ਧੰਨ ਧੰਨ ਸਤਿਗੁਰੂ ਰਵਿਦਾਸ ਜੀ ਮਹਾਰਾਜ ਦਾ ਜੋਤੀ ਜੋਤ ਦਿਵਸ ਨੂੰ ਸਮ੍ਰਪਿਤ ਸਮਾਗਮ ਅਜਮਾਨ ਵਿਖੇ  ਕਰਵਾਇਆ ਗਿਆ।

10-10-2014 (ਅਜਮਾਨ)  ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਯੂ ਏ ਈ ਵਲੋਂ ਧੰਨ ਧੰਨ ਸਤਿਗੁਰੂ ਰਵਿਦਾਸ ਜੀ ਮਹਾਰਾਜ ਦਾ ਜੋਤੀ ਜੋਤ ਦਿਵਸ 10 ਅਕਤੂਬਰ ਦਿਨ ਸ਼ੁੱਕਰਵਾਰ ਨੂੰ ਅਜਮਾਨ ਵਿਖੇ ਕਰਵਾਇਆ ਗਿਆ ।ਸਮਾਗਮ ਦੇ ਅਰੰਭ ਵਿੱਚ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਅਤੇ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੀ ਬਾਣੀ ਦੇ ਪਾਠ ਕਰਨ ਉਪਰੰਤ ਕੀਰਤਨ ਅਤੇ ਗੁਰਬਾਣੀ ਵਿਚਾਰਾਂ ਹੋਈਆਂ। ਹਰ ਸਮਾਗਮ ਦੀ ਤਰਾਂ ਇਸ ਵਾਰ ਵੀ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਨੇ ਗੁਰੂਘਰ ਵਿਖੇ ਹਾਜ਼ਰੀਆਂ ਲਗਵਾਈਆਂ। ਯੂ ਏ ਈ ਦੇ ਬਹੁਤ ਸਾਰੇ ਸ਼ਹਿਰਾਂ, ਆਬੂ ਧਾਬੀ, ਦੁਬਈ, ਜਬਲ ਅਲੀ, ਕਲ਼ਬਾ, ਖੋਰਫਕਾਨ, ਰਾਸ ਅਲ ਖੇਮਾਂ, ਅਲ ਰਮਸ,  ਉਮ ਅਲ ਕੁਈਨ ਸ਼ਾਰਜਾ ਅਤੇ ਅਜਮਾਨ ਤੋ ਸੰਗਤਾਂ ਨੇ ਆਕੇ ਸਤਿਗੁਰਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਸੁਸਾਇਟੀ ਦੇ ਹੈਡ ਗ੍ਰੰਥੀ ਭਾਈ ਕਮਲਰਾਜ ਸਿੰਘ, ਬਾਬਾ ਸੁਰਜੀਤ ਸਿੰਘ, ਭਾਈ ਰੁਪ ਲਾਲ, ਤਰੁਨ ਸਿੱਧੂ, ਭਾਈ ਹਰੀਕਿਸ਼ਨ, ਭਾਈ ਸੁਮੀਤ, ਇੰਡੀਆ ਤੋਂ ਆਏ ਭਾਈ ਗੁਲਜ਼ਾਰ ਸਿੰਘ ਜੀ ਅਤੇ ਸਾਥੀ ਰਾਗੀ ਜਥਾ ਅਤੇ ਹੋਰ ਬਹੁਤ ਜਥਿਆਂ ਨੇ ਸੰਗਤਾਂ ਨੂੰ ਕੀਰਤਨ ਨਾਲ ਨਿਹਾਲ ਕੀਤਾ। ਭਾਈ ਗੁਰਬਿੰਦਰ ਸਿੰਘ ਭੋਲਾ ਚੇਅਰਮੈਨ ਸਪਰਿੰਗਡੇਲ ਇੰਡੀਅਨ ਸਕੂਲ ਸ਼ਰਜਾ ਨੇ ਵੀ ਹਾਜ਼ਰੀ ਲਗਵਾਈ। ਅਲੈਨ ਸ਼ਹਿਰ ਤੋਂ ਉੱਘੇ ਉਸਤਾਦ ਸ਼ਾਇਰ ਸ਼੍ਰੀ ਅਮ੍ਰੀਕ ਗ਼ਾਫ਼ਿਲ ਜੀ, ਜਸਵੀਰ ਕੁਮਾਰ ਜੀ ਅਤੇ ਰਾਸ ਅਲਖੇਮਾਂ ਤੋਂ ਜਸਵਿੰਦਰ ਪ੍ਰਦੇਸੀ ਅਤੇ ਸੱਤਪਾਲ ਜਨਾਗਲ ਨੇ ਵੀ ਉਚੇਚੇ ਤੌਰ ਤੇ ਸਮਾਗਮ ਵਿਚ ਹਾਜ਼ਰੀਆਂ ਲਗਵਾਈਆਂ। ਇਸ ਸਮਾਗਮ ਦਾ ਪ੍ਰਬੰਧ ਸੁਸਾਇਟੀ ਦੇ ਚੇਅਰਮੈਨ ਸ਼੍ਰੀ ਬਖਸ਼ੀ ਰਾਮ ਅਤੇ ਸੁਸਾਇਟੀ ਦੇ ਪਰਧਾਨ ਸ਼੍ਰੀ ਰੂਪ ਸਿੱਧੂ ਜੀ ਦੀ ਦੇਖ ਰੇਖ ਹੋਇਆ। ਸਮੂਹ ਸੰਗਤਾਂ ਦਾ ਇਸ ਸਮਾਗਮ ਵਿੱਚ ਹਾਜ਼ਰੀਆਂ ਲਗਵਾਉਣ ਲਈ ਧੰਨਵਾਦ ਕਰਦੇ ਹੋਏ ਸ਼੍ਰੀ ਰੂਪ ਸਿੱਧੂ ਨੇ ਕਿਹਾ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਉਪਦੇਸ਼ਾਂ ਤੇ ਚੱਲਦੇ ਹੋਏ ਅਪਸੀ ਭਾਈਚਾਰਕ ਸਾਂਝ ਵਧਾਕੇ, ਨਸ਼ਿਆਂ ਨੂੰ ਤਿਆਗ ਕੇ, ਸਮਾਜ ਭਲਾਈ ਕੰਮ ਕਰਕੇ ਅਤੇ ਸਿਮਰਨ ਨਾਲ ਜੁੜਕੇ ਹੀ ਅਸੀ ਸਤਿਗੁਰਾਂ ਨੂੰ ਸੱਚੀ ਸ਼ਰਧਾਂਜਲੀਂ ਦੇ ਸਕਦੇ ਹਾਂ। ਇਸ ਸਮਾਗਮ ਦੀ ਸਾਰੀ ਲਾਈਟਿੰਗ ਅਤੇ ਸਜਾਵਟ ਦੀ ਸੇਵਾ ਬੰਬੇ ਲਾਈਟ ਹਾਊਸ ਵਲੋਂ ਕੀਤੀ ਗਈ। ਸੁਸਾਇਟੀ ਦੇ ਲੰਗਰ ਇੰਚਾਰਜ ਭਾਈ ਅਜੇ ਕੁਮਾਰ, ਮੰਚ ਸਕੱਤਰ ਭਾਈ ਬਲਵਿੰਦਰ ਸਿੰਘ, ਖਜ਼ਾਨਚੀ ਭਾਈ ਧਰਮਪਾਲ ਅਤੇ ਤਰਸੇਮ ਸਿੰਘ, ਸੇਵਾ ਸੰਭਾਲ ਇੰਚਾਰਜ ਸਰੂਪ ਸਿੰਘ, ਹੈਡ ਗ੍ਰੰਥੀ ਭਾਈ ਕਮਲਰਾਜ ਸਿੰਘ, ਭਾਈ ਬਿੱਕਰ ਸਿੰਘ, ਬਾਬਾ ਪਰਮਜੀਤ ਸਿੰਘ, ਅਤੇ ਸਾਰੇ ਸਿਕਿਊਰਿਟੀ ਗਰੁੱਪ ਨੇ ਆਪਣੀ ਸੇਵਾ ਬਹੁਤ ਹੀ ਵਧੀਆ ਤਰੀਕੇ ਨਾਲ ਨਿਭਾਈ। ਵੱਖ ਵੱਖ ਸ਼ਹਿਰਾਂ ਤੋਂ ਸੰਗਤ ਨੂੰ ਲਿਆਉਣ ਲਈ ਭਾਈ ਚਰਨਦਾਸ, ਚਰਨਜੀਤ, ਸੁਰਿੰਦਰ ਕੁਮਾਰ ਭੰਡਾਲ, ਰਾਮ ਲੁਭਾਇਆ ਕਲਬਾ, ਬਲਬੀਰ ਮਾਹੀ, ਫੋਰਮੈਨ ਵਿੱਕੀ, ਫੋਰਮੈਨ ਬਾਲੀ, ਹਰਮੇਸ਼ ਸੰਮਖਾ ਕੈਂਪ, ਸੁਭਾਸ਼ ਕੁਮਾਰ ਅਤੇ ਨਿਰਮਲ ਚੰਦ ਪਾਲ ਜੀ ਨੇ ਵੀ ਅਹਿਮ ਭੂਮਿਕਾ ਨਿਭਾਈ। ਚਾਹ ਪਕੌੜੇ ਅਤੇ ਗੁਰੂ ਦੇ ਲੰਗਰ ਅਤੁੱਟ ਵਰਤਾਏ ਗਏ।