ਲੋਕ ਸਭਾ ਚੋਣਾਂ-2014

ਅੱਜ ਪੰਜਾਬ ਵਿੱਚ 253 ਉਮੀਦਵਾਰਾਂ ਦੀ ਕਿਸਮਤ

ਹੋਵੇਗੀ ਵੋਟਿੰਗ ਮਸ਼ੀਨਾਂ ਵਿੱਚ ਬੰਦ।

16 ਮਈ ਨੂੰ ਖੁੱਲੇਗੀ ਕਿਸਮਤ।

25 ਅਪ੍ਰੈਲ, 2014 (ਕੁਲਦੀਪ ਚੰਦ) ਦੇਸ਼ ਵਿੱਚ 16ਵੀਂ ਲੋਕ ਸਭਾ ਲਈ ਹੋ ਰਹੀਆਂ ਚੋਣਾਂ ਦੀ ਲੜੀ ਵਿੱਚ ਪੰਜਾਬ ਦੀਆਂ ਕੁੱਲ 13 ਲੋਕ ਸਭਾ ਦੀਆਂ ਸੀਟਾਂ ਲਈ ਅੱਜ ਵੋਟਾਂ ਪਾਈਆਂ ਜਾਣਗੀਆਂ । ਚੋਣ ਆਯੋਗ ਤੋਂ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਪੰਜਾਬ ਦੀਆਂ ਵੱਖ ਵੱਖ ਲੋਕ ਸਭਾ ਸੀਟਾਂ ਤੋਂ ਕੁੱਲ 253 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਪੰਜਾਬ ਵਿੱਚ 4ਸੀਟਾਂ ਅਨੁਸੂਚਿਤ ਜਾਤੀਆਂ ਲਈ ਰਾਖਵੀਆਂ ਹਨ ਜਿਨ੍ਹਾਂ ਵਿੱਚ ਹੁਸ਼ਿਆਰਪੁਰ, ਜਲੰਧਰ, ਫਤਿਹਗੜ੍ਹਸਾਹਿਬ ਅਤੇ ਫਰੀਦਕੋਟ ਸ਼ਾਮਿਲ ਹਨ ਅਤੇ 9ਸੀਟਾਂ ਜਨਰਲ ਵਰਗ ਲਈ ਰਾਖਵੀਆਂ ਹਨ। ਗੁਰਦਾਸਪੁਰ ਹਲਕੇ ਤੋਂ 9 ਵੱਖ ਵੱਖ ਪਾਰਟੀਆਂ ਦੇ ਉਮੀਦਵਾਰ ਅਤੇ 4ਅਜ਼ਾਦ ਉਮੀਦਵਾਰ ਚੋਣ ਲੜ ਰਹੇ ਹਨ ਜਿਨ੍ਹਾਂ ਵਿੱਚ 1 ਮਹਿਲਾ ਵੀ ਸ਼ਾਮਿਲ ਹੈ। ਇਸ ਹਲਕੇ ਵਿੱਚ ਕੁੱਲ 15000337 ਵੋਟਰ 1756 ਪੋਲਿੰਗ ਬੂਥਾਂ ਉੱਤੇ ਵੋਟਾਂ ਪਾਕੇ ਅਪਣੇ ਉਮੀਦਵਾਰ ਦੀ ਕਿਸਮਤ ਲਿਖਣਗੇ।ਲੋਕ ਸਭਾ ਹਲਕਾ ਅਮ੍ਰਿਤਸਰ ਤੋਂ ਕੁੱਲ 23 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ ।  ਜਿਨ੍ਹਾਂ ਵਿੱਚ 10ਅਜਾਦ ਤੇ 13ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰ ਹਨ। ਇਸ ਹਲਕੇ ਵਿੱਚ 1527 ਪੋਲਿੰਗ ਬੂਥਾਂ ਤੇ ਜਾਕੇ 1477262 ਵੋਟਰ ਅਪਣੇ ਉਮੀਦਵਾਰ ਦਾ ਫੈਸਲਾ ਕਰਨਗੇ । ਲੋਕ ਸਭਾ ਹਲਕਾ ਸ਼੍ਰੀ ਖਡੂਰ ਸਾਹਿਬ ਵਿੱਚ ਕੁੱਲ 17ਉਮੀਦਵਾਰ ਕਿਸਮਤ ਅਜ਼ਮਾ ਰਹੇ ਹਨ ਜਿਨ੍ਹਾਂ ਵਿੱਚ 6 ਅਜ਼ਾਦ ਅਤੇ 11 ਅਲੱਗ ਅਲੱਗ  ਪਾਰਟੀਆਂ ਦੇ ਉਮੀਦਵਾਰ ਹਨ। ਇਸ ਹਲਕੇ ਵਿੱਚ ਕੁੱਲ 1563256 ਵੋਟਰ 1794 ਬੂਥਾਂ ਤੇ ਜਾਕੇ ਉਮੀਦਵਾਰਾਂ ਦੀ ਕਿਸਮਤ ਮਸ਼ੀਨਾਂ ਵਿੱਚ ਕੈਦ ਕਰਨਗੇ। ਜਲੰਧਰ ਜੋਕਿ ਰਾਖਵਾਂ ਹਲਕਾ ਹੈ ਵਿੱਚ 24 ਉਮੀਦਵਾਰ ਚੋਣ ਮੈਦਾਨ ਵਿੱਚ ਹਨ ਜਿਨ੍ਹਾਂ ਵਿੱਚ 03 ਮਹਿਲਾਵਾਂ ਵੀ ਸ਼ਾਮਿਲ ਹਨ। ਇਸ ਹਲਕੇ ਵਿੱਚ ਕੁੱਲ 1551297 ਵੋਟਰ 1815 ਬੂਥਾਂ ਤੇ ਵੋਟ ਪਾਕੇ ਉਮੀਦਵਾਰ ਦੀ ਚੋਣ ਕਰਨਗੇ। ਲੋਕ ਸਭਾ ਹਲਕਾ ਹੁਸ਼ਿਆਰਪੁਰ ਜੋਕਿ ਰਾਖਵਾਂ ਹਲਕਾ ਹੈ ਵਿੱਚ ਕੁੱਲ 1485286 ਵੋਟਰ 1860 ਪੋਲਿੰਗ ਬੂਥਾਂ ਤੇ ਵੋਟਾਂ ਪਾਣਗੇ। ਇਸ ਹਲਕੇ ਤੋਂ 17 ਉਮੀਦਵਾਰ ਚੋਣ ਮੈਦਾਨ ਵਿੱਚ ਹਨ ਜਿਨ੍ਹਾਂ ਵਿੱਚ 7 ਅਜ਼ਾਦ ਅਤੇ 11 ਵੱਖ ਵੱਖ ਪਾਰਟੀਆਂ ਦੇ ਉਮੀਦਵਾਰ ਸ਼ਾਮਿਲ ਹਨ। ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਇਸ ਵਾਰ ਕੁੱਲ 18 ਉਮੀਦਵਾਰ ਚੋਣ ਮੈਦਾਨ ਵਿੱਚ ਹਨ ਜਿਨ੍ਹਾਂ ਵਿੱਚੋਂ 10 ਅਜ਼ਾਦ ਅਤੇ 8 ਵੱਖ ਵੱਖ ਪਾਰਟੀਆਂ ਦੇ ਉਮੀਦਵਾਰ ਸ਼ਾਮਿਲ ਹਨ । ਇਸ ਹਲਕੇ ਵਿੱਚ ਕੁੱਲ 1564721 ਵੋਟਰ ਹਨ ਜੋਕਿ 1831 ਪੋਲਿੰਗ ਬੂਥਾਂ ਤੇ ਜਾਕੇ ਉਮੀਦਵਾਰਾਂ ਦੀ ਕਿਸਮਤ ਚੋਣ ਮਸ਼ੀਨ ਵਿੱਚ ਕੈਦ ਕਰਨਗੇ। ਲੋਕ ਸਭਾ ਹਲਕਾ ਲੁਧਿਆਣਾ ਤੋਂ ਕੁੱਲ 22 ਉਮੀਦਵਾਰ ਚੋਣ ਮੈਦਾਨ ਵਿੱਚ ਹਨ ਜਿਨ੍ਹਾਂ ਵਿਚੋਂ 10 ਅਜ਼ਾਦ ਅਤੇ 12 ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰ ਹਨ। ਇਸ ਹਲਕੇ ਵਿੱਚ ਕੁੱਲ 1561201 ਵੋਟਰ ਹਨ ਅਤੇ 1653 ਪੋਲਿੰਗ ਬੂਥ ਬਣਾਏ ਗਏ ਹਨ। ਰਾਖਵਾਂ ਲੋਕ ਸਭਾ ਹਲਕੇ ਫਤਿਹਗੜ੍ਹ ਸਾਹਿਬ ਤੋਂ ਕੁੱਲ 15 ਉਮੀਦਵਾਰ ਚੋਣ ਮੈਦਾਨ ਵਿੱਚ ਹਨ ਜਿਨ੍ਹਾਂ ਵਿਚੋਂ 6 ਅਜਾਦ ਅਤੇ 9 ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰ ਹਨ। ਇਸ ਹਲਕੇ ਵਿੱਚ ਕੁੱਲ 1396957 ਵੋਟਰ ਹਨ ਅਤੇ 1677 ਪੋਲਿੰਗ ਬੂਥ ਬਣਾਏ ਗਏ ਹਨ।ਲੋਕ ਸਭਾ ਹਲਕਾ ਫਰੀਦਕੋਟ ਜੋਕਿ ਰਾਖਵਾਂ ਹੈ ਤੋਂ ਕੁੱਲ 19ਉਮੀਦਵਾਰ ਚੋਣ ਮੈਦਾਨ ਵਿੱਚ ਹਨ ਜਿਨ੍ਹਾਂ ਵਿਚੋਂ 6ਅਜਾਦ ਅਤੇ 13 ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰ ਸ਼ਾਮਿਲ ਹਨ। ਇਸ ਹਲਕੇ ਵਿੱਚ ਕੁੱਲ 1455075ਵੋਟਰ ਹਨ ਅਤੇ 1531ਬੂਥ ਬਣਾਏ ਗਏ ਹਨ। ਲੋਕ ਸਭਾ ਹਲਕਾ ਫਿਰੋਜ਼ਪੁਰ ਵਿੱਚ ਕੁੱਲ 15 ਉਮੀਦਵਾਰ ਚੋਣ ਮੈਦਾਨ ਵਿੱਚ ਹਨ ਜਿਨ੍ਹਾਂ ਵਿਚੋਂ 9 ਅਜ਼ਾਦ ਅਤੇ 6ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰ ਹਨ। ਇਸ ਹਲਕੇ ਵਿੱਚ ਕੁੱਲ 1522111 ਵੋਟਰ ਹਨ ਅਤੇ 1692 ਪੋਲਿੰਗ ਬੂਥ ਬਣਾਏ ਗਏ ਹਨ। ਸਭਤੋਂ ਵੱਧ ਚਰਚਾ ਦਾ ਵਿਸ਼ਾ ਰਹੇ ਬਠਿੰਡਾ ਲੋਕ ਸਭਾ ਹਲਕੇ ਵਿੱਚ ਕੁੱਲ 1525289 ਵੋਟਰ ਹਨ ਅਤੇ 1570 ਪੋਲਿੰਗ ਬੂਥ ਬਣਾਏ ਗਏ ਹਨ। ਇਸ ਹਲਕੇ ਵਿੱਚ ਕੁੱਲ 29 ਉਮੀਦਵਾਰ ਚੋਣ ਮੈਦਾਨ ਵਿੱਚ ਹਨ ਜਿਨ੍ਹਾਂ ਵਿਚੋਂ 12 ਅਜ਼ਾਦ ਅਤੇ 17 ਵੱਖ ਵੱਖ ਪਾਰਟੀਆਂ ਦੇ ਉਮੀਦਵਾਰ ਹਨ। ਲੋਕ ਸਭਾ ਹਲਕਾ ਸੰਗਰੂਰ ਤੋਂ ਕੁੱਲ 21ਉਮੀਦਵਾਰ ਚੋਣ ਮੈਦਾਨ ਵਿੰਚ ਹਨ ਜਿਨ੍ਹਾਂ ਵਿਚੋਂ 7ਅਜ਼ਾਦ ਅਤੇ 14 ਪਾਰਟੀਆਂ ਦੇ ਉਮੀਦਵਾਰ ਹਨ। ਇਸ ਹਲਕੇ ਵਿੱਚ ਕੁੱਲ 1424743 ਵੋਟਰ ਹਨ ਅਤੇ 1542 ਬੂਥ ਬਣਾਏ ਗਏ ਹਨ। ਲੋਕ ਸਭਾ ਹਲਕਾ ਪਟਿਆਲਾ ਵਿੱਚ ਕੁੱਲ 1580273 ਵੋਟਰ ਹਨ ਅਤੇ 1772 ਪੋਲਿੰਗ ਬੂਥ ਬਣਾਏ ਗਏ ਹਨ। ਇਸ ਹਲਕੇ ਵਿੱਚ ਕੁੱਲ 20 ਉਮੀਦਵਾਰ ਚੋਣ ਮੈਦਾਨ ਵਿੱਚ ਹਨ ਜਿਨ੍ਹਾਂ ਵਿਚੋਂ 8 ਅਜ਼ਾਦ ਅਤੇ 12 ਵੱਖ ਵੱਖ ਪਾਰਟੀਆਂ ਦੇ ਉਮੀਦਵਾਰ ਹਨ।ਇਸ ਚੋਣ ਵਿੱਚ ਕੁੱਲ 22020ਪੋਲਿੰਗ ਬੂਥ ਬਣਾਏ ਗਏ ਹਨ ਅਤੇ 19608008 ਵੋਟਰ 253ਉਮੀਦਵਾਰਾਂ ਦੀ ਕਿਸਮਤ ਮਸ਼ੀਨਾਂ ਵਿੱਚ ਬੰਦ ਕਰਨਗੇ। ਇਨ੍ਹਾਂ ਚੋਣਾਂ ਲਈ ਬੇਸ਼ੱਕ 253ਉਮੀਦਵਾਰ ਚੋਣ ਮੈਦਾਨ ਵਿੱਚ ਹਨ ਪਰੰਤੂ ਬਹੁਤੇ ਹਲਕਿਆਂ ਵਿੱਚ ਪ੍ਰਮੁੱਖ ਮੁਕਾਬਲਾ ਕਾਂਗਰਸ ਪਾਰਟੀ, ਅਕਾਲੀ-ਭਾਜਪਾ, ਆਮ ਆਦਮੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰਾਂ ਵਿਚਕਾਰ ਹੀ ਹੈ। ਪੰਜਾਬ ਵਿੱਚ ਮੁੱਖ ਤੋਰ ਤੇ ਜਿਨ੍ਹਾਂ ਉਮੀਦਵਾਰਾਂ ਦੀ ਕਿਸਮਤ ਮਸ਼ੀਨਾਂ ਵਿੱਚ ਕੈਦ ਹੋਵੇਗੀ ਉਨ੍ਹਾਂ ਵਿੱਚ ਅਮ੍ਰਿਤਸਰ ਤੋਂ ਭਾਜਪਾ ਆਗੂ ਅਰੁਣ ਜੇਤਲੀ, ਕਾਂਗਰਸੀ ਆਗੂ ਕੈਪਟਨ ਅਮਰਿੰਦਰ ਸਿੰਘ, ਗੁਰਦਾਸਪੁਰ ਤੋਂ ਸੂਬਾ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ, ਫਿਰੋਜ਼ਪੁਰ ਤੋਂ ਕਾਂਗਰਸੀ ਆਗੂ ਸੁਨੀਲ ਜਾਖੜ, ਪਟਿਆਲਾ ਤੋਂ ਮਹਾਰਾਣੀ ਪ੍ਰਨੀਤ ਕੌਰ, ਬਠਿੰਡਾ ਤੋਂ ਬਾਦਲ ਪਰਿਵਾਰ ਦੀ ਨੂੰਹ ਹਰਸਿਮਰਤ ਕੌਰ ਬਾਦਲ ਅਤੇ ਪੀਪੀਪੀ ਮੁਖੀ ਮਨਪ੍ਰੀਤ ਬਾਦਲ ਆਦਿ ਮੁੱਖ ਤੋਰ ਤੇ ਸ਼ਾਮਿਲ ਹਨ। ਪੰਜਾਬ ਵਿੱਚ ਹੋ ਰਹੀਆਂ ਚੋਣਾਂ ਲਈ ਲੱਗਭੱਗ ਸਾਰੀਆਂ ਪਾਰਟੀਆਂ ਦੇ ਆਗੂਆਂ ਜਿਨ੍ਹਾਂ ਵਿੱਚ ਭਾਜਪਾ ਆਗੂ ਅਤੇ ਪ੍ਰਧਾਨ ਮੰਤਰੀ ਦੇ ਉਮੀਦਵਾਰ ਨਰਿੰਦਰ ਮੋਦੀ, ਕਾਂਗਰਸ ਪਾਰਟੀ ਆਗੂ ਸੋਨੀਆ ਗਾਂਧੀ, ਰਾਹੁਲ ਗਾਂਧੀ, ਬਹੁਜਨ ਸਮਾਜ ਪਾਰਟੀ ਮੁਖੀ ਮਾਇਆਵਤੀ, ਆਮ ਆਦਮੀ ਪਾਰਟੀ ਮੁਖੀ ਅਰਵਿੰਦ ਕੇਜ਼ਰੀਵਾਲ ਨੇ ਪੰਜਾਬ ਵਿੱਚ ਆਕੇ ਅਪਣੇ ਅਪਣੇ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਹੈ। ਪੰਜਾਬ ਵਿੱਚ ਸੁਰਖਿੱਅਤ ਚੋਣਾਂ ਲਈ ਸਰਕਾਰ ਵਲੋਂ ਨਾਲ ਲੱਗਦੇ ਸੂਬਿਆਂ ਦੀਆਂ ਹੱਦਾਂ ਸੀਲ ਕੀਤੀਆਂ ਗਈਆਂ ਹਨ ਅਤੇ ਹਰ ਤਰਾਂ ਦੀ ਚੌਕਸੀ ਵਰਤੀ ਜਾ ਰਹੀ ਹੈ। ਚੋਣ ਆਯੋਗ ਵਲੋਂ ਅਜ਼ਾਦ ਚੋਣਾਂ ਕਰਵਾਉਣ ਲਈ ਸੂਬੇ ਵਿੰਚ ਨੀਮ ਸੁਰਖਿਆ ਬਲਾਂ ਦੀਆਂ 197 ਕੰਪਨੀਆਂ ਤੈਨਾਤ ਕੀਤੀਆਂ ਗਈਆਂ ਹਨ ਅਤੇ ਇਸਦੇ ਨਾਲ ਹੀ ਪੰਜਾਬ ਪੁਲਿਸ ਦੇ ਲੱਗਭੱਗ 60 ਹਜਾਰ ਮੁਲਾਜ਼ਿਮ ਸੁਰਖਿਆ ਲਈ ਲਗਾਏ ਗਏ ਹਨ। ਅੱਜ ਇਨ੍ਹਾਂ ਉਮੀਦਵਾਰਾਂ ਦੀ ਕਿਸਮਤ ਮਸ਼ੀਨਾਂ ਵਿੱਚ ਕੈਦ ਹੋਵੇਗੀ ਅਤੇ ਪੰਜਾਬ ਵਿੱਚ ਵੋਟਰ ਕਿਥੋਂ ਕਿਸਨੂੰ ਸਮਰਥਨ ਦਿੰਦੇ ਹਨ ਇਹ 16ਮਈ ਨੂੰ ਚੋਣ ਨਤੀਜੇ ਆਣ ਤੇ ਪਤਾ ਚੱਲੇਗਾ। 

ਕੁਲਦੀਪ ਚੰਦ
9417563054