}
                                                                           

Articles

Home

ਰੋਟਰੀ ਕਲੱਬ ਭਾਖੜਾ ਨੰਗਲ ਨੇ ਕਟਿੰਗ ਟੇਲਰਿੰਗ ਸਿਖਲਾਈ ਸੈਂਟਰ ਵਿੱਚ ਕੋਰਸ ਮੁਕੰਮਲ ਕਰਨ ਵਾਲੀਆਂ ਲੜਕੀਆਂ ਅਤੇ ਮਹਿਲਾਵਾਂ ਨੂੰ ਪ੍ਰਮਾਣ ਪੱਤਰ ਦਿਤੇ।

 09 ਅਪ੍ਰੈਲ, 2016 (ਕੁਲਦੀਪ  ਚੰਦ) ਰÐੋਟਰੀ ਕਲੱਬ ਭਾਖੜਾ ਨੰਗਲ ਵਲੋਂ ਸ਼੍ਰੀ ਗੁਰੂ ਰਵਿਦਾਸ ਧਾਰਮਿਕ ਸਭਾ ਨੰਗਲ, ਬੀ ਆਰ ਅੰਬੇਡਕਰ ਸੋਸਾਇਟੀ ਅਤੇ ਅਰਪਨ ਸੋਸਾਇਟੀ ਨਾਲ ਮਿਲਕੇ ਚਲਾਏ ਜਾ ਰਹੇ  ਲੜਕੀਆਂ ਲਈ ਕਟਿੰਗ ਟੇਲਰਿੰਗ ਸਿਖਲਾਈ ਸੈਂਟਰ ਵਿੱਚ ਕੋਰਸ ਮੁਕੰਮਲ ਕਰਨ ਵਾਲੀਆਂ ਲੜਕੀਆਂ ਅਤੇ ਮਹਿਲਾਵਾਂ ਨੂੰ ਅੱਜ ਪ੍ਰਮਾਣ ਪੱਤਰ ਦਿਤੇ ਗਏ। ਇਸ ਸਬੰਧੀ ਕਰਵਾਏ ਗਏ ਸਮਾਗਮ ਵਿੱਚ ਸਮਾਜ ਸੇਵਿਕਾ ਅਤੇ ਨੰਗਲ ਨਗਰ ਕੌਂਸਲ ਦੀ ਕੌਂਸਲਰ ਮੈਡਮ ਸ਼ਿਵਾਨੀ ਜਸਵਾਲ ਅਤੇ ਵਕੀਲ ਅਨੁਜ ਠਾਕੁਰ, ਸ਼੍ਰੀ ਗੁਰੂ ਰਵਿਦਾਸ ਧਾਰਮਿਕ ਸਭਾ ਦੇ ਪ੍ਰਧਾਨ ਦੋਲਤ ਰਾਮ, ਸਕੱਤਰ ਤਰਸੇਮ ਚੰਦ, ਬੀ ਆਰ ਅੰਬੇਡਕਰ ਸੋਸਾਇਟੀ ਦੇ ਜਨਰਲ ਸਕੱਤਰ ਬਿਕਾਨੂੰ ਰਾਮ, ਰੋਟਰੀ ਕਲੱਬ ਭਾਖੜਾ ਨੰਗਲ ਦੇ ਅਸਿਟੈਂਟ ਗਵਰਨਰ ਪਰਮਿੰਦਰ ਸੰਧੂ, ਪ੍ਰਧਾਨ ਮਨੀਸ਼ ਪੁਰੀ, ਅਸ਼ੋਕ ਮਨੋਚਾ, ਮਨਵਿੰਦਰ ਸਿੰਘ, ਜੀਤ ਰਾਮ ਸ਼ਰਮਾ ਵਿਸ਼ੇਸ਼ ਤੋਰ ਤੇ ਪਹੁੰਚੇ। ਇਸ ਮੋਕੇ ਸ਼੍ਰੀ ਗੁਰੂ ਰਵਿਦਾਸ ਧਾਰਮਿਕ ਸਭਾ ਦੇ ਪ੍ਰਧਾਨ ਦੋਲਤ ਰਾਮ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਮੌਕੇ ਮੈਡਮ ਕੌਂਸਲਰ ਸ਼ਿਵਾਨੀ ਜਸਵਾਲ ਨੇ ਕਿਹਾਕਿ ਅੱਜ ਦੇ ਸਮੇਂ ਵਿੱਚ ਮਹਿਲਾਵਾਂ ਕਿਸੇ ਗੱਲੋਂ ਘੱਟ ਨਹੀਂ ਹਨ। ਉਨ੍ਹਾਂ ਕਿਹਾਕਿ ਜੇਕਰ ਮਹਿਲਾਵਾਂ ਨੂੰ ਕੁੱਝ ਕਰਨ ਅਤੇ ਸਿੱਖਣ ਦਾ ਮੌਕਾ ਮਿਲ਼ੇ ਤਾਂ ਉਹ ਪੁਰਸ਼ਾਂ ਨਾਲੋਂ ਵੀ ਵੱਧ ਲਗਨ ਨਾਲ ਸਿਖਦੀਆਂ ਹਨ ਅਤੇ ਮਿਹਨਤ ਕਰਦੀਆਂ ਹਨ। ਉਹਨਾਂ ਨੇ ਔਰਤਾਂ ਨੂੰ ਬੇਨਤੀ ਕੀਤੀ ਕਿ ਉਹ ਕੁੜੀਆਂ ਨਾਲ ਕਿਸੇ ਵੀ ਤਰਾਂ ਦਾ ਪੱਖਪਾਤ ਨਾ ਕਰਨ ਅਤੇ ਉਹਨਾ ਨੂੰ ਵੀ ਮੁੰਡਿਆਂ ਦੇ ਬਰਾਬਰ ਹੀ ਸਹੂਲਤਾਂ ਦੇਣ। ਇਸ ਮੌਕੇ ਰੋਟਰੀ ਕਲੱਬ ਦੇ ਅਸਿਸਟੈਂਟ ਗਵਰਨਰ ਅਤੇ ਅਰਪਨ ਸੰਸਥਾ ਦੇ ਪ੍ਰਧਾਨ ਪਰਮਿੰਦਰ ਸੰਧੂ ਨੇ ਸਮਾਜ ਵਿੱਚ ਫੈਲ ਰਹੀਆਂ ਸਮਾਜਿਕ ਬੁਰਾਈਆਂ ਅਨਪੜਤਾ, ਨਸ਼ੇ, ਕੰਨਿਆ ਭਰੂਣ ਹੱਤਿਆ ਆਦਿ ਨਾਲ ਲੜਣ ਲਈ ਲੜਕੀਆਂ ਨੂੰ ਅੱਗੇ ਹੋਕੇ ਕੰਮ ਕਰਨ ਦਾ ਸੁਨੇਹਾ ਦਿਤਾ। ਬੀ ਅਰ ਅੰਬੇਡਕਰ ਸੋਸਾਇਟੀ ਦੇ ਜਨਰਲ ਸਕੱਤਰ ਬਿਕਾਨੂੰ ਰਾਮ ਨੇ ਸਮਾਜ ਵਿੱਚ ਅੋਰਤਾਂ ਪ੍ਰਤੀ ਵੱਧ ਰਹੇ ਅਪਰਾਧਾਂ ਤੇ ਚਿੰਤਾ ਪ੍ਰਗਟ ਕਰਦਿਆਂ ਲੜਕੀਆਂ ਨੂੰ ਆਰਥਿਕ ਤੋਰ ਤੇ ਆਤਮ ਨਿਰਭਰ ਬਣਨ ਦੀ ਪ੍ਰੇਰਨਾ ਦਿਤੀ। ਉਨ੍ਹਾਂ ਦੱਸਿਆ ਕਿ ਔਰਤਾਂ ਨੂੰ ਆਤਮ-ਨਿਰਭਰ ਬਣਾਉਣ ਲਈ ਸਰਕਾਰ ਵਲੋਂ ਕਈ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਹਨ ਅਤੇ ਮਹਿਲਾਵਾਂ ਨੂੰ ਇਨ੍ਹਾਂ ਦਾ ਭਰਪੂਰ ਲਾਭ ਉਠਾਉਣਾ ਚਾਹੀਦਾ ਹੈ ਤਾਂ ਜੋ ਸਮਾਜ ਅਤੇ ਦੇਸ਼ ਦਾ ਸਹੀ ਦਿਸ਼ਾ ਵਿੱਚ ਵਿਕਾਸ ਹੋ ਸਕੇ। ਅਰਪਨ ਸੰਸਥਾ ਦੇ ਡਾਇਰੈਕਟਰ ਕੁਲਦੀਪ ਚੰਦ ਨੇ ਕਟਿੰਗ ਟੇਲਰਿੰਗ ਸਿਖਲਾਈ ਸੈਂਟਰ ਵਿੱਚ ਕੋਰਸ ਮੁਕੰਮਲ ਕਰ ਚੁਕੀਆਂ ਲੜਕੀਆਂ ਵਲੋਂ ਪਰਿਵਾਰ ਦੀ ਆਰਥਿਕ ਆਤਮ ਨਿਰਭਰਤਾ ਲਈ ਕੀਤੇ ਜਾ ਰਹੇ ਕੰਮਾ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਆਸ ਪ੍ਰਗਟ ਕੀਤੀ ਕਿ ਆਣ ਵਾਲੇ ਬੈਚ ਦੀਆਂ ਸਿਖਿਆਰਥਣਾ ਵੀ ਇਸ ਸੈਂਟਰ ਵਿੱਚ ਸਿਖਲਾਈ ਪ੍ਰਾਪਤ ਕਰਕੇ ਇਸ ਕਿੱਤੇ ਨੂੰ ਅਪਣਾਉਣਗੀਆਂ। ਇਸ ਮੌਕੇ ਰੋਟਰੀ ਕਲੱਬ ਦੇ ਪ੍ਰਧਾਨ ਮੁਨੀਸ਼ ਪੁਰੀ ਨੇ ਰੋਟਰੀ ਕਲੱਬ ਵਲੋਂ ਕੀਤੇ ਜਾ ਰਹੇ ਸਮਾਜ ਸੇਵਾ ਦੇ ਕੰਮਾ ਬਾਰੇ ਵਿਸਥਾਰ ਵਿੱਚ ਦੱਸਿਆ। ਇਸ ਮੋਕੇ ਰੋਟਰੀ ਕਲੱਬ ਦੇ ਸਾਬਕਾ ਪ੍ਰਧਾਨ ਮਨਵਿੰਦਰ ਸਿੰਘ ਨੇ ਆਏ ਮਹਿਮਾਨਾ ਦਾ ਧੰਨਵਾਦ ਕੀਤਾ। ਇਸ ਮੋਕੇ ਊਸ਼ਾ, ਰੇਖਾ, ਅੰਜਨਾ, ਇੰਦੂ ਬਾਲਾ, ਗਿਨੀ, ਸੁਨੀਤਾ ਦੇਵੀ, ਮੁਸਕਾਨ, ਸ਼ਿਵ ਨੰਦਨ ਆਦਿ ਹਾਜਰ ਸਨ