}
                                                                           

News

Home


ਨਵਾਂ ਸ਼ਹਿਰ ਦੀ ਕੁਲਵੰਤ ਕੌਰ ਦੀ ਸ਼ਾਦੀ ਸਮੇਂ ਮਾਲੀ ਮਦਦ ਭੇਜੀ ਗਈ

13 ਜੁਲਾਈ, 2019 ( ਅਜਮਾਨ) ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਅਜਮਾਨ ਵਲੋਂ ਗ਼ਰੀਬ ਲੜਕੀਆਂ ਦੀ ਸ਼ਾਦੀ ਸਮੇਂ ਭੇਜੇ ਜਾਣ ਵਾਲੀ ਮਾਲੀ ਮਦਦ ਦੇ ਪਰੋਗਰਾਮ ਅਧੀਨ ਇਕ ਹੋਰ ਕੰਨਿਆਂ ਦੀ ਸ਼ਾਦੀ ਸਮੇਂ ਮਾਲੀ ਮਦਦ ਭੇਜੀ ਗਈ। ਨਵਾਂ ਸ਼ਹਿਰ ਦੀ ਵਸਨੀਕ ਬੀਬੀ ਕੁਲਵੰਤ ਕੌਰ ਸਪੁੱਤਰੀ ਸਵਰਗਵਾਸੀ ਕਸ਼ਮੀ ਲਾਲ ਜੀ ਦੀ ਮਾਲੀ ਹਾਲਤ ਨੂੰ ਦੇਖਦਿਆਂ ਹੋਇਆਂ ਸੁਸਾਇਟੀ ਵਲੋਂ ਕੁਲਵੰਤ ਕੌਰ ਦੀ ਸ਼ਾਦੀ ਸਮੇਂ 11000 ਰੁਪੈ ਦੀ ਮਾਲੀ ਮਦਦ ਭੇਜੀ ਗਈ ਹੈ। ਬੇਸ਼ੱਕ ਅੱਜ ਕੱਲ ਦੇ ਹਾਲਾਤਾਂ ਅਨੁਸਾਰ ਇਹ ਮਾਲੀ ਮਦਦ ਕੋਈ ਵੱਡੀ ਮਦਦ ਨਹੀ ਹੈ ਪਰ ਫਿਰ ਵੀ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਦਾ ਇਹ ਉਪਰਾਲਾ ਸਮਾਜ ਦੀਆਂ ਗ਼ਰੀਬ ਬੇਟੀਆਂ ਦੇ ਨਾਲ ਖੜੇ ਹੋਣ ਦਾ ਪ੍ਰਤੀਕ ਹੈ। ਸੁਸਾਇਟੀ ਵਲੋਂ ਇਹ ਮਦਦ ਗ਼ਰੀਬ ਅਨਾਥ ਲੜਕੀਆਂ ਦੀ ਸ਼ਾਦੀ ਸਮੇਂ ਕੀਤੀ ਜਾਂਦੀ ਹੈ।