15 ਅਗਸਤ ਅਜ਼ਾਦੀ ਦਿਵਸ ਲਈ ਵਿਸ਼ੇਸ਼।  

ਦੇਸ ਦੀ ਅਜ਼ਾਦੀ ਲਈ ਕੁਰਬਾਨੀਆਂ ਦੇਣ ਵਾਲੇ ਸ਼ਹੀਦਾਂ ਦੇ ਅਧੂਰੇ

 ਪਏ ਸੁਪਨੇ, ਬਹੁਤੇ ਲੋਕਾਂ ਤੱਕ ਨਹੀਂ ਪਹੁੰਚੀ ਅਜ਼ਾਦੀ ਦੀ ਰੋਸ਼ਨੀ।
 

ਭਾਰਤ ਦੇਸ਼ ਜਿਸਨੂੰ ਕਦੇ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ ਵਿੱਚ ਅਜ਼ਾਦੀ ਦੇ 67 ਸਾਲ ਬੀਤਣ ਦੇ ਬਾਬਜੂਦ ਬਹੁਤੇ ਲੋਕ ਮੁਢਲੀਆਂ ਸਹੂਲਤਾਂ ਲਈ ਤਰਸ ਰਹੇ ਹਨ।  ਦੇਸ਼ ਦੀ ਜ਼ਿਆਦਾਤਰ ਜਨਤਾ ਗਰੀਬੀ, ਬੇਰੁਜ਼ਗਾਰੀ, ਮਹਿੰਗਾਈ, ਭੁੱਖਮਰੀ ਦੀ ਸ਼ਿਕਾਰ ਹੈ। ਇਹਨਾਂ ਲੋਕਾਂ ਨੂੰ ਜੀਵਨ ਜਿਉਣ ਲਈ ਜ਼ਰੂਰੀ ਸਾਧਨ ਉਪਲਬੱਧ ਨਹੀਂ ਹੋਏ। ਆਰਥਿਕ ਵਿਕਾਸ ਦੇ ਦਾਅਵੇ ਕਰਨ ਵਾਲੀਆਂ ਸਰਕਾਰਾਂ ਨੂੰ ਇਹ ਸਭ ਨਜ਼ਰ ਨਹੀਂ ਆ ਰਿਹਾ ਅਤੇ ਵਿਕਾਸ ਦੇ ਦਾਅਵੇ ਕਰਦੀਆਂ ਵੱਡੀਆਂ-ਵੱਡੀਆਂ ਇਮਾਰਤਾਂ ਹੀ ਨਜਰ ਆਂਦੀਆਂ ਹਨ ਕਦੇ ਕਿਸੇ ਗਰੀਬ ਦੀ ਕੁਲੀ ਵੱਲ ਨਜਰ ਨਹੀਂ ਗਈ। ਜਦੋਂ ਵੀ ਕੋਈ ਜਨ ਸਮੱਸਿਆਵਾਂ ਦੀ ਗੱਲ ਕਰਦਾ ਹੈ ਤਾਂ ਸਰਕਾਰ ਆਰਥਿਕ ਵਿਕਾਸ ਦੇ ਵਾਧੇ ਦੀ ਦਰ ਦੇ ਗੁਣ ਗਾਣ ਲੱਗ ਪੈਂਦੀ ਹੈ। ਜ਼ਿਆਦਾ ਆਬਾਦੀ ਨੂੰ ਅੱਜ ਵੀ ਪੀਣ ਵਾਲਾ ਸਾਫ ਪਾਣੀ ਅਤੇ ਸਿਹਤ ਸਹੂਲਤਾਂ ਪ੍ਰਾਪਤ ਨਹੀਂ ਹਨ। ਕਰੋੜਾਂ ਲੋਕਾਂ ਕੋਲ ਅੱਜ ਵੀ ਰਹਿਣ ਲਈ ਮਕਾਨ ਨਹੀਂ ਹਨ ਅਤੇ ਫੁੱਟਪਾਥਾਂ, ਰੇਲਵੇ ਸਟੇਸਨਾਂ ਆਦਿ ਤੇ ਰਾਤਾਂ ਕੱਟਦੇ ਹਨ, ਵਿਕਸਿਤ ਦੇਸ਼ਾਂ ਦੀ ਲੜੀ ਵਿੱਚ ਸ਼ਾਮਲ ਹੋਣ ਜਾ ਰਹੇ ਭਾਰਤ ਵਿੱਚ ਮਹਿਲਾਵਾਂ ਅਤੇ ਬੱਚੇ ਕੁਪੋਸ਼ਣ ਦਾ ਸ਼ਿਕਾਰ ਹਨ, ਕਈ ਮਹਿਲਾਵਾਂ ਨੂੰ ਪਰਿਵਾਰ ਦਾ ਪੇਟ ਪਾਲਣ ਲਈ ਜਿਸਮ ਤੱਕ ਵੇਚਣੇ ਪੈਂਦੇ ਹਨ। ਹਰ ਸਾਲ ਲੱਖਾਂ ਟਨ ਆਨਾਜ ਗੋਦਾਮਾਂ ਵਿੱਚ ਸੜ ਰਿਹਾ ਹੈ ਪਰ ਸਰਕਾਰੀ ਮੰਤਰੀ ਕਿਸੇ ਗਰੀਬ ਦੇ ਮੂੰਹ ਵਿੱਚ ਨਹੀਂ ਪੈਣ ਦਿੰਦੇ ਹਨ, ਉਲਟਾ ਆਨਾਜ ਦੀ ਥੁੜ੍ਹ ਦੱਸ ਕੇ ਬਾਹਰਲੇ ਦੇਸ਼ਾਂ ਤੋਂ ਆਨਾਜ ਆਯਾਤ ਕਰਦੇ ਹਨ ਅਤੇ ਕਮੀਸ਼ਨ ਨਾਲ ਆਪਣੀਆਂ ਤਿਜੋਰੀਆਂ ਭਰਦੇ ਹਨ। ਇੱਕ ਗਰੀਬ ਵਿਅਕਤੀ ਦਿਨ ਭਰ ਦੀ ਹੱਡ ਭੰਨਵੀ ਮਿਹਨਤ ਕਰਕੇ ਦੋ ਵਕਤ ਦੀ ਰੋਟੀ ਬੜੀ ਮੁਸ਼ਕਿਲ ਨਾਲ ਖਾਂਦਾ ਹੈ ਦੂਸਰੇ ਪਾਸੇ ਇੱਕ ਸਰਕਾਰੀ ਅਫਸਰ ਸਰਕਾਰ ਤੋਂ ਤਨਖਾਹ ਵੀ ਲੈਂਦਾ ਹੈ ਅਤੇ ਲੋਕਾਂ ਦੇ ਕੰਮ ਕਰਨ ਦੇ ਬਦਲੇ ਰਿਸ਼ਵਤ ਵੀ ਲੈਂਦਾ ਹੈ। ਦੇਸ਼ ਵਿੱਚ ਕਾਨੂੰਨ ਇਸ ਤਰਾਂ ਲਾਗੂ ਕੀਤਾ ਜਾਂਦਾ ਹੈ ਕਿ ਅਮੀਰ ਜੁਰਮ ਕਰਕੇ ਵੀ ਬਚ ਜਾਂਦਾ ਹੈ ਪਰ ਗਰੀਬ ਜੁਰਮ ਨਾ ਕਰਕੇ ਵੀ ਫਸ ਜਾਂਦਾ ਹੈ। ਅੱਜ ਦੀ ਪੁਲਿਸ ਅੰਗਰੇਜ਼ਾਂ ਨਾਲੋਂ ਵੀ ਵੱਧ ਜ਼ੁਲਮ ਜਨਤਾ ਤੇ ਕਰਦੀ ਹੈ। ਸਾਰੇ ਮੰਤਰੀ ਕਾਨੂੰਨ ਤੋਂ ਉਪਰ ਹਨ ਅਤੇ ਲੱਖਾਂ ਕਰੋੜ ਦੇ ਘੋਟਾਲੇ ਕਰਕੇ ਵੀ ਆਜ਼ਾਦ ਘੁੰਮਦੇ ਹਨ ਅਤੇ ਕਾਨੂੰਨ ਦਾ ਮਜ਼ਾਕ ਉਡਾਉਂਦੇ ਹਨ। ਬੱਚੇ ਅੱਜ ਵੀ ਸਿਰ ਤੇ ਮੈਲ ਢੋਕੇ  ਆਪਣਾ ਢਿੱਡ ਭਰਦੇ ਹਨ ਕੂੜੇ ਦੇ ਢੇਰਾਂ ਤੇ ਕਾਗਜ ਇਕੱਠੇ ਕਰਦਿਆਂ ਬਚਪਨ ਗੁਜਾਰਦੇ ਹਨ, ਬਹੁਤੇ ਰਾਜਨੀਤਿਕ ਆਗੂ ਜੋ ਆਏ ਦਿਨ ਗਿਰਗਿਟ ਵਾਂਗ ਰੰਗ ਬਦਲਦੇ ਹਨ ਰਾਜਨੀਤਿਕ ਲਾਭ ਲੈਣ ਲਈ ਭੋਲੇ ਭਾਲੇ ਲੋਕਾਂ ਨੂੰ ਲੈਕੇ ਰੋਸ ਪ੍ਰਦਰਸ਼ਨ ਕਰਦੇ ਹਨ। ਇਹ ਆਗੂ ਅਕਸਰ ਰਾਜਨੀਤਿਕ ਪਾਰਟੀਆਂ ਵੀ ਬਦਲਦੇ ਹਨ ਅਤੇ ਰਾਤੋ ਰਾਤ ਇੱਕ ਨੰਬਰ ਦੀ ਦੁਸ਼ਮਣ ਅਤੇ ਦੇਸ਼ ਵਿਰੋਧੀ ਪਾਰਟੀ ਇਨ੍ਹਾਂ ਨੂੰ ਜਾਨ ਤੋਂ ਪਿਆਰੀ ਲੱਗਣ ਲੱਗ ਜਾਂਦੀ ਹੈ। ਬਹੁਤੇ ਪਰਿਵਾਰਾਂ ਵਿੱਚ ਤਾਂ ਵੱਖ-ਵੱਖ ਮੈਂਬਰ ਵੱਖ ਵੱਖ ਰਾਜਨੀਤਿਕ ਪਾਰਟੀਆਂ ਵਿੱਚ ਬੈਠੇ ਹੋਏ ਹਨ ਅਤੇ ਸਮੇਂ ਅਨੁਸਾਰ ਅਪਣਾ ਅਪਣਾ ਕੰਮ ਕਰਦੇ ਹਨ। ਸਾਡੇ ਦੇਸ ਵਿੱਚ ਫੈਲੀਆਂ ਸੈਕੜ੍ਹੇ ਸਮਾਜਿਕ ਕੁਰਿਤੀਆਂ ਜਾਤਿ ਪ੍ਰਥਾ, ਦਾਜ ਪ੍ਰਥਾ, ਬਾਲ ਵਿਆਹ ਪ੍ਰਥਾ, ਸਤੀ ਪ੍ਰਥਾ, ਬਾਲ ਮਜਦੂਰੀ, ਧਰਮ, ਜਾਤਿ ਦੇ ਨਾਮ ਤੇ ਕੀਤੇ ਜਾ ਰਹੇ ਅਤਿਆਚਾਰ ਬਹੁਤੇ ਰਾਜਨੀਤਿਕ ਆਗੂਆਂ ਲਈ ਸਿਰਫ ਚੋਣ ਮੁੱਦਾ ਹੀ ਰਹਿੰਦੇ ਹਨ। ਸਰਕਾਰੀ ਸਿਹਤ ਕੇਂਦਰਾਂ ਵਿੱਚ ਡਾਕਟਰਾਂ ਵਲੋਂ ਮਚਾਈ ਜਾ ਰਹੀ ਲੁੱਟ, ਮੋਟੇ ਕਮਿਸ਼ਨ ਦੇ ਚੱਕਰ ਵਿੱਚ ਕਰਵਾਏ ਜਾਂਦੇ ਟੈਸਟਾਂ ਬਾਰੇ ਫਿਲਮੀ ਕਲਾਕਾਰ ਅਮੀਰ ਖਾਨ ਨੇ ਅਪਣੇ ਟੀ ਵੀ ਸ਼ੋਅ ਸਤਿਆਮੇਵ ਜਯਤੇ ਵਿੱਚ ਬਹੁਤ ਹੀ ਵਿਸਥਾਰ ਨਾਲ ਦੱਸਿਆ ਸੀ। ਉਸ ਸ਼ੋਅ ਵਿੱਚ ਸਮਾਜ ਵਿੱਚ ਫੈਲੀਆਂ ਕੁਰੀਤੀਆਂ ਖਾਪ ਪੰਚਾਇਤ ਦੇ ਨਜਾਇਜ ਫੈਸਲੇ, ਜਾਤਿ ਪ੍ਰਥਾ ਦੇ ਅਧਾਰ ਤੇ ਹੋ ਰਹੇ ਅਤਿਆਚਾਰ, ਲਿੰਗ ਅਧਾਰਤ ਚੱਲ ਰਹੇ ਆਬਰਸ਼ਨਜ਼ ਆਦਿ ਬਾਰੇ ਦੱਸਿਆ ਗਿਆ ਸੀ। ਉਸ ਸ਼ੋਅ ਵਿੱਚ ਰਾਜਨੀਤਿਕ ਆਗੂਆਂ ਦੀ ਸਚਾਈ ਵੀ ਸਾਹਮਣੇ ਆ ਰਹੀ ਸੀ ਕਿ ਇਨ੍ਹਾਂ ਦੀ ਕਹਿਣੀ ਅਤੇ ਕਥਨੀ ਵਿੱਚ ਕਿੰਨਾ ਅੰਤਰ ਹੈ। ਸਿਖਿਆ ਦਾ ਅਧਿਕਾਰ ਹਕੀਕਤ ਵਿੱਚ ਲਾਗੂ ਨਹੀਂ ਹੋ ਰਿਹਾ ਹੈ ਅਤੇ ਬੱਚੇ ਸਕੂਲ ਜਾਣ ਦੀ ਥਾਂ ਰੋਟੀ ਦੀ ਭਾਲ ਵਿੱਚ ਕੰਮ ਕਰਦੇ ਹਨ। ਪਰ ਇਹ ਸਭ ਕੁੱਝ ਬਹੁਤੇ ਰਾਜਨੀਤਿਕ ਆਗੂਆਂ ਨੂੰ ਨਜਰ ਨਹੀਂ ਆ ਰਿਹਾ। ਵਿਧਾਨ ਸਭਾਵਾਂ, ਸੰਸਦ ਵਿੱਚ ਬੈਠੇ ਹਜਾਰਾਂ ਵਿਧਾਇਕ ਅਤੇ ਸਾਂਸਦ ਅਪਣੀਆਂ ਸਹੂਲਤਾਂ ਲਈ ਇੱਕਮੁੱਠ ਹੋ ਜਾਂਦੇ ਹਨ ਜਦਕਿ ਲੋਕਾਂ ਦੀਆਂ ਸਹੂਲਤਾਂ ਵਾਲੇ ਬਿੱਲ ਸਾਲਾਂ ਵੱਧੀ ਲਟਕਦੇ ਰਹਿੰਦੇ ਹਨ। ਸਾਡੇ ਦੇਸ ਵਿੱਚ ਅੱਜ ਵੀ ਬਹੁਤੇ ਮਨੁਖਾਂ ਦੀ ਜਿੰਦਗੀ ਦੀ ਅਹਮੀਅਤ ਜਾਨਵਰਾਂ ਨਾਲੋਂ ਵੀ ਘਟ ਹੈ। ਜਾਨਵਰ ਮਰਨ ਤੇ ਬਹੁਤ ਵਾਰ ਬਬਾਲ ਮਚਦਾ ਹੈ ਪਰ ਕਈ ਵਿਅਕਤੀਆਂ ਦੇ ਮਰਨ ਤੇ ਕੋਈ ਅਫਸੋਸ ਵੀ ਪ੍ਰਗਟ ਨਹੀਂ ਕਰਦਾ ਹੈ। ਇਸ ਦੇਸ਼ ਵਿੱਚ ਮੰਤਰੀਆਂ ਨੂੰ ਘੋਟਾਲੇ ਕਰਨ ਦੀ ਆਜ਼ਾਦੀ, ਸਰਕਾਰੀ ਕਰਮਚਾਰੀਆਂ ਅਤੇ ਅਫਸਰਾਂ ਨੂੰ ਰਿਸ਼ਵਤ ਲੈਣ ਦੀ ਆਜ਼ਾਦੀ, ਮਿਲਾਵਟਖੋਰਾਂ ਨੂੰ ਮਿਲਾਵਟ ਕਰਨ ਦੀ ਆਜ਼ਾਦੀ, ਡਾਕਟਰਾਂ ਨੂੰ ਮਰੀਜ਼ਾਂ ਦੀ ਜਾਨ ਨਾਲ ਖੇਡਣ ਦੀ ਆਜ਼ਾਦੀ, ਪੁਲਿਸ ਨੂੰ ਜਨਤਾ ਤੇ ਅਤਿਆਚਾਰ ਕਰਨ ਦੀ ਆਜ਼ਾਦੀ, ਠੇਕੇਦਾਰਾਂ ਨੂੰ ਘਟੀਆਂ ਕੰਮ ਕਰਨ ਦੀ ਆਜ਼ਾਦੀ, ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਨੂੰ ਨਾ ਪੜਾਉਣ ਦੀ ਆਜ਼ਾਦੀ ਮਿਲੀ ਹੋਈ ਹੈ। ਹੁਣ ਸਰਕਾਰ ਸਾਰਾ ਕੁਝ ਪ੍ਰਾਈਵੇਟ ਕਰਕੇ ਆਪਣੀਆਂ ਸਾਰੀਆਂ ਜਿੰਮੇਵਾਰੀਆਂ ਤੋਂ ਮੁਕੱਤ ਹੋ ਜਾਣਾ ਚਾਹੁੰਦੀ ਹੈ। ਸਰਕਾਰੀ ਮਹਿਕਮਿਆਂ ਨੂੰ ਮੁਨਾਫਾਖੋਰ  ਬਣਾਇਆ ਜਾ ਰਿਹਾ ਹੈ। ਸੜਕਾਂ ਨੂੰ ਪ੍ਰਾਈਵੇਟ ਹੱਥਾਂ ਵਿੱਚ ਦੇ ਕੇ ਆਮ ਲੋਕਾਂ ਦੀ ਸੜਕਾਂ ਤੋਂ ਲੰਘਣ ਦੀ ਆਜ਼ਾਦੀ ਖੋਹ ਲਈ ਗਈ ਹੈ। ਸਰਵਜਨਿਕ ਕੰਪਨੀਆਂ ਨੂੰ ਜਿਹੜੀਆਂ ਕਿ ਜਨਤਾ ਦੇ ਦਿੱਤੇ ਟੈਕਸਾਂ ਨਾਲ ਬਣਾਈਆਂ ਗਈਆਂ ਹਨ ਨੂੰ ਪ੍ਰਾਈਵੇਟ ਲੋਕਾਂ ਕੋਲ ਕੋਡੀਆਂ ਦੇ ਭਾਅ ਵੇਚਿਆ ਜਾ ਰਿਹਾ ਹੈ। ਸਰਵਜਨਕ ਕੰਪਨੀਆਂ ਨੂੰ ਖਰੀਦਣ ਵਾਲੇ ਵੀ ਮੰਤਰੀਆਂ ਦੇ ਰਿਸ਼ਤੇਦਾਰ ਅਤੇ ਸੰਗੀ ਸਾਥੀ ਹਨ। ਹਰ ਸਾਲ ਲੱਖਾਂ ਟਨ ਆਨਾਜ ਗੋਦਾਮਾਂ ਵਿੱਚ ਸੜ ਰਿਹਾ ਹੈ ਪਰ ਸਰਕਾਰੀ ਮੰਤਰੀ ਕਿਸੇ ਗਰੀਬ ਦੇ ਮੂੰਹ ਵਿੱਚ ਨਹੀਂ ਪੈਣ ਦਿੰਦੇ, ਉਲੱਟਾ ਆਨਾਜ ਦੀ ਥੁੜ੍ਹ ਦੱਸ ਕੇ ਬਾਹਰਲੇ ਦੇਸ਼ਾਂ ਤੋਂ ਆਨਾਜ ਆਯਾਤ ਕਰਨਗੇ ਅਤੇ ਕਮੀਸ਼ਨ ਨਾਲ ਆਪਣੀਆਂ ਤਿਜੋਰੀਆਂ ਭਰਨਗੇ। ਇੱਕ ਗਰੀਬ ਵਿਅਕਤੀ ਦਿਨ ਭਰ ਦੀ ਹੱਡ ਭੰਨਵੀ ਮਿਹਨਤ ਕਰਕੇ ਦੋ ਵਕਤ ਦੀ ਰੋਟੀ ਬੜੀ ਮੁਸ਼ਕਿਲ ਨਾਲ ਖਾਂਦਾ ਹੈ ਦੂਸਰੇ ਪਾਸੇ ਇੱਕ ਸਰਕਾਰੀ ਅਫਸਰ ਸਰਕਾਰ ਤੋਂ ਤਨਖਾਹ ਵੀ ਲੈਂਦਾ ਹੈ ਅਤੇ ਲੋਕਾਂ ਦੇ ਕੰਮ ਕਰਨ ਦੇ ਬਦਲੇ ਰਿਸ਼ਵਤ ਵੀ ਲੈਂਦਾ ਹੈ। ਦੇਸ਼ ਵਿੱਚ ਬਾਲ ਮਜ਼ਦੂਰਾ ਦੀ ਵੀ ਗੰਭੀਰ ਸਮੱਸਿਆ ਹੈ। ਬਾਲ ਮਜ਼ਦੂਰਾਂ ਤੋਂ ਦਿਨ ਭਰ ਕੰਮ ਲਿਆ ਜਾਂਦਾ ਹੈ ਪਰ ਮਿਹਨਤ ਮਜ਼ਦੂਰੀ ਬਹੁਤ ਘੱਟ ਦਿੱਤੀ ਜਾਂਦੀ ਹੈ। ਦੇਸ਼ ਵਿੱਚ ਕਨੂੰਨ ਦੇ ਬਾਬਜੂਦ ਬਾਲ ਵਿਆਹ ਦੀ ਪ੍ਰਥਾ ਕਾਇਮ ਹੈ। ਦੇਸ਼ ਵਿੱਚ ਕਾਨੂੰਨ ਦਾ ਢਾਂਚਾ ਇਸ ਤਰਾਂ ਬਣਾਇਆ ਗਿਆ ਹੈ ਕਿ ਅਮੀਰ ਜੁਰਮ ਕਰਕੇ ਵੀ ਬਚ ਜਾਂਦਾ ਹੈ ਪਰ ਗਰੀਬ ਜੁਰਮ ਨਾ ਕਰਕੇ ਵੀ ਫਸ ਜਾਂਦਾ ਹੈ। ਅੱਜ ਦੀ ਪੁਲਿਸ ਅੰਗਰੇਜ਼ਾਂ ਨਾਲੋਂ ਵੀ ਵੱਧ ਜ਼ੁਲਮ ਜਨਤਾ ਤੇ ਕਰਦੀ ਹੈ। ਸਾਰੇ ਮੰਤਰੀ ਕਾਨੂੰਨ ਤੋਂ ਉਪਰ ਹਨ ਅਤੇ ਲੱਖਾਂ ਕਰੋੜ ਦੇ ਘੋਟਾਲੇ ਕਰਕੇ ਵੀ ਆਜ਼ਾਦ ਘੁੰਮਦੇ ਹਨ ਅਤੇ ਕਾਨੂੰਨ ਦਾ ਮਜ਼ਾਕ ਉਡਾਉਂਦੇ ਹਨ। ਇਹ ਕਿਹੋ ਜਿਹੀ ਆਜ਼ਾਦੀ ਹੈ ਜਿਸ ਵਿੱਚ ਦੇਸ਼ ਦੀ ਅੱਧੀ ਆਬਾਦੀ ਗਰੀਬ ਭੁੱਖ ਨਾਲ ਮਰ ਰਹੇ ਹੋਣ ਅਤੇ ਦੇਸ਼ ਦੇ ਮੰਤਰੀ ਮਜ਼ੇ ਕਰ ਰਹੇ ਹੋਣ ਅਤੇ ਸਰਕਾਰ ਆਰਥਿਕ ਵਿਕਾਸ ਦੇ ਵਾਧੇ ਦੀ ਦਰ ਦੀ ਮਾਲਾ ਜਪਦੀ ਰਹੇ। ਕਈ ਗਰੀਬ ਘਰਾਂ ਦੇ ਬੱਚੇ ਅੱਜ ਵੀ ਸਿਰ ਤੇ ਮੈਲ ਢੋ ਕੇ  ਆਪਣਾ ਢਿੱਡ ਭਰਦੇ ਹਨ ਕੂੜੇ ਦੇ ਢੇਰਾਂ ਤੇ ਕਾਗਜ ਇਕੱਠੇ ਕਰਦਿਆਂ ਬਚਪਨ ਗੁਜਾਰਦੇ ਹਨ, ਕਈ ਮਜਬੂਰ ਔਰਤਾਂ ਅਪਣਾ ਅਤੇ ਅਪਣੇ ਬੱਚਿਆਂ ਦਾ ਢਿੱਡ ਭਰਨ ਲਈ ਜਿਸਮ ਤੱਕ ਵੇਚਦੀਆਂ ਹਨ। ਕੀ ਇਹਨਾਂ ਲੋਕਾਂ ਨੂੰ ਆਜ਼ਾਦੀ ਦਾ ਅਧਿਕਾਰ ਨਹੀਂ ਮਿਲਿਆ। ਦੇਸ਼ ਆਜ਼ਾਦ ਹੋਣ ਤੋਂ ਬਾਅਦ ਸਾਰਿਆਂ ਨੂੰ ਬਰਾਬਰੀ ਦਾ ਹੱਕ ਮਿਲਣਾ ਚਾਹੀਦਾ ਸੀ ਪਰ ਅੱਜ ਅਮੀਰ ਹੋਰ ਅਮੀਰ ਹੁੰਦਾ ਜਾ ਰਿਹਾ ਹੈ ਅਤੇ ਗਰੀਬ ਹੋਰ ਗਰੀਬ। ਜਿੰਨੀ ਦੇਰ ਤੱਕ ਸਾਰੇ ਨਾਗਰਿਕਾਂ ਨੂੰ ਬਰਾਬਰੀ ਦਾ ਅਧਿਕਾਰ ਪ੍ਰਾਪਤ ਨਹੀਂ ਹੁੰਦਾ ਉਦੋ ਤੱਕ ਅਜਿਹੀ ਆਜ਼ਾਦੀ ਦਾ ਕੋਈ ਫਾਇਦਾ ਨਹੀਂ ਅਤੇ ਦੇਸ਼ ਲਈ ਕੁਰਬਾਨ ਹੋਣ ਵਾਲੇ ਸ਼ਹੀਦਾਂ ਦੇ ਸੁਪਨੇ ਅਧੁਰੇ ਰਹਿਣਗੇ ਅਤੇ ਇਹ ਉਦੋਂ ਹੀ ਪੂਰੇ ਹੋਣਗੇ ਜਦੋਂ ਦੇਸ ਦਾ ਆਮ ਵਿਅਕਤੀ ਸਮਾਜਿਕ, ਆਰਥਿਕ, ਰਾਜਨੀਤਿਕ ਤੋਰ ਤੇ ਅਜਾਦ ਹੋਵੇਗਾ। 

ਕੁਲਦੀਪ ਚੰਦ 
ਨੇੜੇ ਸਰਕਾਰੀ ਪ੍ਰਾਇਮਰੀ ਸਕੂਲ ਦੋਭੇਟਾ 
ਤਹਿਸੀਲ ਨੰਗਲ ਜਿਲ੍ਹਾ ਰੂਪਨਗਰ ਪੰਜਾਬ
9417563054