Shri Guru Ravidas Welfare Society 
News                                                                                               Home
  ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਵਲੋਂ ਹਫ਼ਤਾਵਾਰ ਕੀਰਤਨ ਦਰਬਾਰ ਸਜਾਇਆ ਗਿਆ  
 

09 ਜੂੰਨ, 2017, (ਅਜਮਾਨ, ਯੂ.ਏ.ਈ) ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਵਲੋਂ ਅਜਮਾਨ ਵਿਖੇ ਹਫ਼ਤਾਵਾਰ ਕੀਰਤਨ ਦਰਬਾਰ ਸਜਾਇਆ ਗਿਆ। ਹਰ ਸ਼ੁਕਰਵਾਰ ਦੀ ਤਰਾਂ ਇਸ ਵਾਰ ਵੀ ਗੁਰੂ ਪ੍ਰੇਮੀਆਂ ਨੇ ਬਹੁਤ ਹੀ ਸ਼ਰਧਾ ਨਾਲ ਕੀਰਤਨ ਦੀ ਸੇਵਾ ਨਿਭਾਈ ਅਤੇ ਦਰਬਾਰ ਦਾ ਆਨੰਦ ਮਾਣਿਆ । ਅਜਮਾਨ, ਅਜਹਮਦ ਸ਼ਾਰਜਾ, ਅਲਹਮਦ ਅਜਮਾਨ , ਸੋਨਾਪੁਰ ਅਤੇ ਰਾਸ਼ਦੀਆਂ ਦੁਬਈ ਤੋਂ ਵੀ ਕੁਝ ਗੁਰੂ ਪਿਆਰਿਆਂ ਨੇ ਹਾਜ਼ਰੀਆਂ ਲਗਵਾਈਆਂ । ਹਰ ਵਾਰ ਦੀ ਤਰਾਂ ਹੀ ਚਾਹ ਪਕੌੜੇ ਅਤੇ ਗੁਰੂ ਦੇ ਲੰਗਰ ਅਤੁੱਟ ਵਰਤਾਏ ਗਏ। ਭਾਈ ਕਮਲਰਾਜ ਸਿੰਘ, ਭਾਈ ਹਰਬਿਲਾਸ, ਬਾਬਾ ਸੁਰਜੀਤ ਅਤੇ ਪਰਮਜੀਤ ਸ਼ਾਰਜਾ ਨੇ ਕੀਰਤਨ ਦੀ ਸੇਵਾ ਨਿਭਾਈ । ਇਸ ਹਫ਼ਤਾਵਾਰ ਪਰੋਗ੍ਰਾਮ ਵਿਚ ਬਾਣੀ  ਗਾਇਨ ਤੋਂ ਇਲਾਵਾ ਸੁਸਾਇਟੀ ਵਲੋਂ ਕੀਤੇ ਜਾ ਰਹੇ ਲੋਕ ਭਲਾਈ ਕਾਰਜਾਂ ਬਾਰੇ ਵਿਚਾਰ ਕੀਤੇ ਜਾਂਦੇ ਹਨ ਅਤੇ ਉਨ੍ਹਾਂ ਕਾਰਜਾਂ ਵਿਚ ਹਿੱਸਾ ਲੈਣ ਲਈ ਵੀਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ। ਗੁਰੂਘਰਾਂ ਦੀ ਰੀਤ ਅਨੁਸਾਰ ਚਾਹ ਪਕੌੜੇ ਅਤੇ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ।