ਡਾਕਟਰ ਬੀ ਆਰ ਅੰਬੇਡਕਰ ਮਿਸ਼ਨ ਸੋਸਾਇਟੀ ਨੰਗਲ ਨੇ ਭਾਰਤੀ ਸੰਵਿਧਾਨ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਡਕਰ ਦੇ ਜਨਮ ਦਿਵਸ ਸਬੰਧੀ ਸਮਾਗਮ ਕਰਵਾਇਆ।

 14 ਅਪ੍ਰੈਲ, 2014(ਕੁਲਦੀਪ ਚੰਦ) ਡਾਕਟਰ ਬੀ ਆਰ ਅੰਬੇਡਕਰ ਮਿਸ਼ਨ ਸੋਸਾਇਟੀ ਨੰਗਲ, ਸ਼੍ਰੀ ਗੁਰੂ ਰਵਿਦਾਸ ਧਾਰਮਿਕ ਸਭਾ ਨੰਗਲ ਅਤੇ ਐਸ ਸੀ ਬੀ ਸੀ ਇੰਪਲਾਇਜ ਫੈਡਰੇਸ਼ਨ ਨੰਗਲ ਵਲੋਂ ਭਾਰਤੀ ਸੰਵਿਧਾਨ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਡਕਰ ਦੇ ਜਨਮ ਦਿਵਸ ਸੰਬਧੀ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਪਹੁੰਚੇ ਵੱਖ ਵੱਖ ਸਮਾਜਿਕ ਆਗੂਆਂ ਅਤੇ ਸੋਸਾਇਟੀ ਦੇ ਆਗੂਆਂ ਨੇ ਸਮਾਜ ਦੀ ਦਸ਼ਾ ਅਤੇ ਵਿਗੜਦੀ ਦਿਸ਼ਾ ਤੇ ਚਿੰਤਾ ਪ੍ਰਗਟ ਕਰਦਿਆਂ ਲੋਕਾਂ ਨੂੰ ਅਪਣੀਆਂ ਸਮਸਿਆਵਾਂ ਦੇ ਹੱਲ ਲਈ ਅੱਗੇ ਆਣ ਦੀ ਅਪੀਲ ਕੀਤੀ। ਇਸ ਮੌਕੇ ਪ੍ਰਧਾਨ ਦੋਲਤ ਰਾਮ, ਨਗਰ ਕੌਂਸਲ ਦੇ ਕੌਂਸਲਰ ਸੁਰਿੰਦਰ ਪੰਮਾ, ਤਰਸੇਮ ਚੰਦ, ਸੋਹਣ ਲਾਲ, ਆਤਮਾ ਰਾਮ, ਦਲਿਤ ਫਾਂਊਡੇਸ਼ਨ ਫੈਲੋ ਕੁਲਦੀਪ ਚੰਦ, ਅਸ਼ੋਕ ਕੁਮਾਰ, ਚੇਅਰਮੈਨ ਸਰਦਾਰੀ ਲਾਲ, ਤਰਸੇਮ ਲਾਲ ਰੱਤੂ, ਸਵਰਨ ਸਿੰਘ, ਯੂਨੀਅਨ ਆਗੂ ਮਨਜੀਤ ਸਿੰਘ, ਤਰਸੇਮ ਸਹੋਤਾ, ਮਾਸਟਰ ਸੋਦਾਗਰ ਸਿੰਘ, ਬਕਾਨੂੰ ਰਾਮ, ਛੋਟੂ ਰਾਮ  ਆਦਿ ਨੇ  ਡਾਕਟਰ ਭੀਮ ਰਾਓ ਅੰਬੇਡਕਰ ਦੇ ਸੰਘਰਸ਼ਮਈ ਜੀਵਨ ਬਾਰੇ ਚਾਣਨਾ ਪਾਇਆ ਅਤੇ ਉਨ੍ਹਾਂ ਵਲੋਂ ਦਰਸਾਏ ਰਸਤੇ ਤੇ ਚੱਲਣ ਦੀ ਪ੍ਰੇਰਨਾ ਦਿਤੀ। ਇਨ੍ਹਾਂ ਬੁਲਾਰਿਆਂ ਨੇ ਵੱਖ-ਵੱਖ ਸਰਕਾਰਾਂ ਵਲੋਂ ਸ਼ੁਰੂ ਕੀਤੀਆਂ ਗਈਆਂ ਦਲਿਤ ਭਲਾਈ ਸਕੀਮਾਂ ਦੀ ਵੀ ਪੜਚੋਲ਼ ਕੀਤੀ ਗਈ ਅਤੇ ਦਲਿਤਾਂ ਦੇ ਜੀਵਨ ਵਿੱਚ ਆ ਰਹੇ ਨਿਘਾਰ ਲਈ ਸੱਤਾ ਤੇ ਹੁਣ ਤੱਕ ਕਾਬਜ ਰਹੀਆਂ ਰਾਜਨੀਤਿਕ ਪਾਰਟੀਆਂ ਨੂੰ ਦੋਸ਼ੀ ਮੰਨਿਆ ਤੇ ਕਿਹਾ ਕਿ ਡਾਕਟਰ ਭੀਮ ਰਾਓ ਅੰਬੇਡਕਰ ਵਲੋਂ ਲੈਕੇ ਦਿਤੇ ਹੱਕਾਂ ਨੂੰ ਲਾਗੂ ਕਰਨ ਵਿੱਚ ਮੌਜੂਦਾ ਸਰਕਾਰਾਂ ਦਿਲਚਸਪੀ ਨਹੀਂ ਵਿਖਾ ਰਹੀਆਂ ਹਨ ਜਿਸ ਕਾਰਨ ਅੰਜ ਦਲਿਤ ਸਮਾਜ ਦੇ ਲੋਕ ਪੱਛੜ ਰਹੇ ਹਨ। ਇਨ੍ਹਾਂ ਕਿਹਾਕਿ ਦਲਿਤਾਂ ਦੇ ਵਿਕਾਸ ਦੀ ਅਸਲੀ ਚਾਬੀ ਰਾਜਨੀਤਿਕ ਸੱਤਾ ਹੈ ਇਸ ਲਈ ਰਾਜਨੀਤਿਕ ਸੱਤਾ ਪ੍ਰਾਪਤ ਕਰਨ ਲਈ ਇੱਕਮੁੱਠ ਹੋਕੇ ਕੰਮ ਕਰਨ ਦੀ ਜਰੂਰਤ ਹੇ। ਇਸ ਸਮਾਗਮ ਵਿੱਚ ਚੰਨਣ ਸਿੰਘ ਚੰਨ ਐਂਡ ਪਾਰਟੀ ਨੇ ਮਿਸ਼ਨਰੀ ਗੀਤਾਂ ਰਾਹੀਂ ਲੋਕਾਂ ਨੂੰ ਜਗਰੂਕ ਕੀਤਾ ਅਤੇ ਮਿਸਨਰੀ ਗੀਤਾਂ ਰਾਹੀਂ ਬਾਬਾ ਸਾਹਿਬ ਦੇ ਜੀਵਨ ਅਤੇ ਫਲਸਫੇ ਬਾਰੇ ਜਾਣਕਾਰੀ ਦਿਤੀ। ਇਸ ਮੌਕੇ ਵੱਖ ਵੱਖ ਸਕੂਲਾਂ ਦੇ ਬੱਚਿਆਂ ਨਵਜੋਤ ਕੌਰ, ਮੋਨਿਕਾ, ਮੁਸਕਾਨ, ਤੇਜਵੀਰ ਕੌਰ ਆਦਿ ਵਲੋਂ ਵੀ ਡਾਕਟਰ ਭੀਮ ਰਾਓ ਅੰਬੇਡਕਰ ਦੇ ਜੀਵਨ ਅਤੇ ਸੰਘਰਸ ਸਬੰਧੀ ਕਵਿਤਾਵਾਂ ਅਤੇ ਭਾਸਣ ਰਾਹੀਂ ਦੱਸਿਆ ਗਿਆ ਅਤੇ ਇਹ ਬੱਚਿਆਂ ਨੂੰ ਡਾਕਟਰ ਬੀ ਆਰ ਅੰਬੇਡਕਰ ਮਿਸ਼ਨ ਸੁਸਾਇਟੀ ਨੰਗਲ ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੋਕੇ ਜੇ ਈ ਸਰਦਾਰੀ ਲਾਲ, ਸੁਰਿੰਦਰ ਕੁਮਾਰ, ਤਰਸੇਮ ਲਾਲ, ਮੰਗਤ ਰਾਮ, ਨਿਰਮਲ ਸਿੰਘ, ਮੋਹਣ ਲਾਲ, ਡਾਕਟਰ ਬਨਾਰਸੀ ਦਾਸ, ਮੱਘਰ ਸਿੰਘ, ਜਸਵੰਤ ਸਿੰਘ, ਪਰਮਿੰਦਰ ਸਿੰਘ, ਦਰਸ਼ਨ ਸਿੰਘ ਲੁਡਣ, ਸੂਬੇਦਾਰ ਸੰਤੋਖ ਸਿੰਘ, ਸੁਰਜੀਤ ਸਿੰਘ, ਨਿਰਮਲ ਸਿੰਘ, ਕਾਮਰੇਡ ਗੁਰਦਿਆਲ ਸਿੰਘ, ਮਾਸਟਰ ਦੇਵਰਾਜ, ਕੇਵਲ ਕੁਮਾਰ, ਰਮੇਸ਼, ਅਮ੍ਰਿਤਪਾਲ ਸਿੰਘ, ਕੰਚਨ ਬਾਲਾ, ਜਸਪਾਲ ਕੌਰ, ਅਨੁਰਾਧਾ, ਸੁਨੀਤਾ ਦੇਵੀ, ਰੀਤੂ, ਊਸ਼ਾ ਰਾਣੀ ਆਦਿ ਹਾਜਰ ਸਨ।


ਕੁਲਦੀਪ  ਚੰਦ 
9417563054