ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਯੂ. ਏ. ਈ ਨੇ ਨਵੀਂ ਅਬਾਦੀ ਨਕੋਦਰ ਦੀ ਇੱਕ ਗਰੀਬ ਲੜਕੀ ਦੀ ਸ਼ਾਦੀ ਸਮੇਂ 11000 ਰੁਪੈ ਦੀ ਵਿੱਤੀ ਸਹਾਇਤਾ ਕੀਤੀ 

16-09-2014 (ਨਕੋਦਰ ਕਲਾਂ) ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਯੂ.ਏ.ਈ ਵਲੋਂ ਨਵੀਂ ਅਬਾਦੀ , ਨਕੋਦਰ ਜ਼ਿਲ੍ਹਾ ਜਲੰਧਰ ਦੀ ਇੱਕ ਗਰੀਬ ਲੜਕੀ ਸੁਰਿੰਦਰ ਕੌਰ ਸਪੁੱਤਰੀ ਸਵਰਗਵਾਸੀ ਸ਼੍ਰੀ  ਕਸ਼ਮੀਰੀ ਲਾਲ ਦੀ ਸ਼ਾਦੀ ਵਾਸਤੇ 11000 ਰੁਪੈ ਦੀ ਵਿੱਤੀ ਸਹਾਇਤਾ ਕੀਤੀ ਗਈ। ਸੁਰਿੰਦਰ ਦੀ ਮਾਤਾ ਬਖਸ਼ੋ ਹੀ ਮਿਹਨਤ ਮਜ਼ਦੂਰੀ ਕਰਕੇ ਘਰ ਚਲਾਉਂਦੀ ਹੈ। ਇਹ ਸ਼ਾਦੀ 27 ਅਗੱਸਤ 2014 ਨੂੰ ਹੋਈ ਹੈ। ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਵਲੋਂ ਉਪ ਪਰਧਾਨ ਸ਼੍ਰੀ ਲੇਖਰਾਜ ਮਹੇ ਅਤੇ ਤਿਲਕ ਰਾਜ ਮਾਹੀ ਰੰਧਾਵਾ ਮਸੰਦਾਂ ਨੇ ਖੁਦ ਨਕੋਦਰ ਵਿਖੇ ਜਾਕੇ ਇਹ 11000 ਰੁਪੈ ਦੀ ਰਾਸ਼ੀ ਲੜਕੀ ਦੀ ਮਾਤਾ ਬਖਸ਼ੋ ਨੂੰ ਭੇਟ ਕੀਤੀ। ਇਸ ਸਮੇ ਕੌਂਸਲਰ ਬਲਵਿੰਦਰ ਕੁਮਾਰ ਵੀ ਮੌਜੂਦ ਸਨ। ਸੁਸਾਇਟੀ ਦੇ ਪਰਧਾਨ ਸ਼੍ਰੀ ਰੂਪ ਸਿੱਧੂ ਧੋਗੜੀ ਨੇ ਕਿਹਾ ਕਿ ਸੁਸਾਇਟੀ ਅਨਾਥ ਲੜਕੀਆਂ ਦੀਆਂ ਸ਼ਾਦੀਆਂ ਸਮੇਂ ਸੰਭਵ ਮਦਦ ਦੇ ਉਪਰਾਲੇ ਕਰਨ ਦੀ ਕੋਸ਼ਿਸ਼ ਕਰਦੀ ਰਹਿੰਦੀ ਹੈ। ਸ਼੍ਰੀ ਸਿੱਧੂ ਨੇ ਕਿਹਾ ਕਿ ਇਸ ਲੜਕੀ ਵਾਸਤੇ ਮਾਲੀ ਮਦਦ ਦਾ ਯੋਗਦਾਨ ਸ਼੍ਰੀ ਬਲਵਿੰਦਰ ਸਿੰਘ ਬੱਧਣ ਵਾਲਿਆਂ ਦਾ ਹੈ। ਸ਼੍ਰੀ ਸਿੱਧੂ ਨੇ ਕਿਹਾ ਕਿ ਲੜਕੀਆਂ ਦੀਆਂ ਸ਼ਾਦੀਆਂ ਸਮੇਂ ਮਾਲੀ ਮਦਦ ਕਰਨ ਦੇ ਨਾਲ ਨਾਲ ਸਾਨੂੰ ਆਪਣੇ ਸਮਾਜ ਨੂੰ ਦਾਜ-ਰਹਿਤ ਵਿਆਹ ਅਤੇ ਸਮੂਹਿਕ ਵਿਆਹਾਂ ਦੇ ਵਲ ਪ੍ਰੇਰਿਤ ਕਰਨਾ ਚਾਹੀਦਾ ਹੈ ਤਦ ਹੀ ਅਸੀ ਆਪਣੇ ਸਮਾਜ ਦੀ ਮਾਲੀ ਹਾਲਤ ਕਾਬੂ ਵਿੱਚ ਰੱਖ ਸਕਦੇ ਹਾਂ। ਪਰਧਾਨ ਰੂਪ ਸਿੱਧੂ ਅਤੇ ਚੇਅਰਮੈਨ ਬਖਸ਼ੀ ਰਾਮ ਪਾਲ ਵਲੋਂ ਇਸ ਕਾਰਜ ਵਿੱਚ ਯੋਗਦਾਨ ਪਾਉਣ ਲਈ ਬਲਵਿੰਦਰ ਸਿੰਘ ਬੱਧਣ ਦਾ ਬਹੁਤ ਬਹੁਤ ਧੰਨਵਾਦ ਹੈ।