ਜਬਲ ਅਲੀ  ਵਿਖੇ ਸਤਿਗੁਰੂ ਰਵਿਦਾਸ ਜੀ ਦਾ 637ਵਾਂ ਆਗਮਨ ਦਿਵਸ ਮਨਾਇਆ

  07-03-2014 (ਜਬਲ ਅਲੀ) ਧੰਨ ਧੰਨ ਸਾਹਿਬ ਸਤਿਗੁਰੂ ਰਵਿਦਾਸ ਜੀ ਮਹਾਰਾਜ ਦਾ 637ਵਾਂ ਆਗਮਨ ਦਿਵਸ  ਕੱਲ ਜੇਬਲ ਅਲੀ  ਵਿਖੇ ਬਹੁਤ ਹੀ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਗਿਆ। ਹਰ ਸਾਲ ਦੀ ਤਰਾਂ ਇਸ ਸਾਲ ਵੀ ਇਹ ਸਮਾਗਮ ਪਿਛਲੇ ਵਰ੍ਹੇ ਨਾਲੋਂ ਵੀ ਜਿਆਦਾ ਸਫਲ ਰਿਹਾ।ਜਬਲ ਅਲੀ ਦੀਆਂ ਬਹੁਤ ਸਾਰੀਆ ਸੰਗਤਾ ਨੇ ਸਮਾਗਮ ਵਿਚ ਪਹੁੰਚ ਕੇ ਹਾਜਰੀ ਲਗ੍ਬਾਈ   ਸ਼ੁੱਕਰਵਾਰ ਸੁਭਾ ਵੇਲੇ  ਸ਼੍ਰੀ ਸੁਖਮਨੀ ਸਾਹਿਬ  ਦੇ ਪਾਠ ਅਤੇ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੀ ਬਾਣੀ ਦੇ ਪਾਠ ਕਰਨ ਉਪਰੰਤ ਕੀਰਤਨ ਦਰਬਾਰ ਸਜਾਏ ਗਏ।ਭਾਈ ਕਿਸ਼ੋਰ ਕੁਮਾਰ ਪਾਠੀ ਅਤੇ ਗੋਰਾ ਜਲੰਧਰੀ ਨੇ ਪਾਠ ਅਤੇ ਅਰਦਾਸ ਦੀ ਸੇਵਾ ਕਮਾਈ ! ਭਾਈ  ਗੋਰਾ ਜਲੰਧਰੀ ਅਤੇ ਭਾਈ ਰਾਮ ਕਿਸ਼ਨ ਅਤੇ ਹੋਰ ਬਹੁਤ ਸਾਰੇ ਕਥਾਵਾਚਕਾਂ ਅਤੇ ਕੀਰਤਨੀਆਂ ਨੇ ਗੁਰਬਾਣੀ ਕੀਰਤਨ ਅਤੇ ਸਤਿਗੁਰਾਂ ਦੀ ਮਹਿਮਾ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ।ਸ਼੍ਰੀ ਗੋਰਾ ਜਲੰਧਰੀ ਨੇ ਸਮੂਹ ਸੁਸਾਇਟੀ ਮੈਂਬਰਾਂ ਦਾ ਇਸ ਸਮਾਗਮ ਨੂੰ ਸਫਲ ਬਨਾਉਣ ਲਈ ਧੰਨਵਾਦ ਕਰਦੇ ਹੋਏ ਪ੍ਰਧਾਨ ਜਤਿੰਦਰ ਕੁਮਾਰ ਅਤੇ ਖਜਾਨਚੀ ਪਰਮਜੀਤ ਕੁਮਾਰ ਅਤੇ ਪੂਰੀ ਟੀਮ ਦਾ ਖਾਸ ਜ਼ਿਕਰ ਕੀਤਾ।ਵਿਜੇ ਕੁਮਾਰ, ਮੋਨੁ, ਸਨੀ, ਸੁਖਵੀਰ, ਰਾਜ ਕੁਮਾਰ, ਭਗਵੰਤ ਸਿੰਘ, ਮਨਜਿੰਦਰ ਢੱਡਾ, ਰਾਜੇਸ਼ ਕੁਮਾਰ, ਪ੍ਰਦੀਪ ਸਿੰਘ, ਗੁਰਵਿੰਦਰ ਸਿੰਘ, ਕਾਲਾ ਰਾਮ, ਕਮਲਜੀਤ ਜੁਗਰਾਜ ਸਿੰਘ, ਸੁਖਵੀਰ ਰਾਮ, ਲੱਕੀ, ਰਾਕੇਸ਼ ਕੁਮਾਰ ਅਤੇ ਹੋਰ ਬਹੁਤ ਸਾਰੇ ਸੇਵਾਦਾਰਾ ਨੇ ਦਿਲ ਲਾ ਕੇ ਸੇਵਾ ਕਮਾਈ ਚਾਹ ਪਕੌੜੇ ਅਤੇ ਗੁਰੂ ਦਾ ਲੰਗਰ ਦਿਨ ਭਰ ਅਤੁੱਟ ਵਰਤਦਾ ਰਿਹਾ। ਮੰਚ ਸਕੱਤਰ ਦੀ ਸੇਵਾ ਵੀ ਸ਼੍ਰੀ  ਗੋਰਾ ਜਲੰਧਰੀ ਨੇ ਨਿਭਾਈ।