ਭਾਖੜਾ ਬਿਆਸ ਪ੍ਰਬੰਧਕੀ ਬੌਰਡ (ਬੀ ਬੀ ਐਮ ਬੀ) ਦੇ ਪ੍ਰੋਜੈਕਟਾਂ ਤੇ ਵੀ ਹੋਇਆ ਘਟ ਬਾਰਸ਼ਾਂ ਦਾ ਅਸਰ।

26 ਸਤੰਬਰ, 2014 (ਕੁਲਦੀਪ ਚੰਦ) ਉਤਰੀ ਭਾਰਤ ਨੂੰ ਬਿਜ਼ਲੀ ਦੀ ਸਪਲਾਈ ਕਰਨ ਵਾਲ਼ੇ ਮੁਖ ਅਦਾਰੇ ਭਾਖੜਾ ਬਿਆਸ ਪ੍ਰਬੰਧਕੀ ਬੌਰਡ (ਬੀ ਬੀ ਐਮ ਬੀ)  ਦੇ ਪ੍ਰੋਜੈਕਟਾਂ ਤੋਂ ਘਟ ਰਿਹਾ ਬਿਜ਼ਲੀ ਦਾ ਉਤਪਾਦਨ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਸੀ। ਹਿਹ ਸਾਰੇ ਪ੍ਰੋਜੈਕਟ ਪਾਦੀ ਤੇ ਹੀ ਨਿਰਭਰ ਹਨ ਅਤੇ ਜਿਸ ਸਾਲ ਬਾਰਸ਼ ਘਟ ਜਾਂਦੀ ਹੈ ਉਸ ਸਾਲ ਬਿਜਲੀ ਉਤਪਾਦਨ ਵੀ ਘਟ ਜਾਂਦਾ ਹੈ। ਇਸ ਸਾਲ ਘਟ ਪਈ ਬਾਰਸ ਕਾਰਨ ਬਿਜਲੀ ਉਤਪਾਦਨ ਵੀ ਘਟ ਰਿਹਾ ਹੈ। ਬਾਰਸ ਦਾ ਮੁੱਖ ਮਹੀਨਾ ਜੁਲਾਈ ਅਗਸਤ ਮੰਨਿਆ ਜਾਂਦਾ ਹੈ। ਪਿਛਲੇ ਸਾਲ ਬੀ ਬੀ ਐਮ ਬੀ ਦੇ ਕਈ ਡੈਮਾਂ ਵਿੱਚ ਪਾਣੀ ਨਕੋ ਨੱਕ ਭਰ ਗਿਆ ਸੀ ਜਿਸ ਨਾਲ ਬਿਜਲੀ ਪੈਦਾਵਰ ਵਧੀਆ ਰਹੀ ਹੈ ਪਰ ਇਸ ਸਾਲ ਬਰਸਾਤ ਵਿੱਚ ਬਾਰਸ਼ ਨਾਂ ਪੈਣ ਕਾਰਨ ਕਈ ਡੈਮਾਂ ਵਿੱਚ ਪਾਣੀ ਦਾ ਪੱਧਰ ਕਾਫੀ ਹੇਠਾਂ ਚਲਾ ਗਿਆ ਹੈ। ਬਾਰਸ ਘਟ ਪੈਣ ਕਾਰਨ ਅਗਸਤ ਮਹੀਨੇ ਵਿੱਚ ਹੋਣ ਵਾਲੇ ਬਿਜਲੀ ਦੇ ਉਤਪਾਦਨ ਤੇ ਵੀ ਅਸਰ ਵੇਖਣ ਨੂੰ ਮਿਲਿਆ ਹੈ। ਜੇਕਰ ਪਿਛਲੇ ਸਾਲਾਂ ਦੌਰਾਨ ਅਗਸਤ ਮਹੀਨੇ ਵਿੱਚ ਹੋਏ ਬਿਜਲੀ ਉਤਪਾਦਨ ਦੀ ਗੱਲ ਕਰੀਏ ਤਾਂ ਅਗਸਤ 2000 ਵਿੱਚ ਭਾਖੜ੍ਹਾ ਡੈਮ ਤੋਂ 540 ਲੱਖ ਯੂਨਿਟ, ਕੈਨਾਲ ਪਾਵਰ ਹਾਊਸ ਤੋਂ 91 ਲੱਖ ਯੂਨਿਟ, ਦੈਹਰ ਤੋ 466, ਪੌਂਗ ਡੈਮ ਤੋਂ 228 ਲੱਖ ਯੂਨਿਟ ਬਿਜ਼ਲੀ ਪੈਦਾ ਕੀਤੀ ਗਈ ਸੀ ਅਤੇ ਕੁਲ ਮਿਲਾਕੇ ਬੀ ਬੀ ਐਮ ਬੀ ਦੇ ਪ੍ਰੋਜੈਕਟਾਂ ਤੋਂ 1325 ਲੱਖ ਯੂਨਿਟ ਬਿਜ਼ਲੀ ਪੈਦਾ ਕੀਤੀ ਗਈ ਸੀ। ਅਗਸਤ 2001 ਵਿੱਚ ਭਾਖੜ੍ਹਾ ਡੈਮ ਤੋ 456 ਲੱਖ ਯੂਨਿਟ, ਕੈਨਾਲ ਪਾਵਰ ਹਾਊਸ ਤੋਂ 110 ਲੱਖ ਯੂਨਿਟ, ਦੈਹਰ ਤੋ 478, ਪੌਂਗ ਡੈਮ ਤੋਂ 151 ਲੱਖ ਯੂਨਿਟ ਬਿਜ਼ਲੀ ਪੈਦਾ ਕੀਤੀ ਗਈ ਹੈ ਅਤੇ ਕੁਲ ਮਿਲਾਕੇ ਬੀ ਬੀ ਐਮ ਬੀ ਦੇ ਪ੍ਰੋਜੈਕਟਾਂ ਤੋਂ 1195 ਲੱਖ ਯੂਨਿਟ ਬਿਜ਼ਲੀ ਪੈਦਾ ਕੀਤੀ ਗਈ ਸੀ। ਅਗਸਤ 2002 ਵਿੱਚ ਭਾਖੜ੍ਹਾ ਡੈਮ ਤੋ 511 ਲੱਖ ਯੂਨਿਟ, ਕੈਨਾਲ ਪਾਵਰ ਹਾਊਸ ਤੋਂ 104 ਲੱਖ ਯੂਨਿਟ, ਦੈਹਰ ਤੋ 462, ਪੌਂਗ ਡੈਮ ਤੋਂ 81 ਲੱਖ ਯੂਨਿਟ ਬਿਜ਼ਲੀ ਪੈਦਾ ਕੀਤੀ ਗਈ ਸੀ ਅਤੇ ਕੁਲ ਮਿਲਾਕੇ ਬੀ ਬੀ ਐਮ ਬੀ ਦੇ ਪ੍ਰੋਜੈਕਟਾਂ ਤੋਂ 1159 ਲੱਖ ਯੂਨਿਟ ਬਿਜ਼ਲੀ ਹੀ ਪੈਦਾ ਕੀਤੀ ਗਈ ਹੈ।ਅਗਸਤ 2003 ਵਿੱਚ ਭਾਖੜ੍ਹਾ ਡੈਮ ਤੋ 684 ਲੱਖ ਯੂਨਿਟ, ਕੈਨਾਲ ਪਾਵਰ ਹਾਊਸ ਤੋਂ 98 ਲੱਖ ਯੂਨਿਟ, ਦੈਹਰ ਤੋ 466, ਪੌਂਗ ਡੈਮ ਤੋਂ 84 ਲੱਖ ਯੂਨਿਟ ਬਿਜ਼ਲੀ ਪੈਦਾ ਕੀਤੀ ਗਈ ਸੀ ਅਤੇ ਕੁਲ ਮਿਲਾਕੇ ਬੀ ਬੀ ਐਮ ਬੀ ਦੇ ਪ੍ਰੋਜੈਕਟਾਂ ਤੋਂ 1332 ਲੱਖ ਯੂਨਿਟ ਬਿਜ਼ਲੀ ਹੀ ਪੈਦਾ ਕੀਤੀ ਗਈ ਸੀ।ਅਗਸਤ 2004 ਵਿੱਚ ਭਾਖੜ੍ਹਾ ਡੈਮ ਤੋ 348 ਲੱਖ ਯੂਨਿਟ, ਕੈਨਾਲ ਪਾਵਰ ਹਾਊਸ ਤੋਂ 102 ਲੱਖ ਯੂਨਿਟ, ਦੈਹਰ ਤੋ 440, ਪੌਂਗ ਡੈਮ ਤੋਂ 65 ਲੱਖ ਯੂਨਿਟ ਬਿਜ਼ਲੀ ਪੈਦਾ ਕੀਤੀ ਗਈ ਸੀ ਅਤੇ ਕੁਲ ਮਿਲਾਕੇ ਬੀ ਬੀ ਐਮ ਬੀ ਦੇ ਪ੍ਰੋਜੈਕਟਾਂ ਤੋਂ 955 ਲੱਖ ਯੂਨਿਟ ਬਿਜ਼ਲੀ ਹੀ ਪੈਦਾ ਕੀਤੀ ਗਈ ਸੀ। ਅਗਸਤ 2005 ਵਿੱਚ ਭਾਖੜ੍ਹਾ ਡੈਮ ਤੋ 890 ਲੱਖ ਯੂਨਿਟ, ਕੈਨਾਲ ਪਾਵਰ ਹਾਊਸ ਤੋਂ 91 ਲੱਖ ਯੂਨਿਟ, ਦੈਹਰ ਤੋ 412, ਪੌਂਗ ਡੈਮ ਤੋਂ 181 ਲੱਖ ਯੂਨਿਟ ਬਿਜ਼ਲੀ ਪੈਦਾ ਕੀਤੀ ਗਈ ਸੀ ਅਤੇ ਕੁਲ ਮਿਲਾਕੇ ਬੀ ਬੀ ਐਮ ਬੀ ਦੇ ਪ੍ਰੋਜੈਕਟਾਂ ਤੋਂ 1574 ਲੱਖ ਯੂਨਿਟ ਬਿਜ਼ਲੀ ਹੀ ਪੈਦਾ ਕੀਤੀ ਗਈ ਸੀ। ਅਗਸਤ 2006 ਵਿੱਚ ਭਾਖੜ੍ਹਾ ਡੈਮ ਤੋ 697 ਲੱਖ ਯੂਨਿਟ, ਕੈਨਾਲ ਪਾਵਰ ਹਾਊਸ ਤੋਂ 49 ਲੱਖ ਯੂਨਿਟ, ਦੈਹਰ ਤੋ 373, ਪੌਂਗ ਡੈਮ ਤੋਂ 67 ਲੱਖ ਯੂਨਿਟ ਬਿਜ਼ਲੀ ਪੈਦਾ ਕੀਤੀ ਗਈ ਸੀ ਅਤੇ ਕੁਲ ਮਿਲਾਕੇ ਬੀ ਬੀ ਐਮ ਬੀ ਦੇ ਪ੍ਰੋਜੈਕਟਾਂ ਤੋਂ 1186 ਲੱਖ ਯੂਨਿਟ ਬਿਜ਼ਲੀ ਹੀ ਪੈਦਾ ਕੀਤੀ ਗਈ ਹੈ। ਅਗਸਤ 2007 ਵਿੱਚ ਭਾਖੜ੍ਹਾ ਡੈਮ ਤੋ 553 ਲੱਖ ਯੂਨਿਟ, ਕੈਨਾਲ ਪਾਵਰ ਹਾਊਸ ਤੋਂ 107 ਲੱਖ ਯੂਨਿਟ, ਦੈਹਰ ਤੋ 443, ਪੌਂਗ ਡੈਮ ਤੋਂ 179 ਲੱਖ ਯੂਨਿਟ ਬਿਜ਼ਲੀ ਪੈਦਾ ਕੀਤੀ ਗਈ ਸੀ ਅਤੇ ਕੁਲ ਮਿਲਾਕੇ ਬੀ ਬੀ ਐਮ ਬੀ ਦੇ ਪ੍ਰੋਜੈਕਟਾਂ ਤੋਂ 1281 ਲੱਖ ਯੂਨਿਟ ਬਿਜ਼ਲੀ ਹੀ ਪੈਦਾ ਕੀਤੀ ਗਈ ਸੀ। ਅਗਸਤ 2008 ਵਿੱਚ ਭਾਖੜ੍ਹਾ ਡੈਮ ਤੋ 799 ਲੱਖ ਯੂਨਿਟ, ਕੈਨਾਲ ਪਾਵਰ ਹਾਊਸ ਤੋਂ 92 ਲੱਖ ਯੂਨਿਟ, ਦੈਹਰ ਤੋ 464, ਪੌਂਗ ਡੈਮ ਤੋਂ 215 ਲੱਖ ਯੂਨਿਟ ਬਿਜ਼ਲੀ ਪੈਦਾ ਕੀਤੀ ਗਈ ਸੀ ਅਤੇ ਕੁਲ ਮਿਲਾਕੇ ਬੀ ਬੀ ਐਮ ਬੀ ਦੇ ਪ੍ਰੋਜੈਕਟਾਂ ਤੋਂ 1569 ਲੱਖ ਯੂਨਿਟ ਬਿਜ਼ਲੀ ਹੀ ਪੈਦਾ ਕੀਤੀ ਗਈ ਸੀ।ਅਗਸਤ 2009 ਵਿੱਚ ਭਾਖੜ੍ਹਾ ਡੈਮ ਤੋ 429 ਲੱਖ ਯੂਨਿਟ, ਕੈਨਾਲ ਪਾਵਰ ਹਾਊਸ ਤੋਂ 87 ਲੱਖ ਯੂਨਿਟ, ਦੈਹਰ ਤੋ 471, ਪੌਂਗ ਡੈਮ ਤੋਂ 68 ਲੱਖ ਯੂਨਿਟ ਬਿਜ਼ਲੀ ਪੈਦਾ ਕੀਤੀ ਗਈ ਸੀ ਅਤੇ ਕੁਲ ਮਿਲਾਕੇ ਬੀ ਬੀ ਐਮ ਬੀ ਦੇ ਪ੍ਰੋਜੈਕਟਾਂ ਤੋਂ 1056 ਲੱਖ ਯੂਨਿਟ ਬਿਜ਼ਲੀ ਹੀ ਪੈਦਾ ਕੀਤੀ ਗਈ ਸੀ।  ਅਗਸਤ 2010 ਵਿੱਚ ਭਾਖੜ੍ਹਾ ਡੈਮ ਤੋ 832 ਲੱਖ ਯੂਨਿਟ, ਕੈਨਾਲ ਪਾਵਰ ਹਾਊਸ ਤੋਂ 74 ਲੱਖ ਯੂਨਿਟ, ਦੈਹਰ ਤੋ 449, ਪੌਂਗ ਡੈਮ ਤੋਂ 22 ਲੱਖ ਯੂਨਿਟ ਬਿਜ਼ਲੀ ਪੈਦਾ ਕੀਤੀ ਗਈ ਸੀ ਅਤੇ ਕੁਲ ਮਿਲਾਕੇ ਬੀ ਬੀ ਐਮ ਬੀ ਦੇ ਪ੍ਰੋਜੈਕਟਾਂ ਤੋਂ 1389 ਲੱਖ ਯੂਨਿਟ ਬਿਜ਼ਲੀ ਹੀ ਪੈਦਾ ਕੀਤੀ ਗਈ ਸੀ। ਅਗਸਤ 2011 ਵਿੱਚ ਭਾਖੜ੍ਹਾ ਡੈਮ ਤੋ 715 ਲੱਖ ਯੂਨਿਟ, ਕੈਨਾਲ ਪਾਵਰ ਹਾਊਸ ਤੋਂ 100 ਲੱਖ ਯੂਨਿਟ, ਦੈਹਰ ਤੋ 461, ਪੌਂਗ ਡੈਮ ਤੋਂ 236 ਲੱਖ ਯੂਨਿਟ ਬਿਜ਼ਲੀ ਪੈਦਾ ਕੀਤੀ ਗਈ ਸੀ ਅਤੇ ਕੁਲ ਮਿਲਾਕੇ ਬੀ ਬੀ ਐਮ ਬੀ ਦੇ ਪ੍ਰੋਜੈਕਟਾਂ ਤੋਂ 1512 ਲੱਖ ਯੂਨਿਟ ਬਿਜ਼ਲੀ ਪੈਦਾ ਕੀਤੀ ਗਈ ਸੀ। ਅਗਸਤ 2012 ਵਿੱਚ ਭਾਖੜ੍ਹਾ ਡੈਮ ਤੋ 493 ਲੱਖ ਯੂਨਿਟ, ਕੈਨਾਲ ਪਾਵਰ ਹਾਊਸ ਤੋਂ 107 ਲੱਖ ਯੂਨਿਟ, ਦੈਹਰ ਤੋ 461, ਪੌਂਗ ਡੈਮ ਤੋਂ 160 ਲੱਖ ਯੂਨਿਟ ਬਿਜ਼ਲੀ ਪੈਦਾ ਕੀਤੀ ਗਈ ਸੀ ਅਤੇ ਕੁਲ ਮਿਲਾਕੇ ਬੀ ਬੀ ਐਮ ਬੀ ਦੇ ਪ੍ਰੋਜੈਕਟਾਂ ਤੋਂ 1221 ਲੱਖ ਯੂਨਿਟ ਬਿਜ਼ਲੀ ਪੈਦਾ ਕੀਤੀ ਗਈ। ਅਗਸਤ 2013 ਵਿੱਚ ਭਾਖੜ੍ਹਾ ਡੈਮ ਤੋ 838 ਲੱਖ ਯੂਨਿਟ, ਕੈਨਾਲ ਪਾਵਰ ਹਾਊਸ ਤੋਂ 93 ਲੱਖ ਯੂਨਿਟ, ਦੈਹਰ ਤੋ 463, ਪੌਂਗ ਡੈਮ ਤੋਂ 257 ਲੱਖ ਯੂਨਿਟ ਬਿਜ਼ਲੀ ਪੈਦਾ ਕੀਤੀ ਗਈ ਸੀ ਅਤੇ ਕੁਲ ਮਿਲਾਕੇ ਬੀ ਬੀ ਐਮ ਬੀ ਦੇ ਪ੍ਰੋਜੈਕਟਾਂ ਤੋਂ 1651 ਲੱਖ ਯੂਨਿਟ ਬਿਜ਼ਲੀ ਪੈਦਾ ਕੀਤੀ ਗਈ। ਇਸ ਸਾਲ ਅਗਸਤ 2014 ਵਿੱਚ ਭਾਖੜ੍ਹਾ ਡੈਮ ਤੋ 740 ਲੱਖ ਯੂਨਿਟ, ਕੈਨਾਲ ਪਾਵਰ ਹਾਊਸ ਤੋਂ 74 ਲੱਖ ਯੂਨਿਟ, ਦੈਹਰ ਤੋ 436, ਪੌਂਗ ਡੈਮ ਤੋਂ 118 ਲੱਖ ਯੂਨਿਟ ਬਿਜ਼ਲੀ ਪੈਦਾ ਕੀਤੀ ਗਈ ਸੀ ਅਤੇ ਕੁਲ ਮਿਲਾਕੇ ਬੀ ਬੀ ਐਮ ਬੀ ਦੇ ਪ੍ਰੋਜੈਕਟਾਂ ਤੋਂ 1368 ਲੱਖ ਯੂਨਿਟ ਬਿਜ਼ਲੀ ਪੈਦਾ ਕੀਤੀ ਗਈ। ਜੇਕਰ ਪ੍ਰਾਪਤ ਅੰਕੜੇ ਵੇਖੀਏ ਤਾਂ 2000 ਤੋਂ ਲੈਕੇ ਹੁਣ ਤੱਕ ਅਗਸਤ ਮਹੀਨੇ ਵਿੱਚ ਸਭਤੋਂ ਘਟ ਉਤਪਾਦਨ ਅਗਸਤ 2004 ਵਿੱਚ ਹੋਇਆ ਸੀ ਜੋ ਸਿਰਫ 955 ਲੱਖ ਯੂਨਿਟ ਸੀ ਜਦਕਿ ਸਭਤੋਂ ਵਧ ਉਤਪਾਦਨ ਪਿਛਲੇ ਸਾਲ 2013 ਵਿੱਚ ਹੋਇਆ ਹੈ ਜਦੋਂ 1651 ਲੱਖ ਯੂਨਿਟ ਬਿਜਲੀ ਪੈਦਾ ਕੀਤੀ ਗਈ ਹੈ। ਬੀ ਬੀ ਐਮ ਬੀ ਦੇ ਪ੍ਰੋਜੈਕਟਾਂ ਵਿੱਚੋਂ ਬਿਜਲੀ ਉਤਪਾਦਨ ਦੇ ਘਟਣ ਦਾ ਮੁਖ ਕਾਰਨ ਪਾਣੀ ਦੀ ਘਾਟ ਰਹੀ ਹੈ ਅਤੇ ਇਸ ਲਈ ਬੀ ਬੀ ਐਮ ਬੀ ਪ੍ਰਬੰਧਕਾ ਨੂੰ ਗੰਭੀਰਤਾ ਨਾਲ ਸੋਚਣਾ ਪਵੇਗਾ ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਡੈਮ ਸੁੱਕ ਜਾਣਗੇ ਅਤੇ ਬਿਜਲੀ ਦਾ ਉਤਪਾਦਨ ਮੁਕੰਮਲ ਬੰਦ ਹੋ ਜਾਵੇਗਾ।  

ਕੁਲਦੀਪ  ਚੰਦ 
9417563054