ਸੋਹੰ

 

 

ਸੋਹੰ

 

 

ਅਲ ਹਾਮਦ ਦੇ ਸ਼ਾਰਜਾ ਕੈਂਪ  ਵਿਖੇ ਗੁਰੂ ਰਵਿਦਾਸ ਜੀ ਦਾ ਗੁਰਪੁਰਬ ਮਨਾਇਆ  

 08-03-2014 (ਸ਼ਾਰਜਾ) ਧੰਨ ਧੰਨ ਸਾਹਿਬ ਸਤਿਗੁਰੂ ਰਵਿਦਾਸ ਜੀ ਮਹਾਰਾਜ ਦਾ 637ਵਾਂ ਆਗਮਨ ਦਿਵਸ  ਕੱਲ ਲ਼ਹਾਮਦ ਕੰਪਣੀ ਦੇ ਸ਼ਾਰਜਾ ਕੈਂਪ ਵਿਖੇ ਬਹੁਤ ਹੀ ਸ਼ਰਧਾ ਨਾਲ ਮਨਾਇਆ ਗਿਆ। ਸ਼ੁੱਕਰਵਾਰ ਸੁਭਾ ਵੇਲੇ  ਸ਼੍ਰੀ ਸੁਖਮਨੀ ਸਾਹਿਬ  ਦੇ ਪਾਠ ਅਤੇ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀ ਦੀ ਬਾਣੀ ਦੇ ਪਾਠ ਕਰਨ ਉਪਰੰਤ ਕੀਰਤਨ ਦਰਬਾਰ ਸਜੇ। ਬਹੁਤ ਸਾਰੇ ਕਥਾਵਾਚਕਾਂ ਅਤੇ ਕੀਰਤਨੀਆਂ ਨੇ ਗੁਰਬਾਣੀ ਕੀਰਤਨ ਅਤੇ ਸਤਿਗੁਰਾਂ ਦੀ ਮਹਿਮਾ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਭਾਈ ਕਮਲਰਾਜ ਸਿੰਘ,  ਭਾਈ ਸੁਰਿੰਦਰ ਸਿੰਘ, ਭਾਈ ਸੱਤ ਪਾਲ ਮਹੇ, ਭਾਈ ਸੁੱਖਪਾਲ ਅਲੀ ਮੂਸਾ ਵਾਲੇ, ਭਾਈ ਰਿੰਕੂ, ਭਾਈ ਅਸ਼ੋਕ ਬਾਬਾ ਸੁਰਜੀਤ ਜੀ ਅਤੇ ਤਰੁਣ ਸਿੱਧੂ ਨੇ ਕੀਰਤਨ ਦੀ ਸੇਵਾ ਨਿਭਾਈ। ਇਸ ਸਮਾਗਮ ਵਿੱਚ ਸ਼੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਦੇ ਪਰਧਾਨ ਰੂਪ ਸਿੱਧੂ, ਚੇਅਰਮੈਨ ਬਖਸ਼ੀ ਰਾਮ, ਗ੍ਰੰਥੀ ਕਮਲਰਾਜ ਸਿੰਘ, ਖਜ਼ਾਨਚੀ ਧਰਮਪਾਲ ਝਿੰਮ, ਸਕੱਤਰ ਬਲਵਿੰਦਰ ਸਿੰਘ ਅਤੇ ਪਰਚਾਰਕ ਸੱਤਪਾਲ ਮਹੇ ਨੇ ਖਾਸ ਤੌਰ ਤੇ ਹਾਜ਼ਰੀਆਂ ਲਗਵਾਈਆਂ। ਸ਼੍ਰੀ ਰੂਪ ਸਿੱਧੂ ਨੇ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਅਤੇ ਉਪਦੇਸ਼ਾਂ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਸਾਨੂੰ ਸਤਿਗੁਰਾਂ ਦੇ  ਦਰਸਾਏ ਮਾਰਗ ਅਨੁਸਾਰ ਜੀਵਨ ਬਿਤਾਉਣ ਲਈ ਬੇਨਤੀ ਕੀਤੀ।  ਸੁਸਾਇਟੀ ਵਲੋਂ ਪ੍ਰਬੰਧਕਾਂ ਨੂੰ ਗੁਰੂ ਘਰ ਵਲੋਂ ਸਿਰੋਪਿਆਂ ਨਾਲ ਨਿਵਾਜਿਆ ਗਿਆ।ਚਾਹ ਪਕੌੜੇ ਅਤੇ ਗੁਰੂ ਦਾ ਲੰਗਰ ਦਿਨ ਭਰ ਅਤੁੱਟ ਵਰਤਦਾ ਰਿਹਾ। ਮੰਚ ਸਕੱਤਰ ਦੀ ਸੇਵਾ ਸ਼੍ਰੀ ਬਲਵਿੰਦਰ ਸਿੰਘ ਨੇ ਨਿਭਾਈ ।                                        .