ਸ਼੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਸਬੰਧੀ ਸੰਤੋਖਗੜ੍ਹ ਵਿੱਚ ਸਮਾਗਮ ਆਯੋਜਿਤ।

24 ਜਨਵਰੀ, 2015 (ਕੁਲਦੀਪ ਚੰਦ) ਸ਼੍ਰੀ ਗੁਰੂ ਰਵਿਦਾਸ ਧਾਰਮਿਕ ਸਭਾ ਸੰਤੋਖਗੜ੍ਹ ਜਿਲ੍ਹਾ ਊਨਾ ਹਿਮਾਚਲ ਪ੍ਰਦੇਸ਼ ਵਲੋਂ ਹਰ ਸਾਲ ਜੋੜ ਮੇਲਾ ਕਰਵਾਇਆ ਜਾਂਦਾ ਹੈ। ਇਸ ਸਾਲ ਕਰਵਾਏ ਗਏ ਸਮਾਗਮ ਵਿੱਚ 10 ਵਜੇ ਸ਼੍ਰੀ ਆਦਿ ਪ੍ਰਕਾਸ਼ ਰਤਨਾਕਰ ਸਾਗਰ ਜੀ ਦਾ ਆਰੰਭ ਕੀਤਾ ਗਿਆ ਅਤੇ ਨਿਸ਼ਾਨ ਸਾਹਿਬ ਦੀ ਰਸਮ ਕੀਤੀ ਗਈ।  ਫਿਰ  ਸ਼ੋਭਾਯਾਤਰਾ ਨਿਕਾਲੀ ਗਈ ਜੋਕਿ ਸਨੋਲੀ, ਅਜੌਲੀ, ਕਲਸੇਹੜਾ, ਦੇਹਲਾਂ, ਬਹਿਡਾਲਾ, ਜਲਗ੍ਰਾਂ, ਊਨਾਂ, ਨੰਗੜਾ ਤੋਂ ਵਾਪਸ ਸੰਤੋਖਗੜ੍ਹ ਪਹੁੰਚੀ। ਕਰਵਾਏ ਗਏ ਧਾਰਮਿਕ ਸਮਾਗਮ ਵਿੱਚ ਸੰਤ ਨਿਰਮਲ ਦਾਸ ਜੀ ਪ੍ਰਧਾਨ ਸਾਧੂ ਸਮਾਜ ਪੰਜਾਬ ਡੇਰਾ ਰਾਇਪੁਰ ਰਸੂਲਪੁਰ ਅਤੇ ਰਾਸ਼ਟਰੀ ਸੰਤ ਬਾਬਾ ਬਾਲ ਜੀ ਵਿਸ਼ੇਸ ਰੂਪ ਵਿੱਚ ਪਹੁੰਚੇ ਅਤੇ ਹਾਜਰ ਸੰਗਤ ਨੂੰ ਕੀਰਤਨ ਰਾਹੀਂ ਨਿਹਾਲ ਕੀਤਾ। ਉਨ੍ਹਾਂ ਨੇ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ ਅਤੇ ਫਲਸਫੇ ਬਾਰੇ ਚਾਨਣਾਂ ਪਾਇਆ ਅਤੇ ਸ਼੍ਰੀ ਗੁਰੂ ਰਵਿਦਾਸ ਜੀ ਵਲੋਂ ਚਲਾਈ ਗਈ ਸਮਾਜਿਕ ਬਰਾਬਰੀ ਦੀ ਲਹਿਰ ਨੂੰ ਕਾਇਮ ਰੱਖਣ ਦੀ ਪ੍ਰੇਰਣਾ ਦਿਤੀ। ਇਸ ਮੌਕੇ ਸੰਤ ੋਤਵਿੰਦਰ ਹੀਰਾ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ, ਸੰਤ ਸਰਵਣ ਦਾਸ ਲੁਧਿਆਣਾ, ਬਿਹਾਰੀ ਲਾਲ ਬੱਲ ਖਾਲਸਾ ਆਦਿ ਨੇ ਵੀ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ। ਕੜਕਦੀ ਠੰਡ ਅਤੇ ਬਾਰਿਸ਼ ਦੇ ਬਾਬਜੂਦ ਭਾਰੀ ਗਿਣਤੀ ਵਿੱਚ ਸੰਗਤ ਨੇ ਸਤਿਗੁਰੂ ਰਵਿਦਾਸ ਮਹਾਰਾਜ ਦੇ ਚਰਨਾਂ ਵਿੱਚ ਹਾਜਰੀ ਲਗਵਾਈ ਅਤੇ ਆਏ ਹੋਏ ਮਹਾਂਪੁਰਸ਼ਾਂ ਦੇ ਸਤਸੰਗ ਦਾ ਆਨੰਦ ਮਾਣਿਆ। ਇਸ ਮੌਕੇ ਪ੍ਰਬੰਧਕ ਕਮੇਟੀ ਵਲੋਂ ਲਗਾਈ ਗਈ ਪ੍ਰਦਰਸ਼ਨੀ ਨੂੰ ਵੇਖਕੇ ਲੋਕਾਂ ਨੂੰ ਘਲੂਘਾਰੇ ਦੀ ਯਾਦ ਤਾਜ਼ਾ ਹੋ ਗਈ। ਇਸ ਸਮਾਗਮ  ਵਿੱਚ ਸ਼੍ਰੀ ਗੁਰੂ ਰਵਿਦਾਸ ਧਾਰਮਿਕ ਸਭਾ ਸੰਤੋਖਗੜ੍ਹ ਦੇ ਪ੍ਰਧਾਨ ਜਗਤ ਰਾਮ ਵਸਨ, ਉਪ ਪ੍ਰਧਾਨ ਕਸ਼ਮੀਰੀ ਲਾਲ, ਸਕੱਤਰ ਸੁਖਰਾਮ, ਬਲਵੀਰ ਬੱਗਾ, ਡਾਕਟਰ ਕੇ ਆਰ ਆਰਿਆ, ਪ੍ਰੀਤਮ ਚੰਦ ਸੰਧੂ, ਬਾਲ ਕ੍ਰਿਸ਼ਨ, ਹੰਸ ਰਾਜ, ਕੁਲਦੀਪ, ਬਲਰਾਮ ਮਹੇਸ਼, ਦਾਸ ਰਾਮ, ਮਨੋਹਰ ਲਾਲ, ਸੁਲਿੰਦਰ ਕੁਮਾਰ, ਸੁਰੇਸ਼ ਕੁਮਾਰ, ਕਿਸ਼ੋਰ ਸਹਿਗਲ, ਨਾਨਕ ਚੰਦ, ਹੰਸ ਰਾਜ, ਵਰਿੰਦਰ ਕੁਮਾਰ, ਨਰੇਸ਼ ਕੁਮਾਰ, ਜੋਲੀ ਰਾਮ, ਨਿਰਮਲਾ ਦੇਵੀ, ਮੁਕੇਸ ਕੁਮਾਰ, ਰਾਮਦੇਵ, ਮਹਾਂਦੇਵ, ਧਨਪਤ ਰਾਏ, ਧਨੀ ਰਾਮ, ਰੀਟਾ, ਅਸ਼ੋਕ ਕੁਮਾਰ, ਕੁਲਦੀਪ, ਤਰਸੇਮ ਸਹੋਤਾ, ਸੁਰਿੰਦਰ ਕੁਮਾਰ, ਆਦਿ ਹਾਜਰ ਸਨ।