ਆਦਿ ਧਰਮੀ ਕੌਮ ਦਾ ਜੁਝਾਰੂ ਸਪੂਤ, ਸਮਾਜ ਸੇਵਕ ਅਤੇ ਚਿੰਤਕ, ਸੀ. ਐਲ ਚੁੰਬਰ ਸਦੀਵੀ ਵਿਛੋੜਾ ਦੇ ਗਿਆ।  

 7 ਫਰਵਰੀ , ਆਦਿ ਧਰਮੀ ਕੌਮ ਦੇ ਅਨਮੋਲ ਹੀਰੇ ਸੀ .ਐਲ. ਚੁੰਬਰ  ਦਾ ਸਿਹਤ ਖਰਾਬੀ ਦੇ ਕਾਰਣ 6 ਫਰਵਰੀ ਸ਼ਾਮ ਨੂੰ ਦੇਹਾਂਤ ਹੋ ਗਿਆ ।  ਅੱਜ 7 ਫਰਵਰੀ ਨੂੰ ਉਨ੍ਹਾ ਦਾ ਸੰਸਕਾਰ ਜਲੰਧਰ ਵਿਖੇ ਕਰ ਦਿੱਤਾ ਗਿਆ ਸ਼੍ਰੀ ਚੁੰਬਰ 2 ਮਾਰਚ 1958 ਨੂੰ  ਪਿਤਾ ਸ਼੍ਰੀ ਪੰਜਾਬ ਰਾਏ ਅਤੇ ਮਾਤਾ ਬਿਸ਼ਨ ਕੌਰ ਦੇ ਘਰ ਜਨਮੇ ਸਨ।  ਉਹ ਆਪਣੇ ਪਿੱਛੇ ਮਾਤਾ ਬਿਸ਼ਨ ਕੌਰ ਸੁਪਤਨੀ ਸੰਤੋਸ਼ ਕੁਮਾਰੀ ਚੁੰਬਰ, ਦੋ ਬੇਟੇ (ਕੁਮਾਰਜੀਵ ਚੁੰਬਰ ਅਤੇ ਜਨਸੰਗਰਾਮ ਚੁੰਬਰ) ਅਤੇ ਦੋ ਬੇਟੀਆਂ ਰਵਜੋਤ ਅਤੇ ਅਮਨਦੀਪ ਛੱਡ ਗਏ ਹਨ। ਚੁੰਬਰ ਜੀ ਬਹੁਤ ਹੀ ਸੂਝਵਾਵ ਚਿੰਤਕ, ਸਮਾਜ ਸੇਵਕ, ਰਾਜਨੀਤਕ ਮਾਮਲਿਆਂ ਵਿਚ ਸੋਝੀ ਰੱਖਣ ਵਾਲੇ, ਬਹੁਤ ਹੀ ਉੱਤਮ ਦਰਜੇ ਦੇ ਪੱਤਰਕਾਰ, ਸਾਹਿਤਕਾਰ ਅਤੇ ਬਹੁਤ ਹੀ ਦਿਆਲੂ ਇਨਸਾਨ ਸਨ।  ਬੀ. ਐਸ. ਪੀ ਦੇ ਅਰੰਭਿਕ ਦਿਨਾਂ ਵਿਚ ਬਾਬੂ ਕਾਂਸ਼ੀ ਰਾਮ ਜੀ ਦੇ ਖਾਸ ਭਰੋਸੇਯੋਗ ਸਾਥੀਆਂ ਵਿਚ ਚੁੰਬਰ ਜੀ ਦਾ ਨਾਮ ਵੀ ਖਾਸ ਸੀ।  ਉਨ੍ਹਾਂ ਨੇ ਬਾਬੂ ਜੀ ਦੇ ਨਾਲ ਪਾਰਟੀ ਲਈ ਬਹੁਤ ਸੇਵਾ ਨਿਭਾਈ।  ਉਹ ਆਦਿਧਰਮ ਮੰਡਲ ਦੇ ਬਾਨੀ ਗ਼ਦਰੀ ਯੋਧੇ ਬਾਬੂ ਮੰਗੂੰ ਰਾਮ ਆਦਿ ਧਰਮ ਦੇ ਪਰਚਾਰ ਅਤੇ ਪਸਾਰ ਦੇ ਦੀਵਾਨੇ ਸਨ । ਉਨ੍ਹਾਂ ਸਾਰੀ ਉਮਰ ਹੀ ਆਪਣੇ ਸਮਾਜ ਦੀ ਭਲਾਈ ਲਈ ਕੋਸ਼ਿਸ਼ਾਂ ਅਤੇ ਸੰਘਰਸ਼ ਜਾਰੀ ਰੱਖਿਆ।  ਉਹ ਕਿਤਾਬਾਂ ਪੜ੍ਹਨ ਦੇ ਬਹੁਤ ਹੀ ਸ਼ੌਕੀਨ ਸਨ ਅਤੇ ਜਰੂਰੀ ਘਰੇਲੂ ਖਰਚਿਆਂ ਵਿੱਚ ਕਟੌਤੀ ਕਰਕੇ ਬੱਚਤ ਕੀਤੇ ਪੈਸਿਆਂ ਦੀਆਂ ਵੀ ਕਿਤਾਬਾਂ ਹੀ ਖਰੀਦਦੇ ਸਨ।  ਉਹ ਬਹੁਤ ਹੀ ਗਿਆਨਵਾਨ ਇਨਸਾਨ ਸਨ।  ਇਨਾਂ ਦੀ ਬੇਵਕਤੀ ਮੌਤ ਸਮਾਜ ਨੂੰ ਇਕ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ।  ਇਸ ਦੁਖ ਦੀ ਘੜੀ ਵਿਚ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਯੂ ਏ ਈ ਪਰਿਵਾਰ ਨਾਲ ਹਮਦਰਦੀ ਪਰਗਟ ਕਰਦੀ ਹੈ ਅਤੇ ਚੁੰਬਰ ਜੀ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕਰਦੀ ਹੈ।