ਯੂ. ਏ. ਈ ਵਿੱਚ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ ਆਗਮਨ ਦਿਵਸ ਨੂੰ ਸਮ੍ਰਪਿਤ

ਰਾਸ ਅਲ ਖੇਮਾਂ ਵਿਖੇ ਕੀਰਤਨ ਦਰਬਾਰ ਸਜਿਆ

ਆਗਮਨ ਦਿਵਸ ਸਮਾਗਮ 6 ਫਰਵਰੀ ਨੂੰ ਅਜਮਾਨ ਵਿਖੇ ਮਨਾਇਆ ਜਾਵੇਗਾ

04 ਫਰਵਰੀ, 2015 (ਰਾਸ ਅਲ ਖੇਮਾਂ) ਯੂ. ਏ. ਈ ਵਿੱਚ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ ਆਗਮਨ ਦਿਵਸ ਨੂੰ ਸਮ੍ਰਪਿਤ ਸੰਧਿਆ ਫੇਰੀ ਕੀਰਤਨ ਦਰਬਾਰਾਂ ਦੀ ਲੜੀ ਦਾ ਅੱਜ ਦਾ ਕੀਰਤਨ ਦਰਬਾਰ ਸ਼੍ਰੀ ਬਖਸ਼ੀ ਰਾਮ ਜੀ ਦੀ ਕੰਪਨੀ ਦੇ ਕੈਂਪ ਰਾਸ ਅਲ ਖੇਮਾਂ ਸ਼ਹਿਰ ਵਿਖੇ ਸਜਾਇਆ ਗਿਆ। ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਅਤੇ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੀ ਬਾਣੀ ਦੇ ਜਾਪ ਉਪਰੰਤ ਕੀਰਤਨ ਅਤੇ  ਕਥਾ ਵਿਚਾਰਾਂ ਹੋਈਆਂ। ਕਈ ਸ਼ਹਿਰਾਂ ਚੋਂ ਸੰਗਤਾਂ ਨੇ ਆਕੇ ਹਾਜ਼ਰੀਆਂ ਲਗਵਾਈਆਂ।ਭਾਈ ਕਮਲਰਾਜ ਸਿੰਘ ( ਹੈਡ ਗ੍ਰੰਥੀ) , ਬਾਬਾ ਸੁਰਜੀਤ ਸਿੰਘ, ਰਮੇਸ਼ ਕੁਮਾਰ, ਜਗਤ ਰਾਮ  ਅਤੇ  ਰਤੁਨ ਸਿੱਧੂ ਨੇ ਕੀਰਤਨ ਦੀ ਸੇਵਾ ਕੀਤੀ। ਇੰਡੀਆ ਤੋਂ ਆਏ ਮਿਸ਼ਨਰੀ ਗਾਇਕ ਮਨਜੀਤ ਪਵਾਰ, ਭਾਈ ਸਤਨਾਮ ਸਿਘ, ਭਾਈ ਕੇਵਲ ਸਿੰਘ , ਭਾਈ ਮੰਗਤ ਰਾਮ ਹੁਰਾਂ ਨੇ ਸੰਗਤਾਂ ਨੂੰ ਰਸਭਿੰਨੇ ਕੀਰਤਨ ਨਾਲ ਨਿਹਾਲ ਕੀਤਾ। ਸੁਸਾਇਟੀ ਦੇ ਪਰਧਾਨ ਰੂਪ ਸਿੱਧੂ ਨੇ ਆਈਆਂ ਸੰਗਤਾਂ , ਕੀਰਤਨੀਆਂ, ਬੁਲਾਰਿਆਂ ਅਤੇ ਸਮੂਹ ਕਮਟੀ ਮੈਂਬਰਾਂ ਦਾ ਇਸ ਸਮਾਗਮ ਨੂੰ ਸਫਲ ਬਨਾਉਣ ਵਿਚ ਪਾਏ ਯੋਗਦਾਨ ਲਈ ਧੰਨਵਾਦ ਕੀਤਾ । ਸੁਸਾਇਟੀ ਦੇ ਚੇਅਰਮੈਨ ਸ਼੍ਰੀ ਬਖਸ਼ੀ ਰਾਮ ਜੀ ਵਲੋਂ ਕੀਰਤਨੀਆਂ ਨੂੰ ਸਿਰੋਪਿਆਂ ਨਾਲ ਨਿਵਾਜਿਆ। ਸੁਸਾਇਟੀ ਵਲੋਂ ਇਸ ਸਮਾਗਮ ਦੀ ਸੇਵਾ ਕਮਾਉਣ ਵਾਸਤੇ ਨਿਰਮਲ ਚੰਦ, ਧਨਪਤ ਰਾਏ ਤੇ ਹੋਰ ਸੇਵਾਦਾਰਾਂ ਨੂੰ। ਮੰਚ ਸਕੱਤਰ ਦੀ ਸੇਵਾ  ਸੈਕਟਰੀ ਬਲਵਿੰਦਰ ਸਿੰਘ ਨੇ ਨਿਭਾਈ । ਗੁਰੂ ਦੇ ਲੰਗਰ ਅਤੁੱਟ ਵਰਤਾਏ ਗਏ।