News                                                                                               Home
ਯੂ. ਏ. ਈ. ਤੋਂ ਦੋ ਮਿਰਤਕ ਦੇਹਾਂ ਭਾਰਤ ਭੇਜੀਆਂ ਗਈਆਂ ।
  

02 ਸਤੰਬ 2017(ਅਜਮਾਨ) ਪਿਛਲੇ ਦਿਨੀ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਅਤੇ ਇੰਡੀਅਨ ਏਸੋਸੀਏਸ਼ਨ ਅਜਮਾਨ ਦੀ ਮਦਦ ਨਾਲ ਦੋ ਭਾਰਤੀਆਂ ਦੀਆਂ ਮਿਰਤਕ ਦੇਹਾਂ ਭਾਰਤ ਵਾਪਿਸ ਭੇਜੀਆਂ ਗਈਆਂ । ਇਨਾਂ ਵਿੱਚੋਂ ਇਕ ਭਾਰਤੀ ਤਾਮਿਲਨਾਡੂ ਦਾ ਰਹਿਣ ਵਾਲਾ ਰਾਜਾਪਨ ਫਰਾਂਸਿਸ ਦਿੱਲ ਦਾ ਦੌਰਾ ਪੈਣ ਕਰਕੇ ਅਜਮਾਨ ਦੇ ਸ਼ੇਖ ਖਲੀਫ਼ਾ ਹਸਪਤਾਲ ਵਿੱਚ ਦਾਖਲ ਸੀ।  ਉਸਦਾ ਦਿੱਲ ਦਾ ਦੌਰਾ ਏਨਾ ਗੰਭੀਰ ਸੀ ਕਿ ਉਹ ਇਸ ਦੌਰੇ ਦੀ ਮਾਰ ਨੂੰ ਨਾ ਸਹਾਰਦਾ ਹੋਇਆ ਆਖ਼ਰ 21 ਅਗੱਸਤ ਨੂੰ ਅਕਾਲ ਚਲਾਣਾ ਕਰ ਗਿਆ। ਉਸਦੇ ਕਈ ਦੋਸਤ ਯੂ.ਏ.ਈ ਵਿੱਚ ਸਨ ਪਰ ਉਨ੍ਹਾਂ ਨੇ ਪਹਿਲਾਂ ਕਦੇ ਅਜਿਹਾ ਮਿਰਤਕ ਦੇਹ ਭੇਜਣ ਵਾਲਾ ਕੰਮ ਕੀਤਾ ਨਹੀ ਸੀ। ਰੂਪ ਸਿੱਧੂ ਵਲੋਂ ਇਸ ਮਿਰਤਕ ਦੇਹ ਨੂੰ ਤਾਮਿਲਨਾਡੂ ਭੇਜਣ ਲਈ ਸਾਰੀਆਂ ਕਾਰਵਾਈਆਂ ਨਾਲ ਹੋਕੇ ਕਰਵਾਕੇ 4 ਦਿਨਾਂ ਵਿਚ ਹੀ ਇਸ ਮਿਰਤਕ ਦੇਹ ਨੂੰ ਤਾਮਿਲਨਾਡੂ ਭੇਜ ਦਿੱਤਾ। ਦੂਜੇ ਕੇਸ ਵਿਚ ਤਾਮਿਲਨਾਡੂ ਦਾ ਇੱਕ ਵਿਅਕਤੀ ਦੇਵਾਰਾਜਨ ਸੁਬਰਾਮਨੀਅਮ  ਵੀ ਦਿਲ ਦੇ ਦੌਰੇ ਕਾਰਣ ਯੂ.ਏ.ਈ ਦੇ ਸ਼ਹਿਰ ਉਮ-ਅਲ-ਕੁਈਨ ਵਿਖੇ ਖ਼ਲੀਫ਼ਾ ਹਸਪਤਾਲ ਵਿਚ ਜਾਨ ਗਵਾ ਬੈਠਾ ਸੀ। ਇਸਦੀ ਮੌਤ 3 ਅਗੱਸਤ ਨੂੰ ਹੋਈ ਸੀ ਪਰ ਇਸਦੀ ਮਿਰਤਕ ਦੇਹ ਨੂੰ ਭੇਜਣ ਵਾਲਾ ਇਸਦਾ ਆਪਣਾ ਕੋਈ ਏਥੇ ਨਹੀ ਸੀ। 20 ਅਗੱਸਤ ਨੂੰ ਰੂਪ ਸਿੱਧੂ ਨੂੰ ਇਸ ਕੇਸ ਬਾਰੇ ਪਤਾ ਲੱਗਾ ਤਾਂ ਇਸਦੀ ਕਾਰਵਾਈ ਸ਼ੁਰੂ ਕੀਤੀ ਗਈ। ਇੰਡੀਅਨ ਏਸੋਸੀਏਸ਼ਨ ਅਜਮਾਨ, ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਅਤੇ ਭਾਰਤੀ ਕੌਂਸਲਖਾਨੇ ਵਲੋਂ ਸਹਿਯੋਗ ਨਾਲ ਦੇਵਰਾਜਨ ਦੀ ਮਿਰਤਕ ਦੇਹ 27ਅਗੱਸਤ ਨੂੰ ਤਾਮਿਲਨਾਡੂ ਦੇ ਟਿਰੂਚੀ ਏਅਰਪੋਰਟ ਨੂੰ ਭੇਜ ਦਿੱਤੀ ਗਈ। ਇਸ ਮਿਰਤਕ ਦੇਹ ਭੇਜਣੇ ਦਾ ਖਰਚਾ ਭਾਰਤੀ ਕੌਂਸਲਖਾਨੇ ਦੁਬਈ ਵਲੋਂ ਦੇਣ ਦੀ ਮੰਨਜ਼ੂਰੀ ਦਿੱਤੀ ਗਈ ਹੈ। ਰੂਪ ਸਿੱਧੂ ਨੇ ਕਿਹਾ ਕਿ ਅਸੀਂ ਇੰਡੀਅਨ ਕੌਂਸੁਲੇਟ ਦੁਬਈ ਦੇ ਕੌਸੁਲ ਜਨਰਲ ਸ੍ਰੀਮਾਨ ਵਿਪੁਲ ਜੀ, ਕੌਂਸਲਰ ਸ਼੍ਰੀਮਤੀ ਸੁਮਿਤੀ ਜੀ ਅਤੇ ਉਨ੍ਹਾਂ ਦੀ ਸਾਰੀ ਟੀਮ ਦੇ ਬਹੁਤ ਧੰਨਵਾਦੀ ਹਾਂ ਜੋ ਦਿਨ ਰਾਤ ਭਾਰਤੀ ਲੋਕਾਂ ਦੀ ਸੇਵਾ ਲਈ ਜੁੱਟੇ ਰਹਿੰਦੇ ਹਨ।