ਕਨੂੰਨ ਅਤੇ ਅਦਾਲਤੀ ਹੁਕਮਾਂ ਨੂੰ ਛਿਕੇ ਟੰਗਕੇ ਬੱਸਾਂ ਵਾਲ਼ੇ ਕਰਦੇ ਨੇ ਸਵਾਰੀਆਂ ਦੀ ਜਾਨ ਨਾਲ ਖਿਲਵਾੜ੍ਹ, ਸਵਾਰੀਆਂ ਹੁੰਦੀਆਂ ਹਨ ਪ੍ਰੇਸ਼ਾਨ। 


20 ਜੁਲਾਈ, 2014 (ਕੁਲਦੀਪ ਚੰਦ) ਬੇਸ਼ਕ ਸਮੇਂ ਸਮੇਂ ਤੇ ਬੱਸਾਂ ਵਿੱਚ ਸਫਰ ਕਰਨ ਵਾਲੀਆਂ ਸਵਾਰੀਆਂ ਦੀ ਸੁਰੱਖਿਆਂ ਅਤੇ ਸਹੂਲਤ ਲਈ ਸਰਕਾਰ ਵਲੋਂ ਕਨੂੰ ਬਣਾਏ ਗਏ ਹਨ ਅਤੇ ਇਨ੍ਹਾਂ ਨੂੰ ਲਾਗੂ ਕਰਨ ਲਈ ਮਾਣਯੋਗ ਅਦਾਲਤਾਂ ਵਲੋਂ ਹੁਕਮ ਜ਼ਾਰੀ ਕੀਤੇ ਜਾਂਦੇ ਹਨ ਪਰ ਇਹਨਾਂ ਹੁਕਮਾਂ ਨੂੰ ਪ੍ਰਾਈਵੇਟ ਬੱਸਾਂ ਵਾਲ਼ੇ ਟਿੱਚ ਜ਼ਾਣਦੇ ਹਨ ਅਤੇ ਇਹਨਾ ਹੁਕਮਾਂ ਦੀ ਪਰਵਾਹ ਨਹੀਂ ਕਰਦੇ ਹਨ। ਬੇਸ਼ਕ ਮਾਣਯੋਗ ਹਾਈ ਕੌਰਟ ਨੇ ਬੱਸਾਂ ਵਿੱਚ ਟੀ ਵੀ, ਸਟੀਰੀਓ ਆਦਿ ਤੇ ਮੁਕੰਮਲ ਪਬੰਦੀ ਲਗਾਈ ਹੋਈ ਹੈ ਪਰ ਨੰਗਲ ਬੱਸ ਅੱਡੇ ਵਿੱਚ ਆਣ-ਜਾਣ ਵਾਲ਼ੀਆਂ ਵੱਖ-ਵੱਖ ਪ੍ਰਾਈਵੇਟ ਕੰਪਨੀਆਂ ਦੀਆਂ ਬੱਸਾਂ ਵਿੱਚ ਟੀ ਵੀ,ਵੀਡੀਉ ਸਿਸਟਮ ਸ਼ਰੇਆਮ ਚੱਲਦੇ ਹਨ। ਇਹਨਾਂ ਬੱਸਾਂ ਵਾਲ਼ਿਆਂ ਨੇ ਵੱਖ-ਵੱਖ ਟਿਊਨਾਂ ਵਾਲ਼ੇ ਪ੍ਰੈਸ਼ਰ ਹਾਰਨ ਲਗਾਏ ਹੋਏ ਹਨ ਜੋ ਕਿ ਸ਼ੋਰ ਪ੍ਰਦੂਸ਼ਣ ਵਿੱਚ ਵਾਧਾ ਕਰਦੇ ਹਨ ਅਤੇ ਆਮ ਲੋਕਾਂ ਨੂੰ ਪ੍ਰੇਸ਼ਾਨ ਕਰਦੇ ਹਨ। ਇਹਨਾਂ ਬੱਸਾਂ ਦੇ ਡਰਾਇਵਰਾਂ ਅਤੇ ਕੰਡਕਟਰਾਂ ਲਈ ਨਾਂ ਕੋਈ ਵਰਦੀ ਹੈ ਨਾਂ ਹੀ ਕੋਈ ਨਾਮ ਅੰਕਿਤ ਪਲੇਟ ਹੁੰਦੀ ਹੈ। ਇਹਨਾਂ ਬੱਸਾਂ ਵਿੱਚ ਅੱਗ ਬਝਾਉ ਯੰਤਰ, ਫਸਟ ਏਡ ਕਿੱਟ ਨਾ ਹੋਣਾ ਆਮ ਗੱਲ ਹੈ। ਸ਼ਕਾਇਤ ਅਤੇ ਸੁਝਾਅ ਨੋਟ ਬੁੱਕ ਬਾਰੇ ਤਾਂ ਬੱਸ ਸਟਾਫ ਨੂੰ ਵੀ ਪਤਾ ਨਹੀਂ ਹੁੰਦਾ ਹੈ। ਕੁੱਝ ਬਸਾਂ ਦੇ ਡਰਾਇਵਰ ਅਤੇ ਕੰਡਕਟਰ ਹਰ ਵੇਲੇ ਨਸ਼ੇ ਵਿੱਚ ਟੱਲੀ ਰਹਿੰਦੇ ਹਨ ਜਿਸ ਨਾਲ ਸਵਾਰੀਆਂ ਦੀ ਜਾਨ ਨੂੰ ਖਤਰਾ ਬਣਿਆ ਰਹਿੰਦਾ ਹੈ। ਰੋਪੜ੍ਹ ਤੋਂ ਸ਼ਾਮ ਨੂੰ ਆਖਰੀ ਸਮਿਆਂ ਤੇ ਚੱਲਣ ਵਾਲ਼ੀਆਂ  ਬੱਸਾਂ ਦੇ ਸਟਾਫ ਮੈਂਬਰਾਂ ਦੇ ਵਤੀਰੇ ਤੋਂ ਅਕਸਰ ਹੀ ਸਵਾਰੀਆਂ ਪ੍ਰੇਸ਼ਾਨ ਹੁੰਦੀਆਂ ਹਨ। ਇਹਨਾਂ ਵਿੱਚ ਲੱਗੇ ਹੋਏ ਆਡੀਉ ਵੀਡੀਉ ਸਿਸਟਮ ਤੇ ਅਕਸਰ ਅਜਿਹੇ ਗਾਣੇ ਅਤੇ ਫਿਲਮਾਂ ਲਗਾਈਆ ਜਾਂਦੀਆਂ ਹਨ ਕਿ ਬੱਸ ਵਿੱਚ ਸਫਰ ਕਰ ਰਹੇ ਪਰਿਵਾਰ ਵਾਲ਼ੇ ਮੈਂਬਰਾਂ ਦਾ ਬੈਠਣਾ ਮੁਸਕਿਲ ਹੋ ਜਾਂਦਾ ਹੈ ਪਰ ਹੋਰ ਕੋਈ ਬੱਸ ਨਾਂ ਹੋਣ ਕਾਰਨ ਸਵਾਰੀਆਂ ਦੀ ਮਜਬੂਰੀ ਬਣੀ ਹੁੰਦੀ ਹੈ। ਇਹਨਾਂ ਪ੍ਰਾਈਵੇਟ ਬੱਸਾਂ ਵਾਲ਼ੇ ਸਟਾਫ ਮੈਂਬਰ ਅਪਣੀ ਮਨਮਰਜੀ ਦੇ ਟਾਇਮ ਤੇ ਹੀ ਚੱਲਦੇ ਹਨ ਅਤੇ ਮਰਜੀ ਦੇ ਸਟਾਪੇਜ ਬਣਾਉਂਦੇ ਹਨ ਜਿਸ ਕਾਰਨ ਸਵਾਰੀਆਂ ਪ੍ਰੇਸ਼ਾਨ ਹੁੰਦੀਆਂ ਹਨ। ਇਹਨਾਂ ਬੱਸਾਂ ਵਿੱਚ ਮਹਿਲਾਵਾਂ, ਅੰਗਹੀਣਾ, ਬਜੁਰਗਾਂ ਆਦਿ ਲਈ ਵੀ ਸੀਟਾਂ ਰਾਖਵੀਆਂ ਨਹੀਂ ਰੱਖੀਆਂ ਗਈਆਂ ਹਨ। ਇਹਨਾਂ ਬੱਸਾਂ ਵਾਲ਼ਿਆ ਵਲੋਂ ਸਵਾਰੀਆ ਨੂੰ ਦਿਤੀਆਂ ਜਾਣ ਵਾਲ਼ੀਆਂ ਟਿਕਟਾਂ ਵੀ ਅਪਣੀ ਮਰਜੀ ਦੀਆਂ ਹੁੰਦੀਆਂ ਹਨ ਜਿਸਤੇ ਕੰਪਨੀ ਦਾ ਪਤਾ ਤੱਕ ਅੰਕਿਤ ਨਹੀਂ ਹੁੰਦਾ ਹੈ ਅਤੇ ਟਿਕਟ ਦੀ ਕੀਮਤ ਵੀ ਅੰਕਿਤ ਨਹੀਂ ਹੰਦੀ ਹੈ। ਬੱਸ ਕੰਪਨੀ ਦਾ ਪੂਰਾ ਪਤਾ ਨਾ ਹੋਣ ਕਾਰਨ ਕੋਈ ਸ਼ਕਾਇਤ ਨਹੀਂ ਕਰ ਸਕਦਾ ਹੈ। ਇਹਨਾਂ ਬੱਸਾਂ ਵਾਲ਼ਿਆਂ ਨੇ ਬੌਰਡ ਵੀ ਅਪਣ ਿਮਰਜੀ ਦੇ ਲਗਾਏ ਹੋਏ ਹੁੰਦੇ ਹਨ। ਜਿਵੇਂ ਹੀ ਨੈਣਾ ਦੇਵੀ ਮਾਤਾ ਦੇ ਮੇਲੇ ਸ਼ੁਰੁ ਹੁੰਦੇ ਹਨ ਇਹ ਨੈਣਾ ਦੇਵੀ ਦਾ ਬੌਰਡ ਲਗਾ ਲੈਂਦੇ ਹਨ ਅਤੇ ਅਨੰਦਪੁਰ ਸਾਹਿਬ ਆਕੇ ਸਵਾਰੀਆਂ ਨੂੰ ਉਤਾਰ ਦਿੰਦੇ ਹਨ ਅਤੇ ਸਵਾਰੀਆ ਪ੍ਰੇਸ਼ਾਨ ਹੁੰਦੀਆਂ ਹਨ। ਕਈ ਬੱਸਾਂ ਵਾਲ਼ੇ ਊਨਾ (ਹਿਮਾਚਲ ਪ੍ਰਦੇਸ਼) ਦਾ ਬੌਰਡ ਵੀ ਲਗਾ ਰੱਖਦੇ ਹਨ ਜਦੋਂ ਕਿ ਬੱਸ ਕੇਵਲ਼ ਨੰਗਲ ਤੱਕ ਹੀ ਹੁੰਦੀ ਹੈ ਅਤੇ ਇਹਨਾਂ ਕੋਲ਼ ਅਜਿਹਾ ਕੋਈ ਪਰਮਿਟ ਵੀ ਨਹੀਂ ਹੁੰਦਾ ਹੈ ।ਬੇਸ਼ਕ ਕਨੂੰਨਨ ਤੌਰ ਤੇ ਅਜਿਹਾ ਕਰਨਾ ਧੋਖੇਬਾਜ਼ੀ ਹੈ ਪਰ ਇਹਨਾਂ ਬੱਸਾਂ ਵਾਲ਼ਿਆਂ ਲਈ ਸਵਾਰੀਆਂ ਇਕੱਠੀਆਂ ਕਰਨ ਦਾ ਸੌਖਾ ਢੰਗ ਹੈ। ਬੇਸ਼ੱਕ ਹਰ ਬੱਸ ਤੇ ਇਹ ਚੇਤਾਵਨੀ ਬੌਰਡ ਲਗਾਇਆ ਜਾਦਾ ਹੈ ਕਿ ਬਸ ਦੀ ਛੱਤ ਤੇ ਸਫਰ ਕਰਨਾ ਕਨੂੰਨਨ ਜੁਰਮ ਹੈ ਪਰ ਇਨ੍ਹਾਂ ਨਿੱਜੀ ਬਸਾਂ ਵਾਲੇ ਕੰਡਕਟਰ-ਡਰਾਇਵਰ ਆਪ ਸਵਾਰੀਆਂ ਵਿਸ਼ੇਸ਼ ਤੌਰ ਤੇ ਪ੍ਰਵਾਸੀ ਮਜ਼ਦੂਰਾਂ ਨੂੰ ਛੱਤ ਤੇ ਸਫਰ ਕਰਨ ਲਈ ਕਹਿੰਦੇ ਹਨ।     . 
 

ਕੁਲਦੀਪ  ਚੰਦ,
ਤਹਿਸੀਲ ਨੰਗਲ ,ਜਿਲ੍ਹਾ ਰੂਪਨਗਰ ਪੰਜਾਬ
9417563054