02 ਫਰਵਰੀ, 2015 ਵਿਸ਼ਵ ਵੈਟਲੈਂਡ (ਜਲਗਾਹ) ਦਿਵਸ ਲਈ ਵਿਸ਼ੇਸ਼।
ਜਲਗਾਹਾਂ ਨੂੰ ਪ੍ਰਦੂਸ਼ਣ ਅਤੇ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਪੈਦਾ ਹੋ ਰਿਹਾ ਹੈ ਖਤਰਾ।

31 ਜਨਵਰੀ
, 2015 ( ਕੁਲਦੀਪ ਚੰਦ) ਸਾਲ 1997 ਤੋਂ ਲੈਕੇ ਹਰ ਸਾਲ 2 ਫਰਵਰੀ ਨੂੰ ਵਿਸ਼ਵ ਵੈਟਲੈਂਡ ਦਿਵਸ ਮਨਾਇਆ ਜਾਂਦਾ ਹੈ ਅਤੇ ਇਸ ਦਿਨ ਸਰਕਾਰੀ ਅਤੇ ਗੈਰ ਸਰਕਾਰੀ ਪੱਧਰ ਤੇ ਵੱਡੇ ਵੱਡੇ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ। ਇਨ੍ਹਾਂਪ੍ਰੋਗਰਾਮਾਂ ਵਿੱਚ ਜਲਗਾਹਾਂ ਦੀ ਮਹੱਤਤਾ ਅਤੇ ਜਲਗਾਹਾਂ ਲਈ ਬਣੇ ਖਤਰਿਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਜਾਂਦਾ ਹੈ। ਸਾਲ 2015 ਲਈ ਵਿਸ਼ਵ ਵੈਟਲੈਂਡ ਦਿਵਸ ਦਾ ਮੁੱਖ ਵਿਸ਼ਾ ਭਵਿੱਖ ਲਈ ਵੈਟਲੈਂਡ ਰੱਖਿਆ ਗਿਆ ਹੈ। ਵੈਟਲੈਂਡ, ਜੰਗਲ ਅਤੇ ਸਮੁੰਦਰ ਧਰਤੀ ਦੀ ਜਲਵਾਯੂ ਦੇ 3 ਮਹੱਤਵਪੂਰਨ ਸੋਮੇ ਹਨ। ਵੈਟਲੈਂਡ ਦੁਆਰਾ ਮੱਛੀਆਂ ਲਈ ਨਿਵੇਕਲਾ ਸਹਿਜਵਾਸ, ਭੂਮੀ ਹੇਠਲੇ ਜਲ-ਭੰਡਾਰ ਦੀ ਮਾਤਰਾ ਅਤੇ ਵੰਨਗੀ, ਹੋਰਨਾਂ ਕੁਦਰਤੀ ਜੀਵਾਂ ਲਈ ਟਿਕਾਣਾ, ਪ੍ਰਵਾਸੀ ਪੰਛੀਆਂ ਦੀ ਰਿਹਾਇਸ਼ਗਾਹ ਅਤੇ ਹੜਹਾਂਨੂੰ ਰੋਕਣ ਵਿੱਚ ਮਹੱਤਵਪੂਰਨ ਰੋਲ ਅਦਾ ਕੀਤਾ ਜਾਂਦਾ ਹੈ। ਭਾਰਤ ਵਿੱਚ ਜਲਗਾਹਾਂ 4,053,537 ਹੈਕਟੇਅਰ ਰਕਬੇ ਚ ਫੈਲੀਆਂ ਹੋਈਆਂ ਹਨ ਅਤੇ ਪੰਜਾਬ ਦੇ ਹਿੱਸੇ ਇਸ ਦਾ ਅੱਗੋਂ ਕੇਵਲ 22,476 ਹੈਕਟੇਅਰ ਖੇਤਰਫਲ ਆਉਂਦਾ ਹੈ। ਪੰਜਾਬ ਵਿੱਚ ਵਿਆਪਕ ਜਲਗਾਹਾਂ ਚੋਂ ਤਿੰਨ ਇਸ ਹੱਦ ਤੱਕ ਉਘੀੱਆਂ ਹਨ ਕਿ ਇਹ ਰਾਮਸਰ ਸੂਚੀ ਚ ਸ਼ਾਮਲ ਕਰ ਲਈਆਂ ਗਈਆਂ ਹਨ। ਪੰਜਾਬ ਦੇ ਕੁੱਲ ਰਕਬੇ ਦਾ 01 ਫੀਸਦੀ ਰਕਬੇ ਵਿੱਚ ਵੈਟਲੈਂਡ ਹੈ। ਪੰਜਾਬ ਵਿੱਚ ਇਸ ਵੇਲੇ ਕਈ ਵੈਟਲੈਂਡ ਹਨ। ਪੰਜਾਬ ਵਿੱਚ ਅੰਤਰਰਾਸ਼ਟਰੀ ਮਹੱਤਵ ਦੀਆਂ ਹਰੀਕੇ, ਕਾਂਜਲੀ ਅਤੇ ਰੋਪੜ ਵੈਟਲੈਂਡ ਹਨ। ਦੋ ਹੋਰ ਵੈਟਲੈਂਡ ਰਣਜੀਤ ਸਾਗਰ ਅਤੇ ਨੰਗਲ ਨੂੰ ਰਾਸ਼ਟਰੀ ਵੈਟਲੈਂਡ ਘੋਸ਼ਿਤ ਕੀਤਾ ਗਿਆ ਹੈ। ਰਣਜੀਤ ਸਾਗਰ ਵੈਟਲੈਂਡ ਅੰਤਰਰਾਜੀ ਵੈਟਲੈਂਡ ਹੈ ਕਿਉਂਕਿ ਇਹ ਤਿੰਨ ਰਾਜਾਂ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਵਿੱਚ ਪੈਂਦੀ ਹੈ। ਇਸਤੋਂ ਇਲਾਵਾ ਪੰਜ ਛੋਟੀਆਂ ਵੈਟਲੈਂਡ ਕੇਸ਼ੋਪੁਰ-ਮਿਆਨੀ ਝੀਲ, ਕਾਹਨੂਵਾਨ ਛੰਬ, ਜਸਤਰਵਾਲ ਝੀਲ, ਮੰਡ ਬਰਥਲਾ ਅਤੇ ਢੋਲਬਾਹਾ ਰਿਜ਼ਰਵੀਅਰ ਹਨ ਜੋ ਕਿ ਸਥਾਨਕ ਪੱਧਰ ਦੀਆਂ ਵੈਟਲੈਂਡ ਹਨ ਜੋ ਕਿ ਜੈਵ ਵਿਭਿੰਨਤਾ ਦਾ ਭੰਡਾਰ ਹਨ ਅਤੇ ਇਨ੍ਹਾਂਥਾਵਾਂ ਤੇ ਬਣੀਆਂ ਕੁਦਰਤੀ ਜਲਗਾਹਾਂ ਕਾਰਨ ਹੈਡਡਿਗਿਜ਼, ਰੈਡ ਕ੍ਰੈਸਟਿਡ ਪੋਚਹਰਡ, ਕ੍ਰਟਸ, ਗੇਡਵਾਲ, ਕਾਮਨ ਪੋਚਹਾਰਡ, ਨਾਰਦਰਨ ਸਿਵਲੇਰ, ਵੀਜਨ, ਮੈਲਾਰਡ, ਰੂੜੀ ਸ਼ੈਲਡਕ, ਅਨਾਸ ਸੇਰਕਾ, ਕਾਮਨ ਟੀਲ ਟਿਲ, ਅਨਾਸ ਫੇਰੁਜੀਨੀਆ, ਰੁਡੀ ਸ਼ੈਲਡਕ, ਅਨਾਸ ਕੁਐਰਕੁਏਡੁਲਾ, ਬਲੂ ਵਿੰਗਡ ਟੀਲ ਨੀਲੀ ਟਿਲ, ਅਨਾਸ ਅਕੁਟਾ, ਪਿੰਨਟੇਲ ਸਿੰਕਹਪਾਰ, ਅਨਾਸ ਪੋਸੀਲੋਰੀਆਚਾ, ਸਪੋਟਬਿਲ ਡਕ, ਅਨਾਸ ਸਟਰੀਪੇਰਾ, ਗਾਡਵਾਲ ਗੇਡਵਾਲ, ਅਨਾਸ ਸਲਾਈਪੀਟਾ ਸੋਵੇਲਰ ਬਾਲਚੀ ਨਾਰਦਰਨ ਸੋਵੇਲਰ, ਅਨਾਸ ਪਲੈਟੀਰਾਈਨਕੋਸ, ਮਾਲਾਰਡ ਨਿਲਸਿਰ,  ਵਾਇਲਡ ਡਕ, ਅਨਾਸ ਪੈਨੇਲੋਪ, ਵਿੰਨਗਿਓਨਵਿਜਾਨ ਯੁਰੇਸ਼ੀਨ ਵਾਈਗੋਨ, ਅਨਸਾਰ ਇੰਡੀਕੁਸ, ਬਾਰਹੈਡਡ ਗੁਸ ਸਾਵਾ ਮਗ, ਅਨਸਾਰ ਅਨਸੇਰ, ਇਸਟਰਨ ਗੈਰੀਲੈਗ ਗੁਸ ਭੂਰਾ ਮਗ, ਆਇਥਾ ਫੇਰੀਨਾ, ਕਾਮਨ ਪੋਚਾਰਡ, ਆਇਥਾ ਫੁਲੀਗੁਲਾ , ਟਫਟੇਟਿਡ ਡਕ ਬੋਦਲ ਮੁਰਗਾਬੀ, ਆਈਥਾ ਨਾਈਰੋਰਾ, ਫੇਰੁਗੀਨੋਸ ਪੋਚਾਰਡ, ਸਰਕਸ ਏਰੁਗੀਨੋਸੁਸ ਮਾਰਸ਼ ਹੈਰੀਅਰ ਚਾਨਬੀ ਕਿਰਲਾ ਮਾਰ, ਡੈਨਡਰੋਸਾਈਗਨਾ ਜਾਵਾਨਿਕਾ, ਟ੍ਰੀ ਡਕ ਬਿਰਚੀ ਟਿਲ, ਫੁਲਿਕਾ ਅਤਰਾ ਕੂਟ ਬਲੈਕ ਕੂਟ, ਹਿਮਾਨਟੋਪਸ ਹਿਮਾਨਟੋਪਸ, ਇੰਡੀਅਨ ਬਲੈਕ ਵਿੰਨਗਡ ਸਟਿਲਟ ਲਮਲਾਟਾ, ਲਾਰਸ ਆਰਮੀਨੀਸੁਸ, ਅਰਮੀਨੀਅਨ ਗੁਲ ਹੀਰਿੰਗ ਗੁਲ ਆਦਿ ਪ੍ਰਵਾਸੀ ਪੰਛੀਆਂ ਦੀ ਆਮਦ ਰਹਿੰਦੀ ਹੈ। ਸਾਰੇ ਪੰਜਾਬ ਵਿੱਚ 12 ਕੁਦਰਤੀ ਅਤੇ 9 ਮਾਨਵ ਨਿਰਮਿਤ ਵੈਟਲੈਂਡ ਹਨ। ਕੁਦਰਤ ਅੰਦਰਲੇ ਸੰਤੁਲਨ ਨੂੰ ਬਣਾਈ ਰੱਖਣ ਵਿੱਚ ਜਲਗਾਹਾਂ ਦੀ ਜਿਹੜੀ ਭੂਮਿਕਾ ਹੈ ਆਮ ਵਿਅਕਤੀ ਨੂੰ ਉਸ ਬਾਰੇ ਬਹੁਤਾ ਅਨੁਭਵ ਨਹੀਂ। ਇਸ ਲਈ ਇਨ੍ਹਾਂਦਾ ਅੱਜ ਬਹੁਤ ਸ਼ੋਸ਼ਣ ਹੋ ਰਿਹਾ ਹੈ ਅਤੇ ਇੱਕ ਤਿਹਾਈ ਜਲਗਾਹਾਂ ਤਾਂ ਅਲੋਪ ਵੀ ਹੋ ਗਈਆਂ ਹਨ ਅਤੇ ਜਿਹੜੀਆਂ ਬਚੀਆਂ  ਹਨ, ਉਨਹਾਂਅੰਦਰ ਵੀ ਗਾਦ ਸਿਮਟੀ ਹੋਈ ਹੈ ਅਤੇ ਇਨ੍ਹਾਂਦੀ ਡੂੰਘਾਣ ਨੂੰ ਘਟਾਈ ਜਾਂਦੀ ਹੈ। ਬਹੁਤੀਆਂ ਥਾਵਾਂ ਤੇ ਹਰ ਪ੍ਰਕਾਰ ਦੇ ਨਿਕਾਸ ਲਈ ਇਨ੍ਹਾਂਜਲਗਾਹਾਂ ਨੂੰ ਕੂੜੇਦਾਨ ਵਜੋਂ ਵਰਤਿਆਂ ਜਾ ਰਿਹਾ ਹੈ। ਪੰਜਾਬ ਸ਼ਬਦ ਹੀ ਇਸ ਦਾ ਪ੍ਰਤੀਕ ਹੈ ਕਿ ਜਿਸ ਖੇਤਰ ਦਾ ਇਹ ਨਾਮ ਪਿਆ ਉਹ ਜ਼ਰੂਰ ਹੀ ਜਲ ਸੋਮਿਆਂ ਨਾਲ ਭਰਪੂਰ ਹੋਵੇਗਾ। ਪਰ ਅੱਜ ਪੰਜਾਬ ਕਹੇ ਜਾਣ ਵਾਲੇ ਖੇਤਰ ਦੀ ਇਹ ਸਥਿਤੀ ਨਹੀਂ। ਲੱਗਭੱਗ 50362 ਵਰਗ ਕਿਲੋਮੀਟਰ ਵਿੱਚ ਪਸਰੇ ਹੋਏ ਪੰਜਾਬ ਦਾ ਅੱਜ ਕੇਵਲ ਇੱਕ ਤੋਂ ਡੇਢ ਪ੍ਰਤੀਸ਼ਤ ਖੇਤਰ ਹੀ ਜਲ ਅਧੀਨ ਬਚਿਆ ਰਹਿ ਗਿਆ ਹੈ। ਪੰਜਾਬ ਵਿੱਚ ਗਰਮੀ ਰੁੱਤ ਦੌਰਾਨ ਤਾਪਮਾਨ 40 ਡਿਗਰੀ ਸਂੈਟੀਗਰੇਡ ਤੱਕ ਵੱਧ ਜਾਂਦਾ ਹੈ, ਅਤੇ ਉਧਰ ਸਿਆਲ ਵਿੱਚ ਇਹ 0 ਡਿਗਰੀ ਸੈਂਟੀਗਰੇਡ ਤੱਕ ਥੱਲੇ ਡਿਗ ਪੈਂਦਾ ਹੈ। ਵਿਗੜਦੇ ਵਾਤਾਵਰਣ ਅਤੇ ਤਾਪਮਾਨ ਦੀ ਸਥਿਤੀ ਕਾਰਨ ਜਲਗਾਹਾਂ ਅਧੀਨ ਖੇਤਰ ਦਿਨ-ਪਰ-ਦਿਨ ਸੁੰਗੜਦਾ ਜਾ ਰਿਹਾ ਹੈ। ਇਹ ਸਥਿਤੀ ਮਨੁੱਖ ਦੀ ਵਧਦੀ ਵਸੋਂ ਦੀਆਂ ਲੋੜਾਂ ਪੂਰੀਆਂ ਕਰਨ ਕਾਰਨ ਹੋਰ ਵੀ ਵਿਗੜਦੀ ਜਾ ਰਹੀ ਹੈ। ਢਾਈ ਕਰੋੜ ਦੇ ਲਗਭੱਗ ਵਸੋਂ ਲਈ ਜੋ ਵੀ ਭੂਮੀ ਉਪਲਬੱਧ ਹੈ ਉਸ ਨੂੰ ਕਾਸ਼ਤ ਲਈ ਵਰਤਿਆ ਜਾ ਰਿਹਾ ਹੈ ਅਤੇ ਕਈ ਥਾਈਂ ਤਾਂ ਜਲਗਾਹਾਂ ਭਰ ਕੇ ਵੀ ਕਾਸ਼ਤ ਲਈ ਭੂਮੀ ਨੂੰ ਉਪਲਬੱਧ ਕਰਵਾਇਆ ਜਾ ਰਿਹਾ ਹੈ। 1940 ਵਿੱਚ ਪੰਜਾਬ ਨੂੰ 32 ਕੁਦਰਤੀ ਜਲਗਾਹਾਂ ਦਾ ਮਾਣ ਪ੍ਰਾਪਤ ਸੀ। ਵਧਦੇ ਸ਼ਹਿਰੀਕਰਣ, ਉਦਯੋਗੀਕਰਣ, ਹਰੀ ਕ੍ਰਾਂਤੀ ਕਾਰਨ ਇਨ੍ਹਾਂਵਿੱਚੋਂ ਬਹੁਤੀਆਂ ਤਾਂ ਸਿਰਿਓ ਅਲੋਪ ਹੀ ਹੋ ਗਈਆਂ ਅਤੇ ਬਾਕੀ ਦੀਆਂ ਸੁੰਗੜ ਕੇ ਟੋਭੇ-ਛੱਪੜ ਬਣ ਕੇ ਰਹਿ ਗਈਆਂ ਹਨ। ਇਨ੍ਹਾਂਵਿੱਚੋਂ ਕੁਝ ਮਹੱਤਵਪੂਰਨ ਨਾਮ ਹਨ ਭੁਪਿੰਦਰ ਸਾਗਰ, ਗਾਉਂਸਪੁਰ ਛੰਬ ਅਤੇ ਰਾਹੋਂ ਦੇ ਛੰਬ, ਜਿਨ੍ਹਾਂ ਦਾ ਪਾਣੀ ਕੱਢ ਕੇ ਤੇ ਜਿਨ੍ਹਾਂ ਨੂੰ ਧਰਾਂ ਕਰਕੇ ਕਾਸ਼ਤ ਲਈ ਵਰਤਿਆ ਜਾ ਰਿਹਾ ਹੈ। ਹਰੀਕੇ ਜਲਗਾਹ ਜਦੋਂ 1952 ਵਿੱਚ ਹੋਂਦ ਵਿੱਚ ਆਈ ਸੀ ਤਾਂ ਇਸ ਦਾ 41 ਵਰਗ ਕਿਲੋਮੀਟਰ ਦਾ ਖੇਤਰਫਲ ਸੀ ਅਤੇ ਜਿਹੜਾ ਅੱਜ ਸੁੰਗੜ ਕੇ 28 ਕਿਲੋਮੀਟਰ ਰਹਿ ਗਿਆ ਹੈ ਅਤੇ ਇਸਦੇ ਹੋਰ ਸੁੰਗੜ ਜਾਣ ਦੀ ਵੀ ਪ੍ਰਤੱਖ ਸੰਭਾਵਨਾ ਹੈ। ਜਲਗਾਹਾਂ ਦੀ ਭੈੜੀ ਦਸ਼ਾ ਦੇ ਕਈ ਕਾਰਨ ਹਨ। ਜਲਗਾਹਾਂ ਦੇ ਚੁਫੇਰੇ ਅੱਜ ਬਹੁਤ ਭੈੜੀ ਦਸ਼ਾ ਵਿੱਚ ਹਨ। ਇਸ ਖੇਤਰ ਅੰਦਰ ਨਾ ਵਣ ਰਹੇ ਹਨ ਤੇ ਨਾ ਹੀ ਝਾੜੀਆਂ ਜਾਂ ਘਾਹ-ਬੂਟੀਆਂ ਅਤੇ ਜਿਸ ਦੇ ਫਲਸਰੂਪ ਵਰਖਾ ਦੇ ਪਾਣੀ ਨਾਲ ਮਿੱਟੀ ਖੁਰ-ਖੁਰ ਜਲਗਾਹਾਂ ਨੂੰ ਲਗਾਤਾਰ ਭਰਦੀ ਹੋਈ, ਇਨ੍ਹਾਂਦੀ ਭੂੰਘਾਣ ਘਟਾਉਂਦੀ ਰਹਿੰਦੀ ਹੈ। ਇਨ੍ਹਾਂ ਜਲਗਾਹਾਂ ਨੂੰ ਸਮੇਂ-ਸਮੇਂ ਤੇ ਪ੍ਰਦੂਸ਼ਣ ਕਾਰਨ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਹੋ ਰਹੀ ਜੰਗਲਾਂ ਦੀ ਕਟਾਈ ਕਾਰਨ ਖਤਰਾ ਪੈਦਾ ਹੋ ਗਿਆ ਹੈ। ਇਨ੍ਹਾਂਜਲਗਾਹਾਂ ਨੂੰ ਸੰਭਾਲਣ ਅਤੇ ਖਤਰਿਆਂ ਤੋਂ ਬਚਾਉਣ ਲਈ ਸਮੇਂ-ਸਮੇਂ ਤੇ ਸਰਕਾਰ ਵਲੋਂ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਹਨ ਪਰ ਇਨ੍ਹਾਂਹਦਾਇਤਾਂ ਦਾ ਅਸਰ ਘਟ ਹੀ ਵੇਖਣ ਨੂੰ ਮਿਲਦਾ ਹੈ। ਇਸ ਕਾਰਨ ਹੋਲੀ-ਹੋਲੀ ਪ੍ਰਵਾਸੀ ਪੰਛੀਆਂ ਦੀ ਆਮਦ ਘਟਦੀ ਜਾ ਰਹੀ ਹੈ ਅਤੇ ਇਨ੍ਹਾਂ ਜਲਗਾਹਾਂ ਦੀ ਮਹੱਤਤਾ ਘਟਦੀ ਜਾ ਰਹੀ ਹੈ। ਇਨ੍ਹਾਂ ਜਲਗਾਹਾਂ ਨੂੰ ਬਚਾਉਣ ਲਈ ਸਰਕਾਰ ਨੂੰ ਸੱਖਤੀ ਕਰਨੀ ਪਵੇਗੀ ਅਤੇ ਆਮ ਲੋਕਾਂ ਨੂੰ ਅੱਗੇ ਵੱਧਕੇ ਕੰਮ ਕਰਨਾ ਪਵੇਗਾ ਨਹੀਂ ਤਾਂ ਆਣ ਵਾਲੇ ਸਮੇਂ ਵਿੱਚ ਇਨ੍ਹਾਂਜਲਗਾਹਾਂ ਦਾ ਨਾਮੋ ਨਿਸ਼ਾਨ ਵੀ ਮਿਟ ਜਾਵੇਗਾ।

ਕੁਲਦੀਪ ਚੰਦ
ਨੇੜੇ ਸਰਕਾਰੀ ਪ੍ਰਾਇਮਰੀ ਸਕੂਲ ਦੋਭੇਟਾ
ਤਹਿਸੀਲ ਨੰਗਲ ਜਿਲ੍ਹਾ ਰੂਪਨਗਰ
ਪੰਜਾਬ-140124
ਫੋਨ: 9417563054