}
                                                                           

News

Home

ਡਾਕਟਰ ਬੀ ਆਰ ਅੰਬੇਡਕਰ ਮਿਸ਼ਨ ਸੋਸਾਇਟੀ ਨੰਗਲ ਨੇ ਭਾਰਤੀ ਸੰਵਿਧਾਨ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਡਕਰ ਦੇ ਜਨਮ ਦਿਵਸ ਸਬੰਧੀ ਸਮਾਗਮ ਕਰਵਾਇਆ।

17 ਅਪ੍ਰੈਲ, 2016 (ਕੁਲਦੀਪ ਚੰਦ) ਡਾਕਟਰ ਬੀ ਆਰ ਅੰਬੇਡਕਰ ਮਿਸ਼ਨ ਸੋਸਾਇਟੀ ਨੰਗਲ, ਸ਼੍ਰੀ ਗੁਰੂ ਰਵਿਦਾਸ ਧਾਰਮਿਕ ਸਭਾ ਨੰਗਲ ਅਤੇ ਐਸ ਸੀ ਬੀ ਸੀ ਇੰਪਲਾਇਜ ਫੈਡਰੇਸ਼ਨ ਨੰਗਲ ਵਲੋਂ ਭਾਰਤੀ ਸੰਵਿਧਾਨ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਡਕਰ ਦੇ ਜਨਮ ਦਿਵਸ ਸੰਬਧੀ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਪਹੁੰਚੇ ਵੱਖ ਵੱਖ ਸਮਾਜਿਕ ਆਗੂਆਂ ਅਤੇ ਸੋਸਾਇਟੀ ਦੇ ਆਗੂਆਂ ਸ਼੍ਰੀ ਗੁਰੂ ਰਵਿਦਾਸ ਧਾਰਮਿਕ ਸਭਾ ਦੇ ਪ੍ਰਧਾਨ ਦੋਲਤ ਰਾਮ, ਸੋਸਾਇਟੀ ਦੇ ਪ੍ਰਧਾਨ ਚੰਨਣ ਸਿੰਘ, ਸਕੱਤਰ ਤਰਸੇਮ ਚੰਦ, ਆਤਮਾ ਰਾਮ, ਯੂਨੀਅਨ ਆਗੂ ਯਸ਼ਪਾਲ, ਤੁਲਸੀ ਰਾਮ ਮੱਟੂ, ਤਰਸੇਮ ਲਾਲ ਰੱਤੂ,  ਅਸੋਕ ਕੁਮਾਰ, ਕੈਪਟਨ ਸੰਤੋਖ ਸਿੰਘ, ਰਵੀ ਬਸੀ, ਤਰਸੇਮ ਸਹੋਤਾ, ਮੈਡਮ ਸੁਸਮਾ ਰਾਣੀ ਆਦਿ ਨੇ  ਡਾਕਟਰ ਭੀਮ ਰਾਓ ਅੰਬੇਡਕਰ ਦੇ ਸੰਘਰਸ਼ਮਈ ਜੀਵਨ ਬਾਰੇ ਚਾਣਨਾ ਪਾਇਆ ਅਤੇ ਉਨ੍ਹਾਂ ਵਲੋਂ ਦਰਸਾਏ ਰਸਤੇ ਤੇ ਚੱਲਣ ਦੀ ਪ੍ਰੇਰਨਾ ਦਿਤੀ। ਇਨ੍ਹਾਂ ਬੁਲਾਰਿਆਂ ਨੇ ਵੱਖ-ਵੱਖ ਸਰਕਾਰਾਂ ਵਲੋਂ ਸ਼ੁਰੂ ਕੀਤੀਆਂ ਗਈਆਂ ਦਲਿਤ ਭਲਾਈ ਸਕੀਮਾਂ ਦੀ ਵੀ ਪੜਚੋਲ਼ ਕੀਤੀ ਗਈ ਅਤੇ ਦਲਿਤਾਂ ਦੇ ਜੀਵਨ ਵਿੱਚ ਆ ਰਹੇ ਨਿਘਾਰ ਲਈ ਸੱਤਾ ਤੇ ਹੁਣ ਤੱਕ ਕਾਬਜ ਰਹੀਆਂ ਰਾਜਨੀਤਿਕ ਪਾਰਟੀਆਂ ਨੂੰ ਦੋਸ਼ੀ ਮੰਨਿਆ। ਇਨ੍ਹਾਂ ਕਿਹਾਕਿ ਡਾਕਟਰ ਭੀਮ ਰਾਓ ਅੰਬੇਡਕਰ ਵਲੋਂ ਲੈਕੇ ਦਿਤੇ ਹੱਕਾਂ ਨੂੰ ਲਾਗੂ ਕਰਨ ਵਿੱਚ ਮੌਜੂਦਾ ਸਰਕਾਰਾਂ ਦਿਲਚਸਪੀ ਨਹੀਂ ਵਿਖਾ ਰਹੀਆਂ ਹਨ ਜਿਸ ਕਾਰਨ ਅੰਜ ਦਲਿਤ ਸਮਾਜ ਦੇ ਲੋਕ ਪੱਛੜ ਰਹੇ ਹਨ। ਇਨ੍ਹਾਂ ਕਿਹਾਕਿ ਦਲਿਤਾਂ ਦੇ ਵਿਕਾਸ ਦੀ ਅਸਲੀ ਚਾਬੀ ਰਾਜਨੀਤਿਕ ਸੱਤਾ ਹੈ ਇਸ ਲਈ ਰਾਜਨੀਤਿਕ ਸੱਤਾ ਪ੍ਰਾਪਤ ਕਰਨ ਲਈ ਇੱਕਮੁੱਠ ਹੋਕੇ ਕੰਮ ਕਰਨ ਦੀ ਜਰੂਰਤ ਹੇ। ਇਸ ਮੋਕੇ ਸਕੂਲੀ ਬੱਚਿਆਂ ਮੋਨਿਕਾ, ਮੁਸਕਾਨ, ਜਸਕਰਨ, ਸ਼ਿਵਾਨੀ, ਕਾਜਲ, ਅਰਮਾਨ ਸੰਧੂ, ਰੀਆ ਸੈਣੀ, ਜਗਜੀਤ ਨਾਰ ਆਦਿ ਨੇ ਵੀ ਡਾਕਟਰ ਭੀਮ ਰਾਓ ਅੰਬੇਡਕਰ ਬਾਰੇ ਅਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਮੈਡਮ ਜਸਵਿੰਦਰ ਕੌਰ ਰਾਸ਼ਟਰੀ ਚੇਅਰਪਰਸਨ ਭਾਰਤੀ ਸੋਸ਼ਤ ਸਮਾਜ ਸੰਘਰਸ਼ ਸਮਿਤੀ ਨੇ ਕਿਹਾ ਕਿ ਸਦੀਆਂ ਤੋਂ ਦੇਸ ਵਿੱਚ ਪ੍ਰਚਲਿਤ  ਗੈਰ ਬਰਾਬਰੀ ਨੂੰ ਕਨੂੰਨੀ ਤੋਰ ਤੇ ਦੂਰ ਕਰਨ ਲਈ ਦਲਿਤ ਆਗੂ ਡਾਕਟਰ ਭੀਮ ਰਾਓ ਅੰਬੇਡਕਰ ਦੀ ਮਿਹਨਤ ਨਾਲ ਭਾਰਤੀ ਸੰਵਿਧਾਨ ਤਿਆਰ ਕੀਤਾ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਭਾਰਤੀ ਸੰਵਿਧਾਨ ਹਰ ਦੇਸ਼ ਵਾਸੀ ਨੂੰ ਬਰਾਬਰਤਾ ਦਾ ਦਰਜ਼ਾ ਦਿੰਦਾ ਹੈ ਅਤੇ ਕਿਸੇ ਵੀ ਤਰਾਂ ਦੇ ਵਿਤਕਰੇ ਦੀ ਸੱਖਤ ਮਨਾਹੀ ਕਰਦਾ ਹੈ। ਉਨ੍ਹਾਂ ਨੇ ਦੇਸ ਵਿੱਚ ਪ੍ਰਚੱਲਿਤ ਰਹੀਆਂ ਕੁਰਿਤੀਆਂ ਜਿਨ੍ਹਾਂ ਵਿੱਚ ਜਾਤ ਦੇ ਅਧਾਰ ਤੇ ਕੁੱਝ ਲੋਕਾਂ ਨਾਲ ਵਿਤਕਰਾ ਕੀਤਾ ਜਾਂਦਾ ਸੀ ਹੁਣ ਕਨੂੰਨੀ ਤੋਰ ਤੇ ਅਜਿਹਾ ਕਰਨਾ ਜੁਰਮ ਕਰਾਰ ਦਿਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਦੀਆਂ ਤੋਂ ਦੱਬੇ ਕੁਚਲੇ ਵਰਗਾਂ ਨੂੰ ਸੰਵਿਧਾਨਿਕ ਤੋਰ ਤੇ ਕੁੱਝ ਰਿਆਇਤਾਂ ਦਿਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਭਾਰਤੀ ਸਮਾਜ ਵਿੱਚ ਕਈ ਥਾਵਾਂ ਤੇ ਮਹਿਲਾਵਾਂ ਨਾਲ ਵੀ ਵਿਤਕਰਾ ਹੁੰਦਾ ਸੀ ਪਰੰਤੂ ਸੰਵਿਧਾਨਕ ਤੋਰ ਤੇ ਮਹਿਲਾਵਾਂ ਨੂੰ ਬਰਾਬਰਤਾ ਦਾ ਹੱਕ ਮਿਲਿਆ ਹੈ। ਉਨ੍ਹਾਂ ਕਿਹਾ ਕਿ ਬੇਸ਼ੱਕ ਸੰਵਿਧਾਨ ਲਾਗੂ ਹੋਇਆਂ 65 ਸਾਲ ਬੀਤ ਚੁੱਕੇ ਹਨ ਫਿਰ ਵੀ ਇਸਨੂੰ ਲਾਗੂ ਕਰਨ ਵਾਲਿਆਂ ਦੀ ਅਣਗਹਿਲੀ ਕਾਰਨ ਸਮਾਜ ਦੇ ਕਈ ਵਰਗਾਂ ਨੂੰ ਬਣਦੀਆਂ ਸਹੂਲਤਾਂ ਨਹੀਂ ਮਿਲ ਰਹੀਆਂ ਹਨ ਜਿਸ ਕਾਰਨ ਅਜੇ ਵੀ ਦੇਸ਼ ਦੇ ਕੁੱਝ ਭਾਗਾਂ ਵਿੱਚ ਵਿਤਕਰਾ ਹੋ ਰਿਹਾ ਹੈ। ਭਾਰਤੀ ਸੋਸ਼ਤ ਸਮਾਜ ਸੰਘਰਸ਼ ਸਮਿਤੀ ਦੇ ਪੰਜਾਬ ਪ੍ਰਧਾਨ ਹਰਨੇਕ ਸਿੰਘ ਨੇ ਭਾਰਤ ਦੇ ਇਤਿਹਾਸ ਬਾਰੇ ਵਿਸਥਾਰ ਵਿੱਚ ਦੱਸਿਆ। ਉਨ੍ਹਾਂ ਦੱਸਿਆ ਕਿ ਦੇਸ਼ ਵਿੱਚ ਕੁੱਝ ਚਲਾਕ ਲੋਕਾਂ ਨੇ ਵੱਡੇ ਵਰਗ ਨੂੰ ਸ਼ਰੀਰਕ, ਸਮਾਜਿਕ, ਆਰਥਿਕ ਅਤੇ ਮਾਨਸਿਕ ਗੁਲਾਮ ਬਣਾਕੇ ਰੱਖਿਆ ਸੀ। ਉਨ੍ਹਾਂ ਨੇ ਦੱਸਿਆ ਕਿ ਇਸ ਗੈਰ ਬਰਾਬਰੀ ਨੂੰ ਖਤਮ ਕਰਨ ਲਈ ਸਮਾਜ ਵਿੱਚ ਕਈ ਧਾਰਮਿਕ ਤੇ ਸਮਾਜਿਕ ਰਹਿਵਰਾਂ ਨੇ ਕੰਮ ਕੀਤਾ ਹੈ ਜਿਨ੍ਹਾਂ ਵਿਚੋਂ ਡਾਕਟਰ ਭੀਮ ਰਾਓ ਅੰਬੇਡਕਰ ਦਾ ਨਾਮ ਪ੍ਰਮੁੱਖ ਹੈ। ਇਸ ਮੌਕੇ ਅਧਿਠਾਪਕ ਆਗੂ ਰਾਮ ਪਾਲ ਅਬਿਆਣਾ ਨੇ ਕਿਹਾ ਕਿ ਬਾਬਾ ਸਾਹਿਬ ਦਾ ਮਿਸ਼ਨ ਅਜ਼ਾਦੀ ਦੇ 68 ਸਾਲ ਬਾਦ ਵੀ ਪੂਰਾ ਨਹੀਂ ਹੋ ਸਕਿਆ ਹੈ ਅਤੇ ਇਸ ਲਈ ਇਸ ਦੇਸ਼ ਦੇ ਹਾਕਮਰਾਨ ਅਲਤੇ ਨੀਤੀਆਂ ਲਾਗੂ ਕਰਨ ਵਾਲੇ ਲੋਕ ਹੀ ਦੋਸ਼ੀ ਹਨ। ਇਸ ਸਮਾਗਮ ਵਿੱਚ ਮਨਜੀਤ ਸਿੰਘ ਅਤੇ ਅਮ੍ਰਿਤਪਾਲ ਸਿੰਘ ਅੰਕੂ ਐਂਡ ਪਾਰਟੀ ਨੇ ਮਿਸ਼ਨਰੀ ਗੀਤਾਂ ਰਾਹੀਂ ਲੋਕਾਂ ਨੂੰ ਜਗਰੂਕ ਕੀਤਾ ਅਤੇ ਮਿਸਨਰੀ ਗੀਤਾਂ ਰਾਹੀਂ ਬਾਬਾ ਸਾਹਿਬ ਦੇ ਜੀਵਨ ਅਤੇ ਫਲਸਫੇ ਬਾਰੇ ਜਾਣਕਾਰੀ ਦਿਤੀ। ਇਸ ਮੌਕੇ ਵੱਖ ਵੱਖ ਸਕੂਲਾਂ ਵਿਚੋਂ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਕੁਲਜੀਤ ਸਿੰਘ, ਜਤਿਨ, ਪੂਨਮ, ਸੰਦੀਪ ਸਿੰਘ, ਸਿਮਰਨ ਕੌਰ, ਮਨਪ੍ਰੀਤ ਕੌਰ, ਰਵੀ ਕੁਮਾਰ, ਦੀਪ ਕੁਮਾਰ, ਕੋਮਲ, ਅੰਜਲੀ ਦੇਵੀ, ਪਿੰਕੀ, ਅਜੇ, ਸਾਹਿਲ, ਰਜਨੀ, ਜਸਕਰਨ, ਮੁਨੀਸ਼, ਜੋਤੀ, ਮਨਪ੍ਰੀਤ ਕੌਰ, ਦੀਕਸ਼ਾ, ਟੀਨਾ ਆਦਿ ਸਮੇਤ ਲੱਗਭੱਗ 100 ਵਿਦਿਆਰਥੀਆਂ ਨੂੰ ਸੋਸਾਇਟੀ ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੋਕੇ ਐਕਸੀਅਨ ਪੀ ਡੀ ਬੰਗੜ, ਡਾਕਟਰ ਜੇ ਐਸ ਕਹਿਲ, ਡੀ ਜੀ ਐਮ ਸੁਰਿੰਦਰ ਪਾਲ, ਸਰਦਾਰੀ ਲਾਲ, ਬਿਕਾਨੂੰ ਰਾਮ, ਵੀ ਪੀ ਗੁਪਤਾ, ਸ਼ਾਦੀ ਲਾਲ, ਗੁਰਮੇਲ ਚੰਦ ਖੱਡ, ਚੰਨਣ ਸਿੰਘ ਮੇਘਪੁਰ, ਗੁਰਬਚਨ ਸਿੰਘ, ਸਵਰਨ ਸਿੰਘ ਦੋਭੇਟਾ, ਜੋਗਿੰਦਰਪਾਲ ਤਲਵਾੜਾ, ਸਵਰਨ ਸਿੰਘ,  ਜੇ ਈ ਸਰਦਾਰੀ ਲਾਲ, ਸੁਰਿੰਦਰ ਕੁਮਾਰ, ਤਰਸੇਮ ਲਾਲ, ਨਿਰਮਲ ਸਿੰਘ, ਬਲਬੀਰ ਭਟੋਆ, ਸੁਰਿੰਦਰ ਕੁਮਾਰ, ਮਨਜੀਤ ਕੁਮਾਰ, ਐਮ ਸੀ ਅੰਜੂ ਬਾਲਾ, ਸਾਬਕਾ ਐਮ ਸੀ ਸੁਰਿੰਦਰ ਪੰਮਾ, ਪਰਮਿੰਦਰ ਸੰਧੂ, ਸੁਰਜੀਤ ਸਿੰਘ, ਮਾਸਟਰ ਸੋਦਾਗਰ ਸਿੰਘ, ਕਾਮਰੇਡ ਗੁਰਦਿਆਲ ਸਿੰਘ, ਮਾਸਟਰ ਦੇਵਰਾਜ, ਕੇਵਲ ਕੁਮਾਰ, ਸਿੰਦਰ ਪਾਲ, ਵਿਜੇ ਕੁਮਾਰ, ਕੇਵਲ ਕੁਮਾਰ, ਸ਼੍ਰੀ ਗੁਰੂ ਰਵਿਦਾਸ ਮਹਾਸਭਾ ਹਿਮਾਚਲ ਪ੍ਰਦੇਸ਼ ਦੇ ਪ੍ਰਧਾਨ ਵਕੀਲ ਨਰੇਸ਼ ਕੁਮਾਰ, ਬਲਾਕ ਸਮਿਤੀ ਮੈਂਬਰ ਸੰਜੇ ਕੁਮਾਰ, ਐਮ ਸੀ ਰਵੀ ਬਸੀ, ਸਰਪੰਚ ਚੰਚਲਾ ਦੇਵੀ, ਕੰਚਨ ਬਾਲਾ, ਸੁਨੀਤਾ ਦੇਵੀ, ਜਸਵਿੰਦਰ ਕੌਰ, ਕਿਰਨ, ਰਾਕੇਸ ਕੁਮਾਰੀ, ਅੰਜਲੀ ਆਦਿ ਹਾਜਰ ਸਨ।
ਕੁਲਦੀਪ ਚੰਦ
9417563054