ਯੂ. ਏ. ਈ ਵਿੱਚ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ ਆਗਮਨ ਦਿਵਸ ਨੂੰ ਸਮ੍ਰਪਿਤ

ਬਿੱਕਰ ਸਿੰਘ ਦੇ ਘਰ ਸੰਧਿਆ ਕੀਰਤਨ ਦਰਬਾਰ

ਆਗਮਨ ਦਿਵਸ ਸਮਾਗਮ 6 ਫਰਵਰੀ ਨੂੰ ਅਜਮਾਨ ਵਿਖੇ ਮਨਾਇਆ ਜਾਵੇਗਾ


22 ਜਨਵਰੀ, 2015 (ਅਜਮਾਨ) ਯੂ. ਏ. ਈ ਵਿੱਚ ਸਤਿਗੁਰੂ ਰਵਿਦਾਸ ਜੀ ਮਹਾਰਾਜ ਦੇ ਆਗਮਨ ਦਿਵਸ ਨੂੰ ਸਮ੍ਰਪਿਤ ਸੰਧਿਆ ਫੇਰੀ ਕੀਰਤਨ ਦਰਬਾਰਾਂ ਦੀ ਲੜੀ ਦਾ ਅੱਜ ਦਾ ਕੀਰਤਨ ਦਰਬਾਰ ਸ਼੍ਰੀ ਬਿੱਕਰ ਸਿੰਘ ਜੀ ਦੇ ਗ੍ਰਿਹ , ਮੁਹੱਲਾ ਉਮ ਅਲ ਖਨੂਰ, ਸ਼ਾਰਜਾ ਵਿਖੇ ਸਜਾਇਆ ਗਿਆ। ਸਤਿਗੁਰੂ ਰਵਿਦਾਸ ਜੀ ਮਹਾਰਾਜ ਦੀ ਬਾਣੀ (40 ਸ਼ਬਦਾ) ਦੇ ਜਾਪ ਉਪਰੰਤ ਕੀਰਤਨ ਅਤੇ  ਕਥਾ ਵਿਚਾਰਾਂ ਹੋਈਆਂ। ਕਈ ਸ਼ਹਿਰਾਂ ਚੋਂ ਸੰਗਤਾਂ ਨੇ ਆਕੇ ਹਾਜ਼ਰੀਆਂ ਲਗਵਾਈਆਂ।ਭਾਈ ਕਮਲਰਾਜ ਸਿੰਘ ( ਹੈਡ ਗ੍ਰੰਥੀ) , ਸੱਤ ਪਾਲ ਮਹੇ ( ਪਰਚਾਰਕ), ਬਾਬਾ ਸੁਰਜੀਤ, ਕਵੀਸ਼ਰੀ ਜਥਾ ਅਤੇ ਤਰੁਨ ਸਿੱਧੂ ਨੇ ਕੀਰਤਨ ਦੀ ਸੇਵਾ ਨਿਭਾਈ। ਸੁਸਾਇਟੀ ਦੇ ਪਰਧਾਨ ਰੂਪ ਸਿੱਧੂ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਇਸ ਕੀਰਤਨ ਦਰਬਾਰ ਦੀ ਸੇਵਾ ਲਈ ਅਜੇ ਕੁਮਾਰ ਗਾਹਟ ਤੇ ਹੋਰ ਪ੍ਰਬੰਧਕਾਂ ਨੂੰ ਸਿਰੋਪਿਆਂ ਨਾਲ ਨਿਵਾਜਿਆ ਗਿਆ। ਗੁਰੂ ਦੇ ਲੰਗਰ ਅਤੁੱਟ ਵਰਤਾਏ ਗਏ।