}
                                                                           

News

Home


ਯੂ. ਏ. ਈ ਦੇ ਅਜਮਾਨ ਸ਼ਹਿਰ ਵਿਖੇ ਸਤਿਗੁਰੂ ਰਵਿਦਾਸ ਜੀ ਦੇ ਆਮਗਨ ਦਿਵਸ ਨੂੰ ਸਮ੍ਰਪਿਤ ਸਮਾਗਮ  ਕਰਵਾਇਆ ਗਿਆ

ਮਿਸ਼ਨਰੀ ਕਲਾਕਾਰ ਬੀਬੀ ਰਜਨੀ ਠੱਕਰਵਾਲ ਨੇ ਆਪਣੇ ਖਾਸ ਅੰਦਾਜ਼ ਵਿੱਚ ਗੁਰੂ ਜੱਸ ਗਾਇਨ ਕੀਤਾ। ਮੁਫਤ ਮੈਡੀਕਲ ਕੈਂਪ ਵਿਚ 500 ਤੋਂ ਵੱਧ ਲੋਕਾਂ ਦੀ ਮੁਫ਼ਤ ਡਾਕਟਰੀ ਜਾਂਚ ਕੀਤੀ ਗਈ। ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਮਾਗਮ ਕਾਮਯਾਬੀ ਨਾਲ ਸੰਪੂਰਣ ਹੋਇਆ  – ਰੂਪ ਸਿੱਧੂ

ad2019-109 ਮਾਰਚ, 2019 (ਅਜਮਾਨ ) ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਵਲੋਂ ਯੂ. ਏ. ਈ ਦੇ  ਅਜਮਾਨ ਸ਼ਹਿਰ ਵਿਖੇ ਧੰਨ ਧੰਨ ਸਾਹਿਬ ਸਤਿਗੁਰੂ ਰਵਿਦਾਸ ਜੀ ਮਹਾਰਾਜ ਦਾ 642ਵਾਂ ਆਗਮਨ ਦਿਵਸ ਸਮਾਗਮ 8 ਮਾਰਚ ਦਿਨ ਸ਼ੁੱਕਰਵਾਰ ਨੂੰ ਅਜਮਾਨ ਵਿਖੇ ਬਹੁਤ ਹੀ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ। ਸ਼੍ਰੀ ਸੁਖਮਨੀ ਸਾਹਿਬ ਜੀ ਅਤੇ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੀ ਬਾਣੀ ਦੇ ਪਾਠ ਕੀਤੇ ਗਏ। ਬਾਣੀ ਜਾਪ ਉਪਰੰਤ ਕੀਰਤਨ ਦਰਬਾਰ ਸਜਿਆ। ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਦੇ ਹੈਡ ਗ੍ਰੰਥੀ ਭਾਈ ਕਮਲਰਾਜ ਸਿੰਘ ਗੱਡੂ, ਬਾਬ ਬਿੱਲਾ ਦਾਸ ਜੀ, ਭਾਈ ਰੂਪ ਲਾਲ ਉਮ ਅਲ ਕੁਵੀਨ ਵਾਲੇ, ਭਾਈ ਸਰੂਪ ਸਿੰਘ, ਭਾਈ ਹਰੀ ਕ੍ਰਿਸ਼ਨ, ਅਤੇ ਸੁੱਖ ਪਾਲ ਅਤੇ ਸਾਥੀਆਂ ਨੇ ਸੰਗਤਾਂ ਨੂੰ ਕੀਰਤਨ ਨਾਲ ਨਿਹਾਲ ਕੀਤਾ। ਡੀ ਆਈ ਪੀ ਤੋਂ ਰਾਮ ਪਾਲ, ਆਬੂ ਧਾਬੀ ਤੋਂ ਹਰੀਕਿਸ਼ਨ ਅਤੇ ਡਾਕਟਰ ਅੰਬੇਡਕਰ ਮਿਸ਼ਨ ਵਲੋਂ ਸ਼੍ਰੀ ਕ੍ਰਿਸ਼ਨਾ ਅਤੇ ਉਨਾਂ ਦੇ ਸਾਥੀਆਂ ਨੇ ਬਾਬਾ ਸਾਹਿਬ ਜੀ ਦੀ ਵਿਚਾਰਧਾਰਾ ਅਤੇ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ ਉਪਦੇਸ਼ਾਂ ਤੋਂ ਜਾਣੂ ਕਰਵਾਇਆ। ਸ਼੍ਰੀ ਭਾਗ ਰਾਮ ਗੋਰਾ ਨੇ ਆਪਣੀ ਬੁਲੰਦ ਆਵਾਜ਼ ਨਾਲ ਗੁਰੂ ਉਪਦੇਸ਼ ਸੰਗਤਾਂ ਤੱਕ ਪਹੁੰਚਾਇਆ। ਇਸ ਸਮਾਗਮ ਦੀ ਖਾਸ ਪੇਸ਼ਕਸ਼, ਬੀਬੀ ਰਜਨੀ ਠੱਕਰਵਾਲ ਅਤੇ ਉਨਾਂ ਦੇ ਸਾਥੀਆਂ ਨੇ ਸਤਿਗੁਰਾਂ ਦੀ ਮਹਿਮਾਂ ਅਤੇ ਹੋਰ ਮਿਸ਼ਨਰੀ ਗੀਤਾਂ ਨਾਲ ਸਮਾਗਮ ਨੂੰ ਚਾਰ ਚੰਨ ਲਾ ਦਿੱਤੇ ਜਿਸ ਨਾਲ ਸੰਗਤਾਂ ਝੂਮ ਉੱਠੀਆਂ। ਬੀਬੀ ਰਜਨੀ ਠੱਕਰਵਾਲ ਵਿਸ਼ੇਸ਼ ਤੌਰ ਤੇ ਬਹੁਤ ਸਾਰੇ ਹੋਰ ਕਲਾਕਾਰਾਂ ਸਮੇਤ ਇਸ ਸਮਾਗਮ ਵਿਚ ਭਾਰਤ ਤੋਂ ਆਏ ਸਨ। ਰਾਸ ਅਲ ਖੇਮਾਂ, ਆਬੂ ਧਾਬੀ, ਅਲੈਨ,  ਕਲਬਾ, ਫੁਜੀਰਾ, ਖੁਰਫਕਾਨ, ਦਿੱਬਾ, ਉਮ ਅਲ ਕੁਈਨ, ਅਜਮਾਨ, ਸ਼ਾਰਜਾ, ਰੁਵੇਸ, ਦੁਬਈ ਅਤੇ ਜਬਲ ਅਲੀ ਦੇ ਕਈ ਇਲਾਕਿਆਂ ਤੋਂ ਸੰਗਤ ਇਸ ਸਮਾਗਮ ਵਿੱਚ ਪਹੁੰਚੀ। ਅਮੀਨਾ ਹਸਪਤਾਲ ਵਲੋਂ ਇਸ ਸਮਾਗਮ ਦੌਰਾਨ ਮੁਤ ਮੈਡੀਕਲ ਜਾਂਚ ਕੈਂਪ ਵੀ ਲਗਵਾਇਆ ਗਿਆ । ਇਸ ਕੈਂਪ ਵਿਚ ਲਗਪਗ 500 ਆਦਮੀਆਂ ਨੇ ਆਪਣੀ ਮੈਡੀਕਲ ਜਾਂਚ ਕਰਵਾਈ। ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਦੇ ਪਰਧਾਨ ਰੂਪ ਸਿੱਧੂ ਨੇ ਸੰਗਤਾਂ ਦਾ ਧੰਨਵਾਦ ਕਰਦਿਆਂ ਸਤਿਗੁਰਾਂ ਦੀ ਬਾਣੀ ਅਤੇ ਉਪਦੇਸ਼ਾਂ ਬਾਰੇ ਦੱਸਿਆ ਅਤੇ ਸਮਾਜ ਭਲਾਈ ਕੰਮਾਂ ਵਿਚ ਯੋਗਦਾਨ ਪਾਉਣ ਲਈ ਸੰਗਤਾਂ ਨੂੰ ਬੇਨਤੀਆਂ ਵੀ ਕੀਤੀਆਂ।

ਭਗਵਾਨ ਵਾਲਮੀਕ ਬ੍ਰਹਮ ਗਿਆਨ ਜਾਗ੍ਰਤੀ ਸੰਸਥਾ ਵਲੋਂ ਇਸ ਸਮਾਗਮ ਵਿੱਚ ਵਧ ਚੜ ਕੇ ਹਿੱਸਾ ਲਿਆ ਗਿਆ ਅਤੇ ਸੰਸਥਾ ਦੇ ਪਰਧਾਨ ਸ਼੍ਰੀ ਸੱਤਪਾਲ, ਸਕੱਤਰ ਰਣਜੀਤ ਨਾਹਰ ਅਤੇ ਹੋਰ ਮੈਂਬਰਾਂ ਵਲੋਂ ਬੀਤੀ ਰਜਨੀ ਠੱਕਰਵਾਲ ਨੂੰ ਸਨਮਾਨਿਤ ਵੀ ਕੀਤਾ ਗਿਆ। ਸ਼੍ਰੀ ਸਿੱਧੂ ਨੇ ਕਿਹਾ ਕਿ ਇਸ ਸਮਾਗਮ ਨੂੰ ਸਫਲ ਬਨਾਉਣ  ਲਈ ਸੁਸਾਇਟੀ ਦੇ ਹੈਡਗ੍ਰੰਥੀ ਭਾਈ ਕਮਲਰਾਜ ਸਿੰਘ, ਮੰਚ ਸਕੱਤਰ ਬਲਵਿੰਦਰ ਸਿੰਘ, ਠੇਕੇਦਾਰ ਸੱਤਪਾਲ ਭਨੂੰ, ਠੇਕੇਦਾਰ ਰੂਪ ਲਾਲ ਬੰਗੜ, ਇੰਜੀਨੀਅਰ ਰਾਕੇਸ਼ ਜੱਸੀ, ਡਾਰਟਰ ਪਰਮਜੀਤ,  ਸੁਖਜਿੰਦਰ ਸਿੰਘ, ਵੈਦ ਜੋਗਿੰਦਰ ਸਿੰਘ, ਪਾਖਰ ਸਿੰਘ, ਆਬੂ ਧਾਬੀ ਤੋਂ ਚਰਨਦਾਸ ਸੋਢੀ, ਫੋਰਮੈਨ ਬਾਲੀ, ਫੋਰਮੈਨ ਸ਼ਿੰਗਾਰਾ ਰਾਮ, ਜੋਗ ਰਾਜ, ਕੁੱਕੂ, ਅਤੇ ਚਮਨ ਲਾਲ ਹੁਰਾਂ ਦਾ ਯੋਗਦਾਨ ਸਲਾਹੁਣਯੋਗ ਹੈ।

ਇਸ ਵਾਰ ਸ਼੍ਰੀ ਜਸਵਿੰਦਰ ਸਿੰਘ ਪਰਦੇਸੀ ਜੀ ਦੀ ਅਗਵਾਈ ਵਿਚ ਰਾਸ ਅਲ ਖੇਮਾਂ ਦੀ ਸੰਗਤ ਦਾ ਯੋਗਦਾਨ ਹਮੇਸ਼ਾ ਨਾਲੋਂ ਵੱਧ ਮਿਲਿਆ। ਬੀਤੀ ਰਜਨੀ ਠੱਕਰਵਾਲ ਜੀ ਨੂੰ ਸਮਾਗਮ ਵਿੱਚ ਲਿਆਉਣ ਦੀ ਸਲਾਹ ਅਤੇ ਸੇਵਾ ਵੀ ਉਨਾਂ ਵਲੋਂ ਨਿਭਾਈ ਗਈ। ਰਾਸ ਅਲ ਖੇਮਾਂ ਤੋਂ ਸੱਤਪਾਲ ਖਾਨਪੁਰੀ, ਮਹਿੰਦਰ ਪਾਲ, ਪਰਮਜੀਤ ਸਿੰਘ ਅਤੇ ਸੁਭਾਸ਼ ਚੰਦ ਜੀ ਦਾ ਉਤਸ਼ਾਹ ਇਸ ਸਮਾਗਮ ਨੂੰ ਚਾਰ ਚੰਨ ਲਾਉਣ ਵਾਲਾ ਸੀ। ਇੰਡੀਅਨ ਐਸੋਸ਼ੀਏਸ਼ਨ ਦੇ ਚੇਅਰਮੈਨ ਸ਼੍ਰੀ ਆਫ਼ਤਾਬ ਇਬਰਾਹੀਮ ਅਤੇ ਪ੍ਰੈਜ਼ੀਡੈਂਟ ਸ਼੍ਰੀ ਟੀ ਅਬਦੁਲ ਸਲਾਹ ਨੇ ਵੀ ਸਮਾਗਮ ਵਿਚ ਹਾਜ਼ਰੀ ਲਗਵਾਈ ਅਤੇ ਸੰਗਤਾਂ ਨੂੰ ਗੁਰੂ ਦੇ ਆਗਮਨ ਦਿਵਸ ਦੀਆਂ ਵਧਾਈਆਂ ਦਿੱਤੀਆਂ।

ਸ਼੍ਰੀ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਕਹਿਣ ਵਿੱਚ ਮਾਣ ਮਹਿਸੂਸ ਹੁੰਦਾ ਹੈ ਕਿ ਇਸ ਸਮਾਗਮ ਵਿੱਚ ਅਲ ਹਾਮਦ ਕੰਪਣੀ ਦੀ ਸੰਗਤ ਦਾ ਯੋਗਦਾਨ ਅਨਮੋਲ ਹੁੰਦਾ ਹੈ। ਅਲਹਾਮਦ ਦੀ ਸੰਗਤ ਦੇ ਯੋਗਦਾਨ ਤੋਂ ਬਿਨਾ ਤਾਂ ਇਹ ਸਮਾਗਮ ਕਰਵਾਉਣਾ ਸੰਭਵ ਨਹੀ ਹੈ।  ਇਹ ਸੁਸਾਇਟੀ, ਫੋਰਮੈਨ ਭਾਈ ਪਾਖਰ ਸਿੰਘ ਜੀ, ਫੋਰਮੈਨ ਸੁਰਿੰਦਰ ਕੁਮਾਰ, ਸਰੂਪ ਸਿੰਘ, ਮਦਨ ਲਾਲ, ਫੋਰਮੈਨ ਅਮਰੀਕ ਗ਼ਾਫ਼ਿਲ, ਜਸਵਿੰਦਰ ਢੇਸੀ ਅਤੇ ਫੋਰਮੈਨ ਤੋਖੀ ਦੀ ਖਾਸ ਕਰਕੇ ਧੰਨਵਾਦੀ ਹੇ।  ਜਸਵਿੰਦਰ ਢੇਸੀ ਅਤੇ ਉਨਾਂ ਦੇ ਸਾਥੀਆਂ ਨੇ ਹਰ ਵਾਰ ਦੀ ਤਰਾਂ ਹੀ ਸਿਕਿਓਰਿਟੀ ਦੀ ਸੇਵਾ ਬਹੁਤ ਹੀ ਸੁਚੱਜੇ ਤਰੀਕੇ ਨਾਲ ਨਿਭਾਈ। ਹਰ ਵਾਰ ਦੀ ਤਰਾਂ ਹੀ ਅਲ ਫਰਾਹ ਕੰਪਣੀ ਦੇ ਸੁਰਜੀਤ ਅਤੇ ਸੁੱਖੀ ਜੀ ਨੇ ਬੱਸਾਂ ਭਰ ਭਰ ਕੇ ਸੰਗਤਾਂ ਲਿਆਣ ਦੀ ਸੇਵਾ ਨਿਭਾ ਕੇ ਸਮਾਮਗ ਨੂੰ ਕਾਮਯਾਬ ਕਰਵਾਇਆ। ਹੋਰ ਬਹੁ ਸਾਰੇ ਮੁਖ ਸੇਵਾਦਾਰਾਂ ਵਿੱਚੋਂ ਰਵੀ ਕੁਮਾਰ, ਕਮਲਜੀਤ ਸਿੰਘ, ਕੁਲਵਿੰਦਰ ਮੱਟੂ, ਰਵੀ ਪਾਲ, ਕੁਲਵਿੰਦਰ ਸੰਗਲ ਸੋਹਲ, ਗੁਰਿੰਦਰ ਸਿੰਘ ਹਰਮੇਸ਼ ਗੌਹਿਰ ਅਤੇ ਰਾਮ ਸਰੂਪ ਦਾ ਸੁਸਾਇਟੀ ਧੰਨਵਾਦ ਕਰਦੀ ਹੈ। ਲੰਗਰ ਬਨਾਉਣ ਅਤੇ ਵਰਤਾਉਣ ਦੀ ਸੇਵਾ ਭਾਈ ਸਰੂਪ ਸਿੰਘ, ਜੋਗਿੰਦਰ ਸਿੱਧੂ, ਮਨਦੀਪ ਹੈਪੈ, ਜਸਵੰਤ ਮੰਗਾ, ਜਸਪ੍ਰੀਤ ਜੱਸੀ ਅਤੇ ਨੀਟਾ ਨੇ ਨਿਭਾਈ। ਸੁਸਾਇਟੀ ਮੈਂਬਰਾਂ ਵਲੋਂ ਕੀਰਤਨੀ ਜਥਿਆਂ ਅਤੇ ਸੇਵਾਦਾਰਾਂ ਨੂੰ ਗੁਰੂਘਰ ਦੇ ਸਿਰੋਪੇ ਭੇਟ ਕੀਤੇ ਗਏ। ਸ਼੍ਰੀ ਰੂਪ ਸਿੱਧੂ ਨੇ ਸਮੂਹ ਸੁਸਾਇਟੀ ਮੈਂਬਰਾਂ ਅਤੇ ਸਮੂਹ ਸੰਗਤ ਦਾ ਇਸ ਸਮਾਗਮ ਨੂੰ ਸਫਲ ਬਨਾਉਣ ਲਈ ਧੰਨਵਾਦ ਕੀਤਾ। ਚਾਹ-ਪਕੌੜੇ, ਮਠਿਆਈਆਂ ਅਤੇ ਗੁਰੂ ਦੇ ਲੰਗਰ ਦਿਨ ਭਰ ਅਤੁੱਟ ਵਰਤਾਏ ਗਏ।