ਸ਼੍ਰੀ ਗੁਰੂ ਰਵਿਦਾਸ ਮੰਦਿਰ ਨੰਗਲ ਵਿੱਚ ਸਤਿਗੁਰੂ ਰਵਿਦਾਸ ਜੀ ਦਾ ਜੋਤੀ ਜੋਤੀ ਦਿਵਸ ਮਨਾਇਆ ਗਿਆ

16 ਜੂਨ, 2015 ( ਕੁਲਦੀਪ ਚੰਦ) ਸ਼੍ਰੀ ਗੁਰੂ ਰਵਿਦਾਸ ਮੰਦਰ ਪੁਰਾਣਾ 16 16 ਜੂਨ, 2015 ( ਕੁਲਦੀਪ ਚੰਦ) ਸ਼੍ਰੀ ਗੁਰੂ ਰਵਿਦਾਸ ਮੰਦਰ ਪੁਰਾਣਾਗੁਰੂਦੁਆਰਾ ਨੰਗਲ ਵਿੱਚ ਸ਼੍ਰੀ ਗੁਰੂ ਰਵਿਦਾਸ ਧਾਰਮਿਕ ਸਭਾ ਨੰਗਲ ਵਲੋਂ ਸੰਗਰਾਦ ਦਾ ਦਿਹਾੜਾ ਅਤੇ ਸ਼੍ਰੀ ਗੁਰੂ ਰਵਿਦਾਸ ਜੀ ਦਾ ਜੋਤੀ ਜੋਤ ਦਿਵਸ ਮਨਾਇਆ ਗਿਆ। ਇਸ ਸਬੰਧੀ ਕਰਵਾਏ ਗਏ ਇੱਕ ਧਾਰਮਿਕ ਸਮਾਗਮ ਵਿੱਚ ਮਨਜੀਤ ਸਿੰਘ, ਚੰਨਣ ਸਿੰਘ, ਤਰਸੇਮ ਚੰਦ, ਕੇਵਲ ਕੁਮਾਰ, ਸਰਦਾਰੀ ਲਾਲ, ਅਮ੍ਰਿਤਪਾਲ ਸਿੰਘ ਅੰਕੂ ਆਦਿ ਨੇ ਰਸਭਿੰਨੇ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ ਅਤੇ ਗੁਰਬਾਣੀ ਦਾ ਪ੍ਰਚਾਰ ਕੀਤਾ। ਇਸ ਮੌਕੇ ਸਭਾ ਦੇ ਆਗੂਆਂ ਪ੍ਰਧਾਨ ਦੋਲਤ ਰਾਮ ਅਤੇ ਸਕੱਤਰ ਤਰਸੇਮ ਚੰਦ ਨੇ ਸ਼੍ਰੀ ਗੁਰੂ ਰਵਿਦਾਸ ਜੀ ਦੇ ਜੀਵਨ ਅਤੇ ਫਲਸਫੇ ਸਬੰਧੀ ਭਰਪੂਰ ਵਿਚਾਰ ਆਈ ਸੰਗਤ ਨਾਲ ਸਾਂਝੇ ਕੀਤੇ। ਇਸ ਮੋਕੇ ਗੁਰੂ ਦਾ ਲੰਗਰ ਅਤੁਟ ਵਰਤਾਇਆ ਗਿਆ। ਇਸ ਮੋਕੇ ਸਭਾ ਦੇ ਪ੍ਰਧਾਨ ਦੋਲਤ ਰਾਮ, ਸਕੱਤਰ ਤਰਸੇਮ ਚੰਦ, ਮਨਜੀਤ ਕੁਮਾਰ, ਸੁਰਿੰਦਰ ਕੁਮਾਰ, ਸੁਰਜੀਤ ਸਿੰਘ, ਨਿਰਮਲ ਸਿੰਘ, ਸ਼ਿਵ ਕੁਮਾਰ, ਅਸ਼ਵਨੀ ਕੁਮਾਰ, ਗੁਰਦਿਆਲ ਸਿੰਘ, ਤਰਸੇਮ ਲਾਲ, ਆਤਮਾ ਰਾਮ, ਬਕਾਨੂੰ ਰਾਮ, ਮੰਗਤ ਰਾਮ, ਵਿਜੇ ਕੁਮਾਰ, ਚੰਨਣ ਸਿੰਘ, ਮੱਘਰ ਸਿੰਘ, ਸਰਦਾਰੀ ਲਾਲ, ਅਸ਼ੋਕ ਕੁਮਾਰ, ਚਮਨ ਲਾਲ, ਰਾਮ ਪ੍ਰਕਾਸ਼, ਬਿਹਾਰੀ ਲਾਲ, ਡਾਕਟਰ ਬਨਾਰਸੀ ਦਾਸ, ਮਹਿੰਦਰ, ਚਮਨ ਲਾਲ, ਕੁਲਦੀਪ ਚੰਦ, ਜਤਿਨ, ਕੰਚਨ ਬਾਲਾ, ਸੁਨੀਤਾ ਦੇਵੀ,  ਕਿਰਨ ਬਾਲਾ, ਮੁਸਕਾਨ, ਬੇਬੀ, ਦਵਿੰਦਰ ਕੌਰ, ਕਮਲੇਸ਼ ਕੌਰ, ਨੀਲਮ ਰਾਣੀ, ਰਾਜ ਰਾਣੀ ਆਦਿ ਹਾਜਰ ਸਨ।  

ਕੁਲਦੀਪ ਚੰਦ
ਨੇੜੇ ਸਰਕਾਰੀ ਪ੍ਰਾਇਮਰੀ ਸਕੂਲ ਦੋਭੇਟਾ 
ਤਹਿਸੀਲ ਨੰਗਲ ਜਿਲ੍ਹਾ ਰੂਪਨਗਰ ਪੰਜਾਬ
9417563054
5mail: kuldipnangal0gmail,com