News                                                                                               Home
 
ਜੰਮੂ ਦੇ ਨੌਜਵਾਨ ਗੁਰਦੀਪ ਸਿੰਘ ਦੀ ਮਿਰਤਕ ਦੇਹ  ਯੂ.ਏ.ਈ ਤੋਂ  ਜੰਮੂ ਭੇਜੀ ।    
 
  

11 ਜੁਲਾਈ 2017(ਅਜਮਾਨ) ਸ਼੍ਰੀ ਗੁਰੂ ਰਵਿਦਾਸ ਵੈਲਫੇਅਰਰ ਸੁਸਾਇਟੀ ਨੇ ਕੱਲ ਇੱਕ ਨੌਜਵਾਨ ਦੀ ਮਿਰਤਕ ਦੇਹ ਜੰਮੂ ਭੇਜੀ।ਇਹ ਮਿਰਤਕ ਦੇਹ ਨੌਜਵਾਨ ਦੀ ਮੌਤ ਤੋਂ 47ਦਿਨ ਬਾਦ ਭੇਜੀ ਗਈ।ਇਹ ਨੌਜਵਾਨ ਗੁਰਦੀਪ ਸਿੰਘ ਏਥੇ ਵਿਜ਼ਟ ਵੀਜ਼ੇ ਤੇ ਆਕੇ ਗ਼ੈਰ-ਕਾਨੂੰਨੀ ਰਹਿ ਰਿਹਾ ਸੀ।  25ਮਈ ਨੂੰ ਅਜਮਾਨ ਪੁਲਿਸ ਨੂੰ ਇੱਕ ਮੁਹੱਲੇ ਵਿੱਚ ਇਹ ਮਿਰਤਕ ਮਿਲਿਆ ਸੀ। ਪੋਸਟ-ਮਾਰਟਮ ਤੋਂ ਬਾਦ ਇਸਦੀ ਲਾਸ਼ ਮੁਰਦਾ-ਘਰ ਵਿਚ ਪਈ ਰਹੀ ਪਰ ਇਸਦਾ ਕੋਈ ਵਾਰਿਸ ਪੁਲਿਸ ਕੋਲ ਨਾ ਪਹੁੰਚਿਆ।ਇਸਦੀ ਮੌਤ ਤੋਂ 41 ਦਿਨ ਬਾਦ 4 ਜੂੰਨ ਨੂੰ ਮੁਰਦਾ-ਘਰ ਦੇ ਇਕ ਕਰਮਚਾਰੀ ਨੇ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸਸਾਇਟੀ ਦੇ ਪਰਧਾਨ ਰੂਪ ਸਿੱਧੂ ਨਾਲ ਸੰਪਰਕ ਕਰਕੇ ਦੱਸਿਆ ਕਿ ਇੱਕ ਪੰਜਾਬੀ ਨੌਜਵਾਨ ਦੀ ਮਿਰਤਕ ਦੇਹ ਲਾਵਾਰਿਸ ਪਈ ਹੈ। ਸਿੱਧੂ ਨੇ ਉਸੇ ਦਿਨ ਤੋਂ ਇਸ ਕੇਸ ਦੀ ਪੈਰਵਾਈ ਸ਼ੁਰੂ ਕਰ ਦਿੱਤੀ। ਇੰਡੀਅਨ ਕਾਂਸੁਲੇਟ ਕੋਲੋਂ ਪਾਸਪੋਰਟ ਦੇ ਆਧਾਰ ਤੇ ਇਸਦੇ ਘਰ ਦਾ ਪਤਾ ਲ਼ੈ ਕੇ ਇਸਦੇ ਪਿਤਾ ਸੁਰਜੀਤ ਸਿੰਘ ਨੂੰ ਇਸਦੀ ਮੌਤ ਦੀ ਖਬਰ ਦਿੱਤੀ ਗਈ।ਇੰਡੀਅਨ ਕਾਂਸੁਲੇਟ ਦੁਬਈ ਦੇ ਕੌਂਸਲ ਜਨਰਲ ਸ਼੍ਰੀਮਾਨ ਵਿਪੁਲ ਜੀ ਨੇ ਹਰ ਲੋੜੀਂਦੀ ਮਦਦ ਕਰਨ ਦਾ ਵਾਅਦਾ ਕੀਤਾ। ਸਾਰੀਆਂ ਕਾਰਵਾਈਆਂ 5 ਦਿਨ ਦੇ ਵਿੱਚ ਵਿੱਚ ਪੂਰੀਆਂ ਕੀਤੀਆਂ ਗਈਆਂ। ਇਸ ਮਿਰਤਕ ਦੇਹ ਨੂੰ ਜੰਮੂ ਭੇਜਣ ਦਾ ਸਾਰਾ ਖਰਚਾ ਭਾਰਤੀ ਕੌਂਸੁਲੇਟ ਦੁਬਈ ਨੇ ਕੀਤਾ। ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਦੀਆਂ ਕੋਸ਼ਿਸ਼ਾਂ ਸਦਕਾ 10 ਜੁਲਾਈ ਨੂੰ ਇਹ ਮਿਰਤਕ ਦੇਹ ਜੰਮੂ ਭੇਜ ਦਿੱਤੀ ਗਈ । ਯਾਦ ਰਹੇ ਕਿ  ਮਿਰਤਕ ਦੇ ਪਿਤਾ ਦਾ ਕੋਈ ਵਾਕਿਫਕਾਰ ਇਹ ਮਿਰਤਕ ਦੇਹ ਵਾਪਿਸ ਭੇਜਣ ਲਈ 3ਲੱਖ ਰੁਪੈ ਦੀ ਮੰਗ ਕਰ ਰਿਹਾ ਸੀ ਪਰ ਭਾਰਤੀ ਕੌਂਸੁਲੇਟ ਦੀ ਮਦਦ ਸਦਕਾ ਮਿਰਤਕ ਦੇ ਪਰਿਵਾਰ ਤੇ ਇੱਕ ਰੁਪੈ ਦਾ ਵੀ ਖਰਚਾ ਪਾਏ ਬਿਨਾ ਹੀ ਇਹ ਮਿਰਤਕ ਦੇਹ ਜੰਮੂ ਪਹੁੰਚਾਈ ਗਈ। ਰੂਪ ਸਿੱਧੂ ਦਾ ਕਹਿਣਾ ਹੈ ਕਿ ਇਸ ਤਰਾਂ ਦੇ ਹਾਲਾਤਾਂ ਵਿੱਚ ਉਹ ਹਰ ਭਾਰਤੀ ਦੀ ਮਦਦ ਕਰਨ ਲਈ ਹਮੇਸ਼ਾਂ ਤਿਆਰ ਰਹਿੰਦੇ ਹਨ। ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ, ਇੰਡੀਅਨ ਏਸੋਸ਼ੀਸ਼ਨ ਅਜਮਾਨ ਅਤੇ ਭਾਰਤੀ ਕੌਂਸੁਲੇਟ ਦੁਬਈ ਹਰ ਭਾਰਤੀ ਦੀ ਹਰ ਜਾਇਜ ਮਦਦ ਕਰਨ ਲਈ ਹਮੇਸ਼ਾ ਹਾਜ਼ਿਰ ਹਨ। ਰੂਪ ਸਿੱਧੂ ਵਲੋਂ ਕੌਂਸਲਰ ਜਨਰਲ ਸ਼੍ਰੀ ਵਿਪੁਲ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੋ ਹਰ ਦਿਨ 24ਘੰਟੇ ਹੀ ਭਾਰਤੀਆਂ ਦੀ ਸੇਵਾ ਅਤੇ ਮਦਦ ਲਈ ਤਿਆਰ ਰਹਿੰਦੇ ਹਨ।