ਰਾਮਦੇਵ ਵਲੋਂ ਦਿਤੇ ਗਏ ਦਲਿਤਾਂ ਸਬੰਧੀ ਬਿਆਨਾਂ ਕਾਰਨ ਦਲਿਤਾਂ ਵਿੱਚ ਭਾਰੀ ਰੋਸ।ਇਸ ਖਿਲਾਫ ਸੱਖਤ ਕਨੂੰਨੀ ਕਾਰਵਾਈ ਦੀ ਮੰਗ।

          ਨੰਗਲ ਵਿੱਚ ਦਲਿਤਾਂ ਵਲੋਂ ਕੀਤਾ ਗਿਆ ਰੋਸ ਪ੍ਰਦਰਸ਼ਨ ਅਤੇ ਰਾਮ ਦੇਵ ਦਾ ਪੁਤਲਾ ਫੂਕਿਆ।
      ਬਾਬੇ ਖਿਲਾਫ ਅਨੁਸੂਚਿਤ ਜਾਤੀ/ਜਨਜਾਤੀ ਅਤਿਆਚਾਰ ਰੋਕੂ ਐਕਟ ਅਧੀਨ ਪਰਚਾ ਦਰਜ ਕੀਤਾ ਜਾਵੇ।
ਅੱਜ ਨੰਗਲ ਅਤੇ ਨਾਲ ਲੱਗਦੇ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੀਆਂ ਵੱਖ ਵੱਖ ਸਮਾਜਿਕ ਅਤੇ ਧਰਾਮਿਕ ਸੰਸਥਾਵਾਂ ਦੇ ਸੈਕੜ੍ਹੇ ਦਲਿਤਾਂ ਨੇ ਰਾਮਦੇਵ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਅਤੇ ਉਸਦਾ ਪੁਤਲਾ ਜਲਾਇਆ। ਇਨਾਂ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਰਾਮ ਦੇਵ ਵਿਰੁੱਧ ਅਨੁਸੂਚਿਤ ਜਾਤੀ/ਜਨਜਾਤੀ ਅਤਿਆਚਾਰ ਰੋਕੂ ਐਕਟ ਅਧੀਨ ਪਰਚਾ ਦਰਜ ਕੀਤਾ ਜਾਵੇ ਅਤੇ ਉਸਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਸੱਖਤ ਤੋਂ ਸੱਖਤ ਸਜ਼ਾ ਦਿਤੀ ਜਾਵੇ। ਇਨ੍ਹਾਂ ਮੰਗ ਕੀਤੀ ਕਿ ਬਾਬਾ ਰਾਮਦੇਵ ਦੀਆਂ ਦੁਕਾਨਾਂ ਤੁਰੰਤ ਬੰਦ ਕਰਵਾਈਆਂ ਜਾਣ। ਇਨ੍ਹਾਂ ਨੇ ਸਰਕਾਰ ਨੂੰ ਚੇਤਾਵਨੀ ਦਿਤੀ ਕਿ ਜੇਕਰ ਦਲਿਤਾਂ ਦੀਆਂ ਮੰਗਾਂ ਨਾਂ ਮੰਨੀਆਂ ਗਈਆਂ ਅਤੇ ਰਾਮਦੇਵ ਖਿਲਾਫ ਅਨੁਸੂਚਿਤ ਜਾਤੀ/ਜਨਜਾਤੀ ਅਤਿਆਚਾਰ ਰੋਕੂ ਐਕਟ ਅਧੀਨ ਪਰਚਾ ਦਰਜ ਕਰਕੇ ਉਸਨੂੰ ਗ੍ਰਿਫਤਾਰ ਨਾਂ ਕੀਤਾ ਗਿਆ ਤਾਂ ਦਲਿਤਾਂ ਵਲੋਂ ਸੰਘਰਸ਼ ਤੇਜ਼ ਕੀਤਾ ਜਾਵੇਗਾ ਜਿਸਦੀ ਜਿੰਮੇਬਾਰੀ ਸਰਕਾਰ ਦੀ ਹੋਵੇਗੀ। ਇਸ ਮੋਕੇ ਮਿਉਂਸਪਿਲ ਕੌਂਸਲ ਨੰਗਲ ਦੇ ਕੌਂਸਲਰ ਸੁਰਿੰਦਰ ਪੰਮਾ, ਸ਼੍ਰੀ ਗੁਰੂ ਰਵਿਦਾਸ ਧਾਰਮਿਕ ਸਭਾ ਨੰਗਲ ਦੇ ਆਗੂ ਆਤਮਾ ਰਾਮ, ਬਕਾਨੂੰ ਰਾਮ, ਦਰਸ਼ਨ ਸਿੰਘ ਲੁਡਣ, ਤਰਸੇਮ ਚੰਦ, ਮੰਗਤ ਰਾਮ, ਕੁਲਦੀਪ ਚੰਦ, ਸ਼੍ਰੀ ਗੁਰੂ ਰਵਿਦਾਸ ਧਾਰਮਿਕ ਸਭਾ ਸੰਤੋਖਗੜ੍ਹ ਹਿਮਾਚਲ ਪ੍ਰਦੇਸ਼ ਤੋਂ ਸੁਲਿੰਦਰ ਚੋਪੜਾ, ਸੁਰੇਸ਼ ਕੁਮਾਰ, ਬਾਲਮੀਕਿ ਸਭਾ ਤੋਂ ਰਾਕੇਸ਼ ਕੁਮਾਰ, ਡਾਕਟਰ ਬੀ ਆਰ ਅੰਬੇਡਕਰ ਸੋਸਾਇਟੀ ਤੋਂ ਤਰਸੇਮ ਸਹੋਤਾ, ਡਾਕਟਰ ਬੀ ਆਰ ਅੰਬੇਡਕਰ ਯੂਥ ਕਲੱਬ ਤੋਂ ਜਸਵੰਤ ਕੁਮਾਰ ਆਦਿ ਹਾਜਰ ਸਨ।


ਕੁਲਦੀਪ ਚੰਦ 
9417563054