ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਵਲੋਂ ਜੰਮੂ ਕਸ਼ਮੀਰ ਵਿੱਚ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਲਈ ਲਿਜਾਈ ਜਾ ਰਹੀ ਰਾਹਤ ਸਮੱਗਰੀ ਦੀ ਗੱਡੀ ਰਵਾਨਾ ਕੀਤੀ।

08 ਅਕਤੂਬਰ, 2014 (ਕੁਲਦੀਪ ਚੰਦ) ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਅਜ਼ਮਾਨ ਜੋਕਿ ਦੁਬਈ ਵਿੱਚ ਭਾਰਤੀ ਪੈਟਰੋਨੇਜ ਆਫ ਕੰਸਲੇਟ ਜਨਰਲ ਅਧੀਨ ਆਈ ਸੀ ਡਵਲਿਊ ਸੀ ਨਾਲ ਰਜਿਸਟਰਡ ਹੈ ਵਲੋਂ ਜੰਮੂ ਕਸ਼ਮੀਰ ਵਿੱਚ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਲਈ ਰਾਹਤ ਸਮੱਗਰੀ ਜਿਸ ਵਿੱਚ ਕੰਬਲ, ਦਵਾਈਆਂ ਆਦਿ ਸ਼ਾਮਲ ਹਨ ਭੇਜੀ ਗਈ ਹੈ। ਅੱਜ ਇਸ ਸਮਾਨ ਦੀ ਗੱਡੀ ਨੂੰ ਵੱਖ ਵੱਖ ਸਮਾਜਿਕ ਜਥੇਵੰਦੀਆਂ ਦੇ ਆਗੂਆਂ ਸ਼੍ਰੀ ਗੁਰੂ ਰਵਿਦਾਸ ਧਾਰਮਿਕ ਸਭਾ ਨੰਗਲ ਦੇ ਪ੍ਰਧਾਨ ਦੋਲਤ ਰਾਮ ਨਗਰ ਕੌਂਸਲ ਨੰਗਲ ਦੇ ਸਾਬਕਾ ਉਪੱ ਪ੍ਰਧਾਨ ਅਤੇ ਨਗਰ ਕੌਂਸਲਰ ਸੁਰਿੰਦਰ ਪੰਮਾ, ਜੇ ਈ ਸਰਦਾਰੀ ਲਾਲ, ਸ਼ੈਰੀ ਇੰਟਰਪ੍ਰਾਇਜ਼ਜ ਤੋਂ ਇੰਦਰਜੀਤ ਢਿਲੋਂ, ਪਰਮਿੰਦਰ ਸਿੰਘ, ਆਤਮਾ ਰਾਮ, ਸੁਰਿੰਦਰ ਕੁਮਾਰ, ਦੀਪਕ,  ਕੇਵਲ ਕੁਮਾਰ, ਤਰਸੇਮ ਸਹੋਤਾ, ਬਿਕਾਨੂੰ ਰਾਮ, ਅਸ਼ੋਕ ਕੁਮਾਰ, ਕੁਲਦੀਪ ਚੰਦ, ਚੰਨਣ ਸਿੰਘ, ਦਰਸ਼ਨ ਸਿੰਘ ਲੁੱਡਣ, ਕਾਮਰੇਡ ਗੁਰਦਿਆਲ ਸਿੰਘ, ਅਸ਼ੋਕ ਕੁਮਾਰ ਆਦਿ ਨੇ ਰਵਾਨਾ ਕੀਤਾ। ਇਨ੍ਹਾਂ ਦੱਸਿਆ ਕਿ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੋਸਾਇਟੀ ਅਜ਼ਮਾਨ ਦੇ ਆਗੂਆਂ ਚੇਅਰਮੈਨ ਬਖਸ਼ੀ ਰਾਮ, ਪ੍ਰਧਾਨ ਰੂਪ ਸਿੱਧੂ, ਕਮਲਰਾਜ ਸਿੰਘ, ਬਲਵਿੰਦਰ ਸਿੰਘ, ਧਰਮਪਾਲ ਸਿੰਘ, ਸੱਤਪਾਲ ਮਹੇ, ਅਜੇ ਕੁਮਾਰ, ਗੁਰਮੇਲ ਸਿੰਘ ਮਹੇ, ਪਰਮਜੀਤ ਸਿੰਘ, ਇੰਦਰ ਸਿੰਘ ਆਦਿ ਦੀਆਂ ਕੋਸ਼ਿਸਾਂ ਸਦਕਾ ਸੋਸਾਇਟੀ ਦੇ ਜਨਰਲ ਸਕੱਤਰ ਲੇਖ ਰਾਜ ਮਹੇ, ਭਾਰਤ ਵਿੱਚ ਕੋਆਰਡੀਨੇਟਰ ਕੁਲਦੀਪ ਚੰਦ ਅਤੇ ਪੰਜਾਬ ਦੇ ਕੋਆਰਡੀਨੇਟਰ ਤਿਲਕ ਰਾਜ ਮਾਹੀ ਆਪ ਜੰਮੂ ਕਸ਼ਮੀਰ ਜਾਕੇ ਇਹ ਰਾਹਤ ਸਮੱਗਰੀ ਜਿਸ ਵਿੱਚ ਜਰੂਰੀ ਦਵਾਈਆ ਅਤੇ ਕੰਬਲ ਆਦਿ ਸ਼ਾਮਲ ਹਨ ਲੈਕੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸੋਸਾਇਟੀ ਆਗੂਆਂ ਵਲੋਂ ਜੰਮੂ ਕਸ਼ਮੀਰ ਵਿੱਚ ਵੱਖ ਵੱਖ ਸਮਾਜਿਕ ਸੰਸਥਾਵਾਂ ਨਾਲ ਸੰਪਰਕ ਬਣਾਇਆ ਗਿਆ ਹੈ ਅਤੇ ਇਨ੍ਹਾਂ ਸੰਸਥਾਵਾਂ ਦੇ ਵਲੰਟੀਅਰ ਜੋਕਿ ਹੜ੍ਹ ਪ੍ਰਭਾਵਿਤ ਲੋਕਾਂ ਲਈ ਮੈਡੀਕਲ ਕੈਂਪ ਲਗਾ ਰਹੇ ਹਨ ਵਿੱਚ ਜਾਕੇ ਮੱਦਦ ਕੀਤੀ ਜਾਵੇਗੀ ਅਤੇ ਦਵਾਈਆਂ,ਕੰਬਲ ਅਤੇ ਹੋਰ ਸਮਾਨ ਦਿੱਤਾ ਜਾਵੇਗਾ।     

ਕੁਲਦੀਪ ਚੰਦ
9417563054