ਬੀ ਬੀ ਐਮ ਬੀ ਦੇ ਪ੍ਰੋਜੈਕਟਾਂ ਤੋਂ ਬਿਜਲੀ ਦਾ ਉਤਪਾਦਨ ਮਈ

1998 ਦੇ ਉਤਪਾਦਨ ਤੋਂ ਅਜੇ ਵੀ ਕਾਫੀ ਘੱਟ।

ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਪ੍ਰੋਜੈਕਟਾਂ ਤੋਂ ਘਟ ਰਿਹਾ ਬਿਜਲੀ ਦਾ ਉਤਪਾਦਨ ਖੋਲ ਰਿਹਾ ਹੈ ਅਧਿਕਾਰੀਆਂ ਦੇ ਝੂਠੇ ਦਾਅਵਿਆਂ ਦੀ ਪੋਲ। ਕਰੋੜ੍ਹਾਂ ਰੁਪਏ ਖਰਚਕੇ ਵੀ ਬਿਜ਼ਲੀ ਪੈਦਾਵਾਰ ਨਾਂ ਵਧੀ।
 

07 ਜੂਨ, 2014 ( ਕੁਲਦੀਪ ਚੰਦ ) ਉਤੱਰੀ ਭਾਰਤ ਨੂੰ ਬਿਜਲੀ ਦੀ ਸਪਲਾਈ ਕਰਨ ਵਾਲੇ ਮੁੱਖ ਅਦਾਰੇ ਬੀ ਬੀ ਐਮ ਬੀ ਦੇ ਪ੍ਰੋਜੈਕਟਾਂ ਤੋਂ ਲਗਾਤਾਰ ਘੱਟ ਰਿਹਾ ਬਿਜਲੀ ਦਾ ਉਤਪਾਦਨ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਸੀ ਪਰ ਸਾਲ 2011 ਨੇ ਅਧਿਕਾਰੀਆਂ ਦੀ ਇਸ ਚਿੰਤਾ ਨੂੰ ਕਾਫੀ ਦੂਰ ਕਰ ਦਿਤਾ ਹੈ। ਮਈ 1998 ਵਿੱਚ ਬੀ ਬੀ ਐਮ ਬੀ ਦੇ ਪ੍ਰੋਜੈਕਟਾਂ ਭਾਖੜ੍ਹਾ ਡੈਮ ਤੋਂ 545 ਲੱਖ ਯੂਨਿਟ, ਕੈਨਾਲ ਪਾਵਰ ਹਾਉਸ ਤੋਂ 89 ਲੱਖ ਯੂਨਿਟ, ਦੈਹਰ ਤੋਂ 466 ਲੱਖ ਯੂਨਿਟ, ਪੌਂਗ ਡੈਮ ਤੋਂ 265  ਲੱਖ ਯੂਨਿਟ  ਬਿਜਲੀ ਪੈਦਾ ਕੀਤੀ ਗਈ ਸੀ ਅਤੇ ਕੁੱਲ ਮਿਲਾਕੇ 1365 ਲੱਖ ਯੂਨਿਟ ਬਿਜਲੀ ਪੈਦਾ ਕੀਤੀ ਗਈ ਸੀ। ਮਈ 1999 ਵਿੱਚ ਭਾਖੜ੍ਹਾ ਡੈਮ ਤੋਂ 446 ਲੱਖ ਯੂਨਿਟ, ਕੈਨਾਲ ਪਾਵਰ ਹਾਊਸ ਤੋਂ 111 ਲੱਖ ਯੂਨਿਟ, ਦੈਹਰ ਤੋਂ 348 ਲੱਖ ਯੂਨਿਟ, ਪੌਂਗ ਡੈਮ ਤੋਂ 202 ਲੱਖ ਯੂਨਿਟ ਬਿਜਲੀ ਪੈਦਾ ਕੀਤੀ ਗਈ ਸੀ ਅਤੇ ਕੁਲ ਮਿਲਾਕੇ 1107 ਲੱਖ ਯੂਨਿਟ ਬਿਜਲੀ ਪੈਦਾ ਕੀਤੀ ਗਈ ਸੀ। ਮਈ 2000 ਵਿੱਚ ਭਾਖੜ੍ਹਾ ਡੈਮ ਤੋਂ 350 ਲੱਖ ਯੂਨਿਟ, ਕੈਨਾਲ ਪਾਵਰ ਹਾਊਸ ਤੋਂ 87 ਲੱਖ ਯੂਨਿਟ, ਦੈਹਰ ਤੋਂ 440 ਲੱਖ ਯੂਨਿਟ, ਪੌਂਗ ਡੈਮ ਤੋਂ 141 ਲੱਖ ਯੂਨਿਟ ਬਿਜਲੀ ਪੈਦਾ ਕੀਤੀ ਗਈ ਸੀ ਅਤੇ ਕੁਲ ਮਿਲਾਕੇ 1018 ਲੱਖ ਯੂਨਿਟ ਬਿਜਲੀ ਪੈਦਾ ਕੀਤੀ ਗਈ ਸੀ। ਮਈ 2001 ਵਿੱਚ ਭਾਖੜ੍ਹਾ ਡੈਮ ਤੋਂ 266 ਲੱਖ ਯੂਨਿਟ ਬਿਜਲੀ, ਕੈਨਾਲ ਪਾਵਰ ਹਾਊਸ ਤੋਂ 106 ਲੱਖ ਯੂਨਿਟ, ਦੈਹਰ ਤੋਂ 363 ਲੱਖ ਯੂਨਿਟ ਬਿਜਲੀ, ਪੌਂਗ ਡੈਮ ਤੋਂ 46 ਲੱਖ ਯੂਨਿਟ ਬਿਜਲੀ ਪੈਦਾ ਕੀਤੀ ਗਈ ਸੀ ਅਤੇ ਕੁਲ ਮਿਲਾਕੇ 781 ਲੱਖ ਯੂਨਿਟ ਬਿਜਲੀ ਪੈਦਾ ਕੀਤੀ ਗਈ ਸੀ। ਮਈ 2002 ਵਿੱਚ ਭਾਖੜ੍ਹਾ ਡੈਮ ਤੋਂ 387 ਲੱਖ ਯੂਨਿਟ ਬਿਜਲੀ, ਕੈਨਾਲ ਪਾਵਰ ਹਾਊਸ ਤੋਂ 93 ਲੱਖ ਯੂਨਿਟ ਬਿਜਲੀ, ਦੈਹਰ ਤੋਂ 444 ਲੱਖ ਯੂਨਿਟ ਬਿਜਲੀ, ਪੌਂਗ ਡੈਮ ਤੋਂ 67 ਲੱਖ ਯੂਨਿਟ ਬਿਜਲੀ ਪੈਦਾ ਕੀਤੀ ਗਈ ਸੀ ਅਤੇ ਕੁਲ ਮਿਲਾਕੇ ਤੋਂ 991 ਲੱਖ ਯੂਨਿਟ ਬਿਜਲੀ ਪੈਦਾ ਕੀਤੀ ਗਈ ਸੀ।  ਮਈ 2003 ਵਿੱਚ ਭਾਖੜ੍ਹਾ ਡੈਮ ਤੋਂ 423 ਲੱਖ ਯੂਨਿਟ ਬਿਜਲੀ, ਕੈਨਾਲ ਪਾਵਰ ਹਾਊਸ ਤੋਂ 113 ਲੱਖ ਯੂਨਿਟ ਬਿਜਲੀ, ਦੈਹਰ ਤੋਂ 409 ਲੱਖ ਯੂਨਿਟ ਬਿਜਲੀ, ਪੌਂਗ ਡੈਮ ਤੋਂ 98 ਲੱਖ ਯੂਨਿਟ ਬਿਜਲੀ ਪੈਦਾ ਕੀਤੀ ਗਈ ਸੀ ਅਤੇ ਕੁਲ ਮਿਲਾਕੇ 1043 ਲੱਖ ਯੂਨਿਟ ਬਿਜਲੀ ਪੈਦਾ ਕੀਤੀ ਗਈ ਸੀ। ਮਈ  2004 ਵਿੱਚ ਭਾਖੜ੍ਹਾ ਡੈਮ ਤੋਂ 318 ਲੱਖ ਯੂਨਿਟ ਬਿਜਲੀ, ਕੈਨਾਲ ਪਾਵਰ ਹਾਊਸ ਤੋਂ 110 ਲੱਖ ਯੂਨਿਟ ਬਿਜਲੀ, ਦੈਹਰ ਤੋਂ 337 ਲੱਖ ਯੂਨਿਟ ਬਿਜਲੀ, ਪੌਂਗ ਡੈਮ ਤੋਂ 97 ਲੱਖ ਯੂਨਿਟ ਬਿਜਲੀ ਪੈਦਾ ਕੀਤੀ ਗਈ ਸੀ ਅਤੇ ਕੁਲ ਮਿਲਾਕੇ 862 ਲੱਖ ਯੂਨਿਟ ਬਿਜਲੀ ਪੈਦਾ ਕੀਤੀ ਗਈ ਸੀ। ਮਈ 2005 ਵਿੱਚ ਭਾਖੜ੍ਹਾ ਡੈਮ ਤੋਂ 340 ਲੱਖ ਯੂਨਿਟ ਬਿਜਲੀ, ਕੈਨਾਲ ਪਾਵਰ ਹਾਊਸ ਤੋਂ 105 ਲੱਖ ਯੂਨਿਟ ਬਿਜਲੀ, ਦੈਹਰ ਤੋਂ 391 ਲੱਖ ਯੂਨਿਟ ਬਿਜਲੀ, ਪੌਂਗ ਡੈਮ ਤੋਂ 118 ਲੱਖ ਯੂਨਿਟ ਬਿਜਲੀ ਪੈਦਾ ਕੀਤੀ ਗਈ ਸੀ ਅਤੇ ਕੁਲ ਮਿਲਾਕੇ 954 ਲੱਖ ਯੂਨਿਟ ਬਿਜਲੀ ਪੈਦਾ ਕੀਤੀ ਗਈ ਸੀ।  ਮਈ 2006 ਵਿੱਚ ਭਾਖੜ੍ਹਾ ਡੈਮ ਤੋਂ 525 ਲੱਖ ਯੂਨਿਟ ਬਿਜਲੀ, ਕੈਨਾਲ ਪਾਵਰ ਹਾਊਸ ਤੋਂ 73 ਲੱਖ ਯੂਨਿਟ ਬਿਜਲੀ, ਦੈਹਰ ਤੋਂ 417 ਲੱਖ ਯੂਨਿਟ ਬਿਜਲੀ, ਪੌਂਗ ਡੈਮ ਤੋਂ 155 ਲੱਖ ਯੂਨਿਟ ਬਿਜਲੀ ਪੈਦਾ ਕੀਤੀ ਗਈ ਸੀ ਅਤੇ ਕੁਲ ਮਿਲਾਕੇ ਬੀ ਬੀ ਐਮ ਬੀ ਦੇ ਪ੍ਰੋਜੈਕਟਾਂ ਤੋਂ 1170 ਲੱਖ ਯੂਨਿਟ ਬਿਜਲੀ ਪੈਦਾ ਕੀਤੀ ਗਈ ਸੀ।  ਮਈ 2007 ਵਿੱਚ ਭਾਖੜ੍ਹਾ ਡੈਮ ਤੋਂ 448 ਲੱਖ ਯੂਨਿਟ ਬਿਜਲੀ, ਕੈਨਾਲ ਪਾਵਰ ਹਾਊਸ ਤੋਂ 92 ਲੱਖ ਯੂਨਿਟ ਬਿਜਲੀ, ਦੈਹਰ ਤੋਂ 317 ਲੱਖ ਯੂਨਿਟ ਬਿਜਲੀ, ਪੌਂਗ ਡੈਮ ਤੋਂ  216 ਲੱਖ ਯੂਨਿਟ ਬਿਜਲੀ ਪੈਦਾ ਕੀਤੀ ਗਈ ਸੀ ਅਤੇ ਕੁਲ ਮਿਲਾਕੇ ਬੀ ਬੀ ਐਮ ਬੀ ਦੇ ਪ੍ਰੋਜੈਕਟਾਂ ਤੋਂ 1073 ਲੱਖ ਯੂਨਿਟ ਬਿਜਲੀ ਪੈਦਾ ਕੀਤੀ ਗਈ ਸੀ। ਮਈ  2008 ਵਿੱਚ ਭਾਖੜ੍ਹਾ ਡੈਮ ਤੋਂ 300 ਲੱਖ ਯੂਨਿਟ ਬਿਜਲੀ, ਕੈਨਾਲ ਪਾਵਰ ਹਾਊਸ ਤੋਂ 99 ਲੱਖ ਯੂਨਿਟ ਬਿਜਲੀ, ਦੈਹਰ ਤੋਂ 348 ਲੱਖ ਯੂਨਿਟ ਬਿਜਲੀ, ਪੌਂਗ ਡੈਮ ਤੋਂ 54 ਲੱਖ ਯੂਨਿਟ ਬਿਜਲੀ ਪੈਦਾ ਕੀਤੀ ਗਈ ਸੀ ਅਤੇ ਕੁਲ ਮਿਲਾਕੇ ਬੀ ਬੀ ਐਮ ਬੀ ਦੇ ਪ੍ਰੋਜੈਕਟਾਂ ਤੋਂ 801 ਲੱਖ ਯੂਨਿਟ ਬਿਜਲੀ ਪੈਦਾ ਕੀਤੀ ਗਈ ਸੀ। ਮਈ 2009 ਵਿੱਚ ਭਾਖੜ੍ਹਾ ਡੈਮ ਤੋਂ 422 ਲੱਖ ਯੂਨਿਟ ਬਿਜਲੀ, ਕੈਨਾਲ ਪਾਵਰ ਹਾਊਸ ਤੋਂ 90 ਲੱਖ ਯੂਨਿਟ ਬਿਜਲੀ, ਦੈਹਰ ਤੋਂ 291 ਲੱਖ ਯੂਨਿਟ ਬਿਜਲੀ, ਪੌਂਗ ਡੈਮ ਤੋਂ 193 ਲੱਖ ਯੂਨਿਟ ਬਿਜਲੀ ਪੈਦਾ ਕੀਤੀ ਗਈ ਸੀ ਅਤੇ ਕੁਲ ਮਿਲਾਕੇ ਬੀ ਬੀ ਐਮ ਬੀ ਦੇ ਪ੍ਰੋਜੈਕਟਾਂ ਤੋਂ 996 ਲੱਖ ਯੂਨਿਟ ਬਿਜਲੀ ਪੈਦਾ ਕੀਤੀ ਗਈ ਹੈ। ਮਈ 2010 ਵਿੱਚ ਭਾਖੜ੍ਹਾ ਡੈਮ ਤੋਂ 376 ਲੱਖ ਯੂਨਿਟ ਬਿਜਲੀ, ਕੈਨਾਲ ਪਾਵਰ ਹਾਊਸ ਤੋਂ 84 ਲੱਖ ਯੂਨਿਟ ਬਿਜਲੀ, ਦੈਹਰ ਤੋਂ 337 ਲੱਖ ਯੂਨਿਟ ਬਿਜਲੀ, ਪੌਂਗ ਡੈਮ ਤੋਂ 52 ਲੱਖ ਯੂਨਿਟ ਬਿਜਲੀ ਪੈਦਾ ਕੀਤੀ ਗਈ ਅਤੇ ਕੁਲ ਮਿਲਾ ਕੇ ਬੀ ਬੀ ਐਮ ਬੀ ਦੇ ਪ੍ਰੋਜੈਕਟਾਂ ਤੋਂ 849 ਲੱਖ ਯੂਨਿਟ ਬਿਜਲੀ ਪੈਦਾ ਕੀਤੀ ਗਈ ਹੈ। ਮਈ 2011 ਵਿੱਚ ਭਾਖੜ੍ਹਾ ਡੈਮ ਤੋਂ 625 ਲੱਖ ਯੂਨਿਟ ਬਿਜਲੀ, ਕੈਨਾਲ ਪਾਵਰ ਹਾਊਸ ਤੋਂ 89 ਲੱਖ ਯੂਨਿਟ ਬਿਜਲੀ, ਦੈਹਰ ਤੋਂ 366 ਲੱਖ ਯੂਨਿਟ ਬਿਜਲੀ, ਪੌਂਗ ਡੈਮ ਤੋਂ 71 ਲੱਖ ਯੂਨਿਟ ਬਿਜਲੀ ਪੈਦਾ ਕੀਤੀ ਗਈ ਅਤੇ ਕੁਲ ਮਿਲਾ ਕੇ ਬੀ ਬੀ ਐਮ ਬੀ ਦੇ ਪ੍ਰੋਜੈਕਟਾਂ ਤੋਂ 1151 ਲੱਖ ਯੂਨਿਟ ਬਿਜਲੀ ਪੈਦਾ ਕੀਤੀ ਗਈ ਹੈ। ਮਈ  2012 ਵਿੱਚ ਭਾਖੜ੍ਹਾ ਡੈਮ ਤੋਂ 412 ਲੱਖ ਯੂਨਿਟ ਬਿਜਲੀ, ਕੈਨਾਲ ਪਾਵਰ ਹਾਊਸ ਤੋਂ 111 ਲੱਖ ਯੂਨਿਟ ਬਿਜਲੀ, ਦੈਹਰ ਤੋਂ 333 ਲੱਖ ਯੂਨਿਟ ਬਿਜਲੀ, ਪੌਂਗ ਡੈਮ ਤੋਂ 113 ਲੱਖ ਯੂਨਿਟ ਬਿਜਲੀ ਪੈਦਾ ਕੀਤੀ ਗਈ ਸੀ ਅਤੇ ਕੁਲ ਮਿਲਾਕੇ ਬੀ ਬੀ ਐਮ ਬੀ ਦੇ ਪ੍ਰੋਜੈਕਟਾਂ ਤੋਂ 968 ਲੱਖ ਯੂਨਿਟ ਬਿਜਲੀ ਪੈਦਾ ਕੀਤੀ ਗਈ ਸੀ। ਮਈ 2013 ਵਿੱਚ ਭਾਖੜ੍ਹਾ ਡੈਮ ਤੋਂ 516 ਲੱਖ ਯੂਨਿਟ ਬਿਜਲੀ, ਕੈਨਾਲ ਪਾਵਰ ਹਾਊਸ ਤੋਂ 111 ਲੱਖ ਯੂਨਿਟ ਬਿਜਲੀ, ਦੈਹਰ ਤੋਂ 366 ਲੱਖ ਯੂਨਿਟ ਬਿਜਲੀ, ਪੌਂਗ ਡੈਮ ਤੋਂ 59 ਲੱਖ ਯੂਨਿਟ ਬਿਜਲੀ ਪੈਦਾ ਕੀਤੀ ਗਈ ਸੀ ਅਤੇ ਕੁਲ ਮਿਲਾਕੇ ਬੀ ਬੀ ਐਮ ਬੀ ਦੇ ਪ੍ਰੋਜੈਕਟਾਂ ਤੋਂ 1052 ਲੱਖ ਯੂਨਿਟ ਬਿਜਲੀ ਪੈਦਾ ਕੀਤੀ ਗਈ ਸੀ। ਇਸ ਸਾਲ ਮਈ 2014 ਵਿੱਚ ਭਾਖੜ੍ਹਾ ਡੈਮ ਤੋਂ 482 ਲੱਖ ਯੂਨਿਟ ਬਿਜਲੀ, ਕੈਨਾਲ ਪਾਵਰ ਹਾਊਸ ਤੋਂ 71 ਲੱਖ ਯੂਨਿਟ ਬਿਜਲੀ, ਦੈਹਰ ਤੋਂ 373 ਲੱਖ ਯੂਨਿਟ ਬਿਜਲੀ, ਪੌਂਗ ਡੈਮ ਤੋਂ 55 ਲੱਖ ਯੂਨਿਟ ਬਿਜਲੀ ਪੈਦਾ ਕੀਤੀ ਗਈ ਸੀ ਅਤੇ ਕੁਲ ਮਿਲਾਕੇ ਬੀ ਬੀ ਐਮ ਬੀ ਦੇ ਪ੍ਰੋਜੈਕਟਾਂ ਤੋਂ 981 ਲੱਖ ਯੂਨਿਟ ਬਿਜਲੀ ਪੈਦਾ ਕੀਤੀ ਗਈ ਹੈ, ਜੋਕਿ ਪਿਛਲੇ ਕਈ ਸਾਲਾਂ ਨਾਲੋਂ ਘਟ ਹੈ। ਜੇਕਰ ਪ੍ਰਾਪਤ ਅੰਕੜਿਆਂ ਨੂੰ ਵੇਖੀਏ ਤਾਂ ਸਾਲ ਮਈ 1998 ਵਿੱਚ ਹੁਣ ਤੱਕ ਦਾ ਸਭਤੋਂ ਵੱਧ ਉਤਪਾਦਨ 1365 ਲੱਖ ਯੂਨਿਟ ਬਿਜ਼ਲੀ ਦਾ ਉਤਪਾਦਨ ਕੀਤਾ ਗਿਆ ਹੈ ਅਤੇ ਸਾਲ 2001 ਵਿੱਚ ਸਭਤੋਂ ਘੱਟ ਉਤਪਾਦਨ ਸਿਰਫ 781 ਲੱਖ ਯੂਨਿਟ ਉਤਪਾਦਨ ਹੋਇਆ ਹੈ। ਬੀ ਬੀ ਐਮ ਬੀ ਦੇ ਪ੍ਰੋਜੈਕਟਾਂ ਤੋਂ ਬਿਜਲੀ ਦਾ ਮੁੱਖ ਅਧਾਰ ਪਾਣੀ ਹੈ ਅਤੇ ਪਾਣੀ ਦਾ ਅਧਾਰ ਵਧਦਾ ਤਾਪਮਾਨ ਜਿਸ ਨਾਲ ਬਰਫ ਪਿਘਲਦੀ ਹੈ ਅਤੇ ਬਾਰਸ਼ਾਂ ਹਨ। ਮੋਸਮ ਵਿੱਚ ਆ ਰਿਹਾ ਬਦਲਾਓ ਅਤੇ ਬੀ ਬੀ ਐਮ ਬੀ ਅਧਿਕਾਰੀਆਂ ਦੀ ਗੰਭੀਰ ਸੋਚ ਦੀ ਅਣਹੋਂਦ ਕਾਰਨ ਪਾਣੀ ਦੀ ਸੰਭਾਲ ਨਹੀਂ ਕੀਤੀ ਜਾ ਰਹੀ ਹੈ ਜਿਸ ਕਾਰਨ ਕਈ ਵਾਰ ਬਿਜਲੀ ਪੈਦਾ ਕਰਨ ਵਾਲੀਆਂ ਮਸ਼ੀਨਾਂ ਵੀ ਬੰਦ ਕਰਨੀਆਂ ਪੈਂਦੀਆਂ ਹਨ। ਇਸਤਰਾਂ ਘਟ ਰਹੇ ਬਿਜਲੀ ਦੇ ਉਤਪਾਦਨ ਬਾਰੇ ਜੇਕਰ ਸਰਕਾਰ ਅਤੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਅਧਿਕਾਰੀਆਂ ਨੇ ਗੰਭੀਰਤਾ ਨਾਲ ਨਾਂ ਸੋਚਿਆ ਅਤੇ ਇਸ ਨਾਲ ਨਜਿੱਠਣ ਲਈ ਕੋਈ ਠੋਸ ਯੋਜਨਾ ਤਿਆਰ ਨਾਂ ਕੀਤੀ ਤਾਂ ਆਣ ਵਾਲੇ ਸਮੇਂ ਵਿੱਚ ਬਿਜਲੀ ਦੀ ਪੂਰਤੀ ਕਰਨਾ ਮੁਸ਼ਕਿਲ ਹੋ ਜਾਵੇਗਾ। 

ਕੁਲਦੀਪ  ਚੰਦ 
9417563054