ਸ਼੍ਰੀ ਗੁਰੂ ਰਵਿਦਾਸ ਮਿਸ਼ਨ ਬ੍ਰੇਸ਼ੀਆ ਵਲੋਂ ਧੰਨ ਧੰਨ ਸਤਿਗੁਰੂ ਰਵੀਦਾਸ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਸ਼ਰਧਾ ਪੁਰਵ ਮਨਾਏ ਗਏ

ਇਟਲੀ ਦੇ ਘੁੱਗ ਵਸਦੇ ਬਰੇਸ਼ੀਆ ਦੇ ਸ਼ਹਿਰ ਕਾਸਤੇਲੈਟੋ ਦੀ ਲੇਨੋ ਵਿਖੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 637ਵੇਂ ਗੁਰਪੁਰਬ ਸ਼੍ਰੀ ਗੁਰੂ ਰਵਿਦਾਸ ਮਿਸ਼ਨ ਬ੍ਰੇਸ਼ੀਆ(ਰਜਿ) ਵਲੋ ਬਹੁਤ ਹੀ ਸਰਧਾਪੁਰਬ ਮਨਾਏ ਗਏ।ਇਸ ਮਹਾਨ ਪੁਰਬ ਮੌਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ ਅਤੇ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ੪੦ ਸ਼ਬਦ ਦੇ ਭੋਗ ਪਾਏ ਗਏ  ਉਪਰੰਤ ਕੀਰਤਨ ਦਰਬਾਰ ਸਜਾਏ ਗਏ । ਭੋਗ ਉਪਰੰਤ ਇਟਲੀ ਦੇ ਮਸਹੂਰ ਕੀਰਤਨੀਏ ਭਾਈ ਸਤਨਾਮ ਸਿੰਘ ਜੀ ਮੌਧਨੇ ਵਾਲਿਆਂ ਨੇ ਧੰਨ ਧੰਨ ਸਤਿਗੁਰੂ ਰਵੀਦਾਸ ਮਹਾਰਾਜ ਜੀ ਦੇ ਮੁਖਾਰਬਿੰਦ ਤੋ ਉਚਾਰੀ ਹੋਈ ਅੰਮ੍ਰਿਤ ਬਾਣੀ ਦਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ।ਸਟੇਜ ਦੀ ਕਾਰਵਾਈ  ਸ਼੍ਰੀ ਗੁਰੂ ਰਵਿਦਾਸ ਮਿਸ਼ਨ ਬ੍ਰੇਸ਼ੀਆ ਦੇ ਸਟੇਜ ਸਕੱਤਰ ਸਰਬਜੀਤ ਜਗਤਪੁਰੀ ਜੀ ਨੇ ਸੁਰੂ ਕੀਤੀ ਅਤੇ ਸੰਗਤਾਂ ਨੂੰ ਗੁਰਪੁਰਬ ਦੀਆਂ ਮੁਬਾਰਕਾਂ ਦਿੱਤੀਆਂ।ਸ੍ਰੀ ਗੁਰੂ ਰਵੀਦਾਸ ਮਿਸ਼ਨ ਬ੍ਰੇਸ਼ੀਆ ਦੇ ਪ੍ਰਧਾਨ ਸ਼੍ਰੀ ਲੁਭਾਇਆ ਰਾਮ ਬੰਗੜ ਜੀ ਨੇ  ਆਈਆਂ ਸੰਗਤਾ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸਾਨੂੰ  ਗੁਰੂਆਂ ਜੀ ਦੇ ਦੱਸੇ ਹੋਏ ਮਾਰਗ ਤੇ ਚੱਲ ਕੇ ਅਪਣਾ ਜੀਵਨ ਬਤੀਤ ਕਰਨਾ ਚਾਹੀਦਾ ਹੈ।ਇਸ ਸੁੱਭ ਅਵਸਰ ਤੇ ਯੂਕੈ ਤੋ ਕਾਸ਼ੀ ਰੇਡੀਓ ਦੇ ਪਰਜੈਂਟਰ ਸ੍ਰੀ ਨਿਰਮਲ ਮਹੇ ਜੀ ਵਿਸ਼ੇਸ ਤੋਰ ਤੇ ਪਹੁੰਚੇ ਸਨ।ਨਿਰਮਲ ਮਹੇ ਜੀ ਨੇ ਵਧਾਈ ਸ਼ੰਦੇਸ ਦਿੰਦੇ ਹੋਏ ਕਿਹਾ ਕਿ ਸਤਿਗੁਰੁ ਰਵੀਦਾਸ ਮਹਾਰਾਜ ਜੀ ਨੇ ਸਮੁੱਚੀ ਮਨੁੱਖਤਾਂ ਨੂੰ ਸੱਚ ਦੇ ਮਾਰਗ ਤੇ ਚੱਲਣ ਦਾ ਉਪਦੇਸ ਦਿੱਤਾ ਤੇ ਸਮੁੱਚੀ ਮਨੁੱਖਤਾਂ ਲਈ ਬੇਗਮਪੁਰੇ ਦਾ ਸੰਕਲਪ ਲਿਆ। ਸ੍ਰੀ ਗੁਰੂ ਰਵੀਦਾਸ ਸਭਾ ਪਾਰਮਾ ਪਿਚੈਸਾ ਦੇ ਪ੍ਰਧਾਨ ਸ੍ਰੀ ਭੁੱਟੋ ਕੁਮਾਰ ਵਧਾਈ ਸ਼ੰਦੇਸ ਦਿੱਤਾਂ।ਸ੍ਰੀ ਗੁਰੂ ਰਵੀਦਾਸ ਟੈਪਲ ਕਰਮੋਨਾ ਦੇ ਪ੍ਰਧਾਨ ਸ੍ਰੀ ਹੰਸ ਰਾਜ ਚੁੰਬਰ ਜੀ ਨੇ ਵਧਾਈ ਸ਼ੰਦੇਸ ਦਿੱਤਾਂ ਅਤੇ ਕਿਹਾ ਕਿ ਸਾਨੂੰ ਸਤਿਗੁਰੂਆਂ ਜੀ ਦੀ ਬਾਣੀ ਅਨੁਸਾਰ ਹੀ ਚੱਲਣਾਂ ਚਾਹੀਦਾ ਹੈ।ਭਾਰਤ ਰਤਨ ਡਾ ਬੀ ਆਰ ਅੰਬੇਦਕਰ ਵੈਲਫੇਅਰ ਐਸੋਸ਼ੀਏਸਨ ਇਟਲੀ ਦੇ ਪ੍ਰਧਾਨ ਸਰਬਜੀਤ ਵਿਰਕ ਜੀ ਨੇ ਵਧਾਈ ਸ਼ੰਦੇਸ ਦਿੰਦੇ ਹੋਏ ਕਿਹਾ ਕਿ ਸਾਨੂੰ ਸਤਿਗੁਰੂ ਜੀ ਦੇ ਬੇਗਮਪੁਰ ਦੇ ਸੰਕਲਪ ਪੂਰਾ ਕਰਨ ਲਈ ਸਮਾਜ ਭਲਾਈ ਦੇ ਕੰਮਾ ਨੂੰ ਪਹਿਲ ਦੇਣੀ ਚਾਹੀਦੀ ਹੈ।ਬੀ.ਬੀ.ਸੀ ਇੰਨਟਰਨੈਟ ਅਖਵਾਰ ਦੇ ਸੰਪਾਦਕ ਸ੍ਰੀ ਬਲਦੇਵ ਝੱਲੀ ਜੀ ਨੇ ਵਧਾਈ ਸ਼ੰਦੇਸ ਦਿੰਦੇ ਹੋਏ ਕਿਹਾ ਕਿ ਗੁਰੂ ਸਹਿਬਾ ਨੇ ਜਾਤ ਪਾਤ ਨੂੰ ਖਤਮ ਕੀਤਾ ਸੋ ਸਾਨੂੰ ਵੀ ਗੁਰੂਆਂ ਦੀ ਸੋਚ ਤੇ ਪਹਿਰਾ ਦੇਣਾਂ ਚਾਹੀਦਾ ਹੈ।ਸ੍ਰੀ ਗੁਰੂ ਰਵੀਦਾਸ ਧਾਮ ਬੈਰਗਾਮੋ ਤੋ ਸ੍ਰੀ ਜੀਵਨ ਕਟਾਰੀਆ ਅਤੇ ਸ੍ਰੀ ਗੁਰੂ ਰਵੀਦਾਸ ਟੈਪਲ ਵਿਰੋਨਾ ਤੋ ਸ੍ਰੀ ਮਾਸਟਰ ਬਲਵੀਰ ਮੱਲ ਜੀ ਨੇ ਵੀ ਵਧਾਈ ਸ਼ੰਦੇਸ ਦਿੱਤਾ।ਰਣਜੀਤ ਸਿੰਘ ਮੋਹਨੋਵਾਲੀਆ ਅਤੇ ਰੇਸ਼ਮ ਪਾਲਾਵਾਲਾ ਜੀ ਨੇ ਸਤਿਗੁਰੂ ਰਵੀਦਾਸ ਮਹਾਰਾਜ ਜੀ ਦੇ ਕ੍ਰਾਤੀਕਾਰੀ ਗੀਤ ਗਾ ਕੇ ਹਾਰਜੀ ਲਗਵਾਈ ।ਸ਼੍ਰੀ ਗੁਰੂ ਰਵਿਦਾਸ ਟੈਪਲ ਸੁਸਾਇਟੀ ਵਿਰੋਨਾ ਦੇ ਪ੍ਰਧਾਨ ਅਜੈ ਕੁਮਾਰ, ਐਨ ਆਰ ਆਈ ਵਿੰਗ ਕਾਗਰਸ ਇਟਲੀ ਦੇ ਪ੍ਰਧਾਨ ਸੰਦੀਪ ਕੇਲੈ,ਮਦਨ ਬੰਗੜ ਨੇ ਵੀ ਹਾਜਰੀ ਲਗਵਾਈ। ।ਸ਼੍ਰੀ ਗੁਰੂ ਰਵਿਦਾਸ ਮਿਸ਼ਨ ਬਰੇਸ਼ੀਆ ਦੇ ਚੇਅਰਮੈਨ ਸ਼੍ਰੀ ਦੇਸ ਰਾਜ ਚੰਬਾ,ਵਾਈਸ ਪ੍ਰਧਾਨ ਰਣਜੀਤ ਸਿੰਘ, ਜਨਰਲ ਸਕੱਤਰ ਤੀਰਥ ਰਾਮ ਜਗਤਪੁਰੀ, ਵਾਈਸ ਜਨਰਲ ਸਕੱਤਰ ਕਮਲਜੀਤ ਸਿੰਘ, ਵਾਈਸ ਸਟੇਜ ਸਕੱਤਰ ਰੇਸ਼ਮ ਸਿੰਘ, ਵਿੱਤ ਸਕੱਤਰ ਮੂਲ ਰਾਜ ਚੰਬਾ, ਵਾਈਸ ਵਿੱਤ ਸਕੱਤਰ ਸੰਨਦੀਪ ਸਹਿਗਲ, ਸੋਮ ਰਾਜ, ਜਸਵਿੰਦਰ ਸਿੰਘ, ਇੰਦਰਜੀਤ ਕੁਮਾਰ, ਮਨਜੀਤ ਧੀਰ, ਰਾਮ ਸਰਨ, ਰਾਮਜੀ ਦਾਸ ਟੂਰਾ ਨੇ ਆਈਆਂ ਸੰਗਤਾ ਦਾ ਧੰਨਵਾਦ ਕੀਤਾ।ਭਾਰਤ ਰਤਨ ਡਾ. ਬੀ.ਆਰ.ਅੰਬੇਡਕਰ ਵੈੱਲਫੇਅਰ ਐਸੋਸ਼ੀਏਸ਼ਨ ਇਟਲੀ ਰਜਿ: ਦੇ ਚੈਅਰਮੈਨ ਸ੍ਰੀ ਗਿਆਨ ਚੰਦ ਸੂਦ, ਸੀਨੀਅਰ ਵਾਇਸ ਪ੍ਰਧਾਨ ਸ਼੍ਰੀ ਕੁੱਵਿੰਦਰ ਲੋਈ ,ਜਨਰਲ ਸਕੱਤਰ ਲੇਖ ਰਾਜ ਜੱਖੂ,ਸੁਰੇਸ ਕੁਮਾਰ,ਰਾਕੇਸ ਕੁਮਾਰ ਭਗਵਾਨ ਵਲਮਿਕ ਸਭਾ ਬ੍ਰੇਸ਼ੀਆ ਦੇ ਪ੍ਰਧਾਨ ਬਿੱਟੂ ਸਹੋਤਾ,ਪਰਮਜੀਤ,ਲੇਖ ਰਾਜ.ਗੁਰਬਖਸ਼ ਜੱਸਲ ਆਦਿ।