ਹੜ੍ਹ ਰੋਕੂ ਪ੍ਰਬੰਧਾਂ ਦੀਆਂ ਅਗੇਤਰੀਆ ਤਿਆਰੀਆਂ ਸਬੰਧੀ

ਮੀਟਿੰਗ 12 ਜੂਨ ਨੂੰ ਅਨੰਦਪੁਰ ਸਾਹਿਬ ਵਿਖੇ ਹੋਵੇਗੀ

 - ਐਸ ਡੀ ਐਮ ਅਮਰਜੀਤ ਬੈਂਸ 
 

10 ਜੂਨ, 2014 (ਕੁਲਦੀਪ ਚੰਦ) ਹੜ੍ਹ ਰੋਕੂ ਪ੍ਰਬੰਧਾਂ ਦੀਆਂ ਅਗੇਤਰੀਆ ਤਿਆਰੀਆ ਸੰਬੰਧੀ ਮੀਟਿੰਗ 12 ਜੂਨ ਨੂੰ ਅਨੰਦਪੁਰ ਸਾਹਿਬ ਵਿਖੇ ਹੋਵੇਗੀ। ਇਸ ਦੇ ਲਈ ਸਬੰਧਿਤ ਵਿਭਾਗਾ ਦੇ ਅਧਿਕਾਰੀਆਂ ਨੂੰ ਆਪੋ-ਆਪਣੇ ਵਿਭਾਗਾ ਦੀਆਂ ਤਿਆਰੀਆ ਕਰਕੇ ਹਾਜਰ ਆਉਣ ਲਈ ਕਿਹਾ ਗਿਆ ਹੈ। ਇਹ ਜਾਣਕਾਰੀ ਉਪ ਮੰਡਲ ਮੈਜਿਸਟ੍ਰੇਟ ਅਨੰਦਪੁਰ ਸਾਹਿਬ ਸ਼੍ਰੀ ਅਮਰਜੀਤ ਬੈਂਸ ਪੀ.ਸੀ.ਐਸ. ਨੇ ਦਿੱਤੀ। ਉਨ੍ਹਾ ਨੇ ਦੱਸਿਆ ਕਿ ਬਰਸਾਤ ਦਾ ਮੋਸਮ ਸ਼ੁਰੂ ਹੋਣ ਵਾਲਾ ਹੈ। ਇਸ ਲਈ ਸਬ-ਡਵੀਜਨ ਅਨੰਦਪੁਰ ਸਾਹਿਬ ਅਤੇ ਨੰਗਲ ਵਿੱਚ ਬਰਸਾਤ ਸੀਜਨ ਵਿੱਚ ਬਾਰਸ਼,ਹੜ੍ਹ ਰੋਕੂ ਕੰਮਾਂ ਦੇ ਅਗੇਤਰੇ ਪ੍ਰਬੰਧ ਕੀਤੇ ਜਾਣੇ ਹਨ। ਇਸ ਲਈ ਇਹ ਮੀਟਿੰਗ ਬੁਲਾਈ ਗਈ ਹੈ ਤਾਂ ਜੋ ਅਗਾਓ ਤਿਆਰੀਆ ਕਰਕੇ ਲੋਕਾਂ ਦੇ ਜਾਨ ਮਾਲ ਦੀ ਰੱਖਿਆ ਕਰਨ ਲਈ ਪ੍ਰਸ਼ਾਸ਼ਨ ਚੁਸਤ ਦਰੁਸਤ ਹੋ ਸਕੇ। ਉਨ੍ਹਾ ਨੇ ਕਿਹਾ ਕਿ ਹੜ੍ਹਾਂ ਦੌਰਾਨ ਜਿਹੜੇ ਵਿਭਾਗਾ ਦੀ ਮੁੱਖ ਭੂਮਿਕਾ ਹੁੰਦੀ ਹੈ ਉਨ੍ਹਾ ਦੇ ਅਧਿਕਾਰੀਆ ਨੂੰ ਮੀਟਿੰਗ ਵਿੱਚ ਵਿਸ਼ੇਸ਼ ਤੋਰ ਤੇ ਸਦਿਆ ਗਿਆ ਹੈ। ਜਿੰਨ੍ਹਾ ਵਿੱਚ ਪੁਲਿਸ ਵਿਭਾਗ ਅਨੰਦਪੁਰ ਸਾਹਿਬ/ਨੰਗਲ,ਤਹਿਸੀਲਦਾਰ ਨੰਗਲ/ਅਨੰਦਪੁਰ ਸਾਹਿਬ,ਕਾਰਜਕਾਰੀ ਇੰਜੀਨੀਅਰ ਜਲ ਪ੍ਰਬੰਧ ਖੋਜ ਮੰਡਲ ਰੂਪਨਗਰ,ਕਾਰਜਕਾਰੀ ਇੰਜੀਨੀਅਰ ਨੰਗਲ ਡੈਮ ਡਵੀਜਨ ਬੀ.ਬੀ.ਐਮ.ਬੀ. ਨੰਗਲ, ਕਾਰਜਕਾਰੀ ਇੰਜੀਨੀਅਰ ਆਰ.ਐਮ.ਐਡ. ਐਸ.ਆਰ. ਡਵੀਜਨ ਬੀ.ਬੀ.ਐਮ.ਬੀ. ਨੰਗਲ,ਬਲਾਕ ਵਿਕਾਸ ਅਤੇ ਪੰਚਾਇਤ ਅਫਸਰ,ਬਾਲ ਵਿਕਾਸ ਅਤੇ ਪ੍ਰੋਜੈਕਟ ਅਫਸਰ ਅਨੰਦਪੁਰ ਸਾਹਿਬ/ਨੂਰਪੁਰਬੇਦੀ,ਕਾਰਜਸਾਧਕ ਅਫਸਰ,ਨਗਰ ਕੋਸਲ ਅਨੰਦਪੁਰ ਸਾਹਿਬ/ਨੰਗਲ,ਕਾਰਜ ਸਾਧਕ ਅਫਸਰ, ਨਗਰ ਪੰਚਾਇਤ ਕੀਰਤਪੁਰ ਸਾਹਿਬ ਨੂਰਪੁਰ ਬੇਦੀ,ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਅਨੰਦਪੁਰ ਸਾਹਿਬ,ਪ੍ਰਮੁੱਖ ਮੈਡੀਕਲ ਅਫਸਰ,ਸਿਵਲ ਹਸਪਤਾਲ, ਬੀ.ਬੀ.ਐਮ.ਬੀ. ਨੰਗਲ ,ਸੀਨੀਅਰ ਮੈਡੀਕਲ ਅਫਸਰ,ਪੀ.ਐਚ.ਸੀ. ਕੀਰਤਪੁਰ ਸਾਹਿਬ/ਨੂਰਪੂਰ ਬੇਦੀ, ਉਪ ਮੰਡਲ ਇੰਜੀਨੀਅਰ ,ਪ੍ਰਾਂਤਕ ਉਪ ਮੰਡਲ ਲੋ.ਨਿ.ਵਿ.ਭ. ਤੇ ਮ ਅਨੰਦਪੁਰ ਸਾਹਿਬ, ਉਪ ਮੰਡਲ ਇੰਜੀਨੀਅਰ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਉਪ ਮੰਡਲ ਨੰ.1ਅਪਸ/ਨੰਗਲ, ਉਪ ਮੰਡਲ ਇੰਜੀਨੀਅਰ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਉਪ ਮੰਡਲ ਨੰ.2 ਅਪਸ/ਨੰਗਲ , ਉਪ ਮੰਡਲ ਇੰਜੀਨੀਅਰ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਉਪ ਮੰਡਲ ਨੂਰਪੁਬੇਦੀ, ਉਪ ਮੰਡਲ ਇੰਜੀਨੀਅਰ,ਜਲ ਪ੍ਰਬੰਧ ਖੋਜ ਉਪ ਮੰਡਲ,ਅਨੰਦਪੁਰ ਸਾਹਿਬ,ਉਪ ਮੰਡਲ ਇੰਜੀਨੀਅਰ,ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿੰਮਟਿਡ ਅਨੰਦਪੁਰ ਸਾਹਿਬ/ਨੂਰਪੁਰਬੇਦੀ/ਨੰਗਲ, ਉਪ ਮੰਡਲ ਇੰਜੀਨੀਅਰ ਭਾਰਤ ਸਰਕਾਰ ਨਿਗਮ ਲਿਮਿਟਿਡ ਅਨੰਦਪੁਰ ਸਾਹਿਬ/ਨੰਗਲ, ਉਪ ਮੰਡਲ ਇੰਜੀਨੀਅਰ ,ਟਿਊਬਵੈਲ ਕਾਰਪੋਰੇਸ਼ਨ ਅਨੰਦਪੁਰ ਸਾਹਿਬ/ਨੂਰਪੁਰਬੇਦੀ,ਜੂਨੀਅਰ ਇੰਜੀਨੀਅਰ ਪੀ.ਡਬਲਯੂ.ਡੀ.(ਬਿਜਲੀ) ਤਹਿ.ਕੰਪਲੈਕਸ ਅਨੰਦਪੁਰ ਸਾਹਿਬ,ਸਕੱਤਰ ਮਾਰਕਿਟ ਕਮੇਟੀ ਅਨੰਦਪੁਰ ਸਾਹਿਬ,ਖੇਤੀਬਾੜੀ ਵਿਕਾਸ ਅਫਸਰ ਅਨੰਦਪੁਰ ਸਾਹਿਬ/ਨੂਰਪੁਰਬੇਦੀ/ ਨੰਗਲ, ਵਣ ਰੇਂਜ ਅਫਸਰ ਅਨੰਦਪੁਰ ਸਾਹਿਬ/ਨੂਰਪੁਰ ਬੇਦੀ ,ਸਹਾਇਕ ਰਜਿਸ਼ਟਰਾਰ ,ਸਹਿਕਾਰ ਸੇਵਾਵਾਂ ਅਨੰਦਪੁਰ ਸਾਹਿਬ,ਭੂਮੀ ਰੱਖਿਆ ਅਫਸਰ ਨੂਰਪੁਰਬੇਦੀ,ਸਹਾਇਕ ਖੁਰਾਕ ਤੇ ਸਪਲਾਈ ਅਫਸਰ ਅਨੰਦਪੁਰ ਸਾਹਿਬ/ਨੂਰਪੁਰਬੇਦੀ/ਨੰਗਲ, ਬਲਾਕ ਪ੍ਰਾਈਮਰੀ ਸਿੱਖਿਆ ਅਫਸਰ ਅਨੰਦਪੁਰ ਸਾਹਿਬ/ਨੂਰਪੁਰਬੇਦੀ / ਨੰਗਲ/ਤਖਤਗੜ੍ਹ, ਸੀਨੀਅਰ ਵੈਟਨਰੀ ਅਫਸਰ ਅਨੰਦਪੁਰ ਸਾਹਿਬ/ ਨੂਰਪੁਰਬੇਦੀ ਸਬੰਧਿਤ ਵਿਭਾਗਾ ਦੇ ਅਧਿਕਾਰੀ ਮੁੱਖ ਤੌਰ ਤੇ ਮੀਟਿੰਗ ਵਿੱਚ ਸ਼ਾਮਿਲ ਹੋਣਗੇ। 

ਕੁਲਦੀਪ ਚੰਦ 
9417563054