ਕੰਨਿਆ ਭਰੂਣ ਹੱਤਿਆ ਰੋਕਣ ਲਈ ਜਾਗ੍ਰਿਤੀ ਪ੍ਰੋਗਰਾਮ ਕਰਵਾਇਆ ਗਿਆ। 

25 ਨਵੰਬਰ, 2015 ( ਕੁਲਦੀਪ ) ਔਰਤ ਤੋਂ ਬਿਨਾਂ ਸਮਾਜ ਅਧੂਰਾ ਹੈ ਅਤੇ ਔਰਤ ਦੇ ਵਿਕਾਸ ਤੋਂ ਬਿਨਾਂ ਸਮਾਜ ਅਤੇ ਦੇਸ਼ ਦਾ ਵਿਕਾਸ ਅਸੰਭਵ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਰਕਾਰੀ ਸਿਨੀਅਰ ਸੈਕੰਡਰੀ ਸਕੂਲ ਕਥੇੜਾ ਵਿੱਚ ਅਰਪਨ ਸੰਸਥਾ ਵਲੋਂ ਕਰਵਾਏ ਗਏ ਕੰਨਿਆ ਭਰੂਣ ਹੱਤਿਆ ਰੋਕਣ ਲਈ ਜਾਗ੍ਰਿਤੀ ਪ੍ਰੋਗਰਾਮ ਦੋਰਾਨ ਆਰ ਸੀ ਐਚ ਪ੍ਰੋਜੈਕਟ ਦੇ ਕੋਆਰਡੀਨੇਟਰ ਮੈਡਮ ਇੰਦੂ ਬਾਲਾ ਨੇ ਕੀਤਾ।  ਉਨ੍ਹਾਂ ਨੇ ਕਿਹਾਕਿ ਬੇਸ਼ਕ ਦੇਸ਼ ਵਿੱਚ ਕਨਿੰਆਵਾਂ ਦੀ ਪੂਜਾ ਕੀਤੀ ਜਾਂਦੀ ਹੈ ਪਰ ਦੂਜੇ ਪਾਸੇ ਕੁੱਝ ਲੋਕਾਂ ਵਲੋਂ ਕੁੜੀਆਂ ਨੂੰ ਨਫਰਤ ਦੀ ਨਜਰ ਨਾਲ ਦੇਖਿਆ ਜਾਂਦਾ ਹੈ ਅਤੇ ਕੁੜੀਆਂ ਦਾ ਜਨਮ ਤੋਂ ਪਹਿਲਾਂ ਗਰਭ ਵਿੱਚ ਹੀ ਕਤਲ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾਕਿ ਲੜਕੀਆਂ ਕਿਸੇ ਵੀ ਤਰਾਂ ਲੜਕਿਆਂ ਨਾਲੋਂ ਘੱਟ ਨਹੀਂ ਹਨ ਸਗੋਂ ਕਈ ਖੇਤਰਾਂ ਵਿੱਚ ਲੜਕਿਆਂ ਤੋਂ ਵੀ ਅੱਗੇ ਹਨ। ਉਹਨਾਂ ਨੇ ਕਿਹਾਕਿ ਜੇਕਰ ਲੜਕੀਆਂ ਨੂੰ ਵੀ ਲੜਕਿਆਂ ਦੇ ਬਰਾਬਰ ਪੜ੍ਹਣ ਅਤੇ ਵਿਕਾਸ ਕਰਨ ਦਾ ਮੌਕਾ ਦਿੱਤਾ ਜਾਵੇ ਤਾਂ ਉਹ ਵੀ ਅਪਣੇ ਮਾਪਿਆਂ ਦਾ, ਪਿੰਡ ਦਾ, ਸਮਾਜ ਦਾ ਅਤੇ ਦੇਸ਼ ਦਾ ਨਾਮ ਰੋਸ਼ਨ ਕਰ ਸਕਦੀਆਂ ਹਨ। ਉਨ੍ਹਾ ਦੱਸਿਆ ਕਿ ਇਸ ਮੁਹਿੰਮ ਦਾ ਮੁਖ ਮੰਤਵ ਕੰਨਿਆਵਾਂ ਦੀ ਹੋ ਰਹੀ ਭਰੂਣ ਹੱਤਿਆ ਨੂੰ ਰੋਕਣਾ ਅਤੇ ਸਮਾਜ ਵਿੱਚ ਹੋ ਰਹੀਆਂ ਤ੍ਰਿਸਕਾਰ ਦੀਆਂ ਘਟਨਾਵਾਂ ਨੂੰ ਠੱਲ ਪਾਉਣਾ ਹੈ ਤਾਂ ਜੋਕਿ ਲੜਕੀਆਂ ਨੂੰ ਵੀ ਸਨਮਾਨ ਦੀ ਨਿਗ੍ਹਾ ਨਾਲ ਹੀ ਦੇਖਿਆ ਜਾਵੇ। ਸਕੂਲ ਦੇ ਪ੍ਰਿੰਸੀਪਲ ਮੈਡਮ ਪਰਵਿੰਦਰ ਕੌਰ ਦੂਆ ਨੇ ਕਿਹਾ ਕਿ ਔਰਤਾਂ ਕਿਸੇ ਵੀ ਤਰਾਂ ਪੁਰਸ਼ਾਂ ਦੇ ਮੁਕਾਬਲੇ ਪਿੱਛੇ ਨਹੀਂ ਹਨ ਇਸ ਲਈ ਉਨ੍ਹਾਂ ਨੂੰ  ਆਪਣੇ ਆਪ ਨੂੰ ਕਮਜ਼ੋਰ ਨਹੀ ਸਮਝਣਾ ਚਾਹੀਦਾ। ਇਸ ਮੋਕੇ ਉਨ੍ਹਾਂ ਨੇ ਸਮਾਜਿਕ ਕੁਰੀਤੀਆਂ ਕੰਨਿਆਂ ਭਰੂਣ ਹੱਤਿਆ, ਨਸ਼ੇ, ਦਾਜ ਪ੍ਰਥਾ ਆਦਿ ਨੂੰ ਇਕਮੁੱਠ ਹੋ ਕੇ ਸਮਾਜ ਵਿਚੋਂ ਖਤਮ ਕਰਨ ਦੀ ਅਪੀਲ ਕੀਤੀ। ਅਰਪਨ ਦੇ ਡਾਇਰੈਕਟਰ ਕੁਲਦੀਪ ਚੰਦ ਨੇ ਔਰਤਾਂ ਲਈ ਬਣੇ ਹੋਏ ਕਨੂੰਨਾਂ ਦਹੇਜ ਵਿਰੋਧੀ ਕਨੂੰਨ, ਘਰੇਲੂ ਹਿੰਸਾ ਵਿਰੋਧੀ ਕਨੂੰਨ, ਪੀ ਐਨ ਡੀ ਟੀ ਐਕਟ ਆਦਿ ਬਾਰੇ ਵਿਸਥਾਰ ਵਿੱਚ ਦੱਸਿਆ। ਉਹਨਾਂ ਨੇ ਸਰਕਾਰ ਵਲੋਂ ਸ਼ੁਰੁ ਕੀਤੀ ਗਈ ਮੁੱਫਤ ਕਨੂੰਨੀ ਸਹਾਇਤਾ ਪ੍ਰੋਗਰਾਮ ਵਾਰੇ ਵੀ ਵਿਸਥਾਰ ਵਿੱਚ ਦੱਸਿਆ। ਇਸ ਮੌਕੇ ਤੇ ਸਕੂਲ ਦੇ ਬੱਚਿਆਂ ਪੂਜਾ, ਨੀਰਜ਼, ਆਂਚਲ, ਮਨਦੀਪ, ਬਬੀਤਾ, ਜੋਤੀ, ਸਪਨਾ, ਗੋਰੀ, ਨੀਸ਼ਾ ਆਦਿ ਨੇ ਸਮਾਜ ਵਿੱਚ ਲੜਕੀਆਂ ਦੀ ਹਾਲਤ ਬਾਰੇ ਅਪਣੇ ਵਿਚਾਰ ਦੱਸੇ ਅਤੇ ਇਸ ਬੁਰਾਈ ਨੂੰ ਖਤਮ ਕਰਨ ਦਾ ਸੱਦਾ ਦਿਤਾ। ਇਸ ਮੌਕੇ ਤੇ ਸਕੂਲ ਅਧਿਆਪਕ ਮੈਡਮ ਸੁਨੀਤਾ, ਕਿਰਨ ਆਦਿ ਨੇ ਵੀ ਲੜਕੀਆਂ ਨੂੰ ਪੇਸ ਆ ਰਹੀਆਂ ਸਮਸਿਆਵਾਂ ਬਾਰੇ ਜਾਣਕਾਰੀ ਦਿਤੀ।
ਕੁਲਦੀਪ ਚੰਦ 
9417563054