ਲੋਕ ਸਭਾ ਵਿੱਚ ਗਰੀਬ ਦੇਸ਼ ਵਾਸੀਆਂ ਦੀ ਕਿਸਮਤ ਲਿਖਣ ਵਾਲੇ ਅਮੀਰ ਲਿਖਾਰੀ।

16ਵੀਂ ਲੋਕ ਸਭਾ ਵਿੱਚ ਪਹੁੰਚੇ 442 ਭਾਵ 82 ਫਿਸਦੀ ਕਰੋੜਪਤੀ।

24-05-2014 (ਕੁਲਦੀਪ ਚੰਦ) ਭਾਰਤ ਦੇਸ਼ ਇਕ ਵਿਸ਼ਾਲ ਆਬਾਦੀ ਵਾਲਾ ਦੇਸ਼ ਹੈ। ਸਾਡੇ ਦੇਸ਼ ਦੀ ਆਬਾਦੀ ਦਾ ਜ਼ਿਆਦਾ ਤਬਕਾ ਗਰੀਬੀ ਅਤੇ ਬੇਰੁਜ਼ਗਾਰੀ ਨਾਲ ਜਕੜਿਆ ਹੋਇਆ ਹੈ। ਦੇਸ਼ ਦੀ ਕਾਫੀ ਅਬਾਦੀ ਅੱਜ ਵੀ ਗਰੀਬੀ ਦੀ ਰੇਖਾ ਤੋਂ ਹੇਠਾਂ ਰਹਿ ਰਹੀ ਹੈ। ਦੇਸ਼ ਦੇ ਕਰੋੜ੍ਹਾਂ ਲੋਕ ਗਰੀਬੀ ਕਾਰਨ ਜੀਵਨ ਦੀਆਂ ਮੁਢਲੀਆਂ ਸਹੂਲਤਾ ਰੋਟੀ, ਕੱਪੜਾ, ਮਕਾਨ ਤੋਂ ਬਾਂਝੇ ਹਨ। ਦੇਸ਼ ਦੇ ਕਰੋੜ੍ਹਾਂ ਲੋਕ ਬਿਨਾਂ ਦਵਾਈ ਤੋਂ ਤੜਫ-ਤੜਫ ਕੇ ਮਰ ਜਾਂਦੇ ਹਨ। ਦੇਸ਼ ਦੀ ਬਹੁਤੀ ਜਨਤਾ ਹਰ ਵਾਰ ਰਾਜਨੀਤੀਵਾਨਾਂ ਦੇ ਲਾਰਿਆਂ ਵਿੱਚ ਆਕੇ ਅਪਣੀ ਵੋਟ ਦਾ ਇਸਤੇਮਾਲ ਕਰਦੀ ਹੈ ਅਤੇ ਹਰ ਵਾਰ ਸੋਚਦੀ ਹੈ ਕਿ ਸਰਕਾਰ ਵਿੱਚ ਬੈਠੇ ਨੇਤਾ ਉਨ੍ਹਾਂ ਦੀ ਕਿਸਮਤ ਬਦਲਣ ਲਈ ਕੰਮ ਕਰਨਗੇ ਅਤੇ ਵਿਰੋਧੀ ਧਿਰ ਦੇ ਨੇਤਾ ਉਨ੍ਹਾਂ ਦੇ ਅਧਿਕਾਰਾਂ ਦੀ ਰੱਖਿਆ ਕਰਨਗੇ। ਦੇਸ਼ ਵਿੱਚ ਗਰੀਬੀ ਕਾਰਨ ਫੈਲ ਰਹੀ ਭੁੱਖਮਰੀ ਅਤੇ ਹੋਰ ਸਮਸਿਆਵਾਂ ਕਿਸੇ ਤੋਂ ਲੁਕੀਆਂ ਨਹੀਂ ਹਨ ਪਰੰਤੂ ਸਾਡੇ ਰਾਜਨੇਤਾਵਾਂ ਨੂੰ ਵੇਖਕੇ ਜਾਪਦਾ ਹੈ ਕਿ ਅਸੀਂ ਸੱਚਮੁਚ ਅਮੀਰ ਅਤੇ ਵਿਕਸਿਤ ਦੇਸ਼ ਦੇ ਹੀ ਵਾਸੀ ਹਾਂ। ਦੇਸ਼ ਵਿੱਚ 16ਵੀਂ ਲੋਕ ਸਭਾ ਲਈ ਚੁਣੇ ਗਏ ਮੈਂਬਰਾਂ ਵਿਚੋਂ 442 ਭਾਵ 82 ਫਿਸਦੀ ਕਰੋੜਪਤੀ ਹਨ। ਨੈਸ਼ਨਲ ਇਲੈਕਸ਼ਨ ਵਾਚ ਅਤੇ ਐਸੋਸ਼ੀਏਸ਼ਨ ਫਾਰ ਡੈਮੋਕਰੈਟਿਕ ਰਿਫੋਰਮ ਨਾਮ ਦੇ ਸਮਾਜਿਕ ਸੰਗਠਨਾਂ ਵਲੋਂ ਇਸ ਸਬੰਧੀ ਕੀਤੇ ਗਏ ਸਰਵੇਖਣ ਦੀ ਰਿਪੋਰਟ ਵੇਖੀਏ ਤਾਂ ਲੋਕ ਸਭਾ 2014 ਦੀਆਂ ਚੋਣਾਂ ਵਿੱਚ ਵੱਖ-ਵੱਖ ਰਾਜਨੀਤਿਕ ਦਲਾਂ ਦੇ ਜ਼ਿਆਦਾਤਰ ਕਰੋੜਪਤੀ ਉਮੀਦਵਾਰ ਹੀ ਜੇਤੂ ਰਹੇ ਹਨ। ਜਿੱਤਣ ਵਾਲੇ ਕੁੱਲ 543 ਲੋਕਸਭਾ ਮੈਂਬਰਾਂ ਵਿੱਚੋਂ 442 ਮੈਂਬਰ ਭਾਵ 82 ਫਿਸਦੀ  ਕਰੋੜਪਤੀ ਹਨ। ਕਈ ਪਾਰਟੀਆਂ ਦੇ ਸਾਰੇ 100 ਫਿਸਦੀ ਮੈਂਬਰ ਹੀ ਕਰੋੜਪਤੀ ਹਨ ਜਿਨ੍ਹਾਂ ਵਿੱਚ ਟੀ ਡੀ ਪੀ ਦੇ 16, ਵਾਈ ਐਸ ਆਰ ਸੀ ਪੀ ਦੇ 9, ਸਮਾਜਵਾਦੀ ਪਾਰਟੀ ਦੇ 5, ਆਰ ਜੇ ਡੀ ਦੇ 4,  ਸ਼੍ਰੋਮਣੀ ਅਕਾਲੀ ਦਲ ਦੇ 4 ਮੈਂਬਰ ਸ਼ਾਮਲ ਹਨ। ਬਾਕੀ ਪਾਰਟੀਆਂ ਵਿਚੋਂ ਭਾਜਪਾ ਦੇ 282 ਵਿਚੋਂ 237 ਮੈਂਬਰ ਭਾਵ 84 ਫਿਸਦੀ ਕਰੋੜਪਤੀ ਹਨ। ਕਾਂਗਰਸ ਪਾਰਟੀ ਦੇ 44 ਵਿਚੋਂ 35 ਮੈਂਬਰ ਭਾਵ 80 ਫਿਸਦੀ ਕਰੋੜਪਤੀ ਹਨ। ਏ ਆਈ ਏ ਡੀ ਐਮ ਕੇ ਦੇ 37 ਵਿਚੋਂ 29 ਭਾਵ 78 ਫਿਸਦੀ, ਏ ਆਈ ਟੀ ਸੀ ਦੇ 34 ਵਿਚੋਂ 21 ਭਾਵ  62 ਫਿਸਦੀ ਮੈਂਬਰ, ਸ਼ਿਵ ਸੈਨਾ ਦੇ 18 ਵਿਚੋਂ 17 ਮੈਂਬਰ ਭਾਵ 94 ਫਿਸਦੀ, ਬੀ ਜੇ ਡੀ ਦੇ 20 ਵਿਚੋਂ 14 ਭਾਵ 70 ਫਿਸਦੀ, ਟੀ ਆਰ ਐਸ ਦੇ 11 ਵਿਚੋਂ 9 ਭਾਵ 82 ਫਿਸਦੀ, ਲੋਕਜਨ ਸ਼ਕਤੀ ਪਾਰਟੀ ਦੇ 6 ਵਿਚੋਂ 5 ਭਾਵ 83 ਫਿਸਦੀ, ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ 5 ਵਿਚੋਂ 4 ਭਾਵ 80 ਫਿਸਦੀ, ਆਮ ਆਦਮੀ ਪਾਰਟੀ ਦੇ 4 ਵਿਚੋਂ 3 ਭਾਵ 75 ਫਿਸਦੀ, ਸੀ ਪੀ ਆਈ (ਐਮ) ਦੇ 9 ਵਿਚੋਂ 3 ਭਾਵ 33 ਫਿਸਦੀ,  ਹੋਰ ਪਾਰਟੀਆਂ ਅਤੇ ਆਜ਼ਾਦ 34 ਮੈਂਬਰਾਂ ਵਿਚੋਂ 27 ਭਾਵ 80 ਫਿਸਦੀ ਕਰੋੜਪਤੀ ਹਨ। ਜੇਕਰ ਸੂਬਾ ਪੱਧਰ ਤੇ ਵਿਸ਼ਲੇਸ਼ਣ ਕਰੀਏ ਤਾਂ ਸਭਤੋਂ ਵੱਧ ਲੋਕ ਸਭਾ ਮੈਂਬਰ ਦੇਣ ਵਾਲੇ ਉਤਰ ਪ੍ਰਦੇਸ਼ ਵਿੱਚ 80 ਮੈਂਬਰਾਂ ਵਿਚੋਂ 68, ਮਹਾਰਾਸ਼ਟਰ ਦੇ 47 ਵਿੱਚੋਂ 44, ਆਂਧਰਾ ਪ੍ਰਦੇਸ਼ ਦੇ 42 ਵਿੱਚੋਂ 39, ਬਿਹਾਰ ਦੇ 44 ਵਿੱਚੋਂ 33, ਤਾਮਿਲਨਾਡੂ ਦੇ 39 ਵਿੱਚੋਂ 31, ਕਾਰਨਾਟਕਾ ਦੇ 28 ਵਿੱਚੋਂ 26, ਪੱਛਮੀ ਬੰਗਾਲ ਦੇ 42 ਵਿੱਚੋਂ 26, ਮੱਧ ਪ੍ਰਦੇਸ਼ ਦੇ 29 ਵਿੱਚੋਂ 25, ਰਾਜਸਥਾਨ ਦੇ 25 ਵਿੱਚੋਂ 22, ਗੁਜਰਾਤ ਦੇ 26 ਵਿੱਚੋਂ 21, ਉੜੀਸਾ ਦੇ 21 ਵਿੱਚੋਂ 15, ਕੇਰਲਾ ਦੇ 20 ਵਿੱਚੋਂ 14, ਪੰਜਾਬ ਦੇ 13 ਵਿੱਚੋਂ 12, ਛੱਤੀਸਗੜ੍ਹ ਦੇ 11 ਵਿੱਚੋਂ 10, ਹਰਿਆਣਾ ਦੇ 10 ਵਿੱਚੋਂ 9, ਝਾਰਖੰਡ ਦੇ 13 ਵਿੱਚੋਂ 9, ਆਸਾਮ ਦੇ 14 ਵਿੱਚੋਂ 8 ਅਤੇ ਦਿੱਲੀ ਦੇ 7 ਵਿੱਚੋਂ 6 ਲੋਕ ਸਭਾ ਮੈਂਬਰ ਕਰੋੜਪਤੀ ਹਨ। ਲੋਕ ਸਭਾ ਚੋਣਾਂ ਵਿੱਚ ਜਿੱਤਣ ਵਾਲੇ 159 ਮੈਂਬਰਾਂ ਕੋਲ 36 ਕਰੋੜ ਤੋਂ ਵੱਧ ਦੀ ਸੰਪਤੀ ਹੈ, 142 ਮੈਂਬਰਾਂ ਕੋਲ 9 ਕਰੋੜ ਤੋਂ ਵੱਧ, 162 ਮੈਬਰਾਂ ਕੋਲ 3 ਕਰੋੜ ਤੋਂ ਵੱਧ 53 ਮੈਂਬਰਾਂ ਕੋਲ 1 ਕਰੋੜ ਤੋਂ ਵੱਧ ਅਤੇ 15 ਮੈਂਬਰਾਂ ਕੋਲ 57 ਲੱਖ ਰੁਪਏ ਤੋਂ ਵੱਧ ਦੀ ਸੰਪਤੀ ਹੈ। ਸਭਤੋਂ ਵੱਧ ਸੰਪਤੀ ਵਾਲੇ ਆਂਧਰਾ ਪ੍ਰਦੇਸ਼ ਦੇ ਟੀ ਡੀ ਪੀ ਪਾਰਟੀ ਦੇ ਜੈਦੇਵ ਗੱਲਾ ਕੋਲ 683 ਕਰੋੜ ਰੁਪਏ ਤੋਂ ਵੱਧ ਦੀ ਸੰਪਤੀ ਹੈ। ਆਂਧਰਾ ਪ੍ਰਦੇਸ਼ ਦੇ ਹੀ ਟੀ ਆਰ ਐਸ ਪਾਰਟੀ ਦੇ ਕੌਂਡਾ ਵਿਸ਼ਵੇਸ਼ਵਰ ਰੈਡੀ ਕੋਲ 528 ਕਰੋੜ ਰੁਪਏ ਤੋਂ ਵੱਧ ਦੀ ਸੰਪਤੀ ਹੈ। ਆਂਧਰਾ ਪ੍ਰਦੇਸ਼ ਦੇ ਭਾਜਪਾ ਦੇ ਗੋਕਾਰਾਜੂ ਗੰਗਾ ਰਾਜੂ ਕੋਲ 288 ਕਰੋੜ ਰੁਪਏ, ਆਂਧਰਾ ਪ੍ਰਦੇਸ਼ ਦੇ ਵਾਈ ਐਸ ਆਰ ਸੀ ਪੀ ਦੇ ਬੂਟਾ ਰੇਣੁਕਾ ਕੋਲ 242 ਕਰੋੜ ਰੁਪਏ, ਮੱਧ ਪ੍ਰਦੇਸ਼ ਦੇ ਕਾਂਗਰਸ ਦੇ ਕਮਲ ਨਾਥ ਕੋਲ 206 ਕਰੋੜ ਰੁਪਏ, ਉੱਤਰ ਪ੍ਰਦੇਸ਼ ਦੇ ਭਾਜਪਾ ਦੇ ਕੰਵਰ ਸਿੰਘ ਤੰਵਰ ਕੋਲ 178 ਕਰੋੜ ਰੁਪਏ, ਉੱਤਰ ਪ੍ਰਦੇਸ਼ ਦੇ ਭਾਜਪਾ ਦੀ ਹੇਮਾ ਮਾਲਿਨੀ ਕੋਲ 178 ਕਰੋੜ ਰੁਪਏ, ਉਤਰਾਖੰਡ ਦੇ ਭਾਜਪਾ ਦੇ ਮਾਲਾ ਰਾਜਯਾ ਲੱਕਸ਼ਮੀ ਸ਼ਾਹ ਕੋਲ 166 ਕਰੋੜ ਰੁਪਏ, ਉੜੀਸਾ ਦੇ ਬੀ ਜੇ ਡੀ ਦੇ ਪੀਨਾਕੀ ਮਿਸ਼ਰਾ ਕੋਲ 137 ਕਰੋੜ ਅਤੇ ਬਿਹਾਰ ਦੇ ਭਾਜਪਾ ਦੇ ਸ਼ਤਰੂਘਨ ਸਿਨਹਾ ਕੋਲ 131 ਕਰੋੜ ਰੁਪਏ ਤੋਂ ਵੱਧ ਦੀ ਸੰਪਤੀ ਹੈ। ਬੇਸ਼ੱਕ ਲੋਕ ਯਭਾ ਵਿੱਚ ਕਰੋੜਪਤੀਆਂ ਦੀ ਗਿਣਤੀ ਵੱਧ ਹੈ ਪਰੰਤੂ ਕੁੱਝ ਮੈਂਬਰ ਆਰਥਿਕ ਪੱਖੋਂ ਗਰੀਬ ਵੀ ਹਨ ਜਿਨ੍ਹਾਂ ਵਿੱਚ ਰਾਜਸਥਾਨ ਦੇ ਭਾਜਪਾ ਦੇ ਸੁਮੇਧਾ ਨੰਦ ਸਰਸਵਤੀ ਕੋਲ 34311 ਰੁਪਏ, ਰਾਜਸਥਾਨ ਦੇ ਭਾਜਪਾ ਦੇ ਮਹੰਤ ਚੰਦ ਨਾਥ ਜੋਗੀ ਕੋਲ 199653 ਰੁਪਏ, ਪੱਛਮੀ ਬੰਗਾਲ ਦੇ ਏ ਆਈ ਟੀ ਸੀ ਦੇ ਉਮਾ ਸਰਨ ਕੋਲ 499646 ਰੁਪਏ, ਲਕਸ਼ਦੀਪ ਦੇ ਐਨ ਸੀ ਪੀ ਦੇ ਮੁਹੰਮਦ ਫੈਜ਼ਲ ਪੀ ਪੀ ਕੋਲ 538119 ਰੁਪਏ, ਪੱਛਮੀ ਬੰਗਾਲ ਦੇ ਏ ਆਈ ਟੀ ਸੀ ਦੇ ਅਰਪਿਤਾ ਘੋਸ਼ ਕੋਲ 544790 ਰੁਪਏ, ਆਸਾਮ ਦੇ ਭਾਜਪਾ ਦੇ ਰਾਮੇਸ਼ਵਰ ਤੇਲੀ ਕੋਲ 977943 ਰੁਪਏ, ਮਹਾਰਾਸ਼ਟਰ ਦੇ ਸ਼ਿਵ ਸੈਨਾ ਦੇ ਡਾਕਟਰ ਸ਼੍ਰੀਕਾਂਤ ਏਕਨਾਥ ਸ਼ਿੰਦੇ ਕੋਲ 998000 ਰੁਪਏ, ਉੱਤਰ ਪ੍ਰਦੇਸ਼ ਦੇ ਭਾਜਪਾ ਦੀ ਸਵਿਤਰੀ ਬਾਈ ਫੂਲੇ ਕੋਲ 1121491 ਰੁਪਏ, ਤਾਮਿਲਨਾਡੂ ਦੇ ਏ ਆਈ ਏ ਡੀ ਐਮ ਕੇ ਦੇ ਅਸ਼ੋਕ ਕੁਮਾਰ ਕੋਲ 1176436 ਰੁਪਏ ਅਤੇ ਪੱਛਮੀ ਬੰਗਾਲ ਦੇ ਏ ਆਈ ਟੀ ਸੀ ਦੇ ਸੁਮਿਤਰਾ ਖਾਨ ਕੋਲ 1197255 ਰੁਪਏ ਆਦਿ ਸ਼ਾਮਿਲ ਹਨ। 16ਵੀਂ ਲੋਕ ਸਭਾ ਲਈ ਚੁਣੇ ਗਏ 543 ਲੋਕ ਸਭਾ ਮੈਂਬਰਾਂ ਵਿਚੋਂ 165 ਮੈਂਬਰ ਉਹ ਹਨ ਜੋਕਿ 15ਵੀਂ ਲੋਕ ਸਭਾ ਵਿੱਚ ਵੀ ਮੈਂਬਰ ਚੁਣੇ ਗਏ ਸਨ। ਵੱਖ ਵੱਖ ਰਾਜਨੀਤਿਕ ਪਾਰਟੀਆਂ ਨਾਲ ਸਬੰਧਿਤ ਇਹ 165 ਮੈਂਬਰ 05 ਸਾਲਾਂ ਦੌਰਾਨ ਹੀ ਕਈ ਗੁਣਾ ਅਮੀਰ ਬਣ ਗਏ ਹਨ। ਪ੍ਰਾਪਤ ਅੰਕੜਿਆਂ ਅਨੁਸਾਰ 2009 ਵਿੱਚ ਇਨ੍ਹ 165 ਮੈਂਬਰਾਂ ਦੀ ਔਸਤਨ ਸੰਪਤੀ 5.38 ਕਰੋੜ ਸੀ ਜੋਕਿ 2014 ਵਿੱਚ ਵਧਕੇ 12.78 ਕਰੋੜ ਹੋ ਗਈ ਹੈ। ਸਭਤੋਂ ਵੱਧ ਸੰਪਤੀ ਵਧਣ ਵਾਲੇ 10 ਆਗੂਆਂ ਦੀ ਸੂਚੀ ਅਨੁਸਾਰ ਭਾਰਤੀ ਜਨਤਾ ਪਾਰਟੀ ਦੇ ਆਗੂ ਅਤੇ ਫਿਲਮੀ ਕਲਾਕਾਰ ਸ਼ਤਰੂਘਨ ਸਿਨਹਾ ਦੀ ਸੰਪਤੀ ਵਧੀ ਹੈ ਜੋਕਿ 15 ਕਰੋੜ ਤੋਂ ਵਧਕੇ 131 ਕਰੋੜ ਤੱਕ ਪਹੁੰਚ ਗਈ ਹੈ ਭਾਵ 116 ਕਰੋੜ ਦਾ ਵਾਧਾ ਹੋਇਆ ਹੈ। ਬੀਜੂ ਜਨਤਾ ਦੱਲ ਦੇ ਆਗੂ ਪਿਨਾਕੀ ਮਿਸ਼ਰਾ ਦੀ ਸੰਪਤੀ ਵਿੱਚ 107 ਕਰੋੜ, ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਆਗੂ ਸੁਪ੍ਰੀਆ ਸੂਲੇ ਦੀ ਸੰਪਤੀ ਵਿੱਚ 62 ਕਰੋੜ, ਭਾਰਤੀ ਜਨਤਾ ਪਾਰਟੀ ਆਗੂ ਪਾਟਿਲ ਚੰਦਰਾਕਾਂਤ ਰਘੂਨਾਥ ਦੀ ਸੰਪਤੀ ਵਿੱਚ 50 ਕਰੋੜ, ਸ਼੍ਰੋਮਣੀ ਅਕਾਲੀ ਦੱਲ ਆਗੂ ਅਤੇ ਪੰਜਾਬ ਦੇ ਮੁੱਖ ਮੰਤਰੀ ਦੀ ਨੂੰਹ ਬੀਬੀ ਹਰਸਿਮਰਤ ਕੌਰ ਬਾਦਲ ਦੀ ਸੰਪਤੀ ਵਿੱਚ 47 ਕਰੋੜ, ਟੀ ਡੀ ਪੀ ਆਗੂ ਰਿਆਪਤੀ ਸੰਵਾਸਿਵਾ ਰਾਓ ਦੀ ਸੰਪਤੀ ਵਿੱਚ 44 ਕਰੋੜ, ਭਾਜਪਾ ਆਗੂ ਪੀ ਸੀ ਮੋਹਨ ਦੀ ਸੰਪਤੀ ਵਿੱਚ 42 ਕਰੋੜ, ਕਾਂਗਰਸੀ ਆਗੂ ਡੀ ਕੇ ਸੂਰੇਸ਼ ਦੀ ਸੰਪਤੀ ਵਿੱਚ 38 ਕਰੋੜ, ਭਾਰਤੀ ਜਨਤਾ ਪਾਰਟੀ ਦੇ ਆਗੂ ਮੁੰਡੇ ਗੋਪੀਨਾਥ ਰਾਓ ਪਾਂਡੂਰੰਗ ਦੀ ਸੰਪਤੀ ਵਿੱਚ 31 ਕਰੋੜ ਅਤੇ ਭਾਰਤੀ ਜਨਤਾ ਪਾਰਟੀ ਆਗੂ ਫਿਰੋਜ਼ ਵਰੁਣ ਗਾਂਧੀ ਦੀ ਸੰਪਤੀ ਵਿੱਚ 30 ਕਰੋੜ ਦਾ ਵਾਧਾ ਹੋਇਆ ਹੈ। ਜੇਕਰ ਪਾਰਟੀ ਵਾਇਜ਼ ਵੇਖਿਆ ਜਾਵੇ ਤਾਂ ਮੁੜ ਚੁਣੇ ਜਾਣ ਵਾਲੇ ਲੋਕ ਸਭਾ ਮੈਂਬਰਾਂ ਦੀ ਗਿਣਤੀ ਵਿੱਚ ਪ੍ਰਮੁੱਖ ਭਾਰਤੀ ਜਨਤਾ ਪਾਰਟੀ ਸਭਤੋਂ ਉਪਰ ਹੈ ਜਿਸਦੇ 78 ਆਗੂ ਮੁੜ ਚੁਣੇ ਗਏ ਹਨ ਅਤੇ ਇਨ੍ਹਾਂ ਦੀ ਸੰਪਤੀ ਵਿੱਚ ਔਸਤਨ 7 ਕਰੋੜ ਭਾਵ 146 ਫਿਸਦੀ ਵਾਧਾ ਹੋਇਆ ਹੈ। ਕਾਂਗਰਸ ਪਾਰਟੀ ਦੇ 29 ਆਗੂ ਦੁਬਾਰਾ ਚੁਣੇ ਗਏ ਹਨ ਜਿਨ੍ਹਾਂ ਦੀ ਸੰਪਤੀ ਵਿੱਚ 5 ਕਰੋੜ ਭਾਵ 104 ਫਿਸਦੀ ਵਾਧਾ ਹੋਇਆ ਹੈ। ਏ ਆਈ ਟੀ ਸੀ ਦੇ 14 ਆਗੂ ਮੁੜ ਚੁਣੇ ਗਏ ਹਨ ਅਤੇ ਇਨ੍ਹਾਂ ਦੀ ਸੰਪਤੀ ਵਿੱਚ ਅੋਸਤਨ 01 ਕਰੋੜ ਭਾਵ 217 ਫਿਸਦੀ ਵਾਧਾ ਹੋਇਆ ਹੈ। ਬੀਜੂ ਜਨਤਾ ਦੱਲ ਦੇ 08 ਆਗੂ ਮੁੜ ਚੁਣੇ ਗਏ ਹਨ ਅਤੇ ਇਨ੍ਹਾਂ ਦੀ ਸੰਪਤੀ ਵਿੱਚ ਅੋਸਤਨ 17 ਕਰੋੜ ਭਾਵ 240 ਫਿਸਦੀ ਵਾਧਾ ਹੋਇਆ ਹੈ।  ਸ਼ਿਵ ਸੈਨਾ ਦੇ 06 ਆਗੂ ਮੁੜ ਚੁਣੇ ਗਏ ਹਨ ਅਤੇ ਇਨ੍ਹਾਂ ਦੀ ਸੰਪਤੀ ਵਿੱਚ ਅੋਸਤਨ 05 ਕਰੋੜ ਭਾਵ 147 ਫਿਸਦੀ ਵਾਧਾ ਹੋਇਆ ਹੈ। ਸੀ ਪੀ ਆਈ ਐਮ ਦੇ 04 ਆਗੂ ਮੁੜ ਚੁਣੇ ਗਏ ਹਨ ਅਤੇ ਇਨ੍ਹਾਂ ਦੀ ਸੰਪਤੀ ਵਿੱਚ ਅੋਸਤਨ 08 ਲੱਖ ਭਾਵ 11 ਫਿਸਦੀ ਵਾਧਾ ਹੋਇਆ ਹੈ।  ਟੀ ਡੀ ਪੀ ਦੇ 04 ਆਗੂ ਮੁੜ ਚੁਣੇ ਗਏ ਹਨ ਅਤੇ ਇਨ੍ਹਾਂ ਦੀ ਸੰਪਤੀ ਵਿੱਚ ਅੋਸਤਨ 12 ਕਰੋੜ ਭਾਵ 283 ਫਿਸਦੀ ਵਾਧਾ ਹੋਇਆ ਹੈ।  ਏ ਆਈ ਏ ਡੀ ਐਮ ਕੇ ਦੇ 03 ਆਗੂ ਮੁੜ ਚੁਣੇ ਗਏ ਹਨ ਅਤੇ ਇਨ੍ਹਾਂ ਦੀ ਸੰਪਤੀ ਵਿੱਚ ਅੋਸਤਨ 02 ਕਰੋੜ ਭਾਵ 78 ਫਿਸਦੀ ਵਾਧਾ ਹੋਇਆ ਹੈ। ਸਮਾਜਵਾਦੀ ਪਾਰਟੀ ਦੇ 03 ਆਗੂ ਮੁੜ ਚੁਣੇ ਗਏ ਹਨ ਅਤੇ ਇਨ੍ਹਾਂ ਦੀ ਸੰਪਤੀ ਵਿੱਚ ਅੋਸਤਨ 11 ਕਰੋੜ ਭਾਵ 293 ਫਿਸਦੀ ਵਾਧਾ ਹੋਇਆ ਹੈ। ਆਈ ਯੂ ਐਮ ਐਲ ਦੇ 02 ਆਗੂ ਮੁੜ ਚੁਣੇ ਗਏ ਹਨ ਅਤੇ ਇਨ੍ਹਾਂ ਦੀ ਸੰਪਤੀ ਵਿੱਚ ਅੋਸਤਨ 01 ਕਰੋੜ ਭਾਵ 457 ਫਿਸਦੀ ਵਾਧਾ ਹੋਇਆ ਹੈ। ਸ਼੍ਰੋਮਣੀ ਅਕਾਲੀ ਦੱਲ ਦੇ 02 ਆਗੂ ਮੁੜ ਚੁਣੇ ਗਏ ਹਨ ਅਤੇ ਇਨ੍ਹਾਂ ਦੀ ਸੰਪਤੀ ਵਿੱਚ ਅੋਸਤਨ 27 ਕਰੋੜ ਭਾਵ 85 ਫਿਸਦੀ ਵਾਧਾ ਹੋਇਆ ਹੈ। ਵਾਈ ਐਸ ਆਰ ਸੀ ਪੀ ਦੇ 02 ਆਗੂ ਮੁੜ ਚੁਣੇ ਗਏ ਹਨ ਅਤੇ ਇਨ੍ਹਾਂ ਦੀ ਸੰਪਤੀ ਵਿੱਚ ਅੋਸਤਨ 10 ਕਰੋੜ ਭਾਵ 57 ਫਿਸਦੀ ਵਾਧਾ ਹੋਇਆ ਹੈ। ਬੇਸ਼ੱਕ ਮੁੜ ਚੁਣੇ ਗਏ ਬਹੁਤੇ ਮੈਂਬਰਾਂ ਦੀ ਸੰਪਤੀ ਵਿੱਚ ਵਾਧਾ ਹੋਇਆ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਕੁੱਝ ਆਗੂਆਂ ਦੀ ਸੰਪਤੀ ਇਨ੍ਹਾਂ ਪੰਜ ਸਾਲਾਂ ਦੌਰਾਨ ਘਟ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤੀ ਜਨਤਾ ਪਾਰਟੀ ਦੇ ਆਗੂ ਓਮ ਪ੍ਰਕਾਸ਼ ਯਾਦਵ ਦੀ ਸੰਪਤੀ ਵਿੱਚ 27 ਫਿਸਦੀ ਦਾ ਘਾਟਾ ਹੋ ਗਿਆ ਹੈ। ਕਾਂਗਰਸੀ ਆਗੂ ਕੇ ਵੀ ਥੋਮਸ ਦੀ ਸੰਪਤੀ ਵਿੱਚ 21 ਫਿਸਦੀ,  ਬੀਜੂ ਜਨਤਾ ਦੱਲ ਆਗੂ ਅਰਜੁਨ ਚਰਨ ਸੇਠੀ ਦੀ ਸੰਪਤੀ ਵਿੱਚ 39 ਫਿਸਦੀ, ਸੀ ਪੀ ਆਈ ਐਮ ਆਗੂ ਪੀ ਕਰੁਣਾਕਰਨ ਦੀ ਸੰਪਤੀ ਵਿੱਚ 67 ਫਿਸਦੀ, ਕਾਂਗਰਸੀ ਆਗੂ ਨਿਨੋਨ ਐਰਿੰਗ ਦੀ ਸੰਪਤੀ ਵਿੱਚ 16 ਫਿਸਦੀ ਅਤੇ ਭਾਰਤੀ ਜਨਤਾ ਪਾਰਟੀ ਆਗੂ ਜਗਦੰਵਿਕਾ ਪਾਲ ਦੀ ਸੰਪਤੀ ਵਿੱਚ 64 ਫਿਸਦੀ ਘਾਟਾ ਹੋ ਗਿਆ ਹੈ। ਇਨ੍ਹਾਂ ਰਾਜਨੀਤੀਵਾਨਾ ਵਲੋਂ ਚੋਣ ਲੜਣ ਵੇਲੇ ਚੋਣ ਆਯੋਗ ਨੂੰ ਦਿਤੇ ਗਏ ਸਵੈ ਘੋਸ਼ਣਾ ਪੱਤਰਾਂ ਵਿੱਚ ਅਪਣੀ ਅਪਣੀ ਸੰਪਤੀ ਬਾਰੇ ਜਾਣਕਾਰੀ ਦਿਤੀ ਗਈ ਹੈ। ਇਨ੍ਹਾਂ ਆਗੂਆਂ ਦੀ ਸੰਪਤੀ ਵਿੱਚ ਕਿਵੇਂ ਅਥਾਹ ਵਾਧਾ ਹੋਇਆ ਹੈ ਇਹ ਇੱਕ ਵੱਡਾ ਪ੍ਰਸ਼ਨ ਬਣਿਆਂ ਹੋਇਆ ਹੈ ਅਤੇ ਇਸ ਨਾਲ ਹੀ ਜਿਨ੍ਹਾਂ ਆਗੂਆਂ ਦੀ ਸੰਪਤੀ ਘਟ ਗਈ ਹੈ ਉਹ ਵੀ ਸੋਚਣ ਲਈ ਮਜਬੂਰ ਕਰਦਾ ਹੈ ਕਿ ਇਨ੍ਹਾਂ ਆਗੂਆਂ ਨੂੰ ਕਿਸ ਵਪਾਰ ਵਿੱਚ ਘਾਟਾ ਪਿਆ ਹੈ।  

ਕੁਲਦੀਪ ਚੰਦ
ਨੇੜੇ ਸਰਕਾਰੀ ਪ੍ਰਾਇਮਰੀ ਸਕੂਲ ਦੋਭੇਟਾ 
ਤਹਿਸੀਲ ਨੰਗਲ ਜਿਲ੍ਹਾ ਰੂਪਨਗਰ ਪੰਜਾਬ 
9417563054