ਅਜਮਾਨ ਵਿਖੇ ਸਤਿਗੁਰੂ ਰਵਿਦਾਸ ਜੀ ਦਾ ਆਗਮਨ ਦਿਵਸ ਮਨਾਇਆ

06-02-2015 (ਅਜਮਾਨ ) ਧੰਨ ਧੰਨ ਸਾਹਿਬ ਸਤਿਗੁਰੂ ਰਵਿਦਾਸ ਜੀ ਮਹਾਰਾਜ ਦਾ 638ਵਾਂ ਆਗਮਨ ਦਿਵਸ  ਅੱਜ ਅਜਮਾਨ ਗੁਰੂਘਰ ਵਿਖੇ ਬਹੁਤ ਹੀ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਗਿਆ ਸ਼ੁੱਕਰਵਾਰ ਸੁਭਾ ਵੇਲੇ  ਸ਼੍ਰੀ ਸੁਖਮਨੀ ਸਾਹਿਬ  ਦੇ ਪਾਠ ਅਤੇ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੀ ਬਾਣੀ ਦੇ ਪਾਠ ਕਰਨ ਉਪਰੰਤ ਕੀਰਤਨ ਦਰਬਾਰ ਸਜਾਏ ਗਏ ਬਹੁਤ ਸਾਰੇ ਕਥਾਵਾਚਕਾਂ ਅਤੇ ਕੀਰਤਨੀਆਂ ਨੇ ਗੁਰਬਾਣੀ ਕੀਰਤਨ ਅਤੇ ਸਤਿਗੁਰਾਂ ਦੀ ਮਹਿਮਾ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਭਾਰਤ ਤੋਂ ਖਾਸ ਤੌਰ ਤੇ ਆਏ ਮਨਜੀਤ ਕੁਮਾਰ,  ਕੇਵਲ ਸਿੰਘ, ਮੰਗਤ ਰਾਮ ਅਤੇ ਸਤਨਾਮ ਸਿੰਘ ਨੇ ਸੰਗਤਾਂ ਨੂੰ ਕੀਰਤਨ ਨਾਲ ਨਿਹਾਲ ਕੀਤਾ। ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਦੇ ਹੈਡ ਗ੍ਰੰਥੀ  ਭਾਈ ਕਮਲਰਾਜ ਸਿੰਘ ਭਾਈ ਮਨਜੀਤ ਸਿੱਘ ਗਿੱਦਾ, ਭਾਈ ਰੂਪ ਲਾਲ,  ਭਾਈ ਸੁੱਖਪਾਲ ਅਲੀ ਮੂਸਾ ਵਾਲੇ ਤੇ ਇਨ੍ਹਾਂ ਦੇ ਸਾਥੀ, ਧਰਮਿੰਦਰ ਸਿੰਘ  ਬਾਬਾ ਸੁਰਜੀਤ ਜੀ ਅਤੇ ਤਰੁਣ ਸਿੱਧੂ ਨੇ ਕੀਰਤਨ ਦੀ ਸੇਵਾ ਨਿਭਾਈ ਇੰਡੀਆਂ ਤੋਂ ਪੁੱਜੇ ਹੋਏ ਸੰਤ ਬਿੱਲਾ ਦਾਸ ਜੀ ਨੇ ਵੀ ਸੰਗਤਾਂ ਨੂੰ ਗੁਰਬਾਣੀ ਅਨੁਸਾਰ ਚੱਲਣ ਲਈ ਪ੍ਰੇਰਿਤ ਕੀਤਾ ਹਰੀਕਿਸ਼ਨ ਭੁੱਲਾਰਾਈ ਵਾਲੇ ਨੇ ਸੰਗਤਾਂ ਨਾਲ ਵਿਚਾਰ ਸਾਂਝੇ ਕਰਦਿਆਂ ਸਤਿਗੁਰਾਂ ਦੇ ਉਪਦੇਸ਼ਾਂ ਅਨੁਸਾਰ ਜੀਵਨ ਬਤੀਤ ਕਰਨ ਤੇ ਜ਼ੋਰ ਦਿੱਤਾ। ਆਬੂ ਧਾਬੀ, ਅਲੈਨ, ਕਲਬਾ, ਫੁਜੀਰਾ, ਖੁਰਫਕਾਨ, ਦਿੱਬਾ, ਉਮ ਅਲ ਕੁਈਨ, ਅਜਮਾਨ, ਸ਼ਾਰਜਾ, ਦੈਦ, ਦੁਬਈ, ਜਬਲ ਅਲੀ ਅਤੇ ਰਾਸ ਅਲ ਖੇਮਾਂ ਦੇ ਕਈ ਇਲਾਕਿਆਂ ਤੋਂ  ਸੰਗਤ ਬੱਸਾਂ ਭਰ ਭਰਕੇ ਇਸ ਸਮਾਗਮ ਵਿੱਚ ਪਹੁੰਚੀ ਉੱਘੇ ਉਸਤਾਦ ਗ਼ਜ਼ਲਗੋ ਜਨਾਬ ਅਮ੍ਰੀਕ ਗ਼ਾਫ਼ਿਲ ਜੀ ਤਕਰੀਬਨ 450 ਕਿਲੋਮੀਟਰ ਦਾ ਸਫਰ ਤਹਿ ਕਰਕੇ ਇਸ ਸਮਾਗਮ ਵਿਚ ਪਹੁੰਚੇ। ਭਾਈ ਬਿੱਟੂ ਰਾਮ ਜੀ ਤੇ ਉਨ੍ਹਾਂ ਦੇ ਸਾਥੀ ਆਬੂ ਧਾਬੀ ਤੋਂ ਖਾਸ ਕਰਕੇ ਇਸ ਸਮਾਗਮ ਵਿੱਚ ਪਹੁੰਚੇ। ਭਾਈ ਹਰਜੀਤ ਸਿੰਘ ਤੱਖਰ ਅਤੇ ਬੀਬੀ ਕੁਲਵਿੰਦਰ ਕੌਰ ਕੋਮਲ ( ਚੇਅਰਪਰਸਨ ਸਪਰਿੰਗਡੇਲ ਸਕੂਲ ਸ਼ਾਰਜਾ) ਨੇ ਵੀ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ।ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਦੇ ਪਰਧਾਨ  ਰੂਪ ਸਿੱਧੂ ਨੇ ਸੰਗਤਾਂ ਨੂੰ ਸੁਸਾਇਟੀ ਦੀਆਂ ਉਪਲੱਬਧੀਆਂ ਬਾਰੇ ਦੱਸਿਆਂ ਅਤੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਇਸ ਸਮਾਗਮ ਵਾਸਤੇ ਲੰਗਰ  ਦੇ ਸਾਰੇ ਕਰਿਆਨੇ ਦੀ ਸੇਵਾ ਭਾਈ ਟਹਿਲ ਸਿੰਘ ਵਲੋਂ ਕੀਤੀ ਗਈ। ਕੁੱਲ ਮਠਿਆਈਆਂ ਅਤੇ ਰਾਸ ਅਲਖੇਮਾਂ ਤੋਂ ਬੱਸਾਂ ਦੀ ਸੇਵਾ ਸੁਸਾਇਟੀ ਦੇ ਚੇਅਰਮੈਨ ਸ਼੍ਰੀ ਬਖਸ਼ੀ ਰਾਮ ਜੀ ਪਾਲ ਵਲੋਂ ਕੀਤੀ ਗਈ ਅਤੇ ਸਬਜ਼ੀ ਦੀ ਸੇਵਾ ਸ਼੍ਰੀ ਅਜੇ ਕੁਮਾਰ ਵਲੋਂ ਹੋਈ ਸੁਸਾਇਟੀ ਦੇ ਚੇਅਰਮੈਨ ਸ਼੍ਰੀ ਬਖਸ਼ੀ ਰਾਮ ਪਾਲ ਅਤੇ ਪਰਧਾਨ ਰੂਪ ਸਿੱਧੂ  ਨੇ  ਸੰਤ ਬਿੱਲਾ ਦਾਸ ਅਤੇ ਬਾਕੀ ਸਾਰੇ ਮਹਿਮਾਨਾਂ ਅਤੇ ਸੇਵਾਦਾਰਾਂ ਨੂੰ ਗੁਰੂਘਰ ਦੇ ਸਿਰੋਪੇ ਭੇਟ ਕੀਤੇ ਸ਼੍ਰੀ ਰੂਪ ਸਿੱਧੂ ਨੇ ਸਮੂਹ ਸੁਸਾਇਟੀ ਮੈਂਬਰਾਂ ਦਾ ਇਸ ਸਮਾਗਮ ਨੂੰ ਸਫਲ ਬਨਾਉਣ ਲਈ ਧੰਨਵਾਦ ਕਰਦੇ ਹੋਏ, ਬਖਸ਼ੀ ਰਾਮ ਪਾਲ, ਕਮਲਰਾਜ ਸਿੰਘ, ਬਲਵਿੰਦਰ ਸਿੰਘ , ਬਾਬਾ ਪਰਮਜੀਤ, ਬਿੱਕਰ ਸਿੰਘ, ਅਜੇ ਕੁਮਾਰ, ਚਰਨਦਾਸ, ਸੁਖਜਿੰਦਰ ਸਿੰਘ, ਤਿਲਕ ਰਾਜ, ਜਸਬੀਰ ਕੁਮਾਰ ਅਲੈਨ ਵਾਲੇ ਅਤੇ ਸਰੂਪ ਸਿੰਘ ਦਾ ਖਾਸ ਜ਼ਿਕਰ ਕੀਤਾ।  ਚਾਹ ਪਕੌੜੇ ਅਤੇ ਗੁਰੂ ਦਾ ਲੰਗਰ ਦਿਨ ਭਰ ਅਤੁੱਟ ਵਰਤਦਾ ਰਿਹਾ। ਮੰਚ ਸਕੱਤਰ ਦੀ ਸੇਵਾ ਸ਼੍ਰੀ ਬਲਵਿੰਦਰ ਸਿੰਘ ਨੇ ਨਿਭਾਈ।