UPKAAR
WEBSITE BY SHRI GURU RAVIDAS WELFARE SOCIETY

                          Shri Guru Ravidas Welfare Society

HOME PAGE

ਸੋਹੰ

ਸੋਹੰ

ਕਵਿਤਾ

 

ਇੱਕ ਨੌਕਰਾਣੀ ਦਾ ਸ਼ਿਕਵਾ

ਉਹ ਭਾਂਡੇ ਮਾਂਜਦੀ ਝਾੜੂ ਲਗਾਂਦੀ ਸੋਚਦੀ ਹੈ ।   

ਦੋ ਗੱਲਾਂ ਸਿੱਧੀਆਂ ਰੱਬ ਨਾਲ ਕਰਨਾ ਲੋਚਦੀ ਹੈ ।
ਬਿੱਲੀ ਦੇ ਵਾਲਾਂ ਨੂੰ ਸਹਿਲਾਂਵਦੀ ਬੈਠੀ ਸਿਠਾਣੀ ।
ਨਿੱਕੀ ਨਿੱਕੀ ਗੱਲੇ ਕਿਉਂ ਵਾਲ ਮੇਰੇ ਨੋਚਦੀ ਹੈ ।
ਸਹੀ ਹੋਵੇ ਗਲਤ ਹੋਵੇ ਭਲੀ ਹੋਵੇ ਬੁਰੀ ਹੋਵੇ ।
ਮੇਰੀ ਹਰ ਗੱਲ ਝਿੜਕਾਂ ਮਾਰ ਕਾਹਤੋਂ ਟੋਕਦੀ ਹੈ ।
ਕਤੂਰੀ ਪਾਲਤੂ ਭੌਂਕੇ ਜਦੋਂ ਆਖੇ ਬੁਲਾਂਦੀ ਏ ।
ਮੈਂ ਜਦ ਵੀ ਬੋਲਦੀ ਹਾਂ ਆਖਦੀ ਹੈ ਭੌਂਕਦੀ ਹੈ ।
ਗਰੀਬਾਂ ਦੇ ਰਿਜ਼ਕ ਸੁੱਖ ਸ਼ਾਂਤੀ ਘਰ ਬਾਰ ਬਾਝੋਂ ।
ਹੈ ਕਿਹੜੀ ਹੋਰ ਸ਼ੈਅ ਜੋ ਕਿ ਖੁਦਾਈ ਰੋਕਦੀ ਹੈ ।
ਅਗੇਤਰ ਧੀ ਸੀ ਤਾਂ ਧੀਰਾਣੀ ਸਾਂ ਮੈਂ ਮਾਪਿਆਂ ਦੀ ।
ਅਗੇਤਰ ਨੌਕ ਲਾਕੇ ਤੂੰ ਤਾਂ ਫੱਟੀ ਪੋਚਤੀ ਹੈ ।
ਜਮਾਤਣ ਸੀ ਮੇਰੀ ਜੋ ਧੀ ਅਮੀਰਾਂ ਦੀ ਹੈ ਬੀਬੀ ਜੀ ।
ਮੈਂ ਬਾਈ ਹਾਂ ਉਸੇ ਬੀਬੀ ਦੀ ਗੱਲ ਬਸ ਸੋਚ ਦੀ ਹੈ ।
ਸੁਨੇਹੇ ਘੱਲਦਾਂ ਏਂ ਇਕ ਨੂਰੋਂ ਜਗ ਉਪਜਣੇ ਦੇ ।
ਨਹੀ ਲੱਗਦਾ ਕਿ ਤੇਰੀ ਨੀਵਿਆਂ ਸੰਗ ਦੋਸਤੀ ਹੈ ।
ਭੁਲੇਖੇ ਨਾਲ ਆਵੇਂ ਜੇ ਕਿਤੇ ਤੂੰ ਝੁੱਗੀਆਂ ਵੱਲੇ ।
ਸਿੱਧਾ ਦੱਸ ਦੇਣਗੇ ਸਿੱਧੂ ਅਸਾਡਾ ਰੋਸ ਕੀ ਹੈ ।

ਰੂਪ ਸਿੱਧੂ  ਯੂ. ਏ. ਈ.