ਰੇਲ ਰੋਕਣ ਤੋਂ ਬਾਦ ਪੁਲਿਸ ਅਧਿਕਾਰੀਆਂ ਦੀ ਹਾਜਰੀ ਵਿੱਚ ਬੀ ਬੀ ਐਮ ਬੀ ਅਧਿਕਾਰੀਆਂ ਵਲੋਂ ਰਸਤਾ ਖੋਲਣ ਤੋਂ ਬਾਦ ਪਿੰਡ ਵਾਸੀਆਂ ਨੇ ਹਟਾਇਆ ਜਾਮ।

 

ਭਾਖੜਾ ਬਿਆਸ ਪ੍ਰਬੰਧਕੀ ਬੌਰਡ ਨੰਗਲ ਦੇ ਅਧਿਕਾਰੀਆਂ ਵਲੋਂ ਦਲਿਤ ਬਸਤੀ ਨੂੰ ਜਾਣ ਵਾਲਾ ਰਸਤਾ ਨਜਾਇਜ਼ ਤੋਰ ਤੇ ਬੰਦ ਕਰਨ ਅਤੇ ਅਧਿਕਾਰੀਆਂ ਦੇ ਅੜੀਅਲ ਰਵਈਏ ਦੇ ਵਿਰੋਧ ਵਿੱਚ ਪਿੰਡ ਦੁਬੇਟਾ ਦੇ ਲੋਕਾਂ ਅਤੇ ਸਕੂਲੀ ਵਿਦਿਆਰਥੀਆਂ ਨੇ ਰੋਸ ਪ੍ਰਦਰਸ਼ਨ ਕੀਤਾ ਅਤੇ ਨੰਗਲ ਭਾਖੜਾ ਰੇਲ ਨੂੰ ਰੋਕਿਆ।
17
ਫਰਵਰੀ, 2016, ( ਕੁਲਦੀਪ ਚੰਦ ) ਭਾਖੜਾ ਬਿਆਸ ਪ੍ਰਬੰਧਕੀ ਬੌਰਡ ਦੇ ਅਧਿਕਾਰੀਆਂ ਵਲੋਂ ਪਿੰਡ ਦੋਭੇਟਾ ਦੀ ਦਲਿਤ ਬਸਤੀ ਅਤੇ ਸਰਕਾਰੀ ਸਕੂਲ ਨੂੰ ਪਿਛਲੇ 50 ਸਾਲਾਂ ਤੋਂ ਜਾਣ ਵਾਲੇ ਰਸਤੇ ਨੂੰ ਬੰਦ ਕਰਨ ਦੀ ਕੋਸ਼ਿਸ਼ ਵਿਰੁੱਧ ਪਿੰਡ ਵਾਸੀਆਂ ਨੇ ਪਿਛਲੇ ਕੱਲ ਜਾਮ ਲਗਾਕੇ ਰੋਸ ਪ੍ਰਦਰਸ਼ਨ ਕੀਤਾ ਸੀ ਅਤੇ ਭਾਖੜਾ ਨੂੰ ਜਾਣ ਵਾਲੀ ਰੇਲ ਰੋਕਣ ਦੀ ਚੇਤਾਵਨੀ ਦਿਤੀ ਸੀ ਜਿਸਤੋਂ ਬਾਦ ਭਾਖੜਾ ਡੈਮ ਦੇ ਪ੍ਰੋਜੈਕਟ ਸੁਰੱਖਿਆ ਅਫਸਰ ਅਸ਼ਵਨੀ ਕੁਮਾਰ ਅਤਰੀ ਅਤੇ ਸਥਾਨਕ ਪੁਲਿਸ ਅਫਸਰ ਐਸ ਪੀ ਸਿੰਘ ਦੀ ਹਾਜ਼ਰੀ ਵਿੱਚ ਬੀ ਬੀ ਐਮ ਬੀ ਅਧਿਕਾਰੀਆਂ ਐਕਸੀਅਨ ਕੁਲਵੀਰ ਸਿੰਘ ਅਤੇ ਐਸ ਡੀ ਓ ਰਾਜਵੀਰ ਸਿੰਘ ਨੇ ਅੱਜ ਸਵੇਰੇ 08 ਵਜੇ ਤੱਕ ਹਰ ਹੀਲੇ ਰਸਤਾ ਚਾਲੂ ਕਰਨ ਦਾ ਭਰੋਸਾ ਦਿਤਾ ਸੀ ਪ੍ਰੰਤੂ ਅੱਜ ਸਵੇਰੇ ਸਾਢੇ ਅੱਠ ਵਜੇ ਤੱਕ ਜਦੋਂ ਕੋਈ ਵੀ ਅਧਿਕਾਰੀ ਉਸ ਸਥਾਨ ਤੇ ਨਾਂ ਪਹੁੰਚਿਆ ਤਾਂ ਪਿੰਡ ਵਾਸੀਆਂ ਨੇ ਰੇਲਵੇ ਲਾਇਨ ਤੇ ਜਾਮ ਲਗਾ ਦਿਤਾ ਅਤੇ ਭਾਖੜਾ ਡੈਮ ਤੋਂ ਵਾਪਸ ਆ ਰਹੀ ਗੱਡੀ ਨੂੰ ਰਾਹ ਵਿੱਚ ਹੀ ਰੋਕ ਦਿਤਾ। ਲੋਕਾਂ ਨੇ ਬੀ ਬੀ ਐਮ ਬੀ ਖਿਲਾਫ ਨਾਹਰੇਬਾਜੀ ਕੀਤੀ ਅਤੇ ਦਲਿਤਾਂ ਪ੍ਰਤੀ ਅਪਸ਼ਬਦ ਕਹਿਣ ਵਾਲੇ ਅਧਿਕਾਰੀ ਐਸ ਡੀ ਓ ਰਾਜਵੀਰ ਸਿੰਘ ਅਤੇ ਹੋਰਨਾਂ ਖਿਲਾਫ ਕਨੂੰਨੀ ਕਾਰਵਾਈ ਦੀ ਮੰਗ ਕੀਤੀ। ਪਿੰਡ ਦੇ ਸਰਪੰਚ ਹੇਮ ਰਾਜ ਅਤੇ ਵਾਰਡ ਮੈਂਬਰ ਚਰਨ ਦਾਸ ਦੀ ਅਗਵਾਈ ਵਿੱਚ ਲੱਗ ਭੱਗ 45 ਮਿੰਟ ਗੱਡੀ ਨੂੰ ਰੋਕਿਆ ਗਿਆ ਅਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ਵਿੱਚ ਸ਼ਕੁੰਤਲਾ ਦੇਵੀ, ਸਵਿੱਤਰੀ ਦੇਵੀ, ਜੋਤੀ ਦੇਵੀ, ਰਮਾ ਦੇਵੀ, ਸਿੰਦੋ ਦੇਵੀ ਸੁਨੀਤਾ ਦੇਵੀ, ਮੁਸਕਾਨ, ਕਸ਼ਮੀਰੋ ਦੇਵੀ, ਕਮਲਾ ਦੇਵੀ, ਬਸੰਬਰੀ ਦੇਵੀ, ਰਮੇਸ਼ ਕੁਮਾਰੀ, ਆਸ਼ੂ, ਬਿੰਦਰ, ਅੰਜੂ, ਦੇਈ, ਕ੍ਰਿਸ਼ਨਾ ਦੇਵੀ, ਅੰਜਲੀ, ਰਾਣੋ, ਤ੍ਰਿਪਤਾ ਦੇਵੀ,  ਗੀਤਾ ਦੇਵੀ, ਸ਼ਿੰਦੋ, ਅੰਕਿਤਾ, ਕੁਲਦੀਪ ਚੰਦ, ਕੇਵਲ ਕੁਮਾਰ, ਜਸਵੰਤ ਕੁਮਾਰ, ਰਾਮਜੀ ਦਾਸ, ਓਮ ਪ੍ਰਕਾਸ਼, ਪਿਆਰਾ ਲਾਲ, ਕੁਲਵੰਤ ਸਿੰਘ, ਮੋਹਨ ਲਾਲ, ਨਿਤਿਨ, ਰਾਘੂ, ਜਤਿਨ, ਵਿਜੈ ਕੁਮਾਰ, ਸੁਖਦੇਵ ਸਿੰਘ, ਸ਼ਸ਼ੀ ਕੁਮਾਰ, ਮੋਨੂੰ, ਨੀਨੂੰ, ਰਾਮ ਦਾਸ, ਰਿੱਕੀ, ਲਵਲੀ, ਜਸਵੀਰ ਚੰਦ, ਸੰਜੁ, ਰਿੰਕੂ, ਸੰਜੀਵ ਕੁਮਾਰ, ਓਮ ਪ੍ਰਕਾਸ਼, ਰਾਹੁਲ, ਰੋਹਿਤ, ਰਾਜੂ ਆਦਿ ਹਾਜਰ ਸਨ। ਇਸਤੋਂ ਬਾਦ ਘਟਨਾ ਸਥਾਨ ਤੇ ਸਥਾਨਕ ਪੁਲਿਸ ਅਧਿਕਾਰੀ ਐਸ ਐਚ ਓ ਐਸ ਪੀ ਸਿੰਘ ਦੀ ਅਗਵਾਈ ਵਿੱਚ ਪੁਲਿਸ ਅਧਿਕਾਰੀ ਅਤੇ ਬੀ ਬੀ ਐਮ ਬੀ ਦੇ ਅਧਿਕਾਰੀ ਪਹੁੰਚੇ। ਇਨ੍ਹਾਂ ਅਧਿਕਾਰੀਆਂ ਨੇ ਲੋਕਾਂ ਦੇ ਰੋਸ ਪ੍ਰਦਰਸ਼ਨ ਅਤੇ ਬੀ ਬੀ ਐਮ ਬੀ ਅਧਿਕਾਰੀਆਂ ਖਿਲਾਫ ਕੀਤੀ ਗਈ ਨਾਹਰੇਬਾਜ਼ੀ ਤੋਂ ਬਾਦ ਪੁਲਿਸ ਅਫਸਰ ਐਸ ਐਚ ਓ ਐਸ ਪੀ ਸਿੰਘ ਦੀ ਹਾਜਰੀ ਵਿੱਚ ਰਸਤਾ ਖੋਲਿਆ ਜਿਸਤੋਂ ਬਾਦ ਲੋਕਾਂ ਨੇ ਜਾਮ ਹਟਾਇਆ।