ਗੁਰੂ ਰਵਿਦਾਸ ਮਿਸ਼ਨ ਟਰਸਟ ਨੇ 7 ਵੀਂ ਪੁਸਤਕ ਪ੍ਰਤੀਯੋਗਤਾ ਨੰਗਲ ਵਿੱਚ ਕਰਵਾਈ।

 07 ਸਤੰਬਰ, 2014 (ਕੁਲਦੀਪ ਚੰਦ ) ਗੁਰੂ ਰਵਿਦਾਸ ਮਿਸ਼ਨ ਟਰਸਟ ਪੰਜਾਬ ਵਲੋਂ ਅੱਜ ਪੰਜਾਬ ਦੇ ਵੱਖ ਵੱਖ ਕਸਬਿਆਂ ਅਤੇ ਸ਼ਹਿਰਾਂ ਵਿੱਚ 124 ਸੈਂਟਰਾਂ ਵਿੱਚ 7ਵੀਂ ਪੁਸਤਕ ਪ੍ਰਤੀਯੋਗਤਾ ਜੋਕਿ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾਕਟਰ ਬੀ ਆਰ ਅੰਬੇਡਕਰ ਬਾਰੇ ਹੈ ਕਰਵਾਈ ਗਈ। ਇਸ ਸਬੰਧੀ ਨੰਗਲ ਦੇ ਸ਼੍ਰੀ ਗੁਰੂ ਰਵਿਦਾਸ ਮੰਦਰ ਵਿੱਚ ਡਾਕਟਰ ਬੀ ਆਰ ਅੰਬੇਡਕਰ ਮਿਸ਼ਨ ਸੋਸਾਇਟੀ ਨੰਗਲ ਦੇ ਸਹਿਯੋਗ ਨਾਲ ਪ੍ਰਤੀਯੋਗਤਾ ਕਰਵਾਈ ਗਈ ਜਿਸ ਵਿੱਚ 35 ਬੱਚਿਆਂ ਨੇ ਭਾਗ ਲਿਆ। ਇਸ ਮੌਕੇ ਗੁਰੂ ਰਵਿਦਾਸ ਮਿਸ਼ਨ ਟਰਸਟ ਪੰਜਾਬ ਦੇ ਆਗੂ ਸਤੀਸ਼ ਕੁਮਾਰ ਸੁਮਨ ਵਿਸ਼ੇਸ਼ ਰੂਪ ਵਿੱਚ ਆਏ। ਸਤੀਸ਼ ਕੁਮਾਰ ਸੁਮਨ ਨੇ ਗੁਰੂ ਰਵਿਦਾਸ ਮਿਸ਼ਨ ਟਰਸਟ ਬਾਰੇ ਦੱਸਿਆ ਕਿ ਇਸ ਟਰਸਟ ਦੁਆਰ ਫਗਵਾੜਾ ਵਿੱਚ ਇੱਕ ਹਸਪਤਾਲ ਚਲਾਇਆ ਜਾ ਰਿਹਾ ਹੈ ਜਿਸ ਵਿੱਚ ਹਰ ਤਰਾਂ ਦੀਆਂ ਬਿਮਾਰੀਆਂ ਦਾ ਇਲਾਜ਼ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ 7 ਸਾਲਾਂ ਤੋਂ ਇਸ ਟਰਸਟ ਵਲੋਂ ਹਰ ਸਾਲ ਵੱਖ ਵੱਖ ਸਮਾਜਿਕ ਅਤੇ ਧਾਰਮਿਕ ਆਗੂਆਂ ਸਬੰਧੀ ਪੁਸਤਕ ਪ੍ਰਤੀਯੋਗਤਾ ਕਰਵਾਈ ਜਾ ਰਹੀ ਹੈ ਜਿਸ ਵਿੱਚ ਅੱਵਲ ਰਹਿਣ ਵਾਲੇ ਬੱਚਿਆਂ ਨੂੰ ਇਨਾਮ ਦਿਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਇਸ ਸਾਲ ਪੁਸਤਕ ਪ੍ਰਤੀਯੋਗਤਾ ਦਾ ਵਿਸ਼ਾ ਮਹਾਨ ਭਾਰਤੀ ਡਾਕਟਰ ਅੰਬੇਡਕਰ ਹੈ ਅਤੇ ਇਸ ਪ੍ਰਤੀਯੋਗਤਾ ਵਿੱਚ ਭਾਗ ਲੈਣ ਲਈ ਦੋ ਗਰੁੱਪ ਬਣਾਏ ਗਏ ਹਨ। ਇੱਕ ਗਰੁੱਪ ਵਿੱਚ 6ਵੀਂ ਤੋਂ 12ਵੀਂ ਤੱਕ ਦੇ ਬੱਚੇ ਭਾਗ ਲੈ ਰਹੇ ਹਨ ਅਤੇ ਦੂਜੇ ਗਰੁੱਪ ਵਿੱਚ 12ਵੀਂ ਤੋਂ ਬਾਦ ਅਤੇ ਐਮ ਏ ਤੱਕ ਦੀਆਂ ਕਲਾਸਾਂ ਦੇ ਬੱਚੇ ਭਾਗ ਲੈ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਪ੍ਰਤੀਯੋਗਤਾ ਵਿੱਚ ਕੁੱਲ 100 ਪ੍ਰਸ਼ਨ ਹਨ ਅਤੇ ਇਸਦਾ ਨਤੀਜਾ 19 ਅਕਤੂਬਰ, 2014 ਨੂੰ ਨਿਕਲੇਗਾ। ਇਸ ਪ੍ਰਤੀਯੋਗਤਾ ਵਿੱਚ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਵਿੱਚੋਂ ਪਹਿਲੇ ਨੰਬਰ ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ 10-10 ਹਜ਼ਾਰ ਦੇ ਇਨਾਮ, ਦੂਜੇ ਨੰਬਰ ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ 5-5 ਹਜ਼ਾਰ ਦੇ ਇਨਾਮ ਅਤੇ ਤੀਜੇ ਨੰਬਰ ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ 3-3 ਹਜ਼ਾਰ ਦੇ ਇਨਾਮ ਅਤੇ ਮੈਰਿਟ ਵਿੱਚ ਆਣ ਵਾਲੇ 64 ਵਿਦਿਆਰਥੀਆਂ ਨੂੰ 1-1 ਹਜਾਰ ਦੇ ਇਨਾਮ ਦਿਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਪ੍ਰਤੀਯੋਗਤਾ ਦਾ ਮੁੱਖ ਮੰਤਬ ਬੱਚਿਆਂ ਨੂੰ ਭਾਰਤ ਅਤੇ ਭਾਰਤੀ ਸੰਵਿਧਾਨ ਬਾਰੇ ਜਾਗਰੂਕ ਕਰਨਾ ਹੈ। ਇਸ ਪ੍ਰਤੀਯੋਗਤਾ ਵਿੱਚ ਭਾਗ ਲੈਣ ਵਾਲੇ ਬੱਚਿਆਂ ਵਰਸ਼ਾ, ਰੁਪਾਲੀ, ਨੇਹਾ, ਹਰਪ੍ਰੀਤ ਕੌਰ, ਸ਼ੈਬੀ, ਰਜਨੀ, ਸੋਨੀਆ, ਅਮ੍ਰਿਤਪਾਲ ਸਿੰਘ ਆਦਿ ਨੇ ਦੱਸਿਆ ਕਿ Îਇਸ ਪ੍ਰਤੀਯੋਗਤਾ ਵਿੱਚ ਭਾਗ ਲੈਕੇ ਉਨ੍ਹਾਂ ਨੂੰ ਮਾਨਸਿਕ ਤੌਰ ਤੇ ਖੁਸ਼ੀ ਹੋਈ ਹੈ ਕਿਉਂਕਿ ਉਨ੍ਹਾਂ ਨੂੰ ਇਸ ਪ੍ਰਤੀਯੋਗਤਾ ਦੀ ਤਿਆਰੀ ਲਈ ਦਿਤੀ ਗਈ ਕਿਤਾਬ ਦੁਆਰਾ ਭਾਰਤ ਅਤੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਡਕਰ ਬਾਰੇ ਜਾਣਕਾਰੀ ਪ੍ਰਾਪਤ ਹੋਈ ਹੈ। ਇਸ ਮੌਕੇ ਡਾਕਟਰ ਬੀ ਆਰ ਅੰਬੇਡਕਰ ਮਿਸ਼ਨ ਸੋਸਾਇਟੀ ਨੰਗਲ ਦੇ ਚੇਅਰਮੈਨ ਦੋਲਤ ਰਾਮ, ਪ੍ਰਧਾਨ ਸਰਦਾਰੀ ਲਾਲ, ਬਕਾਨੂੰ ਰਾਮ, ਅਸ਼ੋਕ ਕੁਮਾਰ, ਕੁਲਦੀਪ ਚੰਦ, ਦਰਸ਼ਨ ਸਿੰਘ ਲੁੱਡਣ, ਗੁਰਬਚਨ ਸਿੰਘ ਮੇਘਪੁਰ, ਸਰਦਾਰੀ ਲਾਲ ਜੇ ਈ,  ਸੁਰਿੰਦਰ ਕੁਮਾਰ, ਆਤਮਾ ਰਾਮ, ਤਰਸੇਮ ਲਾਲ, ਆਦਿ ਹਾਜ਼ਰ ਸਨ।

ਕੁਲਦੀਪ  ਚੰਦ 
9417563054