾਣ ਸਨਮਾਨ
ਵਾਲੀ ਗੱਲ ਹੈ।
|
|