ਬਾਬਾ ਰਾਮ ਦੇਵ ਦਾ ਦਲਿਤਾਂ ਪ੍ਰਤੀ ਅਸਲੀ ਰੂਪ ਸਾਹਮਣੇ ਆਇਆਂ- ਭਾਰਤ ਰਤਨ ਡਾ. ਬੀ.ਆਰ.ਅੰਬੇਡਕਰ ਵੈਲਫੇਅਰ ਐਸੋਸ਼ੀਏਸ਼ਨ ਰਜਿ: ਇਟਲੀ 

      ਭਾਰਤ ਦੀ ਕੁੱਲ ਅਬਾਦੀ ਵਿੱਚੋ 85% ਵਰਗ (ਜਿੰਨਾਂ ਨੂੰ ਅਛੂਤ,ਪਛੜੀਆਂ ਸ਼ਰੈਣੀਆਂ ,ਦਲਿਤ,ਐਸ.ਸੀ,ਬੀ.ਸੀ,ਓ.ਬੀ.ਸੀ,ਕਿਹਾ ਜਾਂਦਾ ਹੈ)ਜੋ ਕਿ ਭਾਰਤ ਦੇ ਮੂਲਨਿਵਾਸੀ ਹਨ।ਇਹਨਾਂ ਨੂੰ ਭਾਰਤ ਤੋ ਬਾਹਰੋ ਆਈ ਆਰੀਅਨ ਸਭਿਅਤਾਂ ਨੇ ਲਗ ਭੱਗ 6000 ਜਾਤਾਂ ਵਿੱਚ ਵੰਡਿਆਂ ਹੋਇਆਂ ਹੈ।ਇਹਨਾਂ ਉਪਰ ਭਾਰਤ ਦੀ ਅਜਾਦੀ ਤੋ ਪਹਿਲਾ ਰਿਸ਼ੀ ਮਨੂੰ ਦੁਬਾਰਾ ਲਿਖੀ ਗਈ ਕਾਲੇ ਕਨੂੰਨਾ ਦੀ ਕਿਤਾਬ ਮਨੂੰਸਿਮਰਤੀ ਲਾਗੂ ਕਰਕੇ ਹਰ ਤਰਾ ਦੇ ਜੁਲਮ ਅਤੇ ਤਸੱਦਰ ਢਾਹੇ ਜਾਦੇ ਸਨ ਅਤੇ ਅਪਮਾਨਤ ਸ਼ਬਦਾ ਨਾਲ ਪੁਕਾਰਿਆਂ ਜਾਦਾਂ ਸੀ।ਪਰ ਬਾਬਾ ਸਾਹਿਬ ਡਾਂ.ਅੰਬੇਦਕਰ ਜੀ ਦੇ ਅਪਣੇ ਜੀਵਨ ਦੇ ਘੋਲ ਸੰਘਰਸ਼ ਸਦਕਾ ਇਸ ਮਨੂੰਸਿਮਰਤੀ ਨੂੰ 25 ਦਸੰਬਰ 1927 ਨੂੰ ਅਪਣੇ ਹੱਥੀ ਸਾੜ੍ਹ ਕੇ ਸਵਾਹ ਕਰ ਦਿੱਤੀ ਅਤੇ ਲੋਕ ਤੰਤਰ ਲਈ ਵਿਗਲ ਵਜਾ ਦਿੱਤਾ।ਬਾਬਾ ਸਾਹਿਬ ਜੀ ਨੇ ਲੰਡਨ ਵਿੱਚ ਹੋਈਆਂ ਤਿੰਨ ਗੋਲਮੇਜ਼ ਕਾਨਫਰੰਸਾ ਰਾਹੀ ਭਾਰਤ ਦੇ 85% ਵਰਗ ਨੂੰ ਸਭ ਬਰਾਬਰਤਾਂ ਦੇ ਹੱਕ ਹਕੂਕ ਲੇ ਕੇ ਦਿੱਤੇ।ਜਿਸ ਨਾਲ ਸਮਾਜਿਕ ਬਰਾਬਰਤਾਂ ਦਾ ਵਿਗਲ ਵੱਜ ਗਿਆ।ਦਲਿਤ ਸਮਾਜ ਦੇ ਹੱਕਾ ਹਕੂਕਾਂ ਨੂੰ ਬਾਬਾ ਸਾਹਿਬ ਜੀ ਨੇ ਭਾਰਤੀ ਸੰਵਿਧਾਨ ਵਿੱਚ ਕਲਮ ਬੰਦ ਕਰਕੇ 26 ਜਨਵਰੀ 1950 ਨੂੰ ਕਨੂੰਨੀ ਤੋਰ ਤੇ ਲਾਗੂ ਕਰਵਾ ਦਿੱਤਾਂ।ਪਰ ਜੋ ਪਿਛਲੇ ਦਿਨੀ ਬਾਬਾ ਰਾਮ ਦੇਵ ਵਲੋ ਮਨੂੰ ਸਿਮਰਤੀ ਦੇ ਅਧਾਰ ਤੇ ਦਲਿਤ ਸਮਾਜ ਦੀ ਆਣ,ਸ਼ਾਨ ਅਤੇ ਮਾਣ ਪ੍ਰਤੀ ਘਟੀਆਂ ਸ਼ਬਦਾਬਲੀ ਬੋਲੀ ਗਈ ਹੈ ਇਸ ਨਾਲ ਬਾਬਾ ਰਾਮ ਦੇਵ ਦੀ ਕਾਫੀ ਲੰਬੇ ਸਮੇ ਤੋ ਚੱਲ ਰਹੀ ਘਟੀਆ ਸੋਚ ਦਲਿਤ ਸਮਾਜ ਪ੍ਰਤੀ ਸਾਹਮਣੇ ਆਈ ਹੈ।ਸੋ ਭਾਰਤ ਰਤਨ ਡਾ. ਬੀ.ਆਰ.ਅੰਬੇਡਕਰ ਵੈਲਫੇਅਰ ਐਸੋਸ਼ੀਏਸ਼ਨ ਰਜਿ: ਇਟਲੀ ਵਲੋ ਇਸ ਵਰਤੀ ਗਈ ਬਾਬਾ ਰਾਮ ਦੇਵ ਵਲੋ ਘਟੀਆ ਸ਼ਬਦਾਬਲੀ ਦੀ ਸ਼ਖਤ ਸ਼ਬਦਾ ਵਿੱਚ ਨਖੇਦੀ ਕਰਦੇ ਹਾ। ਭਾਰਤ ਸਰਕਾਰ ਤੋ ਮੰਗ ਕਰਦੇ ਹਾ ਕਿ ਇਹੋ ਜਿਹੇ ਨਫਰਤ ਫਲਾਉਣ ਵਾਲੇ ਬਾਬੇ ਨੂੰ ਸ਼ਖਤ ਤੋ ਸ਼ਖਤ ਸਜਾ ਦਿੱਤੀ ਜਾਵੇ ਅਤੇ ਇਸ ਨੂੰ ਆਸਾ ਰਾਮ ਬਾਪੂ ਵਾਲੀ ਜਗਾ੍ਹ ਤੇ ਜੇਲ ਵਿੱਚ ਬੰਦ ਕੀਤਾ ਜਾਵੈ ।ਚੇਅਰਮੈਨ ਸ੍ਰੀ ਗਿਆਨ ਚੰਦ ਸੂਦ,ਪ੍ਰਧਾਨ ਸ੍ਰੀ ਸਰਬਜੀਤ ਵਿਰਕ,ਸੀਨੀਅਰ ਵਾਇਸ ਪ੍ਰਧਾਨ ਸ੍ਰੀ ਕੁਲਵਿੰਦਰ ਲੋਈ,ਵਾਈਸ ਪ੍ਰਧਾਨ ਅਵਤਾਰ ਪੇਟਰ,ਜਨਰਲ ਸਕੱਤਰ ਸ੍ਰੀ ਲੇਖ ਰਾਜ ਜੱਖੂ,ਕੈਸ਼ੀਅਰ ਸ੍ਰੀ ਸ਼ੁਰੇਸ ਕੁਮਾਰ ਹਰਿਆਣੇ ਵਾਲੇ,ਰੋਮਾ ਇੰਨਚਾਰਜ ਸ਼੍ਰੀ ਆਰ ਡੀ ਪ੍ਰਸ਼ਾਦ (ਉਤਰ ਪ੍ਰਦੇਸ),ਵਾਰੀ ਤੋ ਇੰਨਚਾਰਜ ਸ੍ਰੀ ਕੈਲਾਸ਼ ਬੰਗੜ,ਇੰਨਚਾਰਜ ਬ੍ਰੈਸ਼ੀਆ ਸ੍ਰੀ ਰਾਮ ਸਰਨ, ਮੁੱਖ ਸਲਾਹਕਾਰ ਸ੍ਰੀ ਸਤਪਾਲ ਅਜਨਾਗਰ,ਸ੍ਰੀ ਆਚਲ ਕੁਮਾਰ ਕੈਲੇ,ਸ੍ਰੀ ਰਾਮ ਮੂਰਤੀ,ਸ੍ਰੀ ਡਾ ਰਾਜ ਪਾਲ,ਸ੍ਰੀ ਦੇਸ ਰਾਜ ਜੱਸਲ,ਸ੍ਰੀ ਜੀਤ ਰਾਮ ਕਲੇਰ,ਸ੍ਰੀ ਰਵਿੰਦਰ ਭੱਟੀ,ਸ੍ਰੀ ਰਕੇਸ਼ ਕੁਮਾਰ ਦੁੱਗਲ,ਸ੍ਰੀ ਬਲਵੀਰ ਮਾਨਤੋਵਾ,ਸ੍ਰੀ ਅਮਰੀਕ ਮਹੇ, ਸ੍ਰੀ ਭੁੱਟੋ ਕੁਮਾਰ,ਆਦਿ।