UPKAAR
WEBSITE BY SHRI GURU RAVIDAS WELFARE SOCIETY

                          Shri Guru Ravidas Welfare Society

HOME PAGE

ਸੋਹੰ

ਸੋਹੰ

 

ਪਾਠਕਾਂ ਦੇ ਪੱਤਰ

 

                    

ਜੈ ਗੁਰੂ ਦੇਵ                                                  ਜੈ ਗੁਰੂ ਦੇਵ     

 

ਆਉ ਜਾਣੀਏ ਬੇਗਮਪੁਰਾ ਕੀ ਹੈ?

 ਬੇਗਮਪੁਰਾ ਉਸ ਦੁਨੀਆਂ ਨੂੰ ਕਿਹਾ ਗਿਆ ਹੈ ਜਿਸ ਦਾ ਸੁਪਨਾ ੬੦੦ ਸਾਲ ਪਹਿਲਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਨੇ ਦੇਖਿਆ ਸੀ. ਇਸ ਸੁਪਨੇ ਵਿਚ ਉਹਨਾਂ ਨੇ ਦੇਖਿਆ ਕਿ ਦੁਨੀਆਂ ਆਪਣਾ ਜੀਵਨ ਬਹੁਤ ਹੀ ਵਧੀਆਂ ਢੰਗ ਨਾਲ ਬਤੀਤ ਕਰ ਰਹੀ ਹੈ,ਉਥੱ ਕੋਈ ਜਾਤ ਪਾਤ ਨਹੀ,ਕੋਈ ਧਰਮਾਂ ਦਾ ਚੱਕਰ ਨਹੀ,ਕੋਈ ਊਚ ਨੀਚ ਨਹੀ ਅਤੇ ਨਾ ਹੀ ਕਿਸੇ ਨਾਲ ਕੋਈ ਗਲਤ ਵਿਹਾਰ ਕਰਦਾ ਹੈ,ਉਥੋ ਦੇ ਲੋਕ ਆਪਸੀ ਪਿਆਰ ਵਿਚੱ ਏਨੇ ਘੁਲੇ ਮਿਲੇ ਹੋਏ ਹਨ ਕਿ ਉਹਨਾਂ ਨੂੰ ਨਫਰਤ ਨਾਮ ਦੀ ਕਿਸੇ ਵੀ ਚੀਜ ਬਾਰੇ ਕੁਝ ਵੀ ਪਤਾ ਨਹੀ ਇਸ ਨੂੰ ਸੁਪਨੇ ਦੇਖਣ ਤੋ ਬਾਅਦ ਰਵੀਦਾਸ ਮਹਾਰਾਜ ਜੀ ਨੇ ਇਹਨਾਂ ਸ਼ਲੋਕਾ ਦੀ ਰਚਨਾਂ ਕੀਤੀ

                            ਬੇਗਮਪੁਰਾ ਸਹਰ ਕੋ ਨਾਉ,ਦੂਖੁ ਅੰਦੋਹੁ ਨਹੀ ਤਿਹਿ ਠਾਉ.                                      ਐਸਾ ਚਾਹੂ ਰਾਜ ਮੈ ਜਹਾਂ ਮਿਲੇ ਸਭਨ ਕੋ ਅੰਨ, ਛੋਟ ਬੜੇ ਸਭ ਸਮ ਵਸੇ ਰਵੀਦਾਸ ਰਹੇ ਪ੍ਰਸੰਨ.

 ਜਦੋ ਰਵੀਦਾਸ ਮਹਾਰਾਜ ਜੀ ਨੇ ਇਸ ਸੁਪਨੇ ਨੂੰ ਸੱਚ ਵਿਚ ਤਬਦੀਲ ਕਰਨ ਦੀ ਕੋਸ਼ਿਸ ਕੀਤੀ ਤਾ ਸਮੇ ਦੇ ਹਾਕਮਾਂ ਵਲੋ ਇਸ ਦਾ ਵਿਰੋਧ ਕਤਿਾ ਗਿਆ.ਇਸ ਸੁਪਨੇ ਨੂੰ ਸੱਚ ਕਰਨਾ ਉਹਨਾ ਦਾ ਆਪਣਾ ਕੋਈ ਸੁਆਰਥ ਨਹੀ ਸੀ ਬਲਕਿ ਉਹ ਤਾ ਸਰਬੱਤ ਦੇ ਭਲੇ ਲਈ ਇਸ ਸੁਪਨੇ ਨੂੰ ਨਪੇਰੇ ਚਾੜਨਾ ਚਾਹੁੰਦੇ ਸੀ. ਪਰ ਇਹ ਸੁਪਨਾ ਸਿਰਫ ਸੁਪਨਾ  ਇਸ  ਕਰਕੇ ਰਹਿ ਗਿਆ ਕਿਉ ਕਿ ਉਸ  ਸਮੇ ਲੋਕਾ  ਅੰਦਰ ਜਾਤਾ ਪਾਤਾ ਦੇ ਭੇਦ  ਭਾਵਾਂ ਨੇ ਇਨਸਾਨ ਨੂੰ ਇਨਸਾਨ ਤੋਂ ਦੂਰ ਕਰ ਕੇ ਰੱਖਿਆ ਹੋਇਆ ਸੀ.ਪਰ ਬੜੇ ਅਫਸੋਸ ਦੀ ਗੱਲ ਹੈ ਕਿ ੬੦੦ ਸਾਲ ਬੀਤ ਜਾਣ ਤੇ ਵੀ ਅਸੀ ਉਸ ਸੁਪਨੇ ਨੂੰ ਪੂਰਾ ਨਹੀ ਕਰ ਸਕੇ ,ਇਸ ਦਾ ਮਤਲਬ ਹੈ ਕਿ ਅਸੀ  ਅੱਜ  ਵੀ ਜਾਤਾ  ਪਾਤਾ ਦੇ ਜਾਲ  ਵਿੱਚ ਬੁਰੀ  ਤਰ੍ਰਾ   ਫਸੇ  ਹੋਏ ਹਾਂ ,ਆਖਰ  ਕਦੋ ਤੱਕ ਅਸੀ  ਇਕ ਦੂਜੇ ਨੂੰ ਨਫਰਤ  ਦੀ ਨਿਗ੍ਹਾਂ ਨਾਲ ਦੇਖਦੇ ਰਹਾਂਗੇ. ਸਖਤ ਲੌੜ ਹੈ ਕਿ ਭੇਦਭਾਵਾ ਦੀਆਂ ਬੇੜੀਆਂ ਨੂੰ ਤੋੜ ਕੇ ਸਭ ਨੂੰ ਗਲ ਨਾਲ ਲਾ ਲਈਏ ਅਤੇ ਪ੍ਰਣ ਕਰੀਏ ਕਿ ਰਹਿੰਦੀ ਦੁਨੀਆਂ  ਤੱਕ ਅਸੀ ਇਕ ਦੂਸਰੇ ਤੋ ਵੱਖ ਨਾ ਹੋਈਏ ਅਤੇ ਦੁਖ ਸੁਖ ਵਿੱਚ ਸਭ ਦਾ ਸਾਥ ਦਈ

ਜੋ ਗਮਾਂ ਤੋ ਰਹਿਤ ਹੋਵੇ,ਜਿਥੇ ਧਰਮ ਜਾਤ ਪਾਤ ਦੀ ਨਾ ਗੱਲ ਹੋਵੇ,

ਦੁਖ ਮਿਲੇ ਨਾ ਲੱਭਿਆ ਵੀ , ਬਸ ਆਉਦੀ ਖੁਸ਼ੀ ਦੀ ਛੱਲ ਹੋਵੇ.

ਹਿਦੂੰ ਮੁਸਲਮ  ਸਿੱਖ ਇਸਾਈ  ਜਿੱਥੇ ਮਿਲ  ਕੇ ਬਹਿੰਦੇ ਨੇ,

ਸਭ ਨੂੰ ਦੱਸੋ ਕਿ ਉਸੇ ਨੂੰ ਹੀ ਬੇਗਮਪੁਰਾ ਕਹਿੰਦੇ ਨੇ.

 ਜਤਿੰਦਰ ਕੁਮਾਰ ਸੋਨੂੰ

ਹੈਲੋ  ੦੦੯੭੧੫੦੧੨੧੫੭੫੦     

  00971501215750      email ;-sonujijk@yahoo.com

Abu Dhabi UAE

ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਵਲੋ ਜਤਿੰਦਰ ਜੀ ਦਾ ਧੰਨਵਾਦ ਹੈ