tumblr tracker

 

 

 

 

 

 

 

 

 

 

 

ਤਰੁਟੀਹੀਣ ਚੋਣ ਸੂਚੀਆਂ ਯਕੀਨੀ ਬਣਾਉਣ ਲਈ ਭਾਰਤੀ ਚੋਣ ਕਮਿਸ਼ਨ ਵਲੋਂ ਵਿਸਥਾਰਤ ਪ੍ਰੋਗਰਾਮ ਦੀ ਸ਼ੁਰੂਆਤ। ਵੋਟਰ ਦੇ ਵੋਟ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕੀਤਾ ਜਾਵੇਗਾ।

ਜਾਅਲੀ ਵੋਟਾਂ ਨੂੰ ਠਲ੍ਹ ਪਾਉਣ ਅਤੇ ਚੋਣਾਂ ਵਿਚ ਹੋਰ ਪਾਰਦਰਸ਼ਤਾ ਲਿਆਉਣ ਲਈ ਚੋਣ ਕਮਿਸ਼ਨ ਦੀ ਨਿਵੇਕਲੀ ਪਹਿਲ।

09 ਮਾਰਚ, 2015 ਕੁਲਦੀਪ ਚੰਦ) ਭਾਰਤੀ ਚੋਣ ਕਮਿਸ਼ਨ ਨੇ 'ਨੈਸ਼ਨਲ ਇਲੈਕਟੋਰਲ ਰੋਲ ਪਿਓਰੀਫਿਕੇਸ਼ਨ ਐਂਡ ਆਥੈਂਟੀਕੇਸ਼ਨ ਪ੍ਰੋਗਰਾਮ' (ਨੈਪਰਾਪ) ਦੀ ਸ਼ੁਰੁਆਤ ਕੀਤੀ ਹੈ ਤਾਂ ਜੋ ਵੋਟਰ ਸੂਚੀਆਂ ਦੀ ਸੁਧਾਈ ਕਰਕੇ ਉਨ੍ਹਾਂ ਨੂੰ ਤਰੁਟੀਹੀਣ ਬਣਾਇਆ ਜਾ ਸਕੇ। ਇਸ  ਮੁਹਿੰਮ  ਤਹਿਤ ਵੋਟਰ ਦੇ ਵੋਟਰ ਕਾਰਡ ਨੂੰ ਅਧਾਰ ਕਾਰਡ ਨਾਲ ਜੋੜਿਆ ਜਾਵੇਗਾ ਤਾਂ ਜੋ ਜਾਅਲੀ ਵੋਟਾਂ ਨੂੰ ਠੱਲ ਪਾਈ ਜਾ ਸਕੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਅਮਰਜੀਤ ਬੈਂਸ ਪੀ.ਸੀ.ਐਸ. ਚੋਣ ਅਫ਼ਸਰ-ਕਮ-ਉਪ ਮੰਡਲ ਮੈਜਿਟ੍ਰੈਟ ਨੇ ਦੱਸਿਆ ਕਿ ਚੋਣ ਕਮਿਸ਼ਨਰ ਹੁਣ ਆਧਾਰ ਕਾਰਡਾਂ ਨੂੰ ਵੋਟਰ ਸੂਚੀ ਨਾਲ ਜੋੜਨ ਦਾ ਕੰਮ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਕੰਮ ਦੇ 15 ਅਗਸਤ 2015 ਤੱਕ ਬਣ ਕੇ ਤਿਆਰ ਹੋਣ ਦੀ ਸੰਭਾਵਨਾ ਹੈ। ਉਨ੍ਹਂ ਕਿਹਾ ਕਿ ਇਸ ਸਕੀਮ ਤਹਿਤ ਪਹਿਲਾਂ ਉਨ੍ਹਾਂ ਵਿਅਕਤੀਆਂ ਦੇ ਨਾਮ ਵੋਟਰ ਸੂਚੀ ਨਾਲ ਜੋੜੇ ਜਾਣਗੇ, ਜਿਨ੍ਹਾਂ ਦੇ ਆਧਾਰ ਕਾਰਡ ਬਣ ਚੁੱਕੇ ਹਨ। ਇਸ ਤਹਿਤ ਉਪ ਮੰਡਲ ਦੇ  ਵਿਚ ਪੈਂਦੇ  ਵਿਧਾਨ ਸਭਾ ਹਲਕੇ 49- ਸ੍ਰੀ ਅਨੰਦਪੁਰ ਸਾਹਿਬ ਦੇ ਵੋਟਰਾਂ ਦੇ ਫੋਟੋ ਸ਼ਨਾਖਤੀ ਕਾਰਡਾਂ ਨੂੰ ਅਧਾਰ ਕਾਰਡ ਨਾਲ ਲਿੰਕ ਕਰਨ ਦਾ ਕੰਮ ਵੋਟਰ ਸੂਚੀ ਵਿਚ ਦੋਹਰੇ ਨਾਮਾਂ ਦੀ ਕਟੌਤੀ ਅਤੇ ਵੋਟਰ ਸੂਚੀ ਵਿਚ ਦਰਜ ਗਲਤ ਇੰਦਰਾਜਾਂ ਦੀ ਦਰੁਸਤੀ ਲਈ  'ਨੈਸ਼ਨਲ ਇਲੈਕਟੋਰਲ ਰੋਲ ਪਿਓਰੀਫਿਕੇਸ਼ਨ ਐਂਡ ਆਥੈਂਟੀਕੇਸ਼ਨ ਪ੍ਰੋਗਰਾਮ'  (ਨੈਪਰਾਪ) ਦੀ ਤਿੰਨ ਮਾਰਚ ਤੋਂ ਸ਼ੁਰੂਆਤ ਕੀਤੀ ਜਾ ਚੁਕੀ ਹੈ। ਉਪ ਮੰਡਲ ਮੈਜਿਟ੍ਰੈਟ ਨੇ ਦੱਸਿਆ ਕਿ ਵੋਟਰ ਵਲੋਂ ਆਪਣੇ ਆਧਾਰ ਕਾਰਡ ਨੰਬਰ ਨੂੰ ਵੋਟਰ ਕਾਰਡ ਨਾਲ ਜੋੜਨ ਲਈ ਭਾਰਤ ਚੋਣ ਕਮਿਸ਼ਨ ਦੀ ਵੈਬਸਾਈਟ ਈਸੀਆਈ ਡਾਟ ਜੀਓਵੀ ਡਾਟ ਇਨ (eci.gov.in) ਤੇ ਬਣੇ ਰਾਸ਼ਟਰੀ ਵੋਟਰ ਸਰਵਿਸ ਪੋਰਟਲ ਤੇ ਜਾਕੇ ਆਧਾਰ ਨੰਬਰ ਲਿੰਕ ਕਰਕੇ, 51969 ਤੇ ਐਸ.ਐਮ.ਕਰਕੇ, ਟੋਲ ਫਰੀ ਨੰਬਰ 1950 ਤੇ ਕਾਲ ਕਰਕੇ ਵੀ ਆਪਣੇ ਆਧਾਰ ਕਾਰਡ ਨੂੰ ਵੋਟਰ ਕਾਰਡ ਨਾਲ ਜੋੜਿਆ ਜਾ ਸਕਦਾ ਹੈ। ਉਨ੍ਹਾਂ ਇਹ ਵੀ  ਦੱਸਿਆ ਕਿ ਇਸ ਸਬੰਧੀ ਬੀ.ਐਲ.ਓ. ਘਰ-ਘਰ ਜਾ ਕੇ ਵੋਟਰ ਦਾ ਆਧਾਰ ਨੰਬਰ ਪ੍ਰਾਪਤ ਕਰਨਗੇ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਅਤੇ ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਵਲੋਂ ਵੋਟਰ ਸਹੂਲਤ ਕੇਂਦਰ, ਈ-ਸੇਵਾ ਕੇਂਦਰ ਅਤੇ ਨਾਗਰਿਕ ਸਹੂਲਤ ਕੇਂਦਰ ਦੀ ਸਹਾਇਤਾ ਨਾਲ ਆਧਾਰ ਕਾਰਡ ਨੰਬਰ ਇਕੱਠਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਉਪਰੋਕਤ ਅਨੁਸਾਰ ਇਕੱਠੇ ਕੀਤੇ ਗਏ ਆਧਾਰ ਕਾਰਡ ਨੰਬਰ ਐਨ.ਵੀ.ਐਸ.ਪੀ. (ਨੈਸ਼ਨਲ ਵੋਟਰ ਸਰਵਿਸ ਪੋਰਟਲ) 'ਤੇ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਵਲੋਂ ਦਰਜ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਘਰ-ਘਰ ਜਾ ਕੇ ਸਰਵੇ ਕਰਨ ਸਮੇਂ ਬੂਥ ਲੈਵਲ ਅਫ਼ਸਰਾਂ ਨੂੰ ਨਵੀਂ ਵੋਟ ਦਰਜ ਕਰਵਾਉਣ ਲਈ ਫਾਰਮ ਨੰਬਰ 6 ਅਤੇ ਪਹਿਲਾਂ ਦਰਜ ਵੋਟ ਵਿਚ ਕਿਸੇ ਕਿਸਮ ਦੀ ਦਰੁੱਸਤੀ ਲਈ ਫਾਰਮ ਨੰਬਰ 8 ਵੀ ਭਰਕੇ ਦਿੱਤਾ ਜਾ ਸਕਦਾ ਹੈ। ਉਨ੍ਹਾਂ ਇਹ ਵੀ  ਦੱਸਿਆ ਕਿ ਇਸ ਸਬੰਧੀ ਜਾਗਰੂਕਤਾ ਲਿਆਉਣ ਲਈ ਉਪ ਮੰਡਲ  ਵਿਚ ਸਥਾਪਿਤ ਸਾਰੇ ਪੋਲਿੰਗ ਸਟੇਸ਼ਨਾਂ 'ਤੇ 12 ਅਪ੍ਰੈਲ 2015 ਦਿਨ ਐਤਵਾਰ ਨੂੰ ਸਪੈਸ਼ਲ ਕੈਂਪ ਲਗਾਇਆ ਜਾਵੇਗਾ ਇਸ ਤੋਂ ਇਲਾਵਾ ਹਰੇਕ ਮਹੀਨੇ ਦੌਰਾਨ ਕਿਸੇ ਇੱਕ ਐਤਵਾਰ ਨੂੰ ਪੋਲਿੰਗ ਬੂਥਾਂ ਤੇ ਸਪੈਸ਼ਲ ਕੈਂਪ ਵੀ ਲਗਾਏ ਜਾਣਗੇ। ਸ੍ਰੀ ਅਮਰਜੀਤ ਬੈਂਸ ਨੇ ਉਪ ਮੰਡਲ ਦੇ ਵੋਟਰਾਂ ਨੂੰ  ਆਪਣਾ ਅਧਾਰ ਨੰਬਰ ਉਕਤ ਵਿਧੀਆਂ ਰਾਹੀਂ ਚੋਣ ਕਮਿਸ਼ਨ ਕੋਲ ਰਜਿਸਟਰ ਕਰਵਾ ਕੇ ਜ਼ਿੰਮੇਂਵਾਰ ਨਾਗਰਿਕ ਅਤੇ ਵੋਟਰ ਹੋਣ ਦਾ ਪ੍ਰਮਾਣ ਦੇਣ ਦੀ ਅਪੀਲ ਵੀ ਕੀਤੀ।

ਕੁਲਦੀਪ ਚੰਦ
9417563054