ਸ਼੍ਰੀ ਗੁਰੁ ਰਵਿਦਾਸ ਜੀ ਦਾ ਪ੍ਰਕਾਸ਼ ਉਤਸਵ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ।


03 ਫਰਵਰੀ 2015(
ਕੁਲਦੀਪ  ਚੰਦ  ਸ਼੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਉਤਸਵ ਇਲਾਕੇ ਵਿੱਚ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਲਾਕੇ ਵਿੱਚ ਪ੍ਰਕਾਸ਼ ਉਤਸੱਵ ਸਬੰਧੀ ਵਿਸ਼ਾਲ ਨਗਰ ਕੀਰਤਨ ਨਿਕਾਲਿਆ ਗਿਆ ਜੋ ਕਿ ਸ਼ਹਿਰ ਦੇ ਵੱਖ ਵੱਖ ਬਜਾਰਾਂ ਵਿਚੋਂ ਹੁੰਦੇ ਹੋਏ ਵਾਪਸ ਸ਼੍ਰੀ ਗੁਰੂ ਰਵਿਦਾਸ ਮੰਦਿਰ ਪੁਰਾਣਾ ਗੁਰੂਦੁਆਰਾ ਵਿਖੇ ਜਾਕੇ ਸਮਾਪਤ ਹੋਇਆ। ਨੰਗਲ ਸ਼ਹਿਰ ਵਿੱਚ ਸਥਿਤ ਸ਼੍ਰੀ ਗੁਰੂ ਰਵਿਦਾਸ ਮੰਦਿਰ ਪੁਰਾਣਾ ਗੁਰੂਦੁਆਰਾ ਵਿਖੇ ਕਰਵਾਏ ਗਏ ਸਮਾਗਮ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਤੋਂ ਬਾਦ ਕੀਰਤਨ ਕੀਤਾ ਗਿਆ ਅਤੇ ਤੱਖਤ ਸ਼੍ਰੀ ਕੇਸਗੜਸਾਹਿਬ ਤੋਂ ਆਏ ਹਜ਼ੂਰੀ ਰਾਗੀ ਕਮਲਦੀਪ ਸਿੰਘ ਨੇ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ ਅਤੇ ਫਲਸਫੇ ਬਾਰੇ ਚਾਨਣਾਂ ਪਾਇਆ ਅਤੇ ਸ਼੍ਰੀ ਗੁਰੂ ਰਵਿਦਾਸ ਜੀ ਵਲੋਂ ਚਲਾਈ ਗਈ ਸਮਾਜਿਕ ਬਰਾਬਰੀ ਦੀ ਲਹਿਰ ਨੂੰ ਕਾਇਮ ਰੱਖਣ ਦੀ ਪ੍ਰੇਰਣਾ ਦਿਤੀ। ਇਸ ਮੌਕੇ ਸਾਬਕਾ ਵਿਧਾਇਕ ਕਾਂਗਰਸੀ ਆਗੂ ਰਾਣਾ ਕੇਪੀ ਸਿੰਘ, ਭਾਜਪਾ ਆਗੂ ਅਰਵਿੰਦ ਮਿੱਤਲ, ਬਲਾਕ ਕਾਂਗਰਸ ਪ੍ਰਧਾਨ ਵਕੀਲ ਪਰਮਜੀਤ ਸਿੰਘ ਪੰਮਾ ਆਦਿ ਨੇ ਸਤਿਗੁਰੂ ਰਵਿਦਾਸ ਜੀ ਵਲੋਂ ਵਿਖਾਏ ਗਏ ਬੇਗਮਪੁਰੇ ਦੇ ਸਿਧਾਤ ਨੂੰ ਸਮਝਣ ਅਤੇ ਉਸਤੇ ਚੱਲਣ ਦੀ ਅਪੀਲ ਕੀਤੀ। ਇਸ ਮੋਕੇ ਤੇ ਪ੍ਰਧਾਨ ਦੋਲਤ ਰਾਮ, ਕੌਂਸਲਰ ਸੁਰਿੰਦਰ ਪੰਮਾ, ਸੁਰਜੀਤ ਸਿੰਘ, ਬਕਾਣੂ ਰਾਮ, ਨਿਰਮਲ ਸਿੰਘ, ਸ਼ਿਵ ਕੁਮਾਰ, ਸਤਪਾਲ, ਅਸ਼ਵਨੀ ਕੁਮਾਰ, ਰਿੰਕੂ, ਕੇਵਲ ਕੁਮਾਰ, ਬਿਹਾਰੀ ਲਾਲ, ਅਸ਼ੋਕ ਕੁਮਾਰ, ਸਰਦਾਰੀ ਲਾਲ, ਰਾਮ ਆਸਰਾ, ਮਨੋਜ ਕੁਮਾਰ, ਤਰਸੇਮ ਲਾਲ, ਮੰਗਤ ਰਾਮ, ਦਰਸ਼ਨ ਸਿੰਘ ਲੁਡਣ, ਵਿਜੇ ਕੁਮਾਰ, ਆਤਮਾ ਰਾਮ, ਸੰਸਾਰ ਚੰਦ, ਗੁਲਜਾਰਾ ਰਾਮ, ਚੰਨਣ ਸਿੰਘ,  ਸੁਰਿੰਦਰ ਕੁਮਾਰ, ਸਰਦਾਰੀ ਲਾਲ, ਮਹਿੰਦਰ, ਚਮਨ ਲਾਲ, ਤਰਸੇਮ ਚੰਦ, ਅਸ਼ੋਕ ਕੁਮਾਰ, ਕੁਲਦੀਪ ਚੰਦ, ਤਰਸੇਮ ਲਾਲ, ਛੋਟੂ ਰਾਮ ਆਦਿ ਹਾਜਰ ਸਨ। ਇਸ ਮੋਕੇ ਗੁਰੂ ਕਾ ਲੰਗਰ ਅਤੁਟ ਵਰਤਾਇਆ ਗਿਆ। ਇਸੇ ਤਰਾਂ ਨਾਲ ਲਗਦੇ ਪਿੰਡਾਂ ਵਿੱਚ ਵੀ ਸ਼੍ਰੀ ਗੁਰੂ ਰਵਿਦਾਸ ਜੀ ਦਾ ਜਨਮ ਉਤਸਵ ਸ਼ਰਧਾ ਨਾਲ ਮਨਾਇਆ ਗਿਆ। ਗੁਰੂ ਰਵਿਦਾਸ ਜੀ ਦੇ  ਧਾਰਮਿਕ ਸਥਾਨਾਂ ਨੂੰ ਸੰਗਤਾਂ ਵਲੋਂ ਦੀਪ ਮਾਲਾ ਨਾਲ ਸਜਾਇਆ ਗਿਆ ਅਤੇ ਇਸ ਸਬੰਧੀ ਕਰਵਾਏ ਗਏ ਸਮਾਗਮਾਂ ਵਿੱਚ ਸਮਾਜਿਕ ਅਤੇ ਧਾਰਮਿਕ ਜਥੇਵੰਦੀਆਂ ਨੇ ਭਾਗ ਲਿਆ ਅਤੇ ਗੁਰੂ ਰਵਿਦਾਸ ਵਲੋਂ ਦੱਸੇ ਗਏ ਰਸਤੇ ਤੇ ਚੱਲਣ ਦੀ ਪ੍ਰੇਰਨਾ ਦਿਤੀ।

ਕੁਲਦੀਪ ਚੰਦ
9417563054