News                                                                                               Home
 
ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਅਜਮਾਨ
ਯੂ.ਏ.ਈ ਨੇ ਖਰੜ ਦੀ ਇਕ ਅਨਾਥ ਗਰੀਬ ਲੜਕੀ ਦੇ ਵਿਆਹ ਸਮੇਂ 11000 ਰੁਪੈ ਦੀ ਮਾਲੀ ਮਦਦ ਭੇਜੀ।   
 
 

12 ਮਾਰਚ 2017(ਅਜਮਾਨ) ਸ਼੍ਰੀ ਗੁਰੂ ਰਵਿਦਾਸ ਵੈਲਫੇਅਰਰ ਸੁਸਾਇਟੀ ਨੇ ਖਰੜ ਪਿੰਡ ਦੀ ਇਕ ਗ਼ਰੀਬ ਲੜਕੀ ਦੇ ਵਿਆਹ ਸਮੇਂ 11000 ਰੁਪੈ ਦੀ ਮਾਲੀ ਮਦਦ ਦਾ ਅਸ਼ੀਰਵਾਦ ਭੇਜਿਆ । ਇਸ ਲੜਕੀ ਦੇ ਸਿਰ ਤੇ ਬਾਪ ਦਾ ਸਾਯਾ ਨਹੀ ਹੈ ਅਤੇ ਇਸਦਾ ਇਸਦੀ ਮਾਂ ਹੀ ਮਿਹਨਤ ਮਜ਼ਦੂਰੀ ਕਰਕੇ ਘਰ ਚਲਾ ਰਹੀ ਹੈ ।ਸੁਸਾਇਟੀ ਦੇ ਨੁਮਾਂਇਦਿਆਂ ਨੇ ਇਹ ਰਾਸ਼ੀ ਖੁਦ ਲੜਕੀ ਦੀ ਮਾਂ ਨੂੰ ਪਹੁੰਚਾਈ। ਸੁਸਾਇਟੀ ਵਲੋਂ ਸ਼ਗਨ ਸਕੀਮ ਤਹਿਤ ਕੀਤਾ ਗਿਆ ਇਹ 309ਵਾਂ ਉਪਰਾਲਾ ਹੈ। ਪਿਛਲੇ ਇਕ ਮਹੀਨੇ ਵਿਚ ਇਹ ਤੀਸਰਾ ਉਪਰਾਲਾ ਹੈ। ਸੁਸਾਇਟੀ ਦੇ ਚੇਅਰਮੈਨ ਬਖਸ਼ੀ ਰਾਮ ਪਾਲ ਅਤੇ ਪਰਧਾਨ ਰੂਪ ਸਿੱਧੂ ਵਲੋਂ ਸਮੂਹ ਸਮਾਜ ਨੂੰ ਬੇਨਤੀ ਹੈ ਕਿ ਦਾਜ-ਰਹਿਤ ਵਿਆਹਾਂ ਵਲ ਸਮਾਜ ਨੂੰ ਪ੍ਰੇਰਿਤ ਕੀਤਾਂ ਜਾਵੇ ਤਾਂ ਕਿ ਗ਼ਰੀਬ ਮਾਪਿਆਂ ਨੂੰ ਧੀਆਂ ਬੋਝ ਨਾ ਜਾਪਣ। ਲੜਕੀ ਦਾ ਨਾ ਅਤੇ ਪਤਾ ਸੁਸਾਇਟੀ ਦੀ ਨਵੀਂ ਨੀਤੀ ਅਨੁਸਾਰ ਗੁਪਤ ਰੱਖਿਆ ਗਿਆ ਹੈ।ਇਨ੍ਹਾਂ ਸ਼ੁੱਭ ਕਾਰਜਾਂ ਵਿਚ ਸੁਸਾਇਟੀ ਦੀ ਮਾਲੀ ਮਦਦ ਕਰਨ ਵਾਲੇ ਸਾਰੇ ਮੈਂਬਰਾਂ ਦਾ ਧੰਨਵਾਦ ਹੈ।